1
2 ਰਾਜਿਆਂ 2:9
ਪੰਜਾਬੀ ਮੌਜੂਦਾ ਤਰਜਮਾ
PCB
ਜਦੋਂ ਉਹ ਪਾਰ ਹੋ ਗਏ ਤਾਂ ਏਲੀਯਾਹ ਨੇ ਅਲੀਸ਼ਾ ਨੂੰ ਕਿਹਾ, “ਮੈਨੂੰ ਦੱਸ, ਮੈਂ ਤੇਰੇ ਲਈ ਕੀ ਕਰ ਸਕਦਾ ਹਾਂ ਇਸ ਤੋਂ ਪਹਿਲਾਂ ਕਿ ਮੈਨੂੰ ਤੇਰੇ ਕੋਲੋਂ ਖੋਹ ਲਿਆ ਜਾਵੇ?” ਅਲੀਸ਼ਾ ਨੇ ਜਵਾਬ ਦਿੱਤਾ, “ਮੈਨੂੰ ਤੁਹਾਡੀ ਆਤਮਾ ਦਾ ਦੋਹਰਾ ਹਿੱਸਾ ਪ੍ਰਾਪਤ ਹੋ ਜਾਵੇ।”
Compare
Explore 2 ਰਾਜਿਆਂ 2:9
2
2 ਰਾਜਿਆਂ 2:11
ਜਦੋਂ ਉਹ ਗੱਲਾਂ ਕਰਦੇ-ਕਰਦੇ ਤੁਰੇ ਜਾਂਦੇ ਸਨ, ਤਾਂ ਅਚਾਨਕ ਉੱਥੇ ਅਗਨ ਰੱਥ ਅਤੇ ਅਗਨ ਘੋੜੇ ਪ੍ਰਗਟ ਹੋਏ ਜਿੰਨ੍ਹਾਂ ਨੇ ਉਹਨਾਂ ਦੋਹਾਂ ਨੂੰ ਵੱਖ-ਵੱਖ ਕਰ ਦਿੱਤਾ ਅਤੇ ਏਲੀਯਾਹ ਇੱਕ ਵਾਵਰੋਲੇ ਵਿੱਚ ਸਵਰਗ ਨੂੰ ਉਠਾਇਆ ਗਿਆ।
Explore 2 ਰਾਜਿਆਂ 2:11
3
2 ਰਾਜਿਆਂ 2:10
ਏਲੀਯਾਹ ਨੇ ਕਿਹਾ, “ਤੂੰ ਇੱਕ ਔਖੀ ਚੀਜ਼ ਮੰਗੀ ਹੈ, ਫਿਰ ਵੀ ਜੇ ਤੂੰ ਮੈਨੂੰ ਜਾਂਦੇ ਹੋਏ ਵੇਖੇਂ ਜਦੋਂ ਮੈਂ ਤੇਰੇ ਕੋਲੋਂ ਲੈ ਲਿਆ ਜਾਂਵਾਂ, ਤਾਂ ਤੇਰੇ ਨਾਲ ਉਵੇਂ ਹੀ ਹੋਵੇਗਾ, ਪਰ ਤੂੰ ਜੇ ਨਹੀਂ ਵੇਖਿਆ ਤਾਂ ਇਹ ਨਹੀਂ ਹੋਵੇਗਾ।”
Explore 2 ਰਾਜਿਆਂ 2:10
4
2 ਰਾਜਿਆਂ 2:14
ਉਸ ਨੇ ਏਲੀਯਾਹ ਤੋਂ ਡਿੱਗੀ ਹੋਈ ਚਾਦਰ ਨੂੰ ਲੈ ਲਿਆ ਅਤੇ ਪਾਣੀ ਉੱਤੇ ਮਾਰਿਆ। ਉਸ ਨੇ ਆਖਿਆ, “ਯਾਹਵੇਹ ਏਲੀਯਾਹ ਦਾ ਪਰਮੇਸ਼ਵਰ ਕਿੱਥੇ ਹੈ?” ਜਦੋਂ ਉਸਨੇ ਪਾਣੀ ਨੂੰ ਮਾਰਿਆ, ਤਾਂ ਇਹ ਸੱਜੇ ਅਤੇ ਖੱਬੇ ਪਾਸੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਅਤੇ ਅਲੀਸ਼ਾ ਪਾਰ ਲੰਘ ਗਿਆ।
Explore 2 ਰਾਜਿਆਂ 2:14
5
2 ਰਾਜਿਆਂ 2:12
ਅਲੀਸ਼ਾ ਨੇ ਇਹ ਵੇਖਿਆ ਅਤੇ ਚੀਕਿਆ, “ਹੇ ਮੇਰੇ ਪਿਤਾ! ਹੇ ਮੇਰੇ ਪਿਤਾ! ਮੈਂ ਇਸਰਾਏਲ ਦੇ ਰੱਥਾਂ ਅਤੇ ਘੋੜ-ਸਵਾਰਾਂ ਨੂੰ ਦੇਖਦਾ ਹਾਂ!” ਜਦ ਅਲੀਸ਼ਾ ਨੇ ਉਸਨੂੰ ਫਿਰ ਨਹੀਂ ਦੇਖਿਆ ਤਾਂ ਉਸ ਨੇ ਉਸ ਦਾ ਕੱਪੜਾ ਫੜ ਲਿਆ ਅਤੇ ਉਦਾਸ ਹੋ ਕੇ ਉਸ ਕੱਪੜੇ ਦੇ ਦੋ ਟੁਕੜੇ ਕਰ ਦਿੱਤੇ।
Explore 2 ਰਾਜਿਆਂ 2:12
6
2 ਰਾਜਿਆਂ 2:8
ਏਲੀਯਾਹ ਨੇ ਆਪਣੀ ਚਾਦਰ ਲਈ, ਉਸ ਨੂੰ ਲਪੇਟ ਕੇ ਪਾਣੀ ਉੱਤੇ ਮਾਰਿਆ। ਪਾਣੀ ਸੱਜੇ ਅਤੇ ਖੱਬੇ ਪਾਸੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਅਤੇ ਉਹ ਦੋਵੇਂ ਸੁੱਕੀ ਜ਼ਮੀਨ ਦੇ ਉੱਤੋਂ ਦੀ ਪਾਰ ਲੰਘ ਗਏ।
Explore 2 ਰਾਜਿਆਂ 2:8
7
2 ਰਾਜਿਆਂ 2:1
ਜਦੋਂ ਯਾਹਵੇਹ ਏਲੀਯਾਹ ਨੂੰ ਇੱਕ ਵਾਵਰੋਲੇ ਵਿੱਚ ਅਕਾਸ਼ ਨੂੰ ਚੁੱਕਣ ਵਾਲਾ ਸੀ, ਤਾਂ ਏਲੀਯਾਹ ਅਲੀਸ਼ਾ ਨਾਲ ਗਿਲਗਾਲ ਤੋਂ ਚੱਲਿਆ।
Explore 2 ਰਾਜਿਆਂ 2:1