YouVersion Logo
Search Icon

ਤੁਹਾਡੇ ਕੋਲ ਇੱਕ ਪ੍ਰਾਰਥਨਾ ਹੈ!Sample

ਤੁਹਾਡੇ ਕੋਲ ਇੱਕ ਪ੍ਰਾਰਥਨਾ ਹੈ!

DAY 2 OF 6

“ਪਰਮੇਸ਼ੁਰ ਤੁਹਾਡੇ ਕੋਲੋਂ ਸੁਣਨਾ ਚਾਹੁੰਦਾ ਹੈ”

ਜਦੋਂ ਅਸੀਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਾਂ ਤਾਂ ਪ੍ਰਾਰਥਨਾ ਨੂੰ ਇੱਕ ਆਖ਼ਰੀ ਉਪਾਅ ਦੇ ਰੂਪ ਵਿੱਚ ਵੇਖਣ ਦੇ ਕਈ ਕਾਰਣਾਂ ਵਿੱਚੋਂ ਇੱਕ ਕਾਰਣ ਇਹ ਹੈ ਕਿ ਸਾਡੇ ਕੋਲ ਪਰਮੇਸ਼ੁਰ ਬਾਰੇ ਗਲਤ ਧਾਰਨਾ ਹੈ। ਅਸੀਂ ਕਦੇ-ਕਦੇ ਗਲਤੀ ਨਾਲ ਸੋਚਦੇ ਹਾਂ ਕਿ ਪਰਮੇਸ਼ੁਰ ਦੀ ਸਾਡੇ ਜੀਵਨਾਂ ਵਿੱਚ ਸਿਰਫ਼ ਇੱਕ ਦੂਰ, ਅਨਿੱਜ ਪੱਧਰ ਦੀ ਦਿਲਚਸਪੀ ਹੈ। ਪਰ, ਅਸਲੀਅਤ ਇਹ ਹੈ ਕਿ ਪਰਮੇਸ਼ੁਰ ਤੁਹਾਡੇ ਜੀਵਨ ਵਿੱਚ ਡੂੰਘੀ ਦਿਲਚਸਪੀ ਰੱਖਦਾ ਹੈ। ਉਸ ਨੇ ਤੁਹਾਨੂੰ ਆਪਣੀ ਖੁਸ਼ੀ ਦੇ ਲਈ ਬਣਾਇਆ ਹੈ ਅਤੇ ਤੁਹਾਡੇ ਵਿੱਚ ਅਤੇ ਤੁਹਾਡੇ ਦੁਆਰਾ ਕੰਮ ਕਰਨਾ ਚਾਹੁੰਦਾ ਹੈ!

ਪ੍ਰਾਰਥਨਾ ਨੂੰ ਸਿਰਫ਼ ਪਰਮੇਸ਼ੁਰ ਨਾਲ ਗੱਲਬਾਤ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ। ਤੁਹਾਡੀ ਕਿਸੇ ਨਾਲ ਇੱਕ ਨਜ਼ਦੀਕੀ ਦੋਸਤੀ ਬਾਰੇ ਸੋਚੋ। ਯਕੀਨਨ, ਉਹ ਵਿਅਕਤੀ ਲੋੜ ਪੈਣ ਤੇ ਤੁਹਾਡੇ ਲਈ ਮੌਜੂਦ ਹੁੰਦਾ ਹੈ, ਪਰ ਤੁਸੀਂ ਹਰ ਸਮੇਂ ਉਸ ਨਾਲ ਗੱਲ ਕਰਦੇ ਹੋ, ਹੈ ਕਿ ਨਹੀਂ? ਤੁਸੀਂ ਆਪਣੇ ਜੀਵਨ ਸਾਂਝੇ ਕਰਦੇ ਹੋ, ਹੈ ਕਿ ਨਹੀਂ? ਖੈਰ, ਪਰਮੇਸ਼ੁਰ ਤੁਹਾਡਾ ਸਭ ਤੋਂ ਵਧੀਆ ਦੋਸਤ ਬਣਨਾ ਚਾਹੁੰਦਾ ਹੈ। ਤੁਸੀਂ ਉਸ ਨੂੰ ਸਭ ਕੁਝ ਅਤੇ ਕੁਝ ਵੀ ਦੱਸ ਸਕਦੇ ਹੋ, ਤੁਸੀਂ ਉਸ ਨਾਲ ਹੱਸ ਸਕਦੇ ਹੋ, ਤੁਸੀਂ ਉਸ ਨਾਲ ਆਪਣੇ ਦਿਨ ਬਾਰੇ ਗੱਲ ਕਰ ਸਕਦੇ ਹੋ, ਤੁਸੀਂ ਉਸ ਨਾਲ ਇਮਾਨਦਾਰ ਹੋ ਸਕਦੇ ਹੋ, ਤੁਸੀਂ ਦੇ ਸਾਹਮਣੇ ਆਪਣੇ ਦਿਲ ਦੀਆਂ ਇੱਛਾਵਾਂ ਪਰਗਟ ਕਰ ਸਕਦੇ ਹੋ। ਮੁੱਖ ਗੱਲ ਇਹ ਹੈ ਕਿ ਉਹ ਇਹ ਸਭ ਸੁਣਨਾ ਚਾਹੁੰਦਾ ਹੈ! ਪਰਮੇਸ਼ੁਰ ਦੀ ਇਹ ਡੂੰਘੀ ਇੱਛਾ ਹੈ ਕਿ ਤੁਹਾਡੀ ਉਸ ਨਾਲ ਗੂੜ੍ਹੀ, ਨਿੱਜੀ ਗੱਲਬਾਤ ਹੋਵੇ।

"ਵੇਖ, ਮੈਂ ਬੂਹੇ ਉੱਤੇ ਖਲੋਤਾ ਅਤੇ ਖੜਕਾਉਂਦਾ ਹਾਂ। ਜੇ ਕੋਈ ਮੇਰੀ ਅਵਾਜ਼ ਸੁਣੇ ਅਤੇ ਬੂਹਾ ਖੋਲ੍ਹ ਦੇਵੇ ਤਾਂ ਮੈਂ ਉਹ ਦੇ ਕੋਲ ਅੰਦਰ ਜਾਵਾਂਗਾ ਅਤੇ ਉਹ ਦੇ ਨਾਲ ਪਰਸ਼ਾਦ ਛਕਾਂਗਾ ਅਤੇ ਉਹ ਮੇਰੇ ਨਾਲ ਛਕੇਗਾ।” ਪਰਕਾਸ਼ ਦੀ ਪੋਥੀ 3:20

ਯਿਸੂ ਸਾਡੇ ਦਿਲਾਂ ਦੇ ਬੂਹੇ ਤੇ ਖੜਕਾ ਰਿਹਾ ਹੈ ਅਤੇ ਉਹ ਨਿੱਜੀ ਪੱਧਰ ਤੇ ਸੰਗਤੀ ਦੇ ਕੀਮਤੀ ਸਮੇਂ ਲਈ ਇੱਛਾ ਰੱਖਦਾ ਹੈ। ਸੰਗਤੀ ਲਈ ਯਿਸੂ ਦੀ ਕੋਮਲ ਬੇਨਤੀ ਦੇ ਲਈ ਬਸ ਉਸ ਬੂਹੇ ਨੂੰ ਖੋਲ੍ਹਣਾ ਪਰਮੇਸ਼ੁਰ ਦੀਆਂ ਬਰਕਤਾਂ ਨਾਲ ਭਰੇ ਇੱਕ ਸਫ਼ਲ, ਪ੍ਰਭਾਵਸ਼ਾਲੀ ਅਤੇ ਫਲਦਾਇਕ ਪ੍ਰਾਰਥਨਾ ਜੀਵਨ ਦੀ ਸ਼ੁਰੂਆਤ ਹੈ।

ਪਰਮੇਸ਼ੁਰ ਜੀਵਨ ਵਿੱਚ ਪਨਾਹ ਦਾ ਸੱਚਾ ਸਰੋਤ ਹੈ ਅਤੇ ਉਹ ਸਾਨੂੰ ਆਪਣੀ ਵਫ਼ਾਦਾਰੀ ਅਤੇ ਪਿਆਰ ਵਿਖਾਉਣਾ ਚਾਹੁੰਦਾ ਹੈ - ਉਸ ਦੇ ਲਈ ਕੋਈ ਵੀ ਚੁਣੌਤੀ ਕਦੇ ਵੀ ਵੱਡੀ ਨਹੀਂ ਹੁੰਦੀ - ਉਹ ਸਿਰਫ਼ ਤੁਹਾਡੇ ਕੋਲੋਂ ਸੁਣਨਾ ਚਾਹੁੰਦਾ ਹੈ।

"ਹੇ ਪਰਜਾ, ਹਰ ਵੇਲੇ ਉਸ ਉੱਤੇ ਭਰੋਸਾ ਰੱਖੋ, ਆਪਣਾ ਮਨ ਉਹ ਦੇ ਅੱਗੇ ਖੋਲ੍ਹ ਦਿਓ, ਪਰਮੇਸ਼ੁਰ ਸਾਡੀ ਪਨਾਹ ਹੈ।” ਜ਼ਬੂਰ 62:8

About this Plan

ਤੁਹਾਡੇ ਕੋਲ ਇੱਕ ਪ੍ਰਾਰਥਨਾ ਹੈ!

ਇੱਕ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਪ੍ਰਾਰਥਨਾ ਜੀਵਨ ਦਾ ਨਿਰਮਾਣ ਕਰਨ ਦੇ ਲਈ ਸਿਧਾਂਤਾਂ ਦੀ ਖੋਜ ਕਰੋ। ਪ੍ਰਾਰਥਨਾ - ਇੱਕ ਨਿੱਜੀ ਪੱਧਰ ਤੇ ਪਰਮੇਸ਼ੁਰ ਨਾਲ ਗੱਲਬਾਤ ਕਰਨਾ - ਸਾਡੇ ਜੀਵਨਾਂ ਅਤੇ ਆਲੇ ਦੁਆਲੇ ਦੇ ਸਕਾਰਾਤਮਕ ਬਦਲਾਅ ਨੂੰ ਵੇਖਣ ਦੀ ਕੁੰਜੀ ਹੈ। ਡੇਵਿਡ ਜੇ. ਸਵਾਂਟ ਦੁਆਰਾ ਲਿਖੀ ਪੁਸਤਕ "ਆਊਟ ਆਫ਼ ਦਿਸ ਵਰਲਡ: ਏ ਕ੍ਰਿਸਚਨਸ ਗਾਈਡ ਟੂ ਗਰੋਥ ਐਂਡ ਪਰਪਜ਼" ਵਿੱਚੋਂ ਲਿਆ ਗਿਆ।

More