ਬਿਵਸਥਾ 18
18
ਜਾਜਕਾਂ ਅਤੇ ਲੇਵੀਆਂ ਲਈ ਭੇਟਾਂ
1ਲੇਵੀ ਜਾਜਕਾਂ ਨੂੰ, ਸਗੋਂ ਲੇਵੀ ਦੇ ਸਾਰੇ ਗੋਤ ਨੂੰ ਇਸਰਾਏਲ ਦੇ ਨਾਲ ਕੋਈ ਵੰਡ ਜਾਂ ਵਿਰਾਸਤ ਨਹੀਂ ਹੋਵੇਗੀ। ਉਹ ਯਾਹਵੇਹ ਨੂੰ ਚੜ੍ਹਾਈਆਂ ਗਈਆਂ ਅੱਗ ਦੀਆਂ ਭੇਟਾਂ ਅਤੇ ਉਸ ਦੇ ਭਾਗ ਵਿੱਚੋਂ ਖਾਣਗੇ। 2ਉਹਨਾਂ ਦੀ ਆਪਣੇ ਇਸਰਾਏਲੀਆਂ ਵਿੱਚ ਕੋਈ ਵਿਰਾਸਤ ਨਹੀਂ ਹੋਵੇਗੀ ਕਿਉਂਕਿ ਯਾਹਵੇਹ ਹੀ ਉਹਨਾਂ ਦੀ ਵਿਰਾਸਤ ਹੈ, ਜਿਵੇਂ ਉਸਨੇ ਉਹਨਾਂ ਨਾਲ ਵਾਅਦਾ ਕੀਤਾ ਸੀ।
3ਲੋਕਾਂ ਵੱਲੋਂ ਜਿਹੜੇ ਬਲੀ ਚੜ੍ਹਾਉਂਦੇ ਹਨ, ਜਾਜਕਾਂ ਦਾ ਇਹ ਹੱਕ ਹੋਵੇਗਾ, ਭਾਵੇਂ ਉਹ ਬਲਦ ਚੜ੍ਹਾਉਣ ਭਾਵੇਂ ਲੇਲਾ, ਉਹ ਜਾਜਕ ਨੂੰ ਮੋਢਾ, ਦੋਵੇਂ ਗੱਲੀਆਂ ਅਤੇ ਢਿੱਡ ਦੇਣ। 4ਤੁਸੀਂ ਉਹਨਾਂ ਨੂੰ ਆਪਣੇ ਅੰਨ ਦਾ ਪਹਿਲਾ ਫਲ, ਨਵੀਂ ਦਾਖ਼ਰਸ ਅਤੇ ਜ਼ੈਤੂਨ ਦਾ ਤੇਲ ਅਤੇ ਆਪਣੀਆਂ ਭੇਡਾਂ ਦੀ ਕਤਰੀ ਹੋਈ ਪਹਿਲੀ ਉੱਨ ਦਿਓ। 5ਕਿਉਂਕਿ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਉਹਨਾਂ ਨੂੰ ਅਤੇ ਉਹਨਾਂ ਦੀ ਸੰਤਾਨ ਨੂੰ ਤੁਹਾਡੇ ਸਾਰੇ ਗੋਤਾਂ ਵਿੱਚੋਂ ਚੁਣਿਆ ਹੈ ਕਿ ਉਹ ਹਮੇਸ਼ਾ ਯਾਹਵੇਹ ਦੇ ਨਾਮ ਵਿੱਚ ਖੜ੍ਹੇ ਰਹਿਣ ਅਤੇ ਸੇਵਾ ਕਰਨ।
6ਜੇਕਰ ਕੋਈ ਲੇਵੀ ਇਸਰਾਏਲ ਦੇ ਕਿਸੇ ਵੀ ਨਗਰ ਵਿੱਚ ਆਵੇ ਜਿੱਥੇ ਉਹ ਪਰਦੇਸੀ ਹੋ ਕੇ ਰਹਿੰਦਾ ਹੈ, ਅਤੇ ਆਪਣੇ ਦਿਲ ਦੀ ਸਾਰੀ ਇੱਛਿਆ ਨਾਲ ਉਸ ਸਥਾਨ ਨੂੰ ਜਾਵੇ ਜਿਹੜਾ ਯਾਹਵੇਹ ਚੁਣੇਗਾ। 7ਉਹ ਆਪਣੇ ਸਾਰੇ ਲੇਵੀਆਂ ਭਰਾਵਾਂ ਵਾਂਗ ਪਰਮੇਸ਼ਵਰ ਦੇ ਨਾਮ ਉੱਤੇ ਸੇਵਾ ਕਰ ਸਕਦਾ ਹੈ ਜੋ ਯਾਹਵੇਹ ਦੀ ਹਜ਼ੂਰੀ ਵਿੱਚ ਸੇਵਾ ਕਰਦੇ ਹਨ। 8ਜੋ ਕੁਝ ਉਸ ਨੂੰ ਆਪਣੇ ਪੁਰਖਿਆਂ ਦੀ ਜਾਇਦਾਦ ਦੀ ਵਿਕਰੀ ਤੋਂ ਮਿਲੇ ਉਸ ਨੂੰ ਛੱਡ, ਉਹ ਸਾਰੇ ਭੋਜਨ ਵਿੱਚੋਂ ਇੱਕੋ ਜਿਹਾ ਹਿੱਸਾ ਖਾਣ।
ਮੂਰਤੀ ਪੂਜਾ ਦੀਆਂ ਬਿਧੀਆਂ ਤੋਂ ਸਾਵਧਾਨ
9ਜਦੋਂ ਤੁਸੀਂ ਉਸ ਧਰਤੀ ਵਿੱਚ ਦਾਖਲ ਹੋਵੋ ਜੋ ਤੁਹਾਡਾ ਯਾਹਵੇਹ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ, ਤਾਂ ਉੱਥੋਂ ਦੀਆਂ ਕੌਮਾਂ ਦੇ ਘਿਣਾਉਣੇ ਤਰੀਕਿਆਂ ਦੀ ਰੀਸ ਕਰਨੀ ਨਾ ਸਿੱਖਿਓ। 10ਤੁਹਾਡੇ ਵਿੱਚੋਂ ਕੋਈ ਅਜਿਹਾ ਨਾ ਲੱਭੇ ਜਿਹੜਾ ਆਪਣੇ ਪੁੱਤਰ ਜਾਂ ਧੀ ਨੂੰ ਅੱਗ ਵਿੱਚ ਬਲੀਦਾਨ ਕਰੇ, ਜਾਂ ਭਵਿੱਖ ਦੱਸਣ ਵਾਲਾ, ਜਾਂ ਮਹੂਰਤ ਵੇਖਣ ਵਾਲਾ, ਜਾਂ ਮੰਤਰ ਪੜ੍ਹਨ ਵਾਲਾ, ਜਾਂ ਜਾਦੂਗਰ, 11ਜਾਂ ਜਾਦੂ ਕਰਦਾ ਹੋਵੇ, ਜਾਂ ਪੁੱਛਾਂ ਲੈਣ ਵਾਲਾ, ਜਾਂ ਭੂਤਾਂ ਨੂੰ ਕੱਢਣ ਵਾਲਾ, ਜਾਂ ਮਰਿਆਂ ਹੋਇਆਂ ਨੂੰ ਜਗਾਉਣ ਵਾਲਾ ਹੋਵੇ। 12ਜਿਹੜਾ ਵੀ ਇਹ ਕੰਮ ਕਰਦਾ ਹੈ ਉਹ ਯਾਹਵੇਹ ਅੱਗੇ ਘਿਣਾਉਣੇ ਹਨ, ਇਨ੍ਹਾਂ ਘਿਣਾਉਣੇ ਕੰਮਾਂ ਦੇ ਕਾਰਨ ਯਾਹਵੇਹ ਤੁਹਾਡਾ ਪਰਮੇਸ਼ਵਰ ਉਹਨਾਂ ਕੌਮਾਂ ਨੂੰ ਤੁਹਾਡੇ ਅੱਗਿਓਂ ਬਾਹਰ ਕੱਢ ਦੇਵੇਗਾ। 13ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਨਿਰਦੋਸ਼ ਹੋਵੋ।
ਇੱਕ ਨਬੀ ਭੇਜਣ ਦਾ ਵਾਅਦਾ
14ਕਿਉਂ ਜੋ ਉਹ ਕੌਮਾਂ ਜਿਨ੍ਹਾਂ ਨੂੰ ਤੁਸੀਂ ਕੱਢਣ ਵਾਲੇ ਹੋ, ਮਹੂਰਤ ਵੇਖਣ ਵਾਲਿਆਂ ਅਤੇ ਭਵਿੱਖ ਦੱਸਣ ਵਾਲਿਆਂ ਦੀ ਸੁਣਦੇ ਹਨ, ਪਰ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਅਜਿਹਾ ਨਹੀਂ ਕਰਨ ਦਿੰਦਾ। 15ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਲਈ ਮੇਰੇ ਵਰਗੇ ਨਬੀ ਨੂੰ ਤੁਹਾਡੇ ਭਰਾ ਇਸਰਾਏਲੀਆਂ ਵਿੱਚੋਂ ਖੜ੍ਹਾ ਕਰੇਗਾ, ਤੁਸੀਂ ਉਸ ਦੀ ਜ਼ਰੂਰ ਸੁਣਨਾ। 16ਇਹ ਤੇਰੀ ਉਸ ਬੇਨਤੀ ਅਨੁਸਾਰ ਹੋਵੇਗਾ, ਜਿਹੜੀ ਹੋਰੇਬ ਪਰਬਤ ਦੇ ਕੋਲ ਸਭਾ ਦੇ ਦਿਨ ਆਪਣੇ ਪਰਮੇਸ਼ਵਰ ਯਾਹਵੇਹ ਦੇ ਅੱਗੇ ਕੀਤੀ ਸੀ, “ਅਸੀਂ ਫਿਰ ਯਾਹਵੇਹ ਆਪਣੇ ਪਰਮੇਸ਼ਵਰ ਦੀ ਆਵਾਜ਼ ਨਾ ਸੁਣੀਏ ਅਤੇ ਨਾ ਇਹ ਵੱਡੀ ਅੱਗ ਵੇਖੀਏ, ਤਾਂ ਜੋ ਅਸੀਂ ਮਰ ਨਾ ਜਾਈਏ।”
17ਯਾਹਵੇਹ ਨੇ ਮੈਨੂੰ ਕਿਹਾ, “ਜੋ ਉਹ ਕਹਿੰਦੇ ਹਨ ਉਹ ਚੰਗਾ ਹੈ। 18ਮੈਂ ਉਹਨਾਂ ਦੇ ਲਈ ਉਹਨਾਂ ਦੇ ਭਰਾ ਇਸਰਾਏਲੀਆਂ ਵਿੱਚੋਂ ਤੇਰੇ ਵਰਗਾ ਇੱਕ ਨਬੀ ਖੜ੍ਹਾ ਕਰਾਂਗਾ ਅਤੇ ਮੈਂ ਆਪਣੇ ਬਚਨ ਉਹ ਦੇ ਮੂੰਹ ਵਿੱਚ ਪਾਵਾਂਗਾ ਅਤੇ ਉਹ ਉਹਨਾਂ ਨੂੰ ਉਹ ਸਭ ਕੁਝ ਦੱਸੇਗਾ ਜਿਸਦਾ ਮੈਂ ਉਸਨੂੰ ਹੁਕਮ ਦੇਵਾਂਗਾ। 19ਮੈਂ ਆਪ ਹਰ ਉਸ ਵਿਅਕਤੀ ਦਾ ਲੇਖਾ ਲਵਾਂਗਾ ਜੋ ਮੇਰੀਆਂ ਗੱਲਾਂ ਨਾ ਸੁਣੇਗਾ ਜੋ ਨਬੀ ਮੇਰੇ ਨਾਮ ਉੱਤੇ ਬੋਲਦਾ ਹੈ। 20ਪਰ ਜਿਹੜਾ ਨਬੀ ਮੇਰੇ ਨਾਮ ਉੱਤੇ ਉਹ ਕੁਝ ਬੋਲਣ ਦੀ ਸੋਚਦਾ ਹੈ ਜਿਸਦਾ ਮੈਂ ਹੁਕਮ ਨਹੀਂ ਦਿੱਤਾ ਹੈ ਜਾਂ ਜਿਹੜਾ ਨਬੀ ਦੂਜੇ ਦੇਵਤਿਆਂ ਦੇ ਨਾਮ ਉੱਤੇ ਬੋਲਦਾ ਹੈ, ਉਹ ਨਬੀ ਮਾਰਿਆ ਜਾਵੇ।”
21ਜੇਕਰ ਤੁਸੀਂ ਆਪਣੇ ਮਨ ਵਿੱਚ ਆਖੋ, “ਅਸੀਂ ਕਿਵੇਂ ਜਾਣ ਸਕਦੇ ਹਾਂ ਕੋਈ ਸੰਦੇਸ਼ ਯਾਹਵੇਹ ਦੁਆਰਾ ਨਹੀਂ ਬੋਲਿਆ ਗਿਆ ਹੈ?” 22ਜੇਕਰ ਕੋਈ ਨਬੀ ਯਾਹਵੇਹ ਦੇ ਨਾਮ ਉੱਤੇ ਕੁਝ ਬੋਲੇ ਅਤੇ ਉਹ ਵਾਪਰਦਾ ਜਾਂ ਪੂਰਾ ਨਹੀਂ ਹੁੰਦਾ, ਤਾਂ ਇਹ ਗੱਲ ਯਾਹਵੇਹ ਨੇ ਨਹੀਂ ਬੋਲੀ। ਉਸ ਨਬੀ ਨੇ ਹੰਕਾਰ ਨਾਲ ਗੱਲ ਕੀਤੀ ਹੈ, ਇਸ ਲਈ ਘਬਰਾਓ ਨਾ।
தற்சமயம் தேர்ந்தெடுக்கப்பட்டது:
ਬਿਵਸਥਾ 18: PCB
சிறப்புக்கூறு
நகல்
ஒப்பீடு
பகிர்
உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.