ਜ਼ਕਰਯਾਹ 5

5
ਉੱਡਦੇ ਪੱਤਰ ਦਾ ਦਰਸ਼ਣ
1ਮੈਂ ਦੁਬਾਰਾ ਦੇਖਿਆ ਅਤੇ ਮੇਰੇ ਸਾਹਮਣੇ ਇੱਕ ਲਪੇਟਵੀਂ ਉੱਡਦੀ ਪੱਤਰੀ ਸੀ।
2ਉਸਨੇ ਮੈਨੂੰ ਪੁੱਛਿਆ, “ਤੂੰ ਕੀ ਦੇਖਦਾ ਹੈ?”
ਮੈਂ ਉੱਤਰ ਦਿੱਤਾ, “ਮੈਂ ਇੱਕ ਉੱਡਦੀ ਹੋਈ ਲਪੇਟਵੀਂ ਪੱਤ੍ਰੀ ਦੇਖਦਾ ਹਾਂ, ਜਿਸ ਦੀ ਲੰਬਾਈ ਵੀਹ ਹੱਥ ਅਤੇ ਚੌੜਾਈ ਦਸ ਹੱਥ ਹੈ#5:2 ਇਹ ਲਗਭਗ 30 ਲੰਬਾ ਅਤੇ 15 ਫੁੱਟ ਚੌੜਾ।”
3ਅਤੇ ਉਸਨੇ ਮੈਨੂੰ ਕਿਹਾ, “ਇਹ ਉਹ ਸਰਾਪ ਹੈ ਜੋ ਪੂਰੇ ਦੇਸ਼ ਉੱਤੇ ਪਵੇਗਾ; ਕਿਉਂਕਿ ਇਸ ਪੱਤ੍ਰੀ ਦੇ ਇੱਕ ਪਾਸੇ ਜੋ ਲਿਖਿਆ ਹੈ, ਉਸ ਅਨੁਸਾਰ ਹਰ ਚੋਰ ਨੂੰ ਕੱਢ ਦਿੱਤਾ ਜਾਵੇਗਾ, ਅਤੇ ਇਸ ਪੱਤ੍ਰੀ ਦੇ ਦੂਜੇ ਪਾਸੇ ਲਿਖਿਆ ਹੋਇਆ ਹੈ, ਹਰੇਕ ਝੂਠੀ ਸਹੁੰ ਖਾਣ ਵਾਲੇ ਨੂੰ ਵੀ ਕੱਢ ਦਿੱਤਾ ਜਾਵੇਗਾ। 4ਸਰਵਸ਼ਕਤੀਮਾਨ ਯਾਹਵੇਹ ਆਖਦਾ ਹੈ, ‘ਮੈਂ ਉਸ ਨੂੰ ਬਾਹਰ ਲਿਆਵਾਂਗਾ। ਉਹ ਚੋਰ ਦੇ ਘਰ ਵਿੱਚ ਅਤੇ ਮੇਰੇ ਨਾਮ ਦੀ ਝੂਠੀ ਸਹੁੰ ਖਾਣ ਵਾਲੇ ਦੇ ਘਰ ਵਿੱਚ ਵੜੇਗਾ, ਉਹ ਉਸ ਦੇ ਘਰ ਦੇ ਅੰਦਰ ਟਿਕੇਗਾ ਅਤੇ ਉਸ ਨੂੰ ਲੱਕੜੀ ਅਤੇ ਪੱਥਰ ਸਮੇਤ ਨਾਸ ਕਰੇਗਾ।’ ”
ਇੱਕ ਟੋਕਰੇ ਵਿੱਚ ਔਰਤ
5ਤਦ ਉਹ ਦੂਤ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ ਅੱਗੇ ਆਇਆ ਅਤੇ ਮੈਨੂੰ ਕਿਹਾ, “ਉੱਪਰ ਵੇਖ ਅਤੇ ਕੀ ਦਿਖਾਈ ਦਿੰਦਾ ਹੈ।”
6ਮੈਂ ਪੁੱਛਿਆ, “ਇਹ ਕੀ ਹੈ?”
ਉਸਨੇ ਜਵਾਬ ਦਿੱਤਾ, “ਇਹ ਇੱਕ ਟੋਕਰੇ ਹੈ।” ਅਤੇ ਉਸਨੇ ਅੱਗੇ ਕਿਹਾ, “ਇਹ ਸਾਰੇ ਦੇਸ਼ ਵਿੱਚ ਲੋਕਾਂ ਦੀ ਬਦੀ ਹੈ।”
7ਤਾਂ ਵੇਖੋ, ਸਿੱਕੇ ਦਾ ਇੱਕ ਢੱਕਣ ਉੱਪਰ ਚੁੱਕਿਆ ਗਿਆ ਅਤੇ ਇੱਕ ਔਰਤ ਟੋਕਰੇ ਦੇ ਵਿੱਚ ਬੈਠੀ ਹੋਈ ਸੀ! 8ਉਸ ਕਿਹਾ ਕਿ ਇਹ ਬੁਰਿਆਈ ਹੈ। ਉਸ ਨੇ ਔਰਤ ਨੂੰ ਏਫਾਹ ਵਿੱਚ ਧੱਕ ਦਿੱਤਾ ਅਤੇ ਉਸ ਸਿੱਕੇ ਦੇ ਢੱਕਣ ਨੂੰ ਏਫਾਹ ਦੇ ਮੂੰਹ ਉੱਤੇ ਸੁੱਟ ਦਿੱਤਾ।
9ਫਿਰ ਮੈਂ ਉੱਪਰ ਤੱਕਿਆ ਅਤੇ ਮੇਰੇ ਸਾਹਮਣੇ ਦੋ ਔਰਤਾਂ ਸਨ, ਉਹਨਾਂ ਦੇ ਖੰਭਾਂ ਵਿੱਚ ਹਵਾ ਸੀ! ਉਹਨਾਂ ਦੇ ਖੰਭ ਸਾਰਸ ਦੇ ਵਾਂਗ ਸਨ, ਅਤੇ ਉਹਨਾਂ ਨੇ ਅਕਾਸ਼ ਅਤੇ ਧਰਤੀ ਦੇ ਵਿਚਕਾਰ ਟੋਕਰੀ ਨੂੰ ਉੱਚਾ ਕੀਤਾ।
10ਮੈਂ ਉਸ ਦੂਤ ਨੂੰ ਪੁੱਛਿਆ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ, “ਉਹ ਟੋਕਰੀ ਕਿੱਥੇ ਲੈ ਜਾ ਰਹੇ ਹਨ?”
11ਉਸ ਮੈਨੂੰ ਉੱਤਰ ਦਿੱਤਾ, “ਬਾਬੇਲ ਦੇ ਦੇਸ਼ ਨੂੰ, ਜਿੱਥੇ ਉਹ ਇਸਦੇ ਲਈ ਇੱਕ ਘਰ ਬਣਾਏਗਾ। ਜਦੋਂ ਘਰ ਬਣ ਜਾਵੇਗਾ, ਟੋਕਰੀ ਉਸ ਦੀ ਥਾਂ ਉੱਤੇ ਰੱਖੀ ਜਾਵੇਗੀ।”

ที่ได้เลือกล่าสุด:

ਜ਼ਕਰਯਾਹ 5: PCB

เน้นข้อความ

แบ่งปัน

คัดลอก

None

ต้องการเน้นข้อความที่บันทึกไว้ตลอดทั้งอุปกรณ์ของคุณหรือไม่? ลงทะเบียน หรือลงชื่อเข้าใช้