1
ਫ਼ਿਲਿੱਪੈ 2:3-4
ਪਵਿੱਤਰ ਬਾਈਬਲ (Revised Common Language North American Edition)
CL-NA
ਸੁਆਰਥ ਅਤੇ ਝੂਠੇ ਘਮੰਡ ਨਾਲ ਕੁਝ ਨਾ ਕਰੋ ਸਗੋਂ ਨਿਮਰਤਾ ਨਾਲ ਦੂਜਿਆਂ ਨੂੰ ਆਪਣੇ ਤੋਂ ਉੱਤਮ ਸਮਝੋ । ਤੁਸੀਂ ਕੇਵਲ ਆਪਣਾ ਹੀ ਭਲਾ ਨਾ ਦੇਖੋ ਸਗੋਂ ਦੂਜਿਆਂ ਦੇ ਭਲੇ ਦਾ ਵੀ ਧਿਆਨ ਰੱਖੋ ।
Compare
Explore ਫ਼ਿਲਿੱਪੈ 2:3-4
2
ਫ਼ਿਲਿੱਪੈ 2:5
ਆਪਣੇ ਅੰਦਰ ਮਸੀਹ ਯਿਸੂ ਵਰਗਾ ਸੁਭਾਅ ਰੱਖੋ
Explore ਫ਼ਿਲਿੱਪੈ 2:5
3
ਫ਼ਿਲਿੱਪੈ 2:6-8
“ਉਹ ਆਦਿ ਤੋਂ ਹੀ ਪਰਮੇਸ਼ਰ ਦਾ ਸਰੂਪ ਸਨ, ਪਰ ਫਿਰ ਵੀ ਉਹਨਾਂ ਨੇ ਆਪਣੇ ਆਪ ਨੂੰ ਪਰਮੇਸ਼ਰ ਦੇ ਬਰਾਬਰ ਹੋਣਾ ਨਾ ਸਮਝਿਆ ਸਗੋਂ ਉਹਨਾਂ ਨੇ ਆਪਣੇ ਆਪ ਨੂੰ ਖ਼ਾਲੀ ਕਰ ਕੇ, ਇੱਕ ਸੇਵਕ ਦਾ ਰੂਪ ਧਾਰ ਲਿਆ ਅਤੇ ਮਨੁੱਖ ਬਣ ਕੇ ਪ੍ਰਗਟ ਹੋਏ । ਉਹਨਾਂ ਨੇ ਮਨੁੱਖੀ ਸਰੂਪ ਵਿੱਚ ਪ੍ਰਗਟ ਹੋ ਕੇ ਆਪਣੇ ਆਪ ਨੂੰ ਮੌਤ ਤੱਕ ਨਿਮਰ ਕੀਤਾ ਅਤੇ ਇੱਥੋਂ ਤੱਕ ਕਿ ਸਲੀਬੀ ਮੌਤ ਤੱਕ ਆਗਿਆਕਾਰ ਰਹੇ ।
Explore ਫ਼ਿਲਿੱਪੈ 2:6-8
4
ਫ਼ਿਲਿੱਪੈ 2:13
ਕਿਉਂਕਿ ਪਰਮੇਸ਼ਰ ਆਪ ਤੁਹਾਡੇ ਵਿੱਚ ਕੰਮ ਕਰਦੇ ਹਨ ਕਿ ਉਹ ਤੁਹਾਡੇ ਵਿੱਚ ਆਪਣੇ ਨੇਕ ਇਰਾਦੇ ਦੀ ਪੂਰਤੀ ਦੇ ਲਈ ਇੱਛਾ ਪੈਦਾ ਕਰਨ ਅਤੇ ਤੁਹਾਨੂੰ ਯੋਗ ਬਣਾਉਣ ।
Explore ਫ਼ਿਲਿੱਪੈ 2:13
5
ਫ਼ਿਲਿੱਪੈ 2:9-11
ਇਸੇ ਲਈ ਪਰਮੇਸ਼ਰ ਨੇ ਉਹਨਾਂ ਨੂੰ ਉੱਚਾ ਕੀਤਾ ਅਤੇ ਉਹਨਾਂ ਨੂੰ ਉਹ ਨਾਮ ਦਿੱਤਾ ਜਿਹੜਾ ਸਾਰੇ ਨਾਵਾਂ ਤੋਂ ਉੱਚਾ ਹੈ ਤਾਂ ਜੋ ਯਿਸੂ ਦੇ ਨਾਮ ਵਿੱਚ ਸਭ ਗੋਡੇ ਭਾਰ ਝੁਕਣ, ਭਾਂਵੇ ਉਹ ਅਸਮਾਨ ਵਿੱਚ ਜਾਂ ਜ਼ਮੀਨ ਉੱਤੇ ਜਾਂ ਜ਼ਮੀਨ ਦੇ ਥੱਲੇ ਹੋਣ, ਅਤੇ ਹਰ ਮਨੁੱਖ ਪਿਤਾ ਪਰਮੇਸ਼ਰ ਦੀ ਮਹਿਮਾ ਦੇ ਲਈ ਆਪਣੀ ਜੀਭ ਨਾਲ ਇਕਰਾਰ ਕਰੇ ਕਿ ਯਿਸੂ ਮਸੀਹ ਹੀ ਪ੍ਰਭੂ ਹਨ ।”
Explore ਫ਼ਿਲਿੱਪੈ 2:9-11
6
ਫ਼ਿਲਿੱਪੈ 2:14-15
ਹਰ ਕੰਮ ਬਿਨਾਂ ਬੁੜਬੜਾਏ ਅਤੇ ਬਿਨਾਂ ਬਹਿਸ ਦੇ ਕਰੋ ਤਾਂ ਜੋ ਤੁਸੀਂ ਨਿਰਦੋਸ਼ ਅਤੇ ਸ਼ੁੱਧ ਬਣੋ ਇਸ ਤਰ੍ਹਾਂ ਤੁਸੀਂ ਇਸ ਵਿਗੜੀ ਅਤੇ ਕੁਰਾਹੇ ਪਈ ਹੋਈ ਪੀੜ੍ਹੀ ਵਿੱਚ ਪਰਮੇਸ਼ਰ ਦੀ ਨਿਰਦੋਸ਼ ਸੰਤਾਨ ਹੋਵੋਗੇ । ਫਿਰ ਤੁਸੀਂ ਚਾਨਣ ਦੀ ਤਰ੍ਹਾਂ ਸੰਸਾਰ ਵਿੱਚ ਚਮਕੋਗੇ
Explore ਫ਼ਿਲਿੱਪੈ 2:14-15
7
ਫ਼ਿਲਿੱਪੈ 2:12
ਇਸ ਲਈ ਭਰਾਵੋ ਅਤੇ ਭੈਣੋ, ਜਿਸ ਤਰ੍ਹਾਂ ਮੇਰੇ ਨਾਲ ਰਹਿੰਦੇ ਹੋਏ ਤੁਸੀਂ ਹਮੇਸ਼ਾ ਮੇਰੇ ਆਗਿਆਕਾਰੀ ਰਹੇ ਹੋ, ਉਸੇ ਤਰ੍ਹਾਂ ਹੁਣ ਮੇਰੇ ਤੋਂ ਦੂਰ ਰਹਿੰਦੇ ਹੋਏ ਉਸ ਤੋਂ ਵੀ ਜ਼ਿਆਦਾ ਆਗਿਆਕਾਰੀ ਰਹੋ, ਤੁਸੀਂ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦੀ ਪੂਰਤੀ ਦੇ ਲਈ ਕੋਸ਼ਿਸ਼ ਕਰਦੇ ਰਹੋ ।
Explore ਫ਼ਿਲਿੱਪੈ 2:12