YouVersion Logo
Search Icon

ਬੱਚਿਆਂ ਲਈ ਬਾਈਬਲSample

ਬੱਚਿਆਂ ਲਈ ਬਾਈਬਲ

DAY 7 OF 8

ਜਦ ਯਿਸੂ ਧਰਤੀ ਤੇ ਰਹਿੰਦਾ ਸੀ ਉਸਨੇ ਆਪਣੇ ਚੇਲਿਆਂ ਨੂੰ ਸਵਰਗ ਦੇ ਬਾਰੇ ਦੱਸਿਆਂ। ਉਹ ਉਸਨੂੰ ਮੇਰੇ ਪਿਤਾ ਦਾ ਘਰ ਕਹਿੰਦਾ ਸੀ। ਅਤੇ ਕਿਹਾ ਉਥੇ ਬਹੁਤ ਸਾਰੇ ਭਵਨ ਹਨ। ਇਹ ਭਵਨ ਬਹੁਤ ਵੱਡੇ ਅਤੇ ਸੁੰਦਰ ਘਰ ਹਨ। ਸਵਰਗ ਬਹੁਤ ਵੱਡਾ ਅਤੇ ਧਰਤੀ ਦੇ ਸਾਰੇ ਘਰਾਂ ਨਾਲੋ ਬਹੁਤ ਖੁਬਸੂਰਤ ਹੈ।

ਯਿਸੂ ਨੇ ਕਿਹਾ “ਮੈ ਤੁਹਾਡੇ ਲਈ ਜਗ੍ਹਾਂ ਤਿਆਰ ਕਰਨ ਜਾ ਰਿਹਾ ਹਾਂ। ਅਤੇ ਜੇਕਰ ਮੈ ਜਾ ਕੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਗਾ, ਮੈ ਫਿਰ ਆਵਾਗਾ ਅਤੇ ਮੈ ਆਪ ਤੁਹਾਨੂੰ ਸਵਿਕਾਰ ਕਰਾਗਾ।”ਮੁਰਦਿਆਂ ਵਿੱਚੋ ਜੀ ਉਠਣ ਦੇ ਬਾਅਦ ਯਿਸੂ ਸਵਰਗ ਨੂੰ ਗਿਆ। ਜਦ ਉਸਦੇ ਚੇਲੇ ਦੇਖ ਰਹੇ ਸਨ। ਯਿਸੂ ਉਪਰ ਉਠਾ ਲਿਆ ਗਿਆ। ਉਹਨਾਂ ਦੀਆਂ ਨਜਰਾਂ ਤੋ ਬੱਦਲਾਂ ਨੇ ਉਸਨੂੰ ਅੰਦਰ ਲੈ ਲਿਆ।

ਤਦ ਤੋ, ਇਸਾਈ ਲੋਕ ਯਿਸੂ ਦੇ ਇਸ ਵਾਇਦੇ ਨੂੰ ਯਾਦ ਰੱਖਦੇ ਹਨ। ਕਿਉ ਕਿ ਉਹ ਆਵੇਗਾ ਅਤੇ ਸਾਨੂੰ ਲੈ ਜਾਵੇਗਾ। ਯਿਸੂ ਨੇ ਕਿਹਾ ਮੈ ਅਚਾਨਕ ਆਵਾਗਾ, ਜਦ ਉਸ ਦਾ ਵਿਸਤਾਰ ਵਿੱਚ ਇੰਤਜਾਰ ਹੋਵੇਗਾ। ਪਰ ਉਨ੍ਹਾਂ ਇਸਾਈ ਲੋਕਾਂ ਦਾ ਕੀ ਜਿਹੜੇ ਉਸਦੇ ਆਉਣ ਤੋ ਪਹਿਲਾ ਮਰ ਗਏ ਹਨ। ਬਾਈਬਲ ਆਖਦੀ ਹੈ ਉਹ ਸਿੱਧੇ ਯਿਸੂ ਦੇ ਨਾਲ ਜਾਣਗੇ। ਉਹ ਸਰੀਰ ਵਿੱਚ ਨਾ ਹੁੰਦੇ ਹੋਏ ਵੀ ਯਹੋਵਾ ਨਾਲ ਮੌਜੂਦ ਹੋਣਗੇ।

ਬਾਈਬਲ ਦੇ ਵਿੱਚ ਆਖਰੀ ਕਿਤਾਬ, ਪ੍ਰਕਾਸਦੀ ਪੋਥੀ ਦੱਸਦੀ ਹੈ ਕਿ ਸਵਰਗ ਕਿੰਨਾ ਸੁੰਦਰ ਹੈ। ਇੱਕ ਖਾਸ ਤਰੀਕੇ ਨਾਲ ਸਭ ਤੋ ਜਿਆਦਾ ਅਨੋਖੀ ਚੀਜਇਹ ਹੈ ਕਿ ਸਵਰਗ ਪਰਮੇਸਵਰ ਦਾ ਘਰ ਹੈ। ਪਰਮੇਸਵਰ ਹਰ ਜਗਾ ਹੈ। ਪਰ ਉਸ ਦਾ ਰਾਜ-ਸਿੰਘਾਸਣ ਸਵਰਗ ਹੈ।

ਸਵਰਗ ਦੂਤ ਅਤੇ ਬਾਕੀ ਸਵਰਗੀ ਹੋਂਦ ਪਰਮੇਸਵਰ ਦੀ ਉਪਾਸਨਾ ਸਵਰਗ ਵਿੱਚ ਕਰਦੇ ਹਨ। ਇਸ ਕਰਕੇ ਸਾਰੇ ਪਰਮੇਸਵਰਰ ਦੇ ਲੋਕ ਜਿਹੜੇ ਮਰ ਗਏ ਹਨ ਅਤੇ ਸਵਰਗ ਚਲੇ ਗਏ ਹਨ। ਉਹ ਪਰਮੇਸਵਰ ਦੀ ਸਤੂਤੀ ਲਈ ਵਿਸੇਸਗਾਣਾ ਗਾਉਂਦੇ ਹਨ।

ਉਹ ਗੀਤ ਗਾਉਂਦੇ ਹਨ ਇਹ ਉਸ ਵਿਚੋ ਕੁੱਝ ਸਬਦ ਹਨ, ਤੁਸੀ ਸਤਿਕਾਰ ਯੋਗ ਹੋ ਕਿਉ ਜੋ ਤੁਸੀ ਉਨ੍ਹਾਂ ਨੂੰ ਸਾਡੇ ਪਰਮੇਸਵਰ ਲਈ ਆਪਣੇ ਲਹੂ ਨਾਲ ਹਰੇਕ ਗੋਤ ਅਤੇ ਕੌਮਾਂ ਤੋ ਬਾਹਰ ਕੱਢ ਕੇ ਮੁਕਤ ਕਰਾਂਉਣ ਯੋਗ ਬਣਾਇਆ ਅਤੇ ਸਾਡੇ ਪਰਮੇਸਵਰ ਲਈ ਪਾਤਸਾਹ ਅਤੇ ਯਾਜਕ ਬਣਾਇਆ। ਪ੍ਰਕਾਸਦੀ ਪੋਥੀ 5:9

ਬਾਈਬਲ ਦਾ ਸਭ ਤੋ ਆਖਰੀ ਪੰਨਾ ਇਹ ਵਰਣਨ ਕਰਦਾ ਹੈ ਕਿ ਸਵਰਗ “ਨਵੇ ਯਰੂਸਲਮ ਜੈਸਾ ਹਂ ਉਹ ਬਹੁਤ ਵੱਡਾ, ਉਸਦੇ ਬਾਹਰ ਵਾਰ ਬਹੁਤ ਉਚੀ ਕੰਧ ਹੈ। ਉਸ ਦੀ ਕੰਧ ਦੇ ਰੰਗਦਾਰ ਹੀਰੇ ਰੂਪੀ ਪੱਥਰ, ਵਧੀਆਂ ਸੀਸੇ ਵਾਗੂੰ ਸਪੱਸਟ ਹਨ। ਕੰਧ ਦੀ ਬੁਨਿਆਦ ਕੀਮਤੀ ਪੱਥਰਾਂ ਅਤੇ ਰਤਨਾਂ ਨਾਲ ਢੱਕੀ ਹੈ, ਜੋ ਸਾਨਦਾਰ ਰੰਗਾਂ ਨਾਲ ਚਮਕਦੀ ਹੈ। ਹਰ ਸਹਿਰ ਦਾ ਦਰਵਾਜਾ ਇੱਕ ਵੱਡੇ ਮੋਤੀ ਨਾਲ ਬਣਿਆਂ ਹੋਇਆ ਹੈ।

ਉਹ ਵੱਡੇ ਮੋਤੀਆਂ ਦੇ ਦਰਵਾਜੇ ਕਦੀ ਬੰਦ ਨਹੀ ਹੁੰਦੇ। ਚਲੋ ਅੰਦਰ ਜਾਈਏ ਅਤੇ ਚਾਰ-ਚੁਫੇਰੇ ਵੇਖੀਏ ... ਕਿੰਨਾ ਖੂਬਸੂਰਤ ਹੈ ! ਸਵਰਗ ਅੰਦਰੋਂ ਹੋਰ ਵੀ ਖੂਬਸੂਰਤ ਹੈ। ਇਹ ਸਹਿਰ ਸੁੱਧ ਸੋਨੇ ਦਾ ਬਣਿਆਂ ਹੈ, ਇੱਕ ਸਾਫਸੀਸਾ ਦੀ ਤਰ੍ਹਾਂ ਇੱਥੌ ਤੱਕ ਉਸਦੀਆਂ ਸੜ੍ਹਕਾਂ ਵੀ ਸੋਨੇ ਦੀਆਂ ਬਣੀਆਂ ਹਨ।

ਪਰਮੇਸਵਰ ਦੇ ਰਾਜਸਿੰਘਾਸਣ ਤੋ ਇੱਕ ਸੁੰਦਰ ਸਾਫਪਾਣੀ ਦੀ ਨਦੀ ਹੈ ਜਿਸ ਤੋ ਜੀਵਨ ਦਾ ਜਲ ਵਹਿੰਦਾ ਹੈ, ਅਤੇ ਉਸਦੇ ਦੂਸਰੇ ਪਾਸੇ ਜਿੰਦਗੀ ਦਾ ਦਰਖਤ ਹੈ ਜੋ ਸਭ ਤੋ ਪਹਿਲਾਂ ਅਦਨ ਦੇ ਬਾਗ ਵਿੱਚ ਪਾਇਆ ਗਿਆ ਸੀ। ਇਹ ਦਰਖਤ ਬੜਾ ਖਾਸ ਹੈ। ਇਹ ਬਾਰਾਂ ਤਰ੍ਹਾਂ ਦੇ ਅਲੱਗ-ਅਲੱਗ ਫਲ ਦਿੰਦਾ ਹੈ, ਇੱਕ ਅਲੱਗ ਤਰ੍ਹਾਂ ਦੇ ਹਰ ਮਹੀਨੇ ਅਤੇ ਉਸ ਜਿੰਗਦੀ ਦੇ ਦਰੱਖਤ ਦੇ ਪੱਤੇ ਕੌਮਾਂ ਦੀ ਚੰਗਿਆਈ ਲਈ ਹਨ।

ਸਵਰਗ ਨੂੰ ਰੋਸ਼ਨੀ ਲਈ ਸੂਰਜਅਤੇ ਚੰਦਰਮੇ ਦੀ ਲੋੜ ਨਹੀ ਹੈ। ਪਰਮੇਸਵਰ ਆਪਣੀ ਮਹਿਮਾਂ ਨਾਲ ਅਦਭੁਤ ਪ੍ਰਕਾਸਭਰ ਦਿੰਦਾ ਹੈ। ਉਥੇ ਕਦੀ ਵੀ ਰਾਤ ਨਹੀ ਹੁੰਦੀ।

ਇੱਥੋ ਤੱਕ ਕਿ ਸਵਰਗ ਦੇ ਜਾਨਵਰ ਵੀ ਅਲੱਗ ਤਰ੍ਹਾਂ ਦੇ ਹਨ। ਉਹ ਸਾਰੇ ਘਰੇਲੂ ਅਤੇ ਮਿਤਰਤਾ ਪੂਰਣ ਹਨ। ਬਘਿਆੜ ਅਤੇ ਲੇਲਾ ਇਕੱਠੇ ਘਾਹ ਚਰਦੇ ਹਨ। ਜਦ ਕਿ ਸਕਤੀਸਾਲੀ ਸੇਰ ਵੀ ਬਲਦ ਦੇ ਵਾਂਗ ਤੂੜੀ ਖਾਂਦਾ ਹੈ ਯਹੋਵਾ ਕਹਿੰਦਾ ਹੈ ਕਿ ਉਹ ਮੇਰੇ ਪਵਿੱਤਰ ਪਰਬਤ ਤੇ ਨਾ ਤਾਂ ਕਿਸੇ ਦਾ ਨੁਕਸਾਨ ਅਤੇ ਨਾਂ ਹੀ ਕਿਸੇ ਨੂੰ ਨਸਟ ਕਰਨਗੇ।

ਜਦ ਅਸੀ ਚਾਰ ਚੁਫੇਰੇ ਵੇਖਦੇ ਹਾਂ, ਅਸੀ ਧਿਆਨ ਕੀਤਾ ਹੈ ਕਿ ਸਵਰਗ ਦੇ ਵਿੱਚੋ ਕੁੱਝ ਚੀਜਾਂ ਗੁਆਚੀਆਂ ਹਨ। ਗੁੱਸੇ ਵਾਲੇ ਸਬਦ ਕਦੀ ਨਹੀ ਸੁਣੇ ਗਏ। ਕੋਈ ਵੀ ਲੜਦਾ ਨਹੀ ਅਤੇ ਨਾ ਸਵਾਰਥੀ ਹੈ।ਉਥੇ ਦਰਵਾਜਿਆਂ ਤੇ ਤਾਲੇਨਹੀ ਹਨ, ਕਿਉਕਿ ਸਵਰਗਵਿੱਚ ਚੋਰ ਨਹੀ ਹਨ। ਉਥੇਨਾ ਹੀ ਝੂਠੇ, ਖੂਨੀ, ਜਾਦੂਗਰ ਅਤੇਦੁਸਟ ਲੋਕ ਹਨ।ਉਥੇ ਸਵਰਗਵਿੱਚ ਕਿਸੇ ਵੀਤਰ੍ਹਾਂ ਦਾ ਪਾਪਨਹੀ ਹੈ।

ਪਰਮੇਸਵਰ ਦੇ ਨਾਲ ਸਵਰਗ ਵਿੱਚ ਆਂਸੂ ਨਹੀ ਹਨ। ਕਦੀ-ਕਦੀ ਪਰਮੇਸਵਰ ਦੇ ਲੋਕ ਰੋਂਦੇ ਹਨ, ਕਿਉਕਿ ਉਨ੍ਹਾਂ ਦੀ ਜਿੰਦਗੀ ਵਿੱਚ ਵੱਡੇ ਦੁੱਖ ਹਨ। ਸਵਰਗ ਵਿੱਚ ਪਰਮੇਸਵਰ ਉਨ੍ਹਾਂ ਦੇ ਸਾਰੇ ਹੰਝੂਆਂ ਨੂੰ ਪੂੰਝ ਦੇਵੇਗਾ।

ਸਵਰਗ ਦੇ ਵਿੱਚ ਮੌਤ ਨਹੀ ਹੈ, ਪਰ ਪਰਮੇਸਵਰ ਦੇ ਲੋਕ ਹਮੇਸਾ ਯਹੋਵਾ ਦੇ ਨਾਲ ਰਹਿਣਗੇ। ਉਥੇ ਨਾ ਹੀ ਹੋਰ ਦੁੱਖ, ਨਾ ਹੋਰ ਰੋਣਾਂ, ਨਾਂ ਹੋਰ ਦਰਦ, ਨਾ ਬਿਮਾਰੀ, ਨਾ ਵਿਦਾਇਗੀ, ਨਾ ਅੰਤਿਮ ਸੰਸਕਾਰ। ਪਰਮੇਸਵਰ ਦੇ ਨਾਲ ਹਰ ਕੋਈ ਸਵਰਗ ਵਿੱਚ ਖੁਸਹੈ।

ਹਰ ਇੱਕ ਲਈ ਸਭ ਤੋ ਵਧੀਆਂ, ਸਵਰਗ ਲੜਕੇ ਅਤੇ ਲੜਕੀਆਂ ਲਈ ਹੈ ਅਤੇ ਵੱਡਿਆਂ ਲਈ ਵੀ ਜਿਹੜੇ ਯਿਸੂ ਮਸੀਹ ਤੇ ਵਿਸਵਾਸਕਰਦੇ ਹਨ ਕਿ ਉਹ ਸਾਡਾ ਮੁਕਤੀਦਾਤਾ ਹੈ ਅਤੇ ਆਪਣੇ ਯਹੋਵਾ ਦੀ ਆਗਿਆ ਦਾ ਪਾਲਣ ਕਰਦੇ ਹਨ। ਸਵਰਗ ਵਿੱਚ ਇੱਕ ਕਿਤਾਬ ਹੈ ਜਿਸ ਨੂੰ ਲੇਲੇ ਦੇ ਜੀਵਨ ਦੀ ਕਿਤਾਬ ਕਹਿੰਦੇ ਹਨ, ਉਹ ਲੋਕਾਂ ਦੇ ਨਾਵਾ ਨਾਂਲ ਭਰੀ ਹੈ। ਕੀ ਤੁਸੀ ਜਾਣਦੇ ਹੋ ਕਿ ਕਿਸਦੇ ਨਾ ਉਥੇ ਲਿਖੇ ਹਨ ? ਉਹਨਾਂ ਸਾਰਿਆਂ ਲੋਕਾਂ ਦੇ ਜਿਹੜੇ ਯਿਸੂ ਤੇ ਭਰੋਸਾ ਕਰਦੇ ਹਨ। ਕੀ ਤੁਹਾਡਾ ਨਾਮ ਉਥੇ ਹੈ ?

ਬਾਈਬਲ ਵਿੱਚ ਸਵਰਗ ਬਾਰੇ ਜੋ ਆਖਰੀ ਸਬਦ ਹੈ ਉਸ ਵਿੱਚ ਅਦਭੁੱਤ ਨਿਉਤਾ ਹੈ, ਆਤਮਾ ਅਤੇ ਦੁਲਹਨ ਆਖਦੀ ਹੈ ਆਓੁ ! ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾਂ ਚਾਹੇ ਆਮ੍ਰਿਤ ਜਲ ਮੁਫਤ ਲਵੇ।

ਸਮਾਪਤ

About this Plan

ਬੱਚਿਆਂ ਲਈ ਬਾਈਬਲ

ਇਹ ਸਭ ਕਿਵੇਂ ਸ਼ੁਰੂ ਹੋਇਆ? ਅਸੀਂ ਕਿੱਥੋਂ ਆਏ ਹਾਂ? ਦੁਨੀਆਂ ਵਿੱਚ ਇੰਨਾ ਦੁੱਖ ਕਿਉਂ ਹੈ? ਕੀ ਕੋਈ ਉਮੀਦ ਹੈ? ਕੀ ਮੌਤ ਤੋਂ ਬਾਅਦ ਜੀਵਨ ਹੈ? ਦੁਨੀਆਂ ਦੇ ਇਸ ਸੱਚੇ ਇਤਿਹਾਸ ਨੂੰ ਪੜ੍ਹਦਿਆਂ ਜਵਾਬ ਲੱਭੋ।

More