ਨਿਆਂਈਆਂ 5
5
ਦਬੋਰਾਹ ਦਾ ਗੀਤ
1ਉਸ ਦਿਨ ਦਬੋਰਾਹ ਅਤੇ ਅਬੀਨੋਆਮ ਦੇ ਪੁੱਤਰ ਬਾਰਾਕ ਨੇ ਇਹ ਗੀਤ ਗਾਇਆ:
2“ਇਸਰਾਏਲ ਦੇ ਆਗੂਆਂ ਦੀ ਅਗਵਾਈ ਲਈ,
ਅਤੇ ਲੋਕਾਂ ਵੱਲੋਂ ਆਪਣੀ ਮਰਜ਼ੀ ਨਾਲ ਯੁੱਧ ਲਈ ਭਰਤੀ ਹੋਣ ਲਈ,
ਆਓ ਯਾਹਵੇਹ ਨੂੰ ਮੁਬਾਰਕ ਆਖੋ।
3“ਹੇ ਰਾਜਿਓ, ਹੇ ਹਾਕਮੋ ਧਿਆਨ ਨਾਲ ਸੁਣੋ!
ਮੈ, ਹਾਂ ਮੈਂ ਯਾਹਵੇਹ ਲਈ ਗੀਤ ਗਾਵਾਂਗੀ,
ਮੈਂ ਗੀਤ ਵਿੱਚ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੀ ਉਸਤਤ ਕਰਾਂਗੀ।
4“ਹੇ ਯਾਹਵੇਹ, ਜਦੋਂ ਤੂੰ ਸੇਈਰ ਤੋਂ ਨਿੱਕਲਿਆ,
ਜਦੋਂ ਤੂੰ ਅਦੋਮ ਦੀ ਧਰਤੀ ਤੋਂ ਕੂਚ ਕੀਤੀ,
ਤਾਂ ਧਰਤੀ ਕੰਬ ਗਈ, ਅਕਾਸ਼ ਹਿੱਲ ਗਏ,
ਬੱਦਲਾਂ ਤੋਂ ਵੀ ਮੀਹ ਵਰ੍ਹਿਆ।
5ਯਾਹਵੇਹ ਦੇ ਅੱਗੇ ਪਹਾੜ ਕੰਬ ਗਏ, ਇੱਥੋਂ ਤੱਕ ਸੀਨਾਈ ਪਹਾੜ ਵੀ,
ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਅੱਗੇ ਪਿਘਲ ਗਿਆ।
6“ਅਨਾਥ ਦੇ ਪੁੱਤਰ ਸ਼ਮਗਾਰ ਦੇ ਦਿਨਾਂ ਵਿੱਚ,
ਯਾਏਲ ਦੇ ਦਿਨਾਂ ਵਿੱਚ, ਸੜਕਾਂ ਖਾਲੀ ਰਹਿੰਦੀਆਂ ਸਨ,
ਅਤੇ ਮੁਸਾਫ਼ਰ ਪੈਹਿਆਂ ਦੇ ਰਸਤੇ ਤੁਰਦੇ ਸਨ।
7ਇਸਰਾਏਲ ਵਿੱਚ ਆਗੂ ਮੁੱਕ ਗਏ,
ਉਹ ਉਦੋਂ ਤੱਕ ਰੁਕੇ ਰਹੇ ਜਦੋਂ ਤੱਕ ਮੈਂ, ਦਬੋਰਾਹ ਅਹੁਦਾ ਨਹੀਂ ਸੰਭਾਲ ਲਿਆ,
ਜਦੋਂ ਤੱਕ ਮੈਂ ਇਸਰਾਏਲ ਵਿੱਚ ਇੱਕ ਮਾਂ ਵਾਂਗ ਨਹੀਂ ਉੱਠੀ।
8ਜਦੋਂ ਉਨ੍ਹਾਂ ਨੇ ਨਵੇਂ ਦੇਵਤੇ ਚੁਣੇ
ਤਦ ਉਹਨਾਂ ਦੇ ਫਾਟਕਾਂ ਕੋਲ ਲੜਾਈ ਹੋਈ।
ਪਰ ਉਹਨਾਂ ਕੋਲ ਲੜਾਈ ਲਈ ਨਾ ਤਾਂ ਢਾਲ ਤੇ ਨਾਂ ਹੀ ਬਰਛੇ ਸੀ,
ਜਦਕਿ ਇਸਰਾਏਲ ਦੇ ਚਾਲੀ ਹਜ਼ਾਰ ਲੋਕ ਸਨ।
9ਮੇਰਾ ਦਿਲ ਇਸਰਾਏਲ ਦੇ ਹਾਕਮਾਂ ਵੱਲ ਲੱਗਿਆ ਹੋਇਆ ਹੈ,
ਜਿਨ੍ਹਾਂ ਨੇ ਆਪਣੇ ਆਪ ਨੂੰ ਆਪਣੀ ਮਰਜ਼ੀ ਨਾਲ ਲੜਾਈ ਲਈ ਪੇਸ਼ ਕੀਤਾ।
ਯਾਹਵੇਹ ਨੂੰ ਮੁਬਾਰਕ ਆਖੋ!
10“ਤੁਸੀਂ ਜਿਹੜੇ ਚਿੱਟੇ ਖੋਤਿਆਂ ਉੱਤੇ ਸਫ਼ਰ ਕਰਦੇ ਹੋ,
ਤੁਸੀਂ ਜੋ ਆਲੀਸ਼ਾਨ ਗਲੀਚਿਆਂ ਉੱਤੇ ਬੈਠਦੇ ਹੋ,
ਅਤੇ ਤੁਸੀਂ ਜਿਹੜੇ ਰਾਹ ਉੱਤੇ ਤੁਰਦੇ ਹੋ, ਇਸ ਦਾ ਵਿਚਾਰ ਕਰੋ।
11ਪਾਣੀ ਪਿਲਾਉਣ ਵਾਲੀਆਂ ਥਾਵਾਂ ਤੇ ਗਾਇਕਾਂ ਦੀ ਆਵਾਜ਼ ਵੱਲ ਧਿਆਨ ਦਿਓ,
ਉਹ ਯਾਹਵੇਹ ਦੀਆਂ ਜਿੱਤਾਂ,
ਅਤੇ ਇਸਰਾਏਲ ਵਿੱਚ ਉਸਦੇ ਪਿੰਡ ਵਾਸੀਆਂ ਦੀਆਂ ਜਿੱਤਾਂ ਦਾ ਜਾਪ ਕਰਦੇ ਹਨ।
“ਤਦ ਯਾਹਵੇਹ ਦੇ ਲੋਕ
ਸ਼ਹਿਰ ਦੇ ਦਰਵਾਜ਼ਿਆਂ ਵੱਲ ਚਲੇ ਗਏ।
12‘ਜਾਗ, ਦਬੋਰਾਹ ਜਾਗ!
ਜਾਗ, ਜਾਗ, ਅਤੇ ਗੀਤ ਗਾ!
ਉੱਠੇ, ਬਾਰਾਕ!
ਅਬੀਨੋਆਮ ਦੇ ਪੁੱਤਰ, ਆਪਣੇ ਕੈਦੀਆਂ ਨੂੰ ਬੰਦੀ ਬਣਾ ਲਓ।’
13“ਫਿਰ ਜਿਹੜੇ ਬਚੇ ਸਨ, ਉਹ ਅਧਿਕਾਰੀਆਂ ਨੂੰ ਮਿਲਣ ਆਏ।
ਯਾਹਵੇਹ ਦੇ ਬਲਵਾਨ ਲੋਕ ਮੇਰੇ ਕੋਲ ਆਏ।
14ਕੁਝ ਇਫ਼ਰਾਈਮ ਤੋਂ ਆਏ ਜਿਨ੍ਹਾਂ ਦੀਆਂ ਜੜ੍ਹਾਂ ਅਮਾਲੇਕ ਵਿੱਚ ਸਨ,
ਬਿਨਯਾਮੀਨ ਉਨ੍ਹਾਂ ਲੋਕਾਂ ਦੇ ਨਾਲ ਸੀ ਜਿਹੜੇ ਤੁਹਾਡੇ ਮਗਰ ਆਉਂਦੇ ਸਨ।
ਮਾਕੀਰ ਤੋਂ ਕਪਤਾਨ ਉਤਰੇ,
ਜ਼ਬੂਲੁਨ ਤੋਂ ਉਹ ਜਿਹੜੇ ਸੈਨਾਪਤੀ ਦੀ ਲਾਠੀ ਵਰਤਦੇ ਸਨ।
15ਯਿੱਸਾਕਾਰ ਦੇ ਸਰਦਾਰ ਦਬੋਰਾਹ ਦੇ ਨਾਲ ਸਨ,
ਹਾਂ, ਯਿੱਸਾਕਾਰ ਬਾਰਾਕ ਦੇ ਨਾਲ ਸੀ,
ਉਸ ਦੇ ਆਦੇਸ਼ ਹੇਠ ਘਾਟੀ ਵਿੱਚ ਭੇਜਿਆ ਗਿਆ ਸੀ।
ਪਰ ਰਊਬੇਨ ਦੀ ਗੋਤ ਯੁੱਧ ਵਿੱਚ ਆਉਣ ਦਾ
ਫ਼ੈਸਲਾ ਨਾ ਲੈ ਸਕੇ।
16ਭੇਡਾਂ ਲਈ ਚਰਵਾਹਿਆਂ ਦੁਆਰਾ ਵਜਾਏ ਜਾ ਰਹੇ ਬੰਸਰੀ ਦੇ ਗੀਤ ਸੁਣਦਾ ਹੋਇਆ
ਤੂੰ ਕਿਉਂ ਭੇਡਾਂ ਦੇ ਵਾੜੇ ਵਿੱਚ ਰਿਹਾ?
ਪਰ ਰਊਬੇਨ ਦੀ ਗੋਤ ਯੁੱਧ ਵਿੱਚ ਆਉਣ ਦਾ
ਫ਼ੈਸਲਾ ਨਾ ਲੈ ਸਕੇ।
17ਗਿਲਆਦ ਯਰਦਨ ਦੇ ਪਾਰ ਵੱਸਿਆ,
ਅਤੇ ਦਾਨ ਤੂੰ ਕਿਉਂ ਸਮੁੰਦਰੀ ਜਹਾਜ਼ਾਂ ਵਿੱਚ ਰਿਹਾ?
ਆਸ਼ੇਰ ਸਮੁੰਦਰੀ ਕੰਢੇ ਉੱਤੇ ਵੱਸਿਆ
ਅਤੇ ਆਪਣੀਆਂ ਖੱਡਾਂ ਵਿੱਚ ਰਿਹਾ।
18ਜ਼ਬੂਲੁਨ ਦੇ ਲੋਕਾਂ ਨੇ ਆਪਣੀਆਂ ਜਾਨਾਂ ਖ਼ਤਰੇ ਵਿੱਚ ਪਾ ਦਿੱਤੀਆਂ।
ਨਫ਼ਤਾਲੀ ਨੇ ਵੀ ਮੈਦਾਨ ਵਿੱਚ ਦੀਆਂ ਉੱਚੀਆਂ ਥਾਵਾਂ ਉੱਤੇ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਈਆਂ।
19“ਰਾਜੇ ਆਏ ਅਤੇ ਉਹ ਲੜੇ,
ਕਨਾਨ ਦੇ ਰਾਜੇ ਵੀ ਲੜੇ।
ਤਾਨਾਖ ਵਿੱਚ, ਮਗਿੱਦੋ ਦੇ ਪਾਣੀਆਂ ਦੇ ਕੋਲ,
ਉਨ੍ਹਾਂ ਨੇ ਚਾਂਦੀ ਦੀ ਕੋਈ ਲੁੱਟ ਨਹੀਂ ਕੀਤੀ।
20ਅਕਾਸ਼ ਤੋਂ ਤਾਰੇ ਵੀ ਲੜੇ,
ਸਗੋਂ ਆਪਣੇ-ਆਪਣੇ ਮੰਡਲਾਂ ਵਿੱਚ ਸੀਸਰਾ ਨਾਲ ਲੜੇ।
21ਕੀਸ਼ੋਨ ਦੀ ਨਦੀ ਉਨ੍ਹਾਂ ਨੂੰ ਵਹਾ ਕੇ ਲੈ ਗਈ,
ਉਹ ਪੁਰਾਣੀ ਨਦੀ, ਕੀਸ਼ੋਨ ਦੀ ਨਦੀ।
ਹੇ ਮੇਰੀ ਜਾਨ ਤੂੰ ਤਾਕਤ ਨਾਲ ਅੱਗੇ ਵੱਧ!
22ਫਿਰ ਘੋੜਿਆ ਦੇ ਖੁਰਾਂ ਦੇ ਗਰਜਣ ਦੀ ਆਵਾਜ਼ ਸੁਣਾਈ ਦਿੱਤੀ
ਬਲਵਾਨ ਘੋੜਿਆਂ ਦੇ ਕੁੱਦਣ ਨਾਲ ਇਹ ਹੋਇਆ।
23ਯਾਹਵੇਹ ਦੇ ਦੂਤ ਨੇ ਕਿਹਾ, ‘ਮੇਰੋਜ਼ ਨੂੰ ਸਰਾਪ ਦਿਓ।
ਇਸ ਦੇ ਲੋਕਾਂ ਨੂੰ ਭਾਰੀ ਸਰਾਪ ਦਿਓ,
ਕਿਉਂਕਿ ਉਹ ਯਾਹਵੇਹ ਦੀ ਮਦਦ ਕਰਨ ਲਈ ਨਹੀਂ ਆਏ ਸਨ,
ਸੂਰਬੀਰਾਂ ਦੇ ਵਿਰੁੱਧ ਯਾਹਵੇਹ ਦੀ ਸਹਾਇਤਾ ਕਰਨ ਨੂੰ ਨਹੀਂ ਆਏ ਸਨ।’
24“ਔਰਤਾਂ ਵਿੱਚੋਂ ਸਭ ਤੋਂ ਵੱਧ ਮੁਬਾਰਕ ਯਾਏਲ,
ਹੇਬਰ ਕੇਨੀ ਦੀ ਪਤਨੀ,
ਤੰਬੂ ਵਿੱਚ ਰਹਿਣ ਵਾਲੀਆਂ ਔਰਤਾਂ ਵਿੱਚੋਂ ਸਭ ਤੋਂ ਵੱਧ ਮੁਬਾਰਕ ਹੋਵੇ।
25ਉਸਨੇ ਪਾਣੀ ਮੰਗਿਆ, ਅਤੇ ਉਸਨੇ ਉਸਨੂੰ ਦੁੱਧ ਦਿੱਤਾ,
ਉਹ ਧਨਵਾਨਾਂ ਦੇ ਥਾਲ ਵਿੱਚ ਦਹੀਂ ਲਿਆਈ।
26ਉਸਦਾ ਹੱਥ ਤੰਬੂ ਦੇ ਕਿੱਲੀ ਤੱਕ ਪਹੁੰਚਿਆ,
ਅਤੇ ਉਸਨੇ ਆਪਣਾ ਸੱਜਾ ਹੱਥ ਕਾਰੀਗਰ ਦੇ ਹਥੌੜੇ ਵੱਲ ਵਧਾਇਆ,
ਉਸਨੇ ਸੀਸਰਾ ਨੂੰ ਠੋਕਿਆ, ਉਸਨੇ ਉਸਦਾ ਸਿਰ ਕੁਚਲ ਦਿੱਤਾ,
ਉਸਨੇ ਉਸਦੀ ਪੁੜਪੁੜੀ ਨੂੰ ਆਰ-ਪਾਰ ਵਿੰਨ੍ਹ ਦਿੱਤਾ।
27ਉਸਦੇ ਪੈਰਾਂ ਵਿੱਚ ਉਹ ਝੁੱਕਿਆ,
ਉਹ ਡਿੱਗ ਪਿਆ, ਉੱਥੇ ਹੀ ਉਹ ਲੇਟ ਗਿਆ।
ਉਸਦੇ ਪੈਰਾਂ ਵਿੱਚ ਉਹ ਝੁੱਕਿਆ,
ਉਹ ਡਿੱਗ ਪਿਆ, ਜਿੱਥੇ ਉਹ ਝੁੱਕਿਆ, ਉੱਥੇ ਉਹ ਮਰ ਗਿਆ।
28“ਖਿੜਕੀ ਵਿੱਚੋਂ ਸੀਸਰਾ ਦੀ ਮਾਂ ਨੂੰ ਦੇਖਿਆ,
ਝਰੋਖੇ ਦੇ ਵਿੱਚੋਂ ਦੀ ਉਹ ਚਿੱਲਾਈ ਅਤੇ ਕਿਹਾ,
‘ਉਸ ਦਾ ਰੱਥ ਆਉਣ ਵਿੱਚ ਇੰਨੀ ਦੇਰ ਕਿਉਂ ਲੱਗੀ?
ਉਸ ਦੇ ਰੱਥਾਂ ਦੇ ਪਹੀਏ ਵਿੱਚ ਦੇਰੀ ਕਿਉਂ ਲਾਉਂਦੇ ਹਨ?’
29ਉਸ ਦੀਆਂ ਸਭ ਤੋਂ ਸਿਆਣੀਆਂ ਔਰਤਾਂ ਉਸ ਨੂੰ ਜਵਾਬ ਦਿੰਦੀਆਂ ਹਨ,
ਸਗੋਂ, ਉਸਨੇ ਆਪਣੇ ਆਪ ਨੂੰ ਉੱਤਰ ਦਿੱਤਾ,
30‘ਕੀ ਉਹ ਲੁੱਟ ਦਾ ਮਾਲ ਨਹੀਂ ਲੱਭ ਰਹੇ
ਅਤੇ ਵੰਡ ਰਹੇ ਹਨ:
ਹਰੇਕ ਆਦਮੀ ਲਈ ਇੱਕ ਜਾਂ ਦੋ ਔਰਤ,
ਸੀਸਰਾ ਲਈ ਲੁੱਟਣ ਲਈ ਰੰਗੀਨ ਕੱਪੜੇ, ਕਢਾਈ ਵਾਲੇ ਰੰਗੀਨ ਕੱਪੜੇ,
ਮੇਰੇ ਗਲੇ ਲਈ ਉੱਚੇ ਕਢਾਈ ਵਾਲੇ ਕੱਪੜੇ
ਇਹ ਸਭ ਲੁੱਟ ਦੇ ਰੂਪ ਵਿੱਚ?’
31“ਇਸ ਤਰ੍ਹਾਂ, ਹੇ ਯਾਹਵੇਹ, ਤੇਰੇ ਸਾਰੇ ਵੈਰੀ ਨਾਸ ਹੋ ਜਾਣ,
ਪਰ ਉਹ ਸਾਰੇ ਜੋ ਤੈਨੂੰ ਪਿਆਰ ਕਰਦੇ ਹਨ ਸੂਰਜ ਵਾਂਗ ਹੋਣ
ਜਦੋਂ ਇਹ ਆਪਣੀ ਤਾਕਤ ਨਾਲ ਚੜ੍ਹਦਾ ਹੈ।”
ਤਦ ਦੇਸ਼ ਵਿੱਚ ਚਾਲੀ ਸਾਲ ਸ਼ਾਂਤੀ ਰਹੀ।
தற்சமயம் தேர்ந்தெடுக்கப்பட்டது:
ਨਿਆਂਈਆਂ 5: PCB
சிறப்புக்கூறு
நகல்
ஒப்பீடு
பகிர்
உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.