ਗਿਣਤੀ 13

13
ਕਨਾਨ ਦੀ ਖੋਜ
1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2“ਕਨਾਨ ਦੀ ਧਰਤੀ ਦੀ ਖੋਜ ਕਰਨ ਲਈ ਕੁਝ ਆਦਮੀਆਂ ਨੂੰ ਭੇਜੋ, ਜੋ ਮੈਂ ਇਸਰਾਏਲੀਆਂ ਨੂੰ ਦੇ ਰਿਹਾ ਹਾਂ। ਉਹਨਾਂ ਦੇ ਪੁਰਖਿਆਂ ਦੀਆਂ ਗੋਤਾਂ ਵਿੱਚੋਂ ਇੱਕ-ਇੱਕ ਜਿਹੜਾ ਉਹਨਾਂ ਦਾ ਆਗੂ ਹੋਵੇ ਉਸਨੂੰ ਭੇਜੋ।”
3ਸੋ ਯਾਹਵੇਹ ਦੇ ਹੁਕਮ ਉੱਤੇ ਮੋਸ਼ੇਹ ਨੇ ਉਹਨਾਂ ਨੂੰ ਪਾਰਾਨ ਦੇ ਉਜਾੜ ਵਿੱਚੋਂ ਬਾਹਰ ਭੇਜਿਆ। ਇਹ ਸਾਰੇ ਇਸਰਾਏਲੀਆਂ ਦੇ ਆਗੂ ਸਨ।
4ਉਹਨਾਂ ਦੇ ਨਾਮ ਇਹ ਹਨ:
ਰਊਬੇਨ ਦੇ ਗੋਤ ਵਿੱਚੋਂ, ਜ਼ੱਕੂਰ ਦਾ ਪੁੱਤਰ ਸ਼ੰਮੂਆ;
5ਸ਼ਿਮਓਨ ਦੇ ਗੋਤ ਵਿੱਚੋਂ, ਹੋਰੀ ਦਾ ਪੁੱਤਰ ਸ਼ਫ਼ਾਟ;
6ਯਹੂਦਾਹ ਦੇ ਗੋਤ ਵਿੱਚੋਂ, ਯ਼ਫੁੰਨੇਹ ਦਾ ਪੁੱਤਰ ਕਾਲੇਬ;
7ਯਿੱਸਾਕਾਰ ਦੇ ਗੋਤ ਵਿੱਚੋਂ, ਯੋਸੇਫ਼ ਦਾ ਪੁੱਤਰ ਇਗਾਲ;
8ਇਫ਼ਰਾਈਮ ਦੇ ਗੋਤ ਵਿੱਚੋਂ, ਨੂਨ ਦਾ ਪੁੱਤਰ ਹੋਸ਼ੇਆ;
9ਬਿਨਯਾਮੀਨ ਦੇ ਗੋਤ ਵਿੱਚੋਂ, ਰਫੂ ਦਾ ਪੁੱਤਰ ਪਲਤੀ;
10ਜ਼ਬੂਲੁਨ ਦੇ ਗੋਤ ਵਿੱਚੋਂ, ਸੋਦੀ ਦਾ ਪੁੱਤਰ ਗੱਦੀਏਲ;
11ਮਨੱਸ਼ੇਹ ਦੇ ਗੋਤ ਵਿੱਚੋਂ (ਯੋਸੇਫ਼ ਦਾ ਗੋਤ), ਸੂਸੀ ਦਾ ਪੁੱਤਰ ਗੱਦੀ;
12ਦਾਨ ਦੇ ਗੋਤ ਵਿੱਚੋਂ, ਗਮੱਲੀ ਦਾ ਪੁੱਤਰ ਅੰਮੀਏਲ;
13ਆਸ਼ੇਰ ਦੇ ਗੋਤ ਵਿੱਚੋਂ, ਮੀਕਾਏਲ ਦਾ ਪੁੱਤਰ ਸਥੂਰ;
14ਨਫ਼ਤਾਲੀ ਦੇ ਗੋਤ ਵਿੱਚੋਂ, ਵਾਫ਼ਸੀ ਦਾ ਪੁੱਤਰ ਨਹਬੀ;
15ਗਾਦ ਦੇ ਗੋਤ ਵਿੱਚੋਂ, ਮਾਕੀ ਦਾ ਪੁੱਤਰ ਗਊਏਲ।
16ਇਹ ਉਹਨਾਂ ਮਨੁੱਖਾਂ ਦੇ ਨਾਮ ਹਨ ਜਿਨ੍ਹਾਂ ਨੂੰ ਮੋਸ਼ੇਹ ਨੇ ਧਰਤੀ ਦੀ ਖੋਜ ਕਰਨ ਲਈ ਭੇਜਿਆ ਸੀ। (ਮੋਸ਼ੇਹ ਨੇ ਨੂਨ ਦੇ ਪੁੱਤਰ ਹੋਸ਼ੇਆ ਨੂੰ ਯਹੋਸ਼ੂਆ ਨਾਮ ਦਿੱਤਾ।)
17ਜਦੋਂ ਮੋਸ਼ੇਹ ਨੇ ਉਹਨਾਂ ਨੂੰ ਕਨਾਨ ਦੀ ਖੋਜ ਕਰਨ ਲਈ ਭੇਜਿਆ, ਉਸਨੇ ਕਿਹਾ, “ਨੇਗੇਵ ਵਿੱਚੋਂ ਦੀ ਲੰਘ ਕੇ ਪਹਾੜੀ ਪ੍ਰਦੇਸ਼ ਵਿੱਚ ਜਾਓ। 18ਵੇਖੋ, ਧਰਤੀ ਕਿਹੋ ਜਿਹੀ ਹੈ ਅਤੇ ਉੱਥੇ ਰਹਿਣ ਵਾਲੇ ਬਲਵਾਨ ਹਨ ਜਾਂ ਕਮਜ਼ੋਰ, ਗਿਣਤੀ ਵਿੱਚ ਥੋੜ੍ਹੇ ਹਨ ਜਾਂ ਬਹੁਤ ਹਨ। 19ਉਹ ਕਿਹੋ ਜਿਹੀ ਧਰਤੀ ਵਿੱਚ ਰਹਿੰਦੇ ਹਨ? ਕੀ ਇਹ ਚੰਗੀ ਹੈ ਜਾਂ ਮਾੜੀ? ਅਤੇ ਕਿਸ ਤਰ੍ਹਾਂ ਦੇ ਸ਼ਹਿਰ ਹਨ ਜਿੰਨ੍ਹਾਂ ਵਿੱਚ ਉਹ ਵੱਸਦੇ ਹਨ? ਤੰਬੂਆਂ ਵਾਲੇ ਹਨ ਜਾਂ ਗੜ੍ਹਾਂ ਵਾਲੇ ਹਨ? 20ਮਿੱਟੀ ਕਿਹੋ ਜਿਹੀ ਹੈ? ਕੀ ਇਹ ਉਪਜਾਊ ਜਾਂ ਬੰਜਰ ਹੈ? ਉਸਦੇ ਵਿੱਚ ਰੁੱਖ ਹਨ ਜਾਂ ਨਹੀਂ? ਧਰਤੀ ਦੇ ਕੁਝ ਫਲਾਂ ਨੂੰ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕਰੋ।” (ਕਿਉਂ ਉਹ ਪਹਿਲੇ ਪੱਕੇ ਅੰਗੂਰਾਂ ਦੀ ਰੁੱਤ ਸੀ।)
21ਇਸ ਲਈ ਉਹਨਾਂ ਨੇ ਜਾ ਕੇ ਜ਼ੀਨ ਦੇ ਉਜਾੜ ਤੋਂ ਲੈਬੋ ਹਮਾਥ ਅਤੇ ਰਹੋਬ ਤੱਕ ਦੇਸ਼ ਦੀ ਖੋਜ ਕੀਤੀ। 22ਉਹ ਨੇਗੇਵ ਵਿੱਚੋਂ ਦੀ ਲੰਘ ਕੇ ਹੇਬਰੋਨ ਵਿੱਚ ਆਏ, ਜਿੱਥੇ ਅਨਾਕ ਦੇ ਉੱਤਰਾਧਿਕਾਰੀ ਅਹੀਮਾਨ, ਸ਼ੇਸ਼ਈ ਅਤੇ ਤਲਮਈ ਰਹਿੰਦੇ ਸਨ। (ਹੇਬਰੋਨ ਮਿਸਰ ਵਿੱਚ ਸੋਆਨ ਤੋਂ ਸੱਤ ਸਾਲ ਪਹਿਲਾਂ ਬਣਾਇਆ ਗਿਆ ਸੀ।) 23ਜਦੋਂ ਉਹ ਅਸ਼ਕੋਲ#13:23 ਅਸ਼ਕੋਲ ਅਰਥਾਤ: ਗੁੱਛਾ ਦੀ ਵਾਦੀ ਵਿੱਚ ਪਹੁੰਚੇ, ਤਾਂ ਉਹਨਾਂ ਨੇ ਅੰਗੂਰਾਂ ਦੇ ਇੱਕ ਗੁੱਛੇ ਵਾਲੀ ਇੱਕ ਟਾਹਣੀ ਨੂੰ ਵੱਢਿਆ ਅਤੇ ਉਸਨੂੰ ਇੱਕ ਲਾਠੀ ਉੱਤੇ ਦੋ ਮਨੁੱਖ ਚੁੱਕ ਕੇ ਲਿਆਏ ਨਾਲੇ ਅਨਾਰ ਅਤੇ ਹੰਜੀਰ ਨੂੰ ਵੀ ਲਿਆਏ। 24ਅਤੇ ਉਸ ਗੁੱਛੇ ਦੇ ਕਾਰਨ ਜਿਹੜਾ ਇਸਰਾਏਲੀਆਂ ਉੱਥੋਂ ਤੋੜੀਆਂ ਸੀ ਉਸ ਥਾਂ ਦਾ ਨਾਮ ਅਸ਼ਕੋਲ ਦੀ ਘਾਟੀ ਪੈ ਗਿਆ। 25ਚਾਲੀ ਦਿਨਾਂ ਦੇ ਬਾਅਦ ਉਹ ਧਰਤੀ ਦਾ ਭੇਦ ਲੈ ਕੇ ਵਾਪਸ ਮੁੜੇ।
ਖੋਜ ਦੀ ਸੂਚਨਾ
26ਉਹ ਮੋਸ਼ੇਹ ਅਤੇ ਹਾਰੋਨ ਅਤੇ ਇਸਰਾਏਲ ਦੇ ਸਾਰੇ ਲੋਕਾਂ ਕੋਲ ਪਾਰਾਨ ਦੀ ਉਜਾੜ ਵਿੱਚ ਕਾਦੇਸ਼ ਵਿੱਚ ਵਾਪਸ ਆਏ। ਉੱਥੇ ਉਹਨਾਂ ਨੇ ਉਹਨਾਂ ਨੂੰ ਅਤੇ ਸਾਰੀ ਸਭਾ ਨੂੰ ਖ਼ਬਰ ਦਿੱਤੀ ਅਤੇ ਉਹਨਾਂ ਨੂੰ ਜ਼ਮੀਨ ਦਾ ਫਲ ਦਿਖਾਇਆ। 27ਉਹਨਾਂ ਨੇ ਮੋਸ਼ੇਹ ਨੂੰ ਇਹ ਸੁਨੇਹਾ ਦਿੱਤਾ: “ਅਸੀਂ ਉਸ ਦੇਸ਼ ਵਿੱਚ ਗਏ ਜਿਸ ਵਿੱਚ ਤੁਸੀਂ ਸਾਨੂੰ ਭੇਜਿਆ ਸੀ ਅਤੇ ਉਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ! ਇੱਥੇ ਇਸ ਦਾ ਫਲ ਹੈ। 28ਪਰ ਜਿਹੜੇ ਲੋਕ ਉੱਥੇ ਰਹਿੰਦੇ ਹਨ ਉਹ ਸ਼ਕਤੀਸ਼ਾਲੀ ਹਨ ਅਤੇ ਸ਼ਹਿਰ ਗੜ੍ਹ ਵਾਲੇ ਅਤੇ ਬਹੁਤ ਵੱਡੇ ਹਨ। ਅਸੀਂ ਉੱਥੇ ਅਨਾਕ ਦੇ ਵਾਸੀਆਂ ਨੂੰ ਵੇਖਿਆ ਹੈ। 29ਅਮਾਲੇਕੀ ਨੇਗੇਵ ਵਿੱਚ ਰਹਿੰਦੇ ਹਨ; ਹਿੱਤੀ, ਯਬੂਸੀ ਅਤੇ ਅਮੋਰੀ ਪਹਾੜੀ ਦੇਸ਼ ਵਿੱਚ ਰਹਿੰਦੇ ਹਨ; ਅਤੇ ਕਨਾਨੀ ਸਮੁੰਦਰ ਦੇ ਨੇੜੇ ਅਤੇ ਯਰਦਨ ਦੇ ਆਲੇ-ਦੁਆਲੇ ਵੱਸਦੇ ਹਨ।”
30ਤਦ ਕਾਲੇਬ ਨੇ ਮੋਸ਼ੇਹ ਦੇ ਸਾਮ੍ਹਣੇ ਲੋਕਾਂ ਨੂੰ ਚੁੱਪ ਕਰਾਇਆ ਅਤੇ ਕਿਹਾ, “ਸਾਨੂੰ ਉੱਪਰ ਜਾਣਾ ਚਾਹੀਦਾ ਹੈ ਅਤੇ ਧਰਤੀ ਉੱਤੇ ਕਬਜ਼ਾ ਕਰਨਾ ਚਾਹੀਦਾ ਹੈ, ਕਿਉਂਕਿ ਅਸੀਂ ਇਹ ਜ਼ਰੂਰ ਕਰ ਸਕਦੇ ਹਾਂ।”
31ਪਰ ਉਹ ਮਨੁੱਖ ਜਿਹੜੇ ਉਸ ਦੇ ਨਾਲ ਉੱਪਰ ਗਏ ਸਨ ਉਹਨਾਂ ਨੇ ਕਿਹਾ, “ਅਸੀਂ ਉਹਨਾਂ ਲੋਕਾਂ ਉੱਤੇ ਹਮਲਾ ਨਹੀਂ ਕਰ ਸਕਦੇ। ਉਹ ਸਾਡੇ ਨਾਲੋਂ ਤਾਕਤਵਰ ਹਨ।” 32ਅਤੇ ਉਹਨਾਂ ਨੇ ਇਸਰਾਏਲੀਆਂ ਵਿੱਚ ਉਸ ਦੇਸ਼ ਦੀ ਭੈੜੀ ਖ਼ਬਰ ਫੈਲਾਈ ਜਿਸ ਦੀ ਉਹਨਾਂ ਨੇ ਖੋਜ ਕੀਤੀ ਸੀ। ਉਹਨਾਂ ਨੇ ਕਿਹਾ, “ਜਿਸ ਧਰਤੀ ਦੀ ਅਸੀਂ ਖੋਜ ਕੀਤੀ ਹੈ ਉਹ ਉਸ ਵਿੱਚ ਰਹਿਣ ਵਾਲੇ ਲੋਕਾਂ ਨੂੰ ਖਾ ਜਾਂਦੀ ਹੈ। ਜਿੰਨੇ ਵੀ ਲੋਕ ਅਸੀਂ ਉੱਥੇ ਦੇਖੇ ਹਨ ਉਹ ਬਹੁਤ ਵੱਡੇ-ਵੱਡੇ ਕੱਦ ਦੇ ਹਨ। 33ਅਤੇ ਉੱਥੇ ਅਸੀਂ ਦੈਂਤ ਵੇਖੇ (ਜਿਹੜੇ ਅਨਾਕ ਦੀ ਅੰਸ ਹੈ) ਅਤੇ ਅਸੀਂ ਆਪਣੀ ਨਜ਼ਰ ਵਿੱਚ ਉਹਨਾਂ ਦੇ ਅੱਗੇ ਟਿੱਡਿਆਂ ਵਰਗੇ ਹਾਂ ਅਤੇ ਅਸੀਂ ਕੁਝ ਵੀ ਨਹੀਂ ਹਾਂ।”

தற்சமயம் தேர்ந்தெடுக்கப்பட்டது:

ਗਿਣਤੀ 13: PCB

சிறப்புக்கூறு

நகல்

ஒப்பீடு

பகிர்

None

உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்