ਯਹੋਸ਼ੂਆ 16
16
ਇਫ਼ਰਾਈਮ ਅਤੇ ਮਨੱਸ਼ੇਹ ਲਈ ਵੰਡ
1ਯੋਸੇਫ਼ ਲਈ ਵੰਡ ਯਰੀਹੋ ਦੇ ਚਸ਼ਮੇ ਦੇ ਪੂਰਬ ਵੱਲ ਯਰਦਨ ਤੋਂ ਸ਼ੁਰੂ ਹੋਈ ਅਤੇ ਉੱਥੋਂ ਮਾਰੂਥਲ ਵਿੱਚੋਂ ਦੀ ਹੁੰਦੀ ਹੋਈ ਬੈਤਏਲ ਦੇ ਪਹਾੜੀ ਦੇਸ਼ ਵਿੱਚ ਗਈ। 2ਇਹ ਬੈਤਏਲ ਤੋਂ ਲੂਜ਼ ਤੱਕ ਅਤੇ ਅਰਕੀਆਂ ਦੀ ਹੱਦ ਲੰਘ ਕੇ ਅਟਾਰੋਥ ਨੂੰ ਗਈ, 3ਇਹ ਪੱਛਮ ਵੱਲ ਯਾਫ਼ਲੇਤਿਆਂ ਦੇ ਇਲਾਕੇ ਵਿੱਚੋਂ ਦੀ ਹੇਠਲੇ ਬੈਥ-ਹੋਰੋਨ ਦੇ ਖੇਤਰ ਤੱਕ ਅਤੇ ਗੇਜ਼ੇਰ ਤੱਕ, ਸਾਗਰ ਵਿੱਚ ਖਤਮ ਹੁੰਦੀ ਹੈ।
4ਇਸ ਤਰ੍ਹਾਂ ਯੋਸੇਫ਼ ਦੇ ਉੱਤਰਾਧਿਕਾਰੀ ਮਨੱਸ਼ੇਹ ਅਤੇ ਇਫ਼ਰਾਈਮ ਨੂੰ ਉਨ੍ਹਾਂ ਦੀ ਵਿਰਾਸਤ ਮਿਲੀ।
5ਇਹ ਇਫ਼ਰਾਈਮ ਦੇ ਗੋਤਾਂ ਦੇ ਅਨੁਸਾਰ ਉਸ ਦਾ ਇਲਾਕਾ ਸੀ:
ਉਨ੍ਹਾਂ ਦੀ ਮਿਰਾਸ ਦੀ ਹੱਦ ਪੂਰਬ ਵਿੱਚ ਅਟਾਰੋਥ ਅੱਦਾਰ ਤੋਂ ਉੱਪਰਲੇ ਬੈਥ-ਹੋਰੋਨ ਤੱਕ ਸੀ 6ਇਹ ਸੀਮਾ ਪੱਛਮ ਵੱਲ ਵਧੀ: ਉੱਤਰ ਵੱਲ ਮਿਕਮਥਾਥ ਵੱਲ ਮੁੜੀ ਹੋਈ ਹੈ, ਫਿਰ ਪੂਰਬ ਵੱਲ ਤਨਾਥ-ਸ਼ੀਲੋਹ, ਫਿਰ ਯਾਨੋਆਹ ਵੱਲ ਤੱਕ ਜਾਂਦੀ ਸੀ। 7ਤਦ ਉਹ ਯਾਨੋਆਹ ਤੋਂ ਅਟਾਰੋਥ ਅਤੇ ਨਾਰਾਹ ਹੁੰਦਿਆਂ ਹੋਇਆ, ਯਰੀਹੋ ਪਹੁੰਚ ਕੇ ਯਰਦਨ ਉੱਤੇ ਖਤਮ ਹੋਈ। 8ਅਤੇ ਉਹ ਹੱਦ ਪੱਛਮ ਵੱਲ ਤਪੂਆਹ ਤੋਂ ਕਾਨਾਹ ਦੀ ਵਾਦੀ ਨੂੰ ਗਈ ਅਤੇ ਉਸ ਦਾ ਫੈਲਾਓ ਸਮੁੰਦਰ ਤੱਕ ਸੀ ਇਫ਼ਰਾਈਮ ਦੀ ਅੰਸ ਦੇ ਗੋਤ ਦੀ ਮਿਲਖ਼ ਉਹਨਾਂ ਦੇ ਘਰਾਣਿਆਂ ਅਨੁਸਾਰ ਇਹ ਸੀ।
9ਇਸ ਵਿੱਚ ਉਹ ਸਾਰੇ ਕਸਬੇ ਅਤੇ ਉਨ੍ਹਾਂ ਦੇ ਪਿੰਡਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ ਜੋ ਮਨੱਸ਼ੀਆਂ ਦੀ ਵਿਰਾਸਤ ਵਿੱਚ ਇਫ਼ਰਾਈਮੀਆਂ ਲਈ ਵੱਖਰੇ ਰੱਖੇ ਗਏ ਸਨ।
10ਉਨ੍ਹਾਂ ਨੇ ਗੇਜ਼ੇਰ ਵਿੱਚ ਰਹਿੰਦੇ ਕਨਾਨੀਆਂ ਨੂੰ ਨਹੀਂ ਕੱਢਿਆ ਅਤੇ ਅੱਜ ਤੱਕ ਕਨਾਨੀ ਇਫ਼ਰਾਈਮ ਦੇ ਲੋਕਾਂ ਵਿੱਚ ਰਹਿੰਦੇ ਹਨ, ਪਰ ਉਨ੍ਹਾਂ ਨੂੰ ਜ਼ਬਰਦਸਤੀ ਮਜ਼ਦੂਰੀ ਕਰਨੀ ਪੈਂਦੀ ਹੈ।
தற்சமயம் தேர்ந்தெடுக்கப்பட்டது:
ਯਹੋਸ਼ੂਆ 16: PCB
சிறப்புக்கூறு
நகல்
ஒப்பீடு
பகிர்
உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.