YouVersion Logo
Search Icon

ਤੁਹਾਡਾ ਸਭ ਤੋਂ ਉੱਤਮ ਨਿਵੇਸ਼!Sample

ਤੁਹਾਡਾ ਸਭ ਤੋਂ ਉੱਤਮ ਨਿਵੇਸ਼!

DAY 3 OF 5

“ਨਿਯਮਤ ਰੂਪ ਵਿੱਚ ਬਾਈਬਲ ਪੜ੍ਹੋ”

ਸਾਡੇ ਵਿੱਚੋਂ ਬਹੁਤ ਸਾਰੇ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਬਾਈਬਲ ਪੜ੍ਹੀ ਜਾਣ ਵਾਲੀ ਬਹੁਤ ਸਾਰੀ ਸਮੱਗਰੀ ਪ੍ਰਦਾਨ ਕਰਦੀ ਹੈ - ਜਿਸ ਵਿੱਚੋਂ ਕੁਝ ਕਦੇ-ਕਦਾਈਂ ਬਹੁਤ ਡੂੰਘਾ ਅਤੇ ਅਸਪੱਸ਼ਟ ਲੱਗ ਸਕਦਾ ਹੈ। ਇੱਥੇ ਬਾਈਬਲ ਬਾਰੇ ਕੁਝ ਤੱਥ ਹਨ ਜੋ ਸੰਦਰਭ ਅਤੇ ਬਿਹਤਰ ਸਮਝ ਦੇ ਨਾਲ ਤੁਹਾਡੇ ਪੜ੍ਹਨ ਦੇ ਸਮੇਂ ਦਾ ਸਹੀ ਤਰ੍ਹਾਂ ਪ੍ਰਬੰਧ ਕਰਨ ਵਿੱਚ ਤੁਹਾਡੀ ਮਦਦ ਕਰਨਗੇ।

ਪਹਿਲਾ, ਤੁਸੀਂ ਵੇਖੋਗੇ ਕਿ ਬਾਈਬਲ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ:

ਪੁਰਾਣਾ ਨੇਮ ਸੰਸਾਰ ਦੀ ਰਚਨਾ ਤੋਂ ਸ਼ੁਰੂ ਹੋਣ ਵਾਲੀਆਂ ਲਿਖਤਾਂ ਦਾ ਸੰਗ੍ਰਹਿ ਹੈ, ਇਸਰਾਏਲ ਦੇ ਲੋਕਾਂ ਦਾ ਇਤਿਹਾਸ - ਜਿਸ ਵਿੱਚ ਇੱਕ ਕੌਮ ਦੇ ਰੂਪ ਵਿੱਚ ਉਨ੍ਹਾਂ ਦੀ ਹਾਰ, ਨਤੀਜੇ ਵਜੋਂ ਉਨ੍ਹਾਂ ਦੇ ਦੁਸ਼ਮਣਾਂ ਦੁਆਰਾ ਗੁਲਾਮੀ ਅਤੇ ਅੰਤ ਵਿੱਚ ਮਸੀਹ ਦੇ ਜਨਮ ਤੋਂ ਕਈ ਸਾਲ ਪਹਿਲਾਂ ਇੱਕ ਵਾਰ ਫੇਰ ਯਰੂਸ਼ਲਮ ਉੱਤੇ ਕਬਜ਼ਾ ਕਰਨ ਲਈ ਉਨ੍ਹਾਂ ਦੀ ਵਾਪਸੀ ਸ਼ਾਮਲ ਹੈ। ਪੁਰਾਣਾ ਨੇਮ ਇਸਰਾਏਲ ਦੇ ਲੋਕਾਂ ਲਈ ਪਰਮੇਸ਼ੁਰ ਦੀ ਬਿਵਸਥਾ ਵੀ ਹੈ।

ਨਵਾਂ ਨੇਮ ਯਿਸੂ ਦੇ ਜਨਮ ਤੋਂ ਠੀਕ ਪਹਿਲਾਂ ਸ਼ੁਰੂ ਹੋਣ ਵਾਲੀਆਂ ਲਿਖਤਾਂ ਦਾ ਸੰਗ੍ਰਹਿ ਹੈ, ਜੋ ਉਸ ਦੇ ਜੀਵਨ ਅਤੇ ਸੇਵਕਾਈ, ਉਸ ਦੀ ਮੌਤ ਅਤੇ ਸਾਡੇ ਮੁਕਤੀਦਾਤਾ ਵਜੋਂ ਜੀ ਉੱਠਣ ਅਤੇ ਅੰਤ ਵਿੱਚ ਦੁਨੀਆ ਭਰ ਵਿੱਚ ਉਸ ਦੀ ਕਲੀਸੀਆ ਦੀ ਸਥਾਪਨਾ ਅਤੇ ਵਿਸਤਾਰ ਬਾਰੇ ਦੱਸਣਾ ਜਾਰੀ ਰੱਖਦੀਆਂ ਹਨ। ਕਿਰਪਾ ਦੁਆਰਾ ਮਸੀਹ ਵਿੱਚ ਅਜ਼ਾਦੀ ਦਾ ਸੰਦੇਸ਼ ਜਿਵੇਂ ਕਿ ਨਵੇਂ ਨੇਮ ਵਿੱਚ ਪ੍ਰਗਟ ਕੀਤਾ ਗਿਆ, ਪੁਰਾਣੇ ਨੇਮ ਵਿੱਚ ਥੋਪੀਆਂ ਗਈਆਂ ਰਸਮਾਂ ਦੀ ਜ਼ਰੂਰਤ ਨੂੰ ਪੂਰਾ ਕਰਦਾ ਹੈ ਅਤੇ ਉਨ੍ਹਾਂ ਦਾ ਸਥਾਨ ਲੈਂਦਾ ਹੈ।

ਦੂਜਾ, ਅਤੇ ਆਮ ਸ਼ਬਦਾਂ ਵਿੱਚ ਕਹੀਏ ਤਾਂ, ਤੁਹਾਨੂੰ ਬਾਈਬਲ ਸਾਰੇ ਪੁਰਾਣੇ ਅਤੇ ਨਵੇਂ ਨੇਮ ਵਿੱਚ ਤਿੰਨ ਤਰ੍ਹਾਂ ਦੀਆਂ ਲਿਖਤਾਂ ਮਿਲਣਗੀਆਂ:

ਇਤਿਹਾਸਕ ਬਿਰਤਾਂਤ – ਲਿਖਤਾਂ ਜੋ ਇੱਕ ਸੱਚੀ ਕਹਾਣੀ ਦੱਸਦੀਆਂ ਹਨ ਅਤੇ ਲੋਕਾਂ ਦਾ ਅਤੇ ਮਹੱਤਵਪੂਰਣ ਘਟਨਾਵਾਂ ਦਾ ਇੱਕ ਮਹੱਤਵਪੂਰਣ ਇਤਿਹਾਸਕ ਦ੍ਰਿਸ਼ਟੀਕੋਣ ਦਿੰਦੀਆਂ ਹਨ।

ਹਿਦਾਇਤ ਦੇਣ ਵਾਲੀਆਂ ਲਿਖਤਾਂ – ਉਹ ਪੁਸਤਕਾਂ ਅਤੇ ਆਇਤਾਂ ਜੋ ਖ਼ਾਸ ਤੌਰ ਤੇ ਘਟਨਾਵਾਂ ਦੇ ਕੁਝ ਇਤਿਹਾਸਕ ਬਿਰਤਾਂਤ ਪ੍ਰਦਾਨ ਕੀਤੇ ਬਿਨਾਂ ਮਸੀਹੀ ਜੀਵਨ, ਕਲੀਸੀਆ ਦੇ ਸੰਗਠਨ ਅਤੇ ਨਿੱਜੀ ਅਤੇ ਪਰਿਵਾਰਕ ਮਾਮਲਿਆਂ ਦੇ ਕਈ ਪਹਿਲੂਆਂ ਬਾਰੇ ਹਿਦਾਇਤ ਪ੍ਰਦਾਨ ਕਰਦੀਆਂ ਹਨ।

ਪ੍ਰੇਰਣਾਦਾਇਕ ਲਿਖਤਾਂ - ਲੇਖਕ ਤੋਂ ਪਾਠਕ ਤੱਕ ਭਾਵਨਾਵਾਂ ਨੂੰ ਉਤਸ਼ਾਹਿਤ ਕਰਨ, ਉੱਚਾ ਚੁੱਕਣ ਅਤੇ ਪ੍ਰਗਟ ਕਰਨ ਲਈ ਤਿਆਰ ਕੀਤੀ ਗਈ ਕਾਵਿਆਤਮਕ, ਕਲਾਤਮਕ ਲਿਖਤ।

ਨਵੇਂ ਨੇਮ ਦੀਆਂ ਲਿਖਤਾਂ ਜੋ ਯਿਸੂ ਦੇ ਜੀਵਨ ਅਤੇ ਸੇਵਕਾਈ ਦਾ ਇਤਿਹਾਸਕ ਬਿਰਤਾਂਤ ਪ੍ਰਦਾਨ ਕਰਦੀਆਂ ਹਨ ਉਹ ਮੱਤੀ, ਮਰਕੁਸ, ਲੂਕਾ ਅਤੇ ਯੂਹੰਨਾ ਹਨ। ਇਨ੍ਹਾਂ ਚਾਰ ਪੁਸਤਕਾਂ ਨੂੰ ਇੰਜੀਲਾਂ ਵੀ ਕਿਹਾ ਜਾਂਦਾ ਹੈ। ਰਸੂਲਾਂ ਦੇ ਕਰਤੱਬ ਦੀ ਪੁਸਤਕ ਨਵੇਂ ਨੇਮ ਦੀ ਇੱਕ ਹੋਰ ਇਤਿਹਾਸਕ ਪੁਸਤਕ ਹੈ ਜੋ ਯਿਸੂ ਦੀ ਮੌਤ ਅਤੇ ਜੀ ਉੱਠਣ ਤੋਂ ਬਾਅਦ ਮਸੀਹੀ ਕਲੀਸੀਆ ਦੀ ਸਥਾਪਨਾ ਅਤੇ ਵਿਸਤਾਰ ਦੇ ਇਤਿਹਾਸ ਬਾਰੇ ਦੱਸਦੀ ਹੈ।

ਨਵੇਂ ਨੇਮ ਦੀਆਂ ਪੁਸਤਕਾਂ ਜੋ ਹਿਦਾਇਤ ਦੇਣ ਵਾਲੀਆਂ ਲਿਖਤਾਂ ਨੂੰ ਦਰਸਾਉਂਦੀਆਂ ਹਨ ਉਹ ਰੋਮੀਆਂ ਤੋਂ ਲੈ ਕੇ ਯਹੂਦਾਹ ਤੱਕ ਹਨ। ਇਹ ਕਲੀਸੀਆ ਦੇ ਆਗੂਆਂ ਦੀਆਂ ਅਸਲ ਚਿੱਠੀਆਂ ਜਾਂ ਪੱਤਰੀਆਂ ਹਨ ਜੋ ਦੁਨੀਆ ਭਰ ਦੇ ਦੂਜੇ ਮਸੀਹੀ ਲੋਕਾਂ ਅਤੇ ਕਲੀਸੀਆਵਾਂ ਨੂੰ ਸਲਾਹ ਅਤੇ ਹਿਦਾਇਤ ਦਿੰਦੀਆਂ ਹਨ।

ਜ਼ਬੂਰਾਂ ਦੀ ਪੋਥੀ ਪੁਰਾਣੇ ਨੇਮ ਦੀਆਂ ਪ੍ਰੇਰਣਾਦਾਇਕ ਲਿਖਤਾਂ ਦਾ ਇੱਕ ਵੱਡਾ ਉਦਾਹਰਣ ਹੈ। ਹੇਠਾਂ ਇੱਕ ਜ਼ਬੂਰ ਵਿੱਚੋਂ ਇੱਕ ਪ੍ਰੇਰਣਾ ਹੈ ਜੋ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਪਰਮੇਸ਼ੁਰ ਉਸ ਵਿਅਕਤੀ ਨੂੰ ਬਰਕਤਾਂ ਦਿੰਦਾ ਹੈ ਜੋ ਨਿਯਮਿਤ ਤੌਰ ਤੇ ਆਪਣੇ ਜੀਵਨ ਵਿੱਚ ਪਰਮੇਸ਼ੁਰ ਦੇ ਬਚਨ ਦਾ ਨਿਵੇਸ਼ ਕਰ ਰਿਹਾ ਹੈ।

“ਪਰ ਉਹ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ, ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ। ਉਹ ਤਾਂ ਉਸ ਬਿਰਛ ਵਰਗਾ ਹੋਵੇਗਾ, ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁਤ ਸਿਰ ਆਪਣਾ ਫਲ ਦਿੰਦਾ ਹੈ, ਜਿਹ ਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।" ਜ਼ਬੂਰ 1:2-3

ਆਪਣੇ ਜੀਵਨ ਵਿੱਚ ਪਰਮੇਸ਼ੁਰ ਦੇ ਬਚਨ ਦਾ ਬੀਜ ਬੀਜਣ ਲਈ, ਸਾਨੂੰ ਬਾਈਬਲ ਪੜ੍ਹਨ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਜਾਂ ਨਿੱਤਨੇਮ ਦਾ ਹਿੱਸਾ ਬਣਾਉਣ ਦੀ ਲੋੜ ਹੈ। ਜਿਉਂ-ਜਿਉਂ ਪਰਮੇਸ਼ੁਰ ਦੇ ਬਚਨ ਦਾ ਬੀਜ ਤੁਹਾਡੇ ਜੀਵਨ ਵਿੱਚ ਖਿੜਦਾ ਹੈ, ਉਸ ਦੀਆਂ ਬਰਕਤਾਂ ਹੋਰ ਸਪੱਸ਼ਟ ਹੁੰਦੀਆਂ ਜਾਣਗੀਆਂ। ਸੋਕੇ ਅਤੇ ਮੁਸ਼ਕਲ ਰੁੱਤ ਦੇ ਦੌਰਾਨ ਵੀ, ਤੁਹਾਨੂੰ ਕਾਇਮ ਰੱਖਣ ਲਈ ਉਸ ਦੇ ਬਚਨ ਤੋਂ ਤਾਕਤ ਮਿਲੇਗੀ।

Scripture

About this Plan

ਤੁਹਾਡਾ ਸਭ ਤੋਂ ਉੱਤਮ ਨਿਵੇਸ਼!

ਇੱਕ ਮੁਬਾਰਕ ਅਤੇ ਚੋਖਾ ਲਾਭ ਪ੍ਰਾਪਤ ਕਰਨ ਦੀ ਸ਼ੁਰੂਆਤ ਸਹੀ ਨਿਵੇਸ਼ ਨਾਲ ਹੁੰਦੀ ਹੈ। ਜੇ ਤੁਸੀਂ ਇੱਕ ਨਵੇਂ ਵਿਸ਼ਵਾਸੀ ਹੋ, ਤਾਂ ਤੁਹਾਡੇ ਵਿਸ਼ਵਾਸ ਵਿੱਚ ਪਰਮੇਸ਼ੁਰ ਦੇ ਬਚਨ ਦੇ ਨਿਯਮਤ ਸੇਵਨ ਨਾਲੋਂ ਵੱਡਾ ਕੋਈ ਨਿਵੇਸ਼ ਨਹੀਂ ਹੋ ਸਕਦਾ। ਹਰ ਰੋਜ਼ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਨ, ਸਮਝਣ ਅਤੇ ਲਾਗੂ ਕਰਨ ਵਿੱਚ ਤੁਹਾਡੀ ਮਦਦ ਕਰਨ ਦੇ ਲਈ ਇੱਥੋਂ ਸ਼ੁਰੂ ਕਰੋ। ਡੇਵਿਡ ਜੇ. ਸਵਾਂਟ ਦੁਆਰਾ ਲਿਖੀ ਪੁਸਤਕ "ਆਊਟ ਆਫ਼ ਦਿਸ ਵਰਲਡ: ਏ ਕ੍ਰਿਸਚਨਸ ਗਾਈਡ ਟੂ ਗਰੋਥ ਐਂਡ ਪਰਪਜ਼" ਵਿੱਚੋਂ ਲਿਆ ਗਿਆ।

More