1
ਗਿਣਤੀ 13:30
ਪੰਜਾਬੀ ਮੌਜੂਦਾ ਤਰਜਮਾ
PCB
ਤਦ ਕਾਲੇਬ ਨੇ ਮੋਸ਼ੇਹ ਦੇ ਸਾਮ੍ਹਣੇ ਲੋਕਾਂ ਨੂੰ ਚੁੱਪ ਕਰਾਇਆ ਅਤੇ ਕਿਹਾ, “ਸਾਨੂੰ ਉੱਪਰ ਜਾਣਾ ਚਾਹੀਦਾ ਹੈ ਅਤੇ ਧਰਤੀ ਉੱਤੇ ਕਬਜ਼ਾ ਕਰਨਾ ਚਾਹੀਦਾ ਹੈ, ਕਿਉਂਕਿ ਅਸੀਂ ਇਹ ਜ਼ਰੂਰ ਕਰ ਸਕਦੇ ਹਾਂ।”
ஒப்பீடு
ਗਿਣਤੀ 13:30 ஆராயுங்கள்
2
ਗਿਣਤੀ 13:33
ਅਤੇ ਉੱਥੇ ਅਸੀਂ ਦੈਂਤ ਵੇਖੇ (ਜਿਹੜੇ ਅਨਾਕ ਦੀ ਅੰਸ ਹੈ) ਅਤੇ ਅਸੀਂ ਆਪਣੀ ਨਜ਼ਰ ਵਿੱਚ ਉਹਨਾਂ ਦੇ ਅੱਗੇ ਟਿੱਡਿਆਂ ਵਰਗੇ ਹਾਂ ਅਤੇ ਅਸੀਂ ਕੁਝ ਵੀ ਨਹੀਂ ਹਾਂ।”
ਗਿਣਤੀ 13:33 ஆராயுங்கள்
3
ਗਿਣਤੀ 13:31
ਪਰ ਉਹ ਮਨੁੱਖ ਜਿਹੜੇ ਉਸ ਦੇ ਨਾਲ ਉੱਪਰ ਗਏ ਸਨ ਉਹਨਾਂ ਨੇ ਕਿਹਾ, “ਅਸੀਂ ਉਹਨਾਂ ਲੋਕਾਂ ਉੱਤੇ ਹਮਲਾ ਨਹੀਂ ਕਰ ਸਕਦੇ। ਉਹ ਸਾਡੇ ਨਾਲੋਂ ਤਾਕਤਵਰ ਹਨ।”
ਗਿਣਤੀ 13:31 ஆராயுங்கள்
4
ਗਿਣਤੀ 13:32
ਅਤੇ ਉਹਨਾਂ ਨੇ ਇਸਰਾਏਲੀਆਂ ਵਿੱਚ ਉਸ ਦੇਸ਼ ਦੀ ਭੈੜੀ ਖ਼ਬਰ ਫੈਲਾਈ ਜਿਸ ਦੀ ਉਹਨਾਂ ਨੇ ਖੋਜ ਕੀਤੀ ਸੀ। ਉਹਨਾਂ ਨੇ ਕਿਹਾ, “ਜਿਸ ਧਰਤੀ ਦੀ ਅਸੀਂ ਖੋਜ ਕੀਤੀ ਹੈ ਉਹ ਉਸ ਵਿੱਚ ਰਹਿਣ ਵਾਲੇ ਲੋਕਾਂ ਨੂੰ ਖਾ ਜਾਂਦੀ ਹੈ। ਜਿੰਨੇ ਵੀ ਲੋਕ ਅਸੀਂ ਉੱਥੇ ਦੇਖੇ ਹਨ ਉਹ ਬਹੁਤ ਵੱਡੇ-ਵੱਡੇ ਕੱਦ ਦੇ ਹਨ।
ਗਿਣਤੀ 13:32 ஆராயுங்கள்
5
ਗਿਣਤੀ 13:27
ਉਹਨਾਂ ਨੇ ਮੋਸ਼ੇਹ ਨੂੰ ਇਹ ਸੁਨੇਹਾ ਦਿੱਤਾ: “ਅਸੀਂ ਉਸ ਦੇਸ਼ ਵਿੱਚ ਗਏ ਜਿਸ ਵਿੱਚ ਤੁਸੀਂ ਸਾਨੂੰ ਭੇਜਿਆ ਸੀ ਅਤੇ ਉਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ! ਇੱਥੇ ਇਸ ਦਾ ਫਲ ਹੈ।
ਗਿਣਤੀ 13:27 ஆராயுங்கள்
6
ਗਿਣਤੀ 13:28
ਪਰ ਜਿਹੜੇ ਲੋਕ ਉੱਥੇ ਰਹਿੰਦੇ ਹਨ ਉਹ ਸ਼ਕਤੀਸ਼ਾਲੀ ਹਨ ਅਤੇ ਸ਼ਹਿਰ ਗੜ੍ਹ ਵਾਲੇ ਅਤੇ ਬਹੁਤ ਵੱਡੇ ਹਨ। ਅਸੀਂ ਉੱਥੇ ਅਨਾਕ ਦੇ ਵਾਸੀਆਂ ਨੂੰ ਵੇਖਿਆ ਹੈ।
ਗਿਣਤੀ 13:28 ஆராயுங்கள்
7
ਗਿਣਤੀ 13:29
ਅਮਾਲੇਕੀ ਨੇਗੇਵ ਵਿੱਚ ਰਹਿੰਦੇ ਹਨ; ਹਿੱਤੀ, ਯਬੂਸੀ ਅਤੇ ਅਮੋਰੀ ਪਹਾੜੀ ਦੇਸ਼ ਵਿੱਚ ਰਹਿੰਦੇ ਹਨ; ਅਤੇ ਕਨਾਨੀ ਸਮੁੰਦਰ ਦੇ ਨੇੜੇ ਅਤੇ ਯਰਦਨ ਦੇ ਆਲੇ-ਦੁਆਲੇ ਵੱਸਦੇ ਹਨ।”
ਗਿਣਤੀ 13:29 ஆராயுங்கள்
8
ਗਿਣਤੀ 13:26
ਉਹ ਮੋਸ਼ੇਹ ਅਤੇ ਹਾਰੋਨ ਅਤੇ ਇਸਰਾਏਲ ਦੇ ਸਾਰੇ ਲੋਕਾਂ ਕੋਲ ਪਾਰਾਨ ਦੀ ਉਜਾੜ ਵਿੱਚ ਕਾਦੇਸ਼ ਵਿੱਚ ਵਾਪਸ ਆਏ। ਉੱਥੇ ਉਹਨਾਂ ਨੇ ਉਹਨਾਂ ਨੂੰ ਅਤੇ ਸਾਰੀ ਸਭਾ ਨੂੰ ਖ਼ਬਰ ਦਿੱਤੀ ਅਤੇ ਉਹਨਾਂ ਨੂੰ ਜ਼ਮੀਨ ਦਾ ਫਲ ਦਿਖਾਇਆ।
ਗਿਣਤੀ 13:26 ஆராயுங்கள்