ਯੋਨਾਹ 3

3
ਯੋਨਾਹ ਦਾ ਨੀਨਵਾਹ ਨੂੰ ਜਾਣਾ
1ਤਦ ਯੋਨਾਹ ਨੂੰ ਦੂਜੀ ਵਾਰ ਯਾਹਵੇਹ ਦਾ ਬਚਨ ਆਇਆ: 2“ਨੀਨਵਾਹ ਦੇ ਵੱਡੇ ਸ਼ਹਿਰ ਵਿੱਚ ਜਾ ਕੇ ਉਸ ਸੰਦੇਸ਼ ਦਾ ਪ੍ਰਚਾਰ ਕਰ ਜੋ ਮੈਂ ਤੈਨੂੰ ਦਿੰਦਾ ਹਾਂ।”
3ਯੋਨਾਹ ਨੇ ਯਾਹਵੇਹ ਦੇ ਬਚਨ ਨੂੰ ਮੰਨਿਆ ਅਤੇ ਨੀਨਵਾਹ ਨੂੰ ਚਲਾ ਗਿਆ। ਹੁਣ ਨੀਨਵਾਹ ਇੱਕ ਬਹੁਤ ਵੱਡਾ ਸ਼ਹਿਰ ਸੀ; ਜਿਸ ਵਿੱਚੋਂ ਲੰਘਣ ਦਾ ਰਾਸਤਾ ਤਿੰਨ ਦਿਨਾਂ ਸੀ। 4ਯੋਨਾਹ ਨੇ ਸ਼ਹਿਰ ਵਿੱਚ ਇੱਕ ਦਿਨ ਦਾ ਸਫ਼ਰ ਸ਼ੁਰੂ ਕਰਕੇ ਇਹ ਐਲਾਨ ਕੀਤਾ, “ਹੋਰ ਚਾਲੀ ਦਿਨਾਂ ਤੱਕ ਨੀਨਵਾਹ ਤਬਾਹ ਕੀਤਾ ਜਾਵੇਗਾ।” 5ਨੀਨਵਾਹ ਦੇ ਲੋਕਾਂ ਨੇ ਪਰਮੇਸ਼ਵਰ ਵਿੱਚ ਵਿਸ਼ਵਾਸ ਕੀਤਾ। ਵਰਤ ਦੀ ਘੋਸ਼ਣਾ ਕੀਤੀ ਗਈ, ਅਤੇ ਸਭਨਾਂ ਨੇ, ਵੱਡੇ ਤੋਂ ਲੈ ਕੇ ਛੋਟੇ ਤੱਕ, ਤੱਪੜ ਪਾ ਲਏ।
6ਜਦੋਂ ਯੋਨਾਹ ਦੀ ਚੇਤਾਵਨੀ ਨੀਨਵਾਹ ਦੇ ਰਾਜੇ ਕੋਲ ਪਹੁੰਚੀ, ਤਾਂ ਉਹ ਆਪਣੇ ਸਿੰਘਾਸਣ ਤੋਂ ਉੱਠਿਆ, ਆਪਣੇ ਸ਼ਾਹੀ ਬਸਤਰ ਲਾਹ ਲਏ, ਤੱਪੜ ਪਾ ਕੇ ਮਿੱਟੀ ਵਿੱਚ ਬੈਠ ਗਿਆ। 7ਤਦ ਉਸ ਨੇ ਨੀਨਵਾਹ ਵਿੱਚ ਇਹ ਘੋਸ਼ਣਾ ਕਰਵਾਈ:
“ਰਾਜੇ ਅਤੇ ਉਸ ਦੇ ਅਹਿਲਕਾਰਾਂ ਦੇ ਹੁਕਮ ਨਾਲ:
“ਮਨੁੱਖ ਜਾਂ ਜਾਨਵਰ, ਝੁੰਡ ਜਾਂ ਇੱਜੜ, ਕਿਸੇ ਵੀ ਚੀਜ਼ ਦਾ ਸੁਆਦ ਨਾ ਲੈਣ ਦਿਓ। ਉਨ੍ਹਾਂ ਨੂੰ ਖਾਣ ਜਾਂ ਪੀਣ ਨਾ ਦਿਓ। 8ਪਰ ਹਰੇਕ ਮਨੁੱਖ ਅਤੇ ਪਸ਼ੂ ਤੱਪੜ ਨਾਲ ਆਪਣੇ ਆਪ ਨੂੰ ਢੱਕਣ ਅਤੇ ਪਰਮੇਸ਼ਵਰ ਦੇ ਅੱਗੇ ਜ਼ੋਰ ਲਾ ਕੇ ਤਰਲੇ ਕਰਨ! ਹਰੇਕ ਆਪੋ-ਆਪਣੇ ਭੈੜੇ ਰਾਹ ਤੋਂ ਫਿਰੇ ਅਤੇ ਉਸ ਜ਼ੁਲਮ ਤੋਂ ਜੋ ਉਹ ਕਰ ਰਹੇ ਹਨ, ਮੂੰਹ ਮੋੜੇ। 9ਕੌਣ ਜਾਣਦਾ ਹੈ? ਕਿ ਪਰਮੇਸ਼ਵਰ ਅਜੇ ਵੀ ਤਿਆਗ ਅਤੇ ਰਹਿਮ ਨਾਲ ਆਪਣੇ ਭਿਆਨਕ ਕ੍ਰੋਧ ਤੋਂ ਮੁੜੇ ਤਾਂ ਜੋ ਅਸੀਂ ਨਾਸ਼ ਨਾ ਹੋ ਜਾਈਏ।”
10ਜਦੋਂ ਪਰਮੇਸ਼ਵਰ ਨੇ ਉਹਨਾਂ ਦੇ ਕੰਮਾਂ ਨੂੰ ਵੇਖਿਆ ਕਿ ਉਹ ਆਪਣੇ ਭੈੜੇ ਰਾਹ ਤੋਂ ਮੁੜ ਗਏ ਹਨ, ਤਦ ਪਰਮੇਸ਼ਵਰ ਉਸ ਤਬਾਹੀ ਤੋਂ ਪਛਤਾਇਆ; ਜੋ ਉਸ ਨੇ ਕਿਹਾ ਸੀ ਕਿ ਉਹ ਉਹਨਾਂ ਨਾਲ ਕਰੇਗਾ, ਅਤੇ ਉਸ ਨੇ ਉਹ ਨਹੀਂ ਕੀਤੀ।

ที่ได้เลือกล่าสุด:

ਯੋਨਾਹ 3: PCB

เน้นข้อความ

แบ่งปัน

เปรียบเทียบ

คัดลอก

None

ต้องการเน้นข้อความที่บันทึกไว้ตลอดทั้งอุปกรณ์ของคุณหรือไม่? ลงทะเบียน หรือลงชื่อเข้าใช้