YouVersion Logo
Search Icon

ਕੀਮਤSample

ਕੀਮਤ

DAY 3 OF 3

ਆਖਰੀ ਕੀਮਤ

ਆਉ ਪਰਮੇਸ਼ੁਰ ਦੁਆਰਾ ਕੀਤੀ ਉਸ ਸ਼ਾਨਦਾਰ ਕੁਰਬਾਨੀ ਬਾਰੇ ਵਿਚਾਰ ਕਰੀਏ ਜੋ ਉਸਨੇ ਸਾਡੇ ਲਈ ਆਪਣੀ ਜਾਨ ਦੇ ਕੇ

ਕੀਤਾ।

ਇਸਦੀ ਕੀਮਤ ਬਹੁਤ ਡੂੰਘੀ ਹੈ, ਅਤੇ ਇਹ ਸਾਡੇ ਪੂਰੇ ਦਿਲ ਤੋਂ ਸਮਰਪਣ ਦੀ ਮੰਗ ਕਰਦੀ ਹੈ।

ਜਾਂ ਤਾਂ ਅਸੀਂ ਪੂਰੀ ਤਰਾਂ ਇਸ ਵਿੱਚ ਸ਼ਾਮਿਲ ਹਾਂ ਜਾਂ ਫਿਰ ਬਿਲਕੁਲ ਵੀ ਸ਼ਾਮਿਲ ਨਹੀਂ ਹਾਂ:

ਸਾਡੇ ਵਿਸ਼ਵਾਸ ਦੇ ਸਫ਼ਰ ਵਿੱਚ, ਸਾਨੂੰ ਇੱਕ ਚੋਣ ਦਿੱਤੀ ਗਈ ਹੈ। ਜਾਂ ਤਾਂ ਇਹ ਸੰਪੂਰਣ ਵਚਨਬੱਧਤਾ ਹੈ ਜਾਂ ਫਿਰ ਬਿਲਕੁਲ ਵੀ

ਵਚਨਬੱਧਤਾ ਨਹੀਂ ਹੈ। ਅਸੀਂ ਪੂਰੀ ਤਰਾਂ ਨਾਲ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸੌਪਣ ਲਈ ਬੁਲਾਏ ਗਏ ਹਾਂ। ਅੱਧੇ ਦਿਲ ਦੀ

ਵਚਨਬੱਧਤਾ ਲੋੜੀਂਦੇ ਸੱਚੇ ਸਮਰਪਣ ਲਈ ਕਾਫ਼ੀ ਨਹੀਂ ਹੈ।

ਪਰਮੇਸ਼ੁਰ ਨਾਲ ਇੱਕ ਡੂੰਘੇ ਅਤੇ ਨਜਦੀਕੀ ਰਿਸ਼ਤੇ ਦੇ ਲਈ, ਸਾਨੂੰ ਸਭ ਕੁੱਝ ਸਮਰਪਣ ਕਰਨ ਦੀ ਅਪੀਲ ਕੀਤੀ ਗਈ ਹੈ।

ਇਸਦਾ ਮਤਲਬ ਹਰ ਉਸ ਚੀਜ ਨੂੰ ਛੱਡਣਾ ਹੈ ਜੋ ਪਰਮੇਸ਼ੁਰ ਤੋਂ ਨਹੀਂ ਹੈ। ਸਮਰਪਣ ਦਾ ਇਹ ਕਾਰਜ ਸਾਡੇ ਜੀਵਨ ਵਿੱਚ ਉਸਦੀ

ਹਜ਼ੂਰੀ ਦੀ ਪੂਰਨਤਾ ਨੂੰ ਅਨੁਭਵ ਕਰਨ ਲਈ ਕੁੰਜੀ ਹੈ।

ਮੱਤੀ 13:44 ਇੱਕ ਸ਼ਕਤੀਸ਼ਾਲੀ ਦ੍ਰਿਸ਼ਟਾਂਤ ਸਾਂਝਾ ਕਰਦਾ ਹੈ ਜੋ ਕੀਮਤ ਦੀ ਉਦਾਹਰਣ ਦਿੰਦਾ ਹੈ। ਇਸ ਵਿੱਚ ਸਵਰਗ ਦਾ

ਰਾਜ ਖੇਤ ਵਿੱਚ ਲੁਕੇ ਹੋਏ ਖਜ਼ਾਨੇ ਵਰਗਾ ਦਰਸਾਇਆ ਗਿਆ ਹੈ। ਇੱਕ ਆਦਮੀ ਇਸ ਖਜ਼ਾਨੇ ਨੂੰ ਲੱਭ ਲੈਂਦਾ ਹੈ ਅਤੇ ਖੁਸ਼ੀ ਨਾਲ

ਭਰ ਕੇ, ਉਸ ਖੇਤ ਨੂੰ ਖਰੀਦਣ ਲਈ ਆਪਣਾ ਸਭ ਕੁਝ ਵੇਚ ਦਿੰਦਾ ਹੈ। ਖ਼ਜ਼ਾਨੇ ਦੀ ਪ੍ਰਾਪਤੀ ਲਈ ਮਨੁੱਖ ਆਪਣੀ ਮਰਜ਼ੀ ਨਾਲ

ਸਭ ਕੁਝ ਕੁਰਬਾਨ ਕਰ ਦਿੰਦਾ ਹੈ।

ਇਹ ਦ੍ਰਿਸ਼ਟਾਂਤ ਸਾਡੇ ਵਿਸ਼ਵਾਸ ਦੀ ਖ਼ਾਤਰ ਆਪਣਾ ਸਭ ਕੁਝ ਦੇਣ ਦੀ ਮਹੱਤਤਾ 'ਤੇ ਜ਼ੋਰ ਦਿੰਦਾ ਹੈ। ਠੀਕ ਉਸੇ ਤਰਾਂ ਜਿਵੇਂ

ਦ੍ਰਿਸ਼ਟਾਂਤ ਵਿੱਚ ਆਦਮੀ ਨੇ ਆਪਣਾ ਸਭ ਕੁਝ ਵੇਚ ਦਿੱਤਾ; ਅਸੀਂ ਆਪਣਾ ਸਭ ਕੁਝ ਪਰਮੇਸ਼ੁਰ ਨੂੰ ਦੇਣ ਲਈ ਬੁਲਾਏ ਗਏ ਹਾਂ।

ਅਜਿਹਾ ਲੱਗ ਸਕਦਾ ਹੈ ਕਿ ਇਹ ਕੀਮਤ ਬਹੁਤ ਉੱਚੀ ਹੈ, ਪਰ ਬਦਲੇ ਵਿੱਚ ਸਾਨੂੰ ਜੋ ਖੁਸ਼ੀ ਅਤੇ ਸੰਤੁਸ਼ਟੀ ਮਿਲਦੀ ਹੈ ਉਹ

ਬੇਅੰਤ ਹੈ।

ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਚੀਜ਼ ਜਿਸ ਨੂੰ ਅਸੀਂ ਕੀਮਤੀ ਗਿਣਦੇ ਹਾਂ, ਹਰ ਚੀਜ਼ ਜੋ ਅਸੀਂ ਨੁਕਸਾਨ ਵਜੋਂ ਸਮਝਦੇ

ਹਾਂ – ਪੂਰੀ ਤਰਾਂ ਨਾਲ ਸਭ ਕੁਝ - ਸਾਡੇ ਜੀਵਨ ਵਿੱਚ ਯਿਸੂ ਦੇ ਹੋਣ ਦੇ ਬੇਅੰਤ ਲਾਭ ਦੇ ਮੁਕਾਬਲੇ ਕੁਝ ਵੀ ਨਹੀਂ ਹੈ।

ਅੱਜ, ਆਓ ਅਸੀਂ ਉਸ ਆਖਰੀ ਕੀਮਤ 'ਤੇ ਵਿਚਾਰ ਕਰੀਏ ਜੋ ਪਰਮੇਸ਼ੁਰ ਨੇ ਸਾਡੇ ਲਈ ਅਦਾ ਕੀਤੀ ਹੈ। ਇਸਤੋਂ ਸਾਨੂੰ ਆਪਣਾ

ਸਭ ਕੁਝ ਦੇਣ ਦੀ ਪ੍ਰੇਰਣਾ ਮਿਲੇ। ਸਾਡੇ ਜੀਵਨ ਵਿੱਚ ਉਸਦੀ ਸੰਪੂਰਨਤਾ ਪ੍ਰਾਪਤ ਕਰਨ ਲਈ, ਅਸੀਂ ਆਪਣਾ ਸਭ ਕੁਝ

ਸਮਰਪਣ ਕਰੀਏ।

ਕੀਮਤ ਬਹੁਤ ਵੱਡੀ ਜਾਪਦੀ ਹੈ, ਪਰ ਯਿਸੂ ਨੂੰ ਪਾਉਣ ਦਾ ਬੇਅੰਤ ਲਾਭ ਕਿਸੇ ਵੀ ਚੀਜ਼, ਜਿਸ ਨੂੰ ਅਸੀਂ ਬਲੀਦਾਨ ਸਮਝਦੇ ਹਾਂ,

ਤੋਂ ਵੱਧ ਹੈ।

ਯਿਸੂ ਸਭ ਤੋਂ ਵੱਡਾ ਖਜ਼ਾਨਾ ਹੈ ਜੋ ਸਾਡੇ ਕੋਲ ਹੋ ਸਕਦਾ ਹੈ।

Scripture

Day 2

About this Plan

ਕੀਮਤ

ਭਾਰਤ ਵਿੱਚ ਸ਼ੁਭਸਮਾਚਾਰ ਤੋਂ ਵਾਂਝੇ ਲੋਕਾਂ ਤੱਕ ਪਹੁੰਚਣ 'ਤੇ ਕੇਂਦਰਿਤ ਇਸ ਬਾਈਬਲ ਯੋਜਨਾ ਵਿੱਚ ਤੁਹਾਡਾ ਸੁਆਗਤ ਹੈ। ਅਸੀਂ ਭਾਰਤ ਦੀਆਂ ਮੁੱਖ ਲੋੜਾਂ ਨੂੰ ਸਮਝ ਕੇ ਪੜਾਅ ਤੈਅ ਕਰਾਂਗੇ, ਫਿਰ ਅਸੀਂ ਉਹਨਾਂ ਕਦਮਾਂ ਦੀ ਪੜਚੋਲ ਕਰਾਂਗੇ ਜਿੰਨਾ ਦੀ ਕੀਮਤ ਹੈ ਅਤੇ ਅਖ਼ੀਰ ਵਿੱਚ, ਅਸੀਂ ਆਖਰੀ ਕੀਮਤ – ਪਰਮੇਸ਼ੁਰ ਨੇ ਸਾਡੇ ਲਈ ਆਪਣੀ ਜਾਨ ਦੇ ਕੇ ਕੀਤੀ ਕੁਰਬਾਨੀ - ਬਾਰੇ ਗੱਲ ਕਰਾਂਗੇ।

More