ਗਿਣਤੀ 26

26
ਇਸਰਾਏਲੀਆਂ ਦੀ ਦੂਜੀ ਮਰਦਮਸ਼ੁਮਾਰੀ
1ਮਹਾਂਮਾਰੀ ਤੋਂ ਬਾਅਦ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਦੇ ਪੁੱਤਰ ਅਲਆਜ਼ਾਰ, ਜਾਜਕ ਨੂੰ ਆਖਿਆ, 2“ਇਸਰਾਏਲ ਦੇ ਸਾਰੇ ਲੋਕਾਂ ਦੇ ਪਰਿਵਾਰਾਂ ਅਨੁਸਾਰ ਇੱਕ ਮਰਦਮਸ਼ੁਮਾਰੀ ਕਰੋ ਉਹ ਸਾਰੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਜੋ ਇਸਰਾਏਲ ਦੀ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਹਨ।” 3ਇਸ ਲਈ ਯਰੀਹੋ ਦੇ ਪਾਰ ਯਰਦਨ ਦੇ ਕੰਢੇ ਮੋਆਬ ਦੇ ਮੈਦਾਨ ਵਿੱਚ, ਮੋਸ਼ੇਹ ਅਤੇ ਅਲਆਜ਼ਾਰ ਜਾਜਕ ਨੇ ਉਹਨਾਂ ਨਾਲ ਗੱਲ ਕੀਤੀ ਅਤੇ ਕਿਹਾ, 4“ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮਨੁੱਖਾਂ ਦੀ ਗਿਣਤੀ ਕਰੋ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।”
ਇਹ ਉਹ ਇਸਰਾਏਲੀ ਸਨ ਜੋ ਮਿਸਰ ਵਿੱਚੋਂ ਨਿਕਲੇ ਸਨ:
5ਇਸਰਾਏਲ ਦੇ ਜੇਠੇ ਪੁੱਤਰ ਰਊਬੇਨ ਦੇ ਉੱਤਰਾਧਿਕਾਰੀ ਸਨ:
ਹਨੋਕ ਤੋਂ, ਹਨੋਕੀਆਂ ਗੋਤ;
ਪੱਲੂ ਤੋਂ, ਪੱਲੂਆਂ ਕਬੀਲੇ;
6ਹੇਜ਼ਰੋਨ ਤੋਂ, ਹੇਜ਼ਰੋਨ ਦਾ ਪਰਿਵਾਰ;
ਕਰਮੀ ਤੋਂ, ਕਰਮੀਆਂ ਪਰਿਵਾਰ।
7ਇਹ ਰਊਬੇਨ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 43,730 ਸੀ।
8ਪੱਲੂ ਦਾ ਪੁੱਤਰ ਅਲੀਆਬ ਸੀ, 9ਅਤੇ ਅਲੀਆਬ ਦੇ ਪੁੱਤਰ ਨਮੁਏਲ, ਦਾਥਾਨ ਅਤੇ ਅਬੀਰਾਮ ਸਨ। ਉਹੀ ਦਾਥਾਨ ਅਤੇ ਅਬੀਰਾਮ ਸਮਾਜ ਦੇ ਅਧਿਕਾਰੀ ਸਨ ਜਿਨ੍ਹਾਂ ਨੇ ਮੋਸ਼ੇਹ ਅਤੇ ਹਾਰੋਨ ਦੇ ਵਿਰੁੱਧ ਬਗਾਵਤ ਕੀਤੀ ਸੀ ਅਤੇ ਕੋਰਾਹ ਦੇ ਅਨੁਯਾਈਆਂ ਵਿੱਚੋਂ ਸਨ ਜਦੋਂ ਉਹਨਾਂ ਨੇ ਯਾਹਵੇਹ ਦੇ ਵਿਰੁੱਧ ਬਗਾਵਤ ਕੀਤੀ ਸੀ। 10ਧਰਤੀ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਕੋਰਾਹ ਦੇ ਨਾਲ ਉਹਨਾਂ ਨੂੰ ਨਿਗਲ ਲਿਆ, ਜਿਸ ਦੇ ਚੇਲੇ 250 ਮਨੁੱਖਾਂ ਨੂੰ ਅੱਗ ਨੇ ਭਸਮ ਕਰ ਕੇ ਮਰ ਗਏ ਅਤੇ ਉਹਨਾਂ ਨੇ ਚੇਤਾਵਨੀ ਦੇ ਚਿੰਨ੍ਹ ਵਜੋਂ ਕੰਮ ਕੀਤਾ। 11ਪਰ ਕੋਰਾਹ ਦੀ ਵੰਸ਼ ਖਤਮ ਨਹੀਂ ਹੋਈ।
12ਸ਼ਿਮਓਨ ਦੇ ਉੱਤਰਾਧਿਕਾਰੀ ਉਹਨਾਂ ਦੇ ਗੋਤਾਂ ਅਨੁਸਾਰ ਸਨ:
ਨਮੁਏਲ ਤੋਂ, ਨਮੁਏਲੀਆਂ ਦਾ ਪਰਿਵਾਰ;
ਯਾਮੀਨ ਤੋਂ, ਯਾਮੀਨੀਆਂ ਦਾ ਪਰਿਵਾਰ;
ਯਾਕੀਨ ਤੋਂ, ਯਾਕੀਨੀਆਂ ਦਾ ਟੱਬਰ;
13ਜ਼ੇਰਾਹ ਤੋਂ, ਜ਼ੇਰਾਹੀਆਂ ਦਾ ਟੱਬਰ;
ਸ਼ਾਊਲ ਦੁਆਰਾ, ਸ਼ਾਊਲੀਆਂ ਦਾ ਟੱਬਰ।
14ਇਹ ਸ਼ਿਮਓਨ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 22,200 ਸੀ।
15ਗਾਦ ਦੇ ਉੱਤਰਾਧਿਕਾਰੀ ਉਹਨਾਂ ਦੇ ਗੋਤਾਂ ਦੇ ਅਨੁਸਾਰ ਸਨ:
ਸਫ਼ੋਨ ਤੋਂ, ਸਫ਼ੋਨੀਆਂ ਦਾ ਪਰਿਵਾਰ;
ਹੱਗੀ ਤੋਂ, ਹੱਗੀਆਂ ਦਾ ਪਰਿਵਾਰ;
ਸ਼ੂਨੀ ਤੋਂ, ਸ਼ੂਨੀਆਂ ਦਾ ਟੱਬਰ;
16ਓਜ਼ਨੀ ਦੁਆਰਾ, ਓਜ਼ਨੀ ਦਾ ਟੱਬਰ;
ਏਰੀ ਤੋਂ, ਏਰੀਆਂ ਦਾ ਟੱਬਰ;
17ਅਰੋਦੀ ਤੋਂ, ਇੱਕ ਅਰੋਦੀ ਦਾ ਪਰਿਵਾਰ;
ਅਰੇਲੀ ਤੋਂ, ਅਰੇਲੀਆਂ ਦਾ ਪਰਿਵਾਰ।
18ਇਹ ਗਾਦ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 40,500 ਸੀ।
19ਏਰ ਅਤੇ ਓਨਾਨ ਯਹੂਦਾਹ ਦੇ ਪੁੱਤਰ ਸਨ, ਪਰ ਉਹ ਕਨਾਨ ਵਿੱਚ ਮਰ ਗਏ।
20ਯਹੂਦਾਹ ਦੇ ਉੱਤਰਾਧਿਕਾਰੀ ਆਪਣੇ ਗੋਤਾਂ ਅਨੁਸਾਰ ਸਨ:
ਸ਼ੇਲਾਹ ਤੋਂ, ਸ਼ੈਲਾਹੀਆਂ ਦਾ ਪਰਿਵਾਰ;
ਪੇਰੇਜ਼ ਤੋਂ, ਪੇਰੇਜ਼ਾਈਆਂ ਦਾ ਪਰਿਵਾਰ;
ਜ਼ੇਰਾਹ ਤੋਂ, ਜ਼ੇਰਾਹੀਆਂ ਦਾ ਪਰਿਵਾਰ।
21ਪੇਰੇਜ਼ ਦੇ ਉੱਤਰਾਧਿਕਾਰੀ ਸਨ:
ਹੇਜ਼ਰੋਨ ਤੋਂ, ਹੇਜ਼ਰੋਨਾਈ ਪਰਿਵਾਰ;
ਹਾਮੂਲ ਤੋਂ, ਹੈਮੂਲਾਈ ਪਰਿਵਾਰ।
22ਇਹ ਯਹੂਦਾਹ ਦੇ ਗੋਤ ਸਨ; ਜਿਨ੍ਹਾਂ ਦੀ ਗਿਣਤੀ 76,500 ਸੀ।
23ਯਿੱਸਾਕਾਰ ਦੇ ਉੱਤਰਾਧਿਕਾਰੀ ਉਹਨਾਂ ਦੇ ਗੋਤਾਂ ਅਨੁਸਾਰ ਸਨ:
ਤੋਲਾ ਤੋਂ, ਤੋਲਈ ਪਰਿਵਾਰ;
ਪੁਆਹ ਤੋਂ, ਪੁਆਹਈ ਦਾ ਪਰਿਵਾਰ;
24ਯਸ਼ੂਬ ਤੋਂ, ਯਸ਼ੂਬੀ ਦਾ ਪਰਿਵਾਰ;
ਸ਼ਿਮਰੋਨ ਤੋਂ, ਸ਼ਿਮਰੋਨੀਆਂ ਦਾ ਪਰਿਵਾਰ।
25ਇਹ ਯਿੱਸਾਕਾਰ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 64,300 ਸੀ।
26ਜ਼ਬੂਲੁਨ ਦੇ ਉੱਤਰਾਧਿਕਾਰੀ ਉਹਨਾਂ ਦੇ ਪਰਿਵਾਰਾ ਦੇ ਅਨੁਸਾਰ:
ਸੇਰੇਦ ਤੋਂ, ਸੇਰੇਦੀ ਪਰਿਵਾਰ;
ਏਲੋਨ ਤੋਂ, ਏਲੋਨਾਈਆਂ ਦਾ ਪਰਿਵਾਰ;
ਯਹਲੇਲ ਤੋਂ, ਯਹਲੇਲ ਦਾ ਪਰਿਵਾਰ।
27ਇਹ ਜ਼ਬੂਲੁਨ ਦੇ ਪਰਿਵਾਰ ਸਨ ਜਿਨ੍ਹਾਂ ਦੀ ਗਿਣਤੀ 60,500 ਸੀ।
28ਮਨੱਸ਼ੇਹ ਅਤੇ ਇਫ਼ਰਾਈਮ ਤੋਂ ਯੋਸੇਫ਼ ਦੇ ਉੱਤਰਾਧਿਕਾਰੀ:
29ਮਨੱਸ਼ੇਹ ਦੇ ਉੱਤਰਾਧਿਕਾਰੀ:
ਮਾਕੀਰ ਤੋਂ, ਮਾਕੀਰੀਆਂ ਦਾ ਪਰਿਵਾਰ (ਮਾਕੀਰ ਗਿਲਆਦ ਦਾ ਪਿਤਾ ਸੀ);
ਗਿਲਆਦ ਤੋਂ, ਗਿਲਆਦੀ ਗੋਤ।
30ਇਹ ਗਿਲਆਦ ਦੇ ਉੱਤਰਾਧਿਕਾਰੀ ਸਨ:
ਯੇਜ਼ਰ ਤੋਂ, ਯੇਜ਼ੇਰੀ ਪਰਿਵਾਰ;
ਹੇਲੇਕ ਤੋਂ, ਹੇਲੇਕਾਈ ਦਾ ਪਰਿਵਾਰ;
31ਅਸਰੀਏਲ ਤੋਂ, ਅਸਰੀਏਲੀਆਂ ਦਾ ਪਰਿਵਾਰ;
ਸ਼ੇਕੇਮ ਤੋਂ, ਸ਼ੇਕੇਮਾਈਆਂ ਦਾ ਪਰਿਵਾਰ;
32ਸ਼ਮੀਦਾ ਤੋਂ, ਸ਼ਮੀਦਾਈ ਦਾ ਪਰਿਵਾਰ;
ਹੇਫਰ ਤੋਂ, ਹੇਫੇਰਾਈਆਂ ਦਾ ਪਰਿਵਾਰ।
33(ਹੇਫਰ ਦੇ ਪੁੱਤਰ ਸਲਾਫ਼ਹਾਦ ਦੇ ਕੋਈ ਪੁੱਤਰ ਨਹੀਂ ਸੀ, ਉਸ ਦੀਆਂ ਸਿਰਫ ਧੀਆਂ ਸਨ, ਜਿਨ੍ਹਾਂ ਦੇ ਨਾਮ ਮਹਲਾਹ, ਨੋਹ, ਹੋਗਲਾਹ, ਮਿਲਕਾਹ ਅਤੇ ਤਿਰਜ਼ਾਹ ਸਨ।)
34ਇਹ ਮਨੱਸ਼ੇਹ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 52,700 ਸੀ।
35ਇਹ ਇਫ਼ਰਾਈਮ ਦੇ ਉੱਤਰਾਧਿਕਾਰੀਆਂ ਦੇ ਆਪਣੇ ਪਰਿਵਾਰ ਦੇ ਅਨੁਸਾਰ ਇਹ ਸਨ,
ਸ਼ੂਥਲਾਹ ਤੋਂ, ਸ਼ੂਥਲਾਹੀਆਂ ਦੇ ਘਰਾਣੇ ਦੁਆਰਾ;
ਬੇਕੇਰ ਤੋਂ, ਬੇਕੇਰਿਆਂ ਦਾ ਪਰਿਵਾਰ;
ਤਾਹਨ ਤੋਂ, ਤਹਾਨੀਆਂ ਦਾ ਪਰਿਵਾਰ।
36ਇਹ ਸ਼ੂਥਲਾਹ ਦੇ ਉੱਤਰਾਧਿਕਾਰੀ ਸਨ:
ਇਰਾਨ ਤੋਂ, ਇਰਾਨੀਆਂ ਦੇ ਘਰਾਣੇ ਵਿੱਚੋਂ।
37ਇਹ ਇਫ਼ਰਾਈਮ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 32,500 ਸੀ।
ਇਹ ਸਾਰੇ ਯੂਸੁਫ਼ ਦੇ ਪਰਿਵਾਰ-ਸਮੂਹਾਂ ਦੇ ਲੋਕ ਹਨ।
38ਬਿਨਯਾਮੀਨ ਦੇ ਉੱਤਰਾਧਿਕਾਰੀ ਉਹਨਾਂ ਦੇ ਗੋਤਾਂ ਅਨੁਸਾਰ ਸਨ:
ਬੇਲਾ ਤੋਂ, ਬੇਲਾਈ ਦਾ ਪਰਿਵਾਰ;
ਅਸ਼ਬੇਲ ਤੋਂ, ਅਸ਼ਬੇਲੀ ਦਾ ਪਰਿਵਾਰ;
ਅਹੀਰਾਮ ਤੋਂ, ਅਹੀਰਾਮਾਈ ਦਾ ਪਰਿਵਾਰ;
39ਸ਼ੂਫ਼ਾਮ ਤੋਂ, ਸ਼ੂਫ਼ਾਮੀਆਂ ਦਾ ਪਰਿਵਾਰ;
ਹੁਫਾਮ ਤੋਂ, ਹੁਫਾਮੀਆਂ ਦਾ ਪਰਿਵਾਰ।
40ਅਰਦ ਅਤੇ ਨਾਮਾਨ ਦੁਆਰਾ ਬੇਲਾ ਦੇ ਉੱਤਰਾਧਿਕਾਰੀ ਸਨ:
ਅਰਦ ਤੋਂ ਅਰਦੀਆਂ ਦਾ ਪਰਿਵਾਰ;
ਨਾਮਾਨ ਤੋਂ, ਨਅਮਾਨੀਆਂ ਦਾ ਪਰਿਵਾਰ।
41ਇਹ ਬਿਨਯਾਮੀਨ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 45,600 ਸੀ।
42ਇਹ ਦਾਨ ਦੇ ਉੱਤਰਾਧਿਕਾਰੀ ਆਪਣੇ ਪਰਿਵਾਰਾ ਦੇ ਅਨੁਸਾਰ:
ਸ਼ੂਹਾਮ ਦੁਆਰਾ, ਸ਼ੂਹਾਮੀਆਂ ਦੇ ਘਰਾਣੇ ਤੋਂ।
ਇਹ ਦਾਨ ਦੇ ਪਰਿਵਾਰ-ਸਮੂਹ ਸਨ: 43ਉਹ ਸਾਰੇ ਸ਼ੂਹਾਮੀ ਗੋਤ ਸਨ ਅਤੇ ਉਹਨਾਂ ਦੀ ਗਿਣਤੀ 64,400 ਸੀ।
44ਆਸ਼ੇਰ ਦੇ ਉੱਤਰਾਧਿਕਾਰੀ ਉਹਨਾਂ ਦੇ ਗੋਤਾਂ ਅਨੁਸਾਰ ਸਨ:
ਇਮਨਾਹ ਤੋਂ, ਇਮਨਾਹੀਆਂ ਦਾ ਪਰਿਵਾਰ;
ਯਿਸ਼ਵੀ ਤੋਂ, ਇਸ਼ਵੀ ਦਾ ਪਰਿਵਾਰ;
ਬਰਿਯਾਹ ਤੋਂ, ਬੇਰੀਏ ਦਾ ਪਰਿਵਾਰ;
45ਅਤੇ ਬਰਿਯਾਹ ਦੇ ਉੱਤਰਾਧਿਕਾਰੀਆਂ ਦੁਆਰਾ:
ਹੇਬਰ ਤੋਂ, ਹੇਬੇਰੀ ਦਾ ਪਰਿਵਾਰ;
ਮਲਕੀਏਲ ਤੋਂ, ਮਲਕੀਏਲ ਦਾ ਪਰਿਵਾਰ।
46ਆਸ਼ੇਰ ਦੀ ਸੇਰਾਹ ਨਾਂ ਦੀ ਇੱਕ ਧੀ ਸੀ।
47ਇਹ ਆਸ਼ੇਰ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 53,400 ਸੀ।
48ਨਫ਼ਤਾਲੀ ਦੇ ਉੱਤਰਾਧਿਕਾਰੀ ਉਹਨਾਂ ਦੇ ਗੋਤਾਂ ਦੇ ਅਨੁਸਾਰ ਸਨ:
ਯਹਜ਼ੀਏਲ ਤੋਂ, ਯਹਜ਼ੀਏਲੀਆਂ ਦਾ ਪਰਿਵਾਰ;
ਗੁਨੀ ਤੋਂ, ਗੁਨੀਆਂ ਦਾ ਪਰਿਵਾਰ;
49ਯੇਜ਼ਰ ਤੋਂ, ਯੇਜ਼ਰੀਆਂ ਦਾ ਪਰਿਵਾਰ;
ਸ਼ਿਲੇਮ ਤੋਂ, ਸ਼ਿਲੇਮੀਆਂ ਦਾ ਪਰਿਵਾਰ।
50ਇਹ ਨਫ਼ਤਾਲੀ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 45,400 ਸੀ।
51ਇਸਰਾਏਲ ਦੇ ਮਨੁੱਖਾਂ ਦੀ ਕੁੱਲ ਗਿਣਤੀ 6,01,730 ਸੀ।
52ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 53“ਇਹ ਜ਼ਮੀਨ ਉਹਨਾਂ ਨੂੰ ਨਾਵਾਂ ਦੀ ਸੰਖਿਆ ਦੇ ਅਧਾਰ ਉੱਤੇ ਵਿਰਾਸਤ ਵਜੋਂ ਦਿੱਤੀ ਜਾਵੇ। 54ਇੱਕ ਵੱਡੇ ਸਮੂਹ ਨੂੰ ਇੱਕ ਵੱਡੀ ਵਿਰਾਸਤ ਅਤੇ ਇੱਕ ਛੋਟੇ ਸਮੂਹ ਨੂੰ ਇੱਕ ਛੋਟਾ ਦਿਓ, ਹਰੇਕ ਨੂੰ ਆਪਣੀ ਗਿਣਤੀ ਅਨੁਸਾਰ ਜ਼ਮੀਨ ਦਿੱਤੀ ਜਾਵੇ। 55ਇਹ ਯਕੀਨਨ ਬਣਾਓ ਕਿ ਜ਼ਮੀਨ ਦੀ ਵੰਡ ਗੁਣਾ ਕਰਕੇ ਕੀਤੀ ਗਈ ਹੈ। ਹਰੇਕ ਸਮੂਹ ਨੂੰ ਜੋ ਕੁਝ ਵਿਰਾਸਤ ਵਿੱਚ ਮਿਲਦਾ ਹੈ ਉਹ ਉਸਦੇ ਜੱਦੀ ਕਬੀਲੇ ਦੇ ਨਾਵਾਂ ਅਨੁਸਾਰ ਹੋਵੇਗਾ। 56ਹਰੇਕ ਵਿਰਾਸਤ ਨੂੰ ਵੱਡੇ ਅਤੇ ਛੋਟੇ ਸਮੂਹਾਂ ਵਿੱਚ ਵੰਡਿਆ ਜਾਣਾ ਚਾਹੀਦਾ ਹੈ।”
57ਇਹ ਉਹ ਲੇਵੀ ਸਨ ਜਿਨ੍ਹਾਂ ਨੂੰ ਉਹਨਾਂ ਦੇ ਗੋਤਾਂ ਅਨੁਸਾਰ ਗਿਣਿਆ ਗਿਆ ਸੀ:
ਗੇਰਸ਼ੋਨ ਤੋਂ, ਗੇਰਸ਼ੋਨੀਆਂ ਦਾ ਪਰਿਵਾਰ;
ਕੋਹਾਥ ਤੋਂ, ਕੋਹਾਥੀਆਂ ਦਾ ਪਰਿਵਾਰ;
ਮੇਰਾਰੀ ਤੋਂ, ਮੇਰਾਰੀਆਂ ਦਾ ਪਰਿਵਾਰ।
58ਇਹ ਵੀ ਲੇਵੀ ਗੋਤ ਸਨ:
ਲਿਬਨੀ ਗੋਤ,
ਹਬਰੋਨੀ ਗੋਤ,
ਮਹਲੀ ਗੋਤ,
ਮੂਸ਼ੀ ਗੋਤ,
ਕੋਰਾਹੀ ਗੋਤ।
(ਕੋਹਾਥ ਅਮਰਾਮ ਦਾ ਪੂਰਵਜ ਸੀ; 59ਅਮਰਾਮ ਦੀ ਪਤਨੀ ਦਾ ਨਾਮ ਯੋਕੇਬਦ ਸੀ ਜੋ ਲੇਵੀ ਦੇ ਉੱਤਰਾਧਿਕਾਰੀ ਸੀ ਅਤੇ ਮਿਸਰ ਵਿੱਚ ਲੇਵੀਆਂ ਦੇ ਘਰ ਜੰਮੀ ਸੀ। ਅਮਰਾਮ ਲਈ ਉਸਨੇ ਹਾਰੋਨ, ਮੋਸ਼ੇਹ ਅਤੇ ਉਹਨਾਂ ਦੀ ਭੈਣ ਮਰਿਯਮ ਨੂੰ ਜਨਮ ਦਿੱਤਾ। 60ਹਾਰੋਨ ਨਾਦਾਬ ਅਤੇ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਦਾ ਪਿਤਾ ਸੀ। 61ਪਰ ਨਾਦਾਬ ਅਤੇ ਅਬੀਹੂ ਦੀ ਮੌਤ ਹੋ ਗਈ ਜਦੋਂ ਉਹਨਾਂ ਨੇ ਯਾਹਵੇਹ ਦੇ ਅੱਗੇ ਪਰਾਈ ਅੱਗ ਨਾਲ ਚੜ੍ਹਾਵਾ ਚੜ੍ਹਾਇਆ।)
62ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਲੇਵੀਆਂ ਦੀ ਗਿਣਤੀ 23,000 ਸੀ। ਉਹ ਦੂਜੇ ਇਸਰਾਏਲੀਆਂ ਦੇ ਨਾਲ ਨਹੀਂ ਗਿਣੇ ਗਏ ਕਿਉਂਕਿ ਉਹਨਾਂ ਨੂੰ ਉਹਨਾਂ ਵਿੱਚ ਕੋਈ ਵਿਰਾਸਤ ਨਹੀਂ ਮਿਲੀ।
63ਮੋਸ਼ੇਹ ਅਤੇ ਅਲਆਜ਼ਾਰ ਜਾਜਕ ਨੇ ਯਰੀਹੋ ਦੇ ਪਾਰ ਯਰਦਨ ਦੇ ਕੰਢੇ ਮੋਆਬ ਦੇ ਮੈਦਾਨ ਵਿੱਚ ਇਸਰਾਏਲੀਆਂ ਨੂੰ ਗਿਣਿਆਂ ਉਹ ਇਹ ਹਨ। 64ਜਦੋਂ ਮੋਸ਼ੇਹ ਅਤੇ ਹਾਰੋਨ ਜਾਜਕ ਨੇ ਸੀਨਾਈ ਦੇ ਮਾਰੂਥਲ ਵਿੱਚ ਇਸਰਾਏਲੀਆਂ ਦੀ ਗਿਣਤੀ ਕੀਤੀ ਤਾਂ ਉਹਨਾਂ ਵਿੱਚੋਂ ਇੱਕ ਵੀ ਨਹੀਂ ਸੀ। 65ਕਿਉਂਕਿ ਯਾਹਵੇਹ ਨੇ ਉਹਨਾਂ ਇਸਰਾਏਲੀਆਂ ਨੂੰ ਕਿਹਾ ਸੀ ਕਿ ਉਹ ਜ਼ਰੂਰ ਉਜਾੜ ਵਿੱਚ ਮਰਨਗੇ ਅਤੇ ਉਹਨਾਂ ਵਿੱਚੋਂ ਯ਼ਫੁੰਨੇਹ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯਹੋਸ਼ੂਆ ਤੋਂ ਸਿਵਾਏ ਇੱਕ ਵੀ ਨਹੀਂ ਬਚਿਆ।

தற்சமயம் தேர்ந்தெடுக்கப்பட்டது:

ਗਿਣਤੀ 26: PCB

சிறப்புக்கூறு

நகல்

ஒப்பீடு

பகிர்

None

உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்