ਬਿਵਸਥਾ 25

25
1ਜਦੋਂ ਲੋਕਾਂ ਵਿੱਚ ਝਗੜਾ ਹੁੰਦਾ ਹੈ, ਉਹ ਅਦਾਲਤ ਵਿੱਚ ਜਾਂਦੇ ਹਨ ਤਾਂ ਜੋ ਨਿਆਂਕਾਰ ਝਗੜੇ ਦਾ ਸਹੀ ਫ਼ੈਸਲਾ ਕਰਨ, ਨਿਰਦੋਸ਼ਾਂ ਨੂੰ ਬਰੀ ਕਰਨ ਅਤੇ ਦੋਸ਼ੀ ਨੂੰ ਦੋਸ਼ੀ ਠਹਿਰਾਉਣ। 2ਜੇ ਦੋਸ਼ੀ ਕੁੱਟਣ ਦੇ ਲਾਇਕ ਹੈ, ਤਾਂ ਨਿਆਂਕਾਰ ਉਹਨਾਂ ਨੂੰ ਲੰਮਾ ਪਾ ਲਵੇ ਅਤੇ ਆਪਣੀ ਹਜ਼ੂਰੀ ਵਿੱਚ ਉਹਨਾਂ ਨੂੰ ਕੋਰੜਿਆਂ ਦੀ ਗਿਣਤੀ ਦੇ ਨਾਲ ਜਿੰਨੇ ਅਪਰਾਧ ਦਾ ਹੱਕਦਾਰ ਹੈ, ਕੋਰੜੇ ਮਾਰੇ। 3ਪਰ ਨਿਆਂਕਾਰ ਨੂੰ ਚਾਲੀ ਤੋਂ ਵੱਧ ਕੋਰੜੇ ਨਹੀਂ ਮਾਰਨੇ ਚਾਹੀਦੇ, ਜੇਕਰ ਦੋਸ਼ੀ ਨੂੰ ਇਸ ਤੋਂ ਵੱਧ ਕੋਰੜੇ ਮਾਰੇ ਗਏ, ਤਾਂ ਤੁਹਾਡਾ ਸਾਥੀ ਇਸਰਾਏਲੀ ਤੁਹਾਡੀਆਂ ਨਜ਼ਰਾਂ ਵਿੱਚ ਨੀਚ ਹੋ ਜਾਵੇਗਾ।
4ਤੂੰ ਹਲ ਚਲਾਉਂਦੇ ਸਮੇਂ ਬਲਦ ਦੇ ਮੂੰਹ ਨੂੰ ਛਿੱਕਲੀ ਨਾ ਚੜ੍ਹਾਈ।
5ਜੇਕਰ ਭਰਾ ਇਕੱਠੇ ਰਹਿੰਦੇ ਹਨ ਅਤੇ ਉਹਨਾਂ ਵਿੱਚੋਂ ਇੱਕ ਬੇਟੇ ਤੋਂ ਬਿਨਾਂ ਮਰ ਜਾਵੇ, ਤਾਂ ਉਸਦੀ ਇਸਤਰੀ ਨੂੰ ਪਰਿਵਾਰ ਤੋਂ ਬਾਹਰ ਵਿਆਹ ਨਹੀਂ ਕਰਨਾ ਚਾਹੀਦਾ। ਉਸ ਦੇ ਪਤੀ ਦਾ ਭਰਾ ਉਸ ਨੂੰ ਲੈ ਜਾਵੇਗਾ ਅਤੇ ਉਸ ਨਾਲ ਵਿਆਹ ਕਰੇਗਾ ਅਤੇ ਉਸ ਪ੍ਰਤੀ ਦਿਓਰ ਦਾ ਫਰਜ਼ ਨਿਭਾਵੇਗਾ। 6ਜਿਹੜਾ ਪਹਿਲਾ ਪੁੱਤਰ ਉਸ ਨੇ ਜਨਮਿਆ ਉਹ ਮਰੇ ਹੋਏ ਭਰਾ ਦਾ ਨਾਮ ਰੱਖੇ ਤਾਂ ਜੋ ਉਹ ਦਾ ਨਾਮ ਇਸਰਾਏਲ ਵਿੱਚੋਂ ਮਿਟ ਨਾ ਜਾਵੇ।
7ਪਰ ਜੇ ਕੋਈ ਆਦਮੀ ਆਪਣੇ ਭਰਾ ਦੀ ਪਤਨੀ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ, ਤਾਂ ਉਹ ਸ਼ਹਿਰ ਦੇ ਦਰਵਾਜ਼ੇ ਉੱਤੇ ਬਜ਼ੁਰਗਾਂ ਕੋਲ ਜਾ ਕੇ ਆਖੇ, “ਮੇਰੇ ਪਤੀ ਦਾ ਭਰਾ ਇਸਰਾਏਲ ਵਿੱਚ ਆਪਣੇ ਭਰਾ ਦਾ ਨਾਮ ਰੱਖਣ ਤੋਂ ਇਨਕਾਰ ਕਰਦਾ ਹੈ, ਉਹ ਮੇਰੇ ਪਤੀ ਦੇ ਭਰਾ ਦਾ ਫਰਜ਼ ਨਹੀਂ ਨਿਭਾਏਗਾ।” 8ਤਦ ਉਸ ਦੇ ਨਗਰ ਦੇ ਬਜ਼ੁਰਗ ਉਸ ਨੂੰ ਬੁਲਾ ਕੇ ਉਸ ਨਾਲ ਗੱਲ ਕਰਨ, ਜੇ ਉਹ ਇਹ ਕਹਿਣ ਉੱਤੇ ਕਾਇਮ ਰਹਿੰਦਾ ਹੈ, “ਮੈਂ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ,” 9ਉਹ ਦੇ ਭਰਾ ਦੀ ਵਿਧਵਾ ਬਜ਼ੁਰਗਾਂ ਦੀ ਹਜ਼ੂਰੀ ਵਿੱਚ ਉਹ ਦੇ ਕੋਲ ਜਾ ਕੇ ਉਹ ਦੀ ਜੁੱਤੀ ਲਾਹ ਕੇ ਉਹ ਦੇ ਮੂੰਹ ਉੱਤੇ ਥੁੱਕੇ ਅਤੇ ਆਖੇ, “ਇਹ ਉਸ ਮਨੁੱਖ ਨਾਲ ਹੋਇਆ ਹੈ ਜੋ ਆਪਣੇ ਭਰਾ ਦਾ ਪਰਿਵਾਰ ਨਹੀਂ ਬਣਾਏਗਾ।” 10ਉਸ ਮਨੁੱਖ ਦੇ ਵੰਸ਼ ਨੂੰ ਇਸਰਾਏਲ ਵਿੱਚ ਜੁੱਤੀ ਲੱਥੇ ਦਾ ਘਰਾਣਾ ਦੇ ਪਰਿਵਾਰ ਵਜੋਂ ਜਾਣਿਆ ਜਾਵੇਗਾ।
11ਜੇ ਦੋ ਆਦਮੀ ਲੜ ਰਹੇ ਹਨ ਅਤੇ ਉਹਨਾਂ ਵਿੱਚੋਂ ਇੱਕ ਦੀ ਪਤਨੀ ਆਪਣੇ ਪਤੀ ਨੂੰ ਹਮਲਾਵਰ ਤੋਂ ਛੁਡਾਉਣ ਲਈ ਆਉਂਦੀ ਹੈ ਅਤੇ ਉਸ ਨੇ ਅੱਗੇ ਵਧ ਕੇ ਉਸ ਦੇ ਗੁਪਤ ਅੰਗਾਂ ਨੂੰ ਫੜ ਲਿਆ ਹੈ, 12ਤਾਂ ਤੁਸੀਂ ਉਸ ਦਾ ਹੱਥ ਵੱਢ ਸੁੱਟੋ ਅਤੇ ਨਾ ਹੀ ਉਸ ਉੱਤੇ ਕੋਈ ਤਰਸ ਦਿਖਾਓ।
13ਆਪਣੇ ਥੈਲੇ ਵਿੱਚ ਦੋ ਵੱਖਰੇ ਵਜ਼ਨ ਨਾ ਰੱਖੋ ਇੱਕ ਭਾਰਾ, ਇੱਕ ਹਲਕਾ। 14ਆਪਣੇ ਘਰ ਵਿੱਚ ਦੋ ਵੱਖੋ-ਵੱਖਰੇ ਉਪਾਅ ਨਾ ਰੱਖੋ ਇੱਕ ਵੱਡਾ, ਇੱਕ ਛੋਟਾ। 15ਤੁਹਾਡੇ ਕੋਲ ਸਹੀ ਅਤੇ ਇਮਾਨਦਾਰ ਤੋਲ ਅਤੇ ਮਾਪ ਹੋਣੇ ਚਾਹੀਦੇ ਹਨ, ਤਾਂ ਜੋ ਤੁਸੀਂ ਉਸ ਧਰਤੀ ਵਿੱਚ ਲੰਬੇ ਸਮੇਂ ਤੱਕ ਜੀਓ ਜੋ ਤੁਹਾਡਾ ਯਾਹਵੇਹ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ। 16ਕਿਉਂਕਿ ਤੁਹਾਡਾ ਯਾਹਵੇਹ ਪਰਮੇਸ਼ਵਰ ਹਰ ਉਸ ਵਿਅਕਤੀ ਨੂੰ ਨਫ਼ਰਤ ਕਰਦਾ ਹੈ ਜੋ ਇਹ ਕੰਮ ਕਰਦਾ ਹੈ, ਜੋ ਕੋਈ ਬੇਈਮਾਨੀ ਕਰਦਾ ਹੈ।
17ਯਾਦ ਰੱਖੋ ਕਿ ਜਦੋਂ ਤੁਸੀਂ ਮਿਸਰ ਤੋਂ ਬਾਹਰ ਆਏ ਤਾਂ ਰਾਹ ਵਿੱਚ ਅਮਾਲੇਕੀਆਂ ਨੇ ਤੁਹਾਡੇ ਨਾਲ ਕੀ ਕੀਤਾ ਸੀ। 18ਜਦੋਂ ਤੁਸੀਂ ਥੱਕੇ-ਮਾਂਦੇ ਹੋਏ ਸੀ, ਤਾਂ ਉਹ ਤੁਹਾਡੇ ਸਫ਼ਰ ਵਿੱਚ ਤੁਹਾਨੂੰ ਮਿਲੇ ਅਤੇ ਉਹਨਾਂ ਸਾਰਿਆਂ ਉੱਤੇ ਹਮਲਾ ਕੀਤਾ ਜੋ ਤੁਹਾਡੇ ਤੋਂ ਪਿੱਛੇ ਰਹਿ ਗਏ ਸਨ, ਉਹਨਾਂ ਨੂੰ ਪਰਮੇਸ਼ਵਰ ਦਾ ਕੋਈ ਡਰ ਨਹੀਂ ਸੀ। 19ਜਦੋਂ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਤੁਹਾਡੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਉਸ ਧਰਤੀ ਵਿੱਚ ਅਰਾਮ ਦੇਵੇ, ਜੋ ਉਹ ਤੁਹਾਨੂੰ ਵਿਰਾਸਤ ਵਿੱਚ ਪ੍ਰਾਪਤ ਕਰਨ ਲਈ ਦੇ ਰਿਹਾ ਹੈ ਤਾਂ ਤੁਸੀਂ ਅਮਾਲੇਕ ਦਾ ਨਾਮ ਅਕਾਸ਼ ਦੇ ਹੇਠੋਂ ਮਿਟਾ ਦਿਓ, ਇਹ ਤੁਸੀਂ ਨਾ ਭੁੱਲੋ!

தற்சமயம் தேர்ந்தெடுக்கப்பட்டது:

ਬਿਵਸਥਾ 25: PCB

சிறப்புக்கூறு

நகல்

ஒப்பீடு

பகிர்

None

உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்