ਨਿਆਂਈਆਂ 10

10
ਤੋਲਾ
1ਅਬੀਮੇਲੇਕ ਦੇ ਸਮੇਂ ਤੋਂ ਬਾਅਦ, ਯਿੱਸਾਕਾਰ ਦੇ ਗੋਤ ਵਿੱਚੋਂ ਇੱਕ ਤੋਲਾ ਨਾਂ ਦਾ ਆਦਮੀ, ਜੋ ਪੁਆਹ ਦਾ ਪੁੱਤਰ ਸੀ, ਤੇ ਦੋਦੋ ਦਾ ਪੋਤਰਾ ਸੀ, ਇਸਰਾਏਲ ਨੂੰ ਬਚਾਉਣ ਲਈ ਉੱਠਿਆ। ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਸ਼ਾਮੀਰ ਵਿੱਚ ਰਹਿੰਦਾ ਸੀ। 2ਉਸਨੇ ਤੇਈ ਸਾਲ ਇਸਰਾਏਲ ਦੀ ਅਗਵਾਈ ਕੀਤੀ, ਫਿਰ ਉਹ ਮਰ ਗਿਆ ਅਤੇ ਉਸਨੂੰ ਸ਼ਾਮੀਰ ਵਿੱਚ ਦਫ਼ਨਾਇਆ ਗਿਆ।
ਯਾਈਰ
3ਉਸ ਦੇ ਬਾਅਦ ਗਿਲਆਦਵਾਸੀ ਵਿਚੋਂ ਯਾਈਰ ਆਇਆ, ਜਿਸ ਨੇ ਬਾਈ ਸਾਲ ਇਸਰਾਏਲ ਦੀ ਅਗਵਾਈ ਕੀਤੀ। 4ਉਸ ਦੇ ਤੀਹ ਪੁੱਤਰ ਸਨ, ਜੋ ਤੀਹ ਗਧਿਆਂ ਉੱਤੇ ਸਵਾਰ ਹੁੰਦੇ ਸਨ। ਉਨ੍ਹਾਂ ਨੇ ਗਿਲਆਦ ਦੇ ਤੀਹ ਕਸਬਿਆਂ ਉੱਤੇ ਕਬਜ਼ਾ ਕੀਤਾ, ਜਿਨ੍ਹਾਂ ਨੂੰ ਅੱਜ ਤੱਕ ਹਵਵੋਥ ਯਾਈਰ#10:4 ਹਵਵੋਥ ਯਾਈਰ ਅਰਥਾਤ: ਯਾਈਰ ਦੀਆਂ ਬਸਤੀਆਂ ਕਿਹਾ ਜਾਂਦਾ ਹੈ। 5ਜਦੋਂ ਯਾਈਰ ਦੀ ਮੌਤ ਹੋ ਗਈ, ਉਸਨੂੰ ਕਾਮੋਨ ਵਿੱਚ ਦਫ਼ਨਾਇਆ ਗਿਆ।
ਯਿਫ਼ਤਾਹ
6ਫਿਰ ਇਸਰਾਏਲੀਆਂ ਨੇ ਯਾਹਵੇਹ ਦੀ ਨਿਗਾਹ ਵਿੱਚ ਬਦੀ ਕੀਤੀ। ਉਨ੍ਹਾਂ ਨੇ ਬਆਲ, ਅਸ਼ਤਾਰੋਥ, ਅਰਾਮ ਦੇ ਦੇਵਤਿਆਂ, ਸੀਦੋਨ ਦੇ ਦੇਵਤਿਆਂ, ਮੋਆਬ ਦੇ ਦੇਵਤਿਆਂ, ਅੰਮੋਨੀਆਂ ਦੇ ਦੇਵਤਿਆਂ ਅਤੇ ਫ਼ਲਿਸਤੀਆਂ ਦੇ ਦੇਵਤਿਆਂ ਦੀ ਪੂਜਾ ਕੀਤੀ ਅਤੇ ਇਸਰਾਏਲੀਆਂ ਨੇ ਯਾਹਵੇਹ ਨੂੰ ਛੱਡ ਦਿੱਤਾ ਅਤੇ ਉਸ ਦੀ ਸੇਵਾ ਨਹੀਂ ਕੀਤੀ, 7ਤਦ ਯਾਹਵੇਹ ਦਾ ਕ੍ਰੋਧ ਇਸਰਾਏਲੀ ਉੱਤੇ ਭੜਕਿਆ ਅਤੇ ਉਸ ਨੇ ਉਨ੍ਹਾਂ ਨੂੰ ਫ਼ਲਿਸਤੀਆਂ ਅਤੇ ਅੰਮੋਨੀਆਂ ਦੇ ਹੱਥ ਵਿੱਚ ਕਰ ਦਿੱਤਾ, 8ਉਨ੍ਹਾਂ ਨੇ ਉਸੇ ਸਾਲ ਇਸਰਾਏਲੀਆਂ ਨੂੰ ਦੁੱਖ ਦਿੱਤਾ ਸਗੋਂ ਸਾਰੇ ਇਸਰਾਏਲੀਆਂ ਜੋ ਯਰਦਨ ਪਾਰ ਅਮੋਰੀਆਂ ਦੇ ਦੇਸ਼ ਗਿਲਆਦ ਵਿੱਚ ਰਹਿੰਦੇ ਸਨ, ਅਠਾਰਾਂ ਸਾਲ ਤੱਕ ਬਹੁਤ ਦੁੱਖ ਦਿੰਦੇ ਰਹੇ। 9ਅੰਮੋਨੀਆਂ ਨੇ ਯਰਦਨ ਪਾਰ ਲੰਘ ਕੇ ਯਹੂਦਾਹ, ਬਿਨਯਾਮੀਨ ਅਤੇ ਇਫ਼ਰਾਈਮ ਨਾਲ ਅਜਿਹੀ ਲੜਾਈ ਕੀਤੀ ਕਿ ਇਸਰਾਏਲ ਬਹੁਤ ਮੁਸੀਬਤ ਵਿੱਚ ਪੈ ਗਿਆ। 10ਤਦ ਇਸਰਾਏਲੀਆਂ ਨੇ ਯਾਹਵੇਹ ਅੱਗੇ ਦੁਹਾਈ ਦਿੱਤੀ, “ਅਸੀਂ ਤੇਰੇ ਵਿਰੁੱਧ ਪਾਪ ਕੀਤਾ ਹੈ, ਅਸੀਂ ਆਪਣੇ ਪਰਮੇਸ਼ਵਰ ਨੂੰ ਤਿਆਗ ਕੇ ਬਆਲ ਦੇਵਤਿਆਂ ਦੀ ਉਪਾਸਨਾ ਕੀਤੀ ਹੈ।”
11ਯਾਹਵੇਹ ਨੇ ਇਸਰਾਏਲ ਦੇ ਲੋਕਾਂ ਨੂੰ ਜਵਾਬ ਦਿੱਤਾ, “ਜਦੋਂ ਮਿਸਰੀਆਂ, ਅਮੋਰੀਆਂ, ਅੰਮੋਨੀਆਂ, ਫ਼ਲਿਸਤੀਆਂ, 12ਸੀਦੋਨੀਆਂ, ਅਮਾਲੇਕੀਆਂ ਅਤੇ ਮਾਓਨੀਆਂ ਨੇ ਤੁਹਾਡੇ ਉੱਤੇ ਜ਼ੁਲਮ ਕੀਤੇ ਅਤੇ ਤੁਸੀਂ ਮਦਦ ਲਈ ਮੇਰੇ ਅੱਗੇ ਦੁਹਾਈ ਦਿੱਤੀ, ਕੀ ਮੈਂ ਤੁਹਾਨੂੰ ਉਨ੍ਹਾਂ ਦੇ ਹੱਥੋਂ ਨਹੀਂ ਬਚਾਇਆ? 13ਪਰ ਫਿਰ ਵੀ ਤੁਸੀਂ ਮੈਨੂੰ ਤਿਆਗ ਦਿੱਤਾ ਹੈ ਅਤੇ ਹੋਰ ਦੇਵਤਿਆਂ ਦੀ ਪੂਜਾ ਕੀਤੀ, ਇਸ ਲਈ ਮੈਂ ਹੁਣ ਤੁਹਾਨੂੰ ਨਹੀਂ ਬਚਾਵਾਂਗਾ। 14ਜਾਓ ਅਤੇ ਉਨ੍ਹਾਂ ਦੇਵਤਿਆਂ ਨੂੰ ਪੁਕਾਰੋ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਹੋ, ਤਾਂ ਜੋ ਉਹ ਹੀ ਤੁਹਾਨੂੰ ਮੁਸੀਬਤ ਦੇ ਸਮੇਂ ਛੁਡਾਉਣ!”
15ਪਰ ਇਸਰਾਏਲੀਆਂ ਨੇ ਯਾਹਵੇਹ ਨੂੰ ਆਖਿਆ, “ਅਸੀਂ ਪਾਪ ਕੀਤਾ ਹੈ ਇਸ ਲਈ ਜੋ ਕੁਝ ਵੀ ਤੁਹਾਡੀ ਨਿਗਾਹ ਵਿੱਚ ਚੰਗਾ ਲੱਗੇ ਸਾਡੇ ਨਾਲ ਕਰ, ਪਰ ਹੁਣ ਕਿਰਪਾ ਕਰਕੇ ਸਾਨੂੰ ਹੁਣ ਬਚਾ।” 16ਫਿਰ ਉਨ੍ਹਾਂ ਨੇ ਆਪਣੇ ਵਿੱਚੋਂ ਪਰਾਏ ਦੇਵਤਿਆਂ ਨੂੰ ਕੱਢ ਦਿੱਤਾ ਅਤੇ ਯਾਹਵੇਹ ਦੀ ਉਸਤਤ ਕੀਤੀ ਅਤੇ ਉਹ ਇਸਰਾਏਲ ਦੇ ਦੁੱਖ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ ਸੀ।
17ਜਦੋਂ ਅੰਮੋਨੀਆਂ ਨੇ ਇਕੱਠੇ ਹੋ ਕੇ ਗਿਲਆਦ ਵਿੱਚ ਤੰਬੂ ਲਾਏ ਅਤੇ ਇਸਰਾਏਲੀਆਂ ਨੇ ਵੀ ਇਕੱਠੇ ਹੋ ਕੇ ਮਿਸਪਾਹ ਵਿੱਚ ਡੇਰੇ ਲਾਏ। 18ਗਿਲਆਦ ਦੇ ਲੋਕਾਂ ਦੇ ਆਗੂਆਂ ਨੇ ਇੱਕ-ਦੂਜੇ ਨੂੰ ਆਖਿਆ, “ਜੋ ਕੋਈ ਅੰਮੋਨੀਆਂ ਉੱਤੇ ਹਮਲਾ ਕਰਨ ਦੀ ਅਗਵਾਈ ਕਰੇਗਾ ਉਹ ਗਿਲਆਦ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਦਾ ਮੁਖੀ ਹੋਵੇਗਾ।”

தற்சமயம் தேர்ந்தெடுக்கப்பட்டது:

ਨਿਆਂਈਆਂ 10: PCB

சிறப்புக்கூறு

நகல்

ஒப்பீடு

பகிர்

None

உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்