YouVersion Logo
Search Icon

ਲੇਵਿਆਂ 5

5
1“ ‘ਜੇਕਰ ਕੋਈ ਵਿਅਕਤੀ ਕਿਸੇ ਅਜਿਹੇ ਗੁਨਾਹ ਦਾ ਗਵਾਹ ਹੈ ਜਿਸਨੂੰ ਉਸਨੇ ਕਰਦੇ ਹੋਏ ਦੇਖਿਆ ਹੋਵੇ, ਜਾਂ ਉਸਨੂੰ ਇਸ ਗੁਨਾਹ ਦਾ ਪਤਾ ਹੈ, ਮਹਿਸੂਸ ਕੀਤਾ ਹੋਵੇ, ਅਤੇ ਜਨਤਕ ਤੌਰ ਤੇ ਅਜਿਹਾ ਕਰਨ ਦੀ ਸਹੁੰ ਖਾਣ ਤੋਂ ਬਾਅਦ ਵੀ ਇਸ ਬਾਰੇ ਚੁੱਪ ਰਹਿੰਦਾ ਹੈ, ਤਾਂ ਉਹ ਦੋਸ਼ੀ ਠਹਿਰੇਗਾ।
2“ ‘ਜੇਕਰ ਕੋਈ ਮਨੁੱਖ ਕਿਸੇ ਅਸ਼ੁੱਧ ਚੀਜ਼ ਨੂੰ ਛੂਹ ਲਵੇ, ਭਾਵੇਂ ਉਹ ਕਿਸੇ ਅਸ਼ੁੱਧ ਜੰਗਲੀ ਜਾਨਵਰ ਦੀ ਲਾਸ਼ ਹੋਵੇ, ਜਾਂ ਕਿਸੇ ਹੋਰ ਘਰੇਲੂ ਜਾਨਵਰ ਦੀ ਲਾਸ਼ ਹੋਵੇ, ਜਾਂ ਕਿਸੇ ਘਿਸਰਨ ਵਾਲੇ ਅਸ਼ੁੱਧ ਜੀਵ ਦੀ ਲਾਸ਼ ਹੋਵੇ, ਅਤੇ ਉਸਨੂੰ ਪਤਾ ਨਾ ਹੋਵੇ ਕਿ ਉਹ ਅਸ਼ੁੱਧ ਹੋ ਗਿਆ ਹੈ, ਪਰ ਫਿਰ ਉਸਨੂੰ ਇਸ ਬਾਰੇ ਪਤਾ ਲੱਗ ਜਾਵੇ, ਤਾਂ ਉਹ ਦੋਸ਼ੀ ਹੋਵੇਗਾ। 3ਜੇਕਰ ਉਹ ਕਿਸੇ ਵੀ ਮਨੁੱਖੀ ਗੰਦਗੀ ਨੂੰ ਛੂਹ ਲੈਂਦਾ ਹੈ, ਭਾਵੇਂ ਉਹ ਗੰਦਗੀ ਦੀ ਪ੍ਰਕਿਰਤੀ ਕੋਈ ਵੀ ਹੋਵੇ, ਅਤੇ ਉਹ ਇਸ ਨਾਲ ਅਪਵਿੱਤਰ ਹੋ ਜਾਂਦਾ ਹੈ ਅਤੇ ਉਸਨੂੰ ਇਸ ਬਾਰੇ ਪਤਾ ਨਹੀਂ ਹੁੰਦਾ, ਪਰ ਬਾਅਦ ਵਿੱਚ ਉਸਨੂੰ ਇਸ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਉਹ ਦੋਸ਼ੀ ਹੋ ਜਾਵੇਗਾ। 4ਜਾਂ ਜੇਕਰ ਕੋਈ ਵਿਅਕਤੀ ਬਿਨਾਂ ਸੋਚੇ ਸਮਝੇ ਕੁਝ ਕਰਨ ਦੀ ਸਹੁੰ ਖਾਂਦਾ ਹੈ, ਭਾਵੇਂ ਉਹ ਚੰਗਾ ਹੋਵੇ ਜਾਂ ਬੁਰਾ (ਕਿਸੇ ਵੀ ਮਾਮਲੇ ਵਿੱਚ ਕੋਈ ਲਾਪਰਵਾਹੀ ਨਾਲ ਸਹੁੰ ਖਾ ਸਕਦਾ ਹੈ) ਤਾਂ ਜਿਸ ਵੇਲੇ ਉਸਨੂੰ ਖ਼ਬਰ ਹੋਵੇ ਤਦ ਉਹ ਇੰਨ੍ਹਾਂ ਗੱਲਾਂ ਵਿੱਚ ਦੋਸ਼ੀ ਠਹਿਰੇਗਾ। 5ਜਦੋਂ ਕਿਸੇ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਇਹਨਾਂ ਵਿੱਚੋਂ ਕਿਸੇ ਵੀ ਮਾਮਲੇ ਵਿੱਚ ਦੋਸ਼ੀ ਹਨ, ਤਾਂ ਉਸਨੂੰ ਇਹ ਕਬੂਲ ਕਰਨਾ ਚਾਹੀਦਾ ਹੈ ਕਿ ਉਸਨੇ ਕਿਸ ਤਰੀਕੇ ਨਾਲ ਪਾਪ ਕੀਤਾ ਹੈ। 6ਉਹਨਾਂ ਦੁਆਰਾ ਕੀਤੇ ਗਏ ਪਾਪ ਦੀ ਸਜ਼ਾ ਵਜੋਂ, ਉਹ ਇੱਜੜ ਵਿੱਚੋਂ ਇੱਕ ਲੇਲਾ ਜਾਂ ਬੱਕਰੀ ਇੱਕ ਪਾਪ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਲਿਆਵੇ ਅਤੇ ਜਾਜਕ ਉਹਨਾਂ ਦੇ ਪਾਪ ਲਈ ਪ੍ਰਾਸਚਿਤ ਕਰੇ।
7“ ‘ਕੋਈ ਵੀ ਵਿਅਕਤੀ ਜੋ ਇੱਕ ਲੇਲਾ ਲਿਆਉਣ ਦੇ ਯੋਗ ਨਾ ਹੋਵੇ, ਉਹ ਆਪਣੇ ਪਾਪ ਦੇ ਜੁਰਮਾਨੇ ਵਜੋਂ ਦੋ ਘੁੱਗੀਆਂ ਜਾਂ ਦੋ ਕਬੂਤਰਾਂ ਨੂੰ ਯਾਹਵੇਹ ਕੋਲ ਲਿਆਵੇ, ਇੱਕ ਪਾਪ ਦੀ ਭੇਟ ਲਈ ਅਤੇ ਦੂਜਾ ਹੋਮ ਦੀ ਭੇਟ ਲਈ। 8ਉਹਨਾਂ ਨੂੰ ਜਾਜਕ ਕੋਲ ਲਿਆਵੇ, ਜੋ ਪਹਿਲਾਂ ਉਸ ਨੂੰ ਪਾਪ ਦੀ ਭੇਟ ਵਜੋਂ ਚੜ੍ਹਾਵੇ। ਉਹ ਇਸ ਦੇ ਸਿਰ ਨੂੰ ਇਸਦੀ ਗਰਦਨ ਤੋਂ ਲਾਹ ਲਵੇ, ਪਰ ਉਸ ਨੂੰ ਚੀਰ ਕੇ ਵੱਖੋ-ਵੱਖ ਨਾ ਕਰੇ। 9ਅਤੇ ਪਾਪ ਦੀ ਭੇਟ ਦੇ ਲਹੂ ਦਾ ਕੁਝ ਹਿੱਸਾ ਜਗਵੇਦੀ ਦੇ ਉੱਪਰ ਛਿੜ ਦੇਵੇ ਨਾਲ ਹੀ ਬਾਕੀ ਦਾ ਲਹੂ ਜਗਵੇਦੀ ਦੇ ਹੇਠਲੇ ਹਿੱਸੇ ਤੋਂ ਬਾਹਰ ਕੱਢ ਦੇਵੇ, ਇਹ ਇੱਕ ਪਾਪ ਦੀ ਭੇਟ ਹੈ। 10ਫਿਰ ਜਾਜਕ ਦੂਜੇ ਨੂੰ ਹੋਮ ਦੀ ਭੇਟ ਵਜੋਂ ਨਿਰਧਾਰਤ ਤਰੀਕੇ ਨਾਲ ਚੜ੍ਹਾਵੇ ਅਤੇ ਉਹਨਾਂ ਦੇ ਪਾਪ ਲਈ ਪ੍ਰਾਸਚਿਤ ਕਰੇ ਅਤੇ ਉਹਨਾਂ ਨੂੰ ਮਾਫ਼ ਕੀਤਾ ਜਾਵੇਗਾ।
11“ ‘ਜੇ ਉਹ ਦੋ ਘੁੱਗੀਆਂ ਜਾਂ ਕਬੂਤਰਾਂ ਦੇ ਦੋ ਬੱਚੇ ਨਹੀਂ ਲੈ ਸਕਦਾ, ਤਾਂ ਉਹਨਾਂ ਨੂੰ ਆਪਣੇ ਪਾਪ ਦੀ ਭੇਟ ਵਜੋਂ ਸਭ ਤੋਂ ਵੱਧੀਆ ਆਟੇ ਦਾ ਇੱਕ ਕਿੱਲੋ ਹਿੱਸਾ ਪਾਪ ਦੀ ਭੇਟ ਵਜੋਂ ਲਿਆਵੇ ਅਤੇ ਉਹ ਇਸ ਉੱਤੇ ਜ਼ੈਤੂਨ ਦਾ ਤੇਲ ਨਾ ਪਾਵੇ, ਨਾ ਲੁਬਾਨ ਰੱਖੇ, ਕਿਉਂਕਿ ਇਹ ਪਾਪ ਦੀ ਭੇਟ ਹੈ। 12ਉਹਨਾਂ ਨੂੰ ਇਸ ਨੂੰ ਜਾਜਕ ਕੋਲ ਲਿਆਉਣਾ ਚਾਹੀਦਾ ਹੈ, ਜੋ ਇਸ ਵਿੱਚੋਂ ਇੱਕ ਮੁੱਠੀ ਭਰ ਯਾਦਗਾਰੀ ਹਿੱਸੇ ਵਜੋਂ ਲਵੇਗਾ ਅਤੇ ਇਸਨੂੰ ਜਗਵੇਦੀ ਉੱਤੇ ਯਾਹਵੇਹ ਨੂੰ ਚੜ੍ਹਾਏ ਗਏ ਭੋਜਨ ਦੀ ਭੇਟ ਦੇ ਉੱਪਰ ਸਾੜ ਦੇਵੇਗਾ। ਇਹ ਇੱਕ ਪਾਪ ਦੀ ਭੇਟ ਹੈ। 13ਇਸ ਤਰ੍ਹਾਂ ਜਾਜਕ ਉਹਨਾਂ ਲਈ ਇਨ੍ਹਾਂ ਵਿੱਚੋਂ ਕਿਸੇ ਵੀ ਪਾਪ ਲਈ ਪ੍ਰਾਸਚਿਤ ਕਰੇਗਾ ਜੋ ਉਹਨਾਂ ਨੇ ਕੀਤੇ ਹਨ, ਅਤੇ ਉਹਨਾਂ ਨੂੰ ਮਾਫ਼ ਕਰ ਦਿੱਤਾ ਜਾਵੇਗਾ। ਅਨਾਜ ਦੀ ਭੇਟ ਵਾਂਗ ਬਾਕੀ ਦੀ ਸਾਰੀ ਭੇਟ ਜਾਜਕ ਦੀ ਹੋਵੇਗੀ।’ ”
ਦੋਸ਼ ਦੀ ਭੇਟ
14ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, 15“ਜਦੋਂ ਕੋਈ ਵੀ ਯਾਹਵੇਹ ਦੀ ਪਵਿੱਤਰ ਵਸਤੂਆਂ ਵਿੱਚੋਂ ਕਿਸੇ ਦੇ ਸੰਬੰਧ ਵਿੱਚ ਅਣਜਾਣੇ ਵਿੱਚ ਪਾਪ ਕਰਕੇ ਯਾਹਵੇਹ ਦੇ ਨਾਲ ਬੇਵਫ਼ਾਈ ਕਰਦਾ ਹੈ, ਤਾਂ ਉਸਨੂੰ ਇੱਕ ਭੇਡੂ ਨੂੰ ਸਜ਼ਾ ਦੇ ਤੌਰ ਤੇ ਯਾਹਵੇਹ ਕੋਲ ਲਿਆਉਣਾ ਚਾਹੀਦਾ ਹੈ। ਇੱਜੜ, ਇੱਕ ਨੁਕਸ ਰਹਿਤ ਅਤੇ ਚਾਂਦੀ ਵਿੱਚ ਸਹੀ ਮੁੱਲ ਦਾ, ਪਵਿੱਤਰ ਅਸਥਾਨ ਦੇ ਸ਼ੈਕੇਲ ਦੇ ਅਨੁਸਾਰ, ਇਹ ਇੱਕ ਦੋਸ਼ ਦੀ ਭੇਟ ਹੈ। 16ਅਤੇ ਜਿਸ ਪਵਿੱਤਰ ਵਸਤੂ ਦੇ ਵਿਖੇ ਉਸ ਨੇ ਪਾਪ ਕੀਤਾ ਹੋਵੇ, ਉਸਨੂੰ ਉਸ ਪਵਿੱਤਰ ਵਸਤੂ ਦੇ ਨੁਕਸਾਨ ਦੀ ਭਰਪਾਈ ਕਰਨੀ ਚਾਹੀਦੀ ਹੈ, ਉਸ ਭੇਟ ਵਿੱਚ ਉਹ ਪੰਜਵਾਂ ਹਿੱਸਾ ਹੋਰ ਵਧਾ ਕੇ ਜਾਜਕ ਨੂੰ ਦੇਵੇ ਅਤੇ ਜਾਜਕ ਦੋਸ਼ ਬਲੀ ਦੀ ਭੇਟ ਦਾ ਭੇਡੂ ਚੜ੍ਹਾ ਕੇ ਉਸ ਦੇ ਪ੍ਰਾਸਚਿਤ ਕਰੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।
17“ਜੇਕਰ ਕੋਈ ਪਾਪ ਕਰਦਾ ਹੈ ਅਤੇ ਉਹ ਕਰਦਾ ਹੈ ਜੋ ਯਾਹਵੇਹ ਦੇ ਹੁਕਮਾਂ ਵਿੱਚ ਮਨਾ ਹੈ, ਭਾਵੇਂ ਉਹ ਇਸ ਨੂੰ ਨਹੀਂ ਜਾਣਦੇ, ਉਹ ਦੋਸ਼ੀ ਹਨ ਅਤੇ ਉਸ ਨੂੰ ਆਪਣੇ ਪਾਪ ਦਾ ਭਾਰ ਚੁੱਕਣਾ ਪਵੇਗਾ। 18ਉਹਨਾਂ ਨੂੰ ਜਾਜਕ ਕੋਲ ਦੋਸ਼ ਦੀ ਭੇਟ ਵਜੋਂ ਇੱਜੜ ਵਿੱਚੋਂ ਇੱਕ ਭੇਡੂ ਜੋ ਨੁਕਸ ਰਹਿਤ ਅਤੇ ਸਹੀ ਮੁੱਲ ਦਾ ਹੈ ਲਿਆਉਣਾ ਚਾਹੀਦਾ ਹੈ। ਇਸ ਤਰ੍ਹਾਂ ਜਾਜਕ ਉਹਨਾਂ ਲਈ ਪ੍ਰਾਸਚਿਤ ਕਰੇਗਾ ਜੋ ਉਹਨਾਂ ਨੇ ਅਣਜਾਣੇ ਵਿੱਚ ਕੀਤੀ ਹੈ, ਅਤੇ ਉਹਨਾਂ ਨੂੰ ਮਾਫ਼ ਕੀਤਾ ਜਾਵੇਗਾ। 19ਇਹ ਦੋਸ਼ ਦੀ ਭੇਟ ਹੈ, ਉਹ ਯਾਹਵੇਹ ਦੇ ਵਿਰੁੱਧ ਗਲਤ ਕੰਮ ਕਰਨ ਦੇ ਦੋਸ਼ੀ ਹਨ।”

Currently Selected:

ਲੇਵਿਆਂ 5: OPCV

Highlight

Share

Copy

None

Want to have your highlights saved across all your devices? Sign up or sign in