YouVersion Logo
Search Icon

ਵਚਨਬੱਧਤਾSample

ਵਚਨਬੱਧਤਾ

DAY 2 OF 3

ਵਫ਼ਾਦਾਰ ਮੁਖਤਿਆਰਤਾ ਪ੍ਰਤੀ ਵਚਨਬੱਧਤਾ

ਸਾਨੂੰ ਸਾਡੇ ਸਵਰਗੀ ਪਿਤਾ ਦੁਆਰਾ ਸੌਂਪੇ ਗਏ ਵਰਦਾਨਾਂ, ਪ੍ਰਤਿਭਾਵਾਂ ਅਤੇ ਸਰੋਤਾਂ ਦਾ ਲਗਨ ਅਤੇ ਨੇਕਨੀਅਤ ਨਾਲ ਪ੍ਰਬੰਧ

ਕਰਨਾ ਚਾਹੀਦਾ ਹੈ।

ਵਫ਼ਾਦਾਰ ਮੁਖ਼ਤਿਆਰਤਾ ਲਈ ਸਾਡੀ ਵਚਨਬੱਧਤਾ ਇਰਾਦਤਨ ਰਾਜਾ ਦਾ ਆਦਰ ਕਰਨ ਅਤੇ ਉਸਦੇ ਰਾਜ ਨੂੰ ਅੱਗੇ

ਵਧਾਉਣ ਲਈ ਸਾਡੇ ਸਮੇਂ, ਕਾਬਲੀਅਤਾਂ ਅਤੇ ਵਿੱਤ ਦੀ ਵਰਤੋਂ ਕਰਨਾ ਹੈ।

ਪਵਿੱਤਰ ਸ਼ਾਸਤਰ ਮੁਖ਼ਤਿਆਰਤਾ ਦੀ ਮਹੱਤਤਾ ਬਾਰੇ ਹਿਦਾਇਤਾਂ ਨਾਲ ਗੂੰਜਦਾ ਹੈ, ਯਿਸੂ ਖੁਦ ਦ੍ਰਿਸ਼ਟਾਂਤ ਦਿੰਦਾ ਹੈ ਜੋ

ਵਫ਼ਾਦਾਰ ਅਤੇ ਅਕਲਮੰਦ ਮੁਖ਼ਤਿਆਰ ਦੀ ਮਹੱਤਤਾ ਬਾਰੇ ਗੱਲ ਕਰਦੇ ਹਨ (ਮੱਤੀ 25:14-30)।

ਰਾਜੇ ਦੀ ਸੰਤਾਨ ਹੋਣ ਦੇ ਨਾਤੇ, ਅਸੀਂ ਆਪਣੇ ਜੀਵਨ ਦੇ ਹਰ ਪਹਿਲੂ ਵਿੱਚ ਉਸ ਦੀ ਵਡਿਆਈ ਅਤੇ ਮਹਿਮਾ ਕਰਨ ਲਈ

ਆਪਣੀਆਂ ਵਿਲੱਖਣ ਪ੍ਰਤਿਭਾਵਾਂ ਅਤੇ ਯੋਗਤਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤਣ ਲਈ ਬੁਲਾਏ ਗਏ ਹਾਂ।

ਸਾਨੂੰ ਆਪਣੇ ਕੰਮ ਵਿੱਚ ਲਗਨ ਅਤੇ ਉੱਤਮਤਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ (1 ਪਤਰਸ 4:10, ਕੁਲੁੱਸੀਆਂ 3:23,

ਕਹਾਉਤਾਂ 3:27)।

ਇਸ ਤੋਂ ਇਲਾਵਾ, ਅਸੀਂ ਆਪਣੇ ਵਿੱਤੀ ਮਾਮਲਿਆਂ ਵਿੱਚ, ਇਹ ਮੰਨਦੇ ਹੋਏ ਕਿ ਸਾਡੇ ਕੋਲ ਜੋ ਵੀ ਹੈ ਆਖਿਰਕਾਰ ਉਹ

ਪਰਮੇਸ਼ੁਰ ਦਾ ਹੈ, ਵਫ਼ਾਦਾਰ ਰਹਿਣ ਲਈ ਅਤੇ ਲੋੜਵੰਦਾਂ ਨੂੰ ਖੁੱਲ੍ਹੇ ਦਿਲ ਨਾਲ ਦੇਣ ਲਈ ਬੁਲਾਏ ਗਏ ਹਾਂ।

ਵਫ਼ਾਦਾਰ ਮੁਖ਼ਤਿਆਰਤਾ ਪ੍ਰਤੀ ਸਾਡੀ ਵਚਨਬੱਧਤਾ ਸਿਰਫ਼ ਭੌਤਿਕ ਸੰਪਤੀਆਂ ਤੋਂ ਪਰੇ, ਸਾਡੇ ਕੰਮਾਂ ਅਤੇ ਰਵੱਈਏ ਤੱਕ ਵੀ

ਵਿਸਤ੍ਰਿਤ ਹੁੰਦੀ ਹੈ।

ਅਸੀਂ ਆਪਣੇ ਸ਼ਬਦਾਂ ਦੇ ਬਾਰੇ ਸੁਚੇਤ ਰਹਿਣ, ਗੱਪਾਂ ਤੋਂ ਬਚਣ, ਅਤੇ ਸ਼ਾਂਤੀ ‘ਤੇ ਚੈਨ ਦੀ ਭਾਵਨਾ ਨੂੰ ਗਲੇ ਲਗਾਉਣ ਲਈ

ਬੁਲਾਏ ਗਏ ਹਾਂ (ਕਹਾਉਤਾਂ 16:28, 1 ਥੱਸਲੁਨੀਕੀਆਂ 4:11)।

ਅਸੀਂ ਜੋ ਵੀ ਕਰਦੇ ਹਾਂ, ਪ੍ਰਭੂ ਦੇ ਲਈ ਕਰਨਾ ਹੈ, ਸੁਯੋਗ ਪਰਮੇਸ਼ੁਰ ਦੀ ਉਪਾਸਨਾ ਦੇ ਤੌਰ 'ਤੇ ਆਪਣੇ ਉੱਤਮ ਯਤਨਾਂ ਨੂੰ ਭੇਟ

ਕਰਨਾ ਹੈ (ਕੁਲੁੱਸੀਆਂ 3:23)।

ਆਪਣੀ ਵਫ਼ਾਦਾਰ ਮੁਖਤਿਆਰਤਾ ਦੀ ਵਚਨਬੱਧਤਾ ਦੇ ਦੁਆਰਾ, ਅਸੀਂ ਪਰਮੇਸ਼ੁਰ ਪ੍ਰਤਿ ਆਪਣੇ ਗੂੜ੍ਹੇ ਸਤਕਾਰ ਨੂੰ

ਪ੍ਰਤੀਬਿੰਬਤ ਕਰਦੇ ਹਾਂ, ਉਸਦੀਆਂ ਸਿੱਖਿਆਵਾਂ ਪ੍ਰਤਿ ਆਪਣੀ ਆਗਿਆ-ਪਾਲਣ ਦਾ ਪ੍ਰਦਰਸ਼ਨ ਕਰਦੇ ਹਾਂ, ਅਤੇ ਅਖੀਰ

ਉਸਦੇ ਨਾਮ ਨੂੰ ਮਹਿਮਾ ਦਿੰਦੇ ਹਾਂ।

About this Plan

ਵਚਨਬੱਧਤਾ

ਸ਼ਬਦ-ਕੋਸ਼ ਵਚਨਬੱਧਤਾ ਨੂੰ "ਕਿਸੇ ਕਾਰਨ, ਕਾਰਜ, ਜਾਂ ਰਿਸ਼ਤੇ ਨੂੰ ਸਮਰਪਿਤ ਹੋਣ ਦੀ ਸਥਿਤੀ ਜਾਂ ਗੁਣ” ਵਜੋਂ ਪਰਿਭਾਸ਼ਤ ਕਰਦਾ ਹੈ। ਮਸੀਹ ਦੇ ਚੇਲੇ ਹੋਣ ਦੇ ਨਾਤੇ, ਅਸੀਂ ਵਚਨਬੱਧਤਾ ਦਾ ਜੀਵਨ ਜੀਉਣ ਲਈ ਬੁਲਾਏ ਗਏ ਹਾਂ। ਵਚਨਬੱਧਤਾ ਇੱਕ ਜਬਰਦਸਤ ਤਾਕਤ ਹੈ ਜੋ ਸਾਨੂੰ ਪਰਮੇਸ਼ੁਰ ਦੇ ਨਾਲ ਚੱਲਣ ਵਿੱਚ ਧੀਰਜ ਰੱਖਣ, ਸਹਿਣ ਅਤੇ ਵਧਣ-ਫੁੱਲਣ ਲਈ ਪ੍ਰੇਰਿਤ ਕਰਦੀ ਹੈ।

More