YouVersion Logo
Search Icon

ਉਤਪਤ 25

25
ਅਬਰਾਹਾਮ ਦੀ ਮੌਤ
1ਅਬਰਾਹਾਮ ਨੇ ਇੱਕ ਹੋਰ ਪਤਨੀ ਬਣਾਈ ਸੀ, ਜਿਸਦਾ ਨਾਮ ਕਤੂਰਾਹ ਸੀ। 2ਉਸ ਨੇ ਉਸ ਤੋਂ ਜਿਮਰਾਨ, ਯੋਕਸ਼ਾਨ, ਮਦਾਨ, ਮਿਦਯਾਨ, ਇਸ਼ਬਾਕ ਅਤੇ ਸ਼ੂਆਹ ਨੂੰ ਜਨਮ ਦਿੱਤਾ। 3ਯੋਕਸ਼ਾਨ ਸ਼ਬਾ ਅਤੇ ਦਦਾਨ ਦਾ ਪਿਤਾ ਸੀ। ਦਦਾਨ ਦੇ ਉੱਤਰਾਧਿਕਾਰੀ ਆਸ਼ੂਰੀ, ਲੇਟੂਸ਼ੀ ਅਤੇ ਲੁਮਿਮ ਸਨ। 4ਮਿਦਯਾਨ ਦੇ ਪੁੱਤਰ ਏਫਾਹ, ਏਫਰ, ਹਨੋਕ, ਅਬੀਦਾ ਅਤੇ ਅਲਦਾਹ ਸਨ। ਇਹ ਸਾਰੇ ਕਤੂਰਾਹ ਦੇ ਉੱਤਰਾਧਿਕਾਰੀ ਸਨ।
5ਅਬਰਾਹਾਮ ਨੇ ਆਪਣਾ ਸਭ ਕੁਝ ਇਸਹਾਕ ਲਈ ਛੱਡ ਦਿੱਤਾ। 6ਪਰ ਜਦੋਂ ਅਬਰਾਹਾਮ ਜੀਉਂਦਾ ਸੀ ਤਾਂ ਉਸ ਨੇ ਆਪਣੀਆਂ ਰਖੇਲਾਂ ਦੇ ਪੁੱਤਰਾਂ ਨੂੰ ਤੋਹਫ਼ੇ ਦਿੱਤੇ ਅਤੇ ਉਹਨਾਂ ਨੂੰ ਆਪਣੇ ਪੁੱਤਰ ਇਸਹਾਕ ਤੋਂ ਪੂਰਬ ਦੇ ਦੇਸ਼ ਵਿੱਚ ਭੇਜ ਦਿੱਤਾ।
7ਅਬਰਾਹਾਮ ਇੱਕ ਸੌ ਪੰਝੱਤਰ ਸਾਲ ਜੀਉਂਦਾ ਰਿਹਾ। 8ਤਦ ਅਬਰਾਹਾਮ ਨੇ ਆਪਣੀ ਪੂਰੀ ਉਮਰ ਦਾ ਅਖੀਰੀ ਸਾਹ ਲਏ, ਤਾਂ ਉਹ ਆਪਣੀ ਪੂਰੀ ਉਮਰ ਭੋਗ ਕੇ ਮਰ ਗਿਆ ਅਤੇ ਉਹ ਆਪਣੇ ਲੋਕਾਂ ਵਿੱਚ ਜਾ ਮਿਲਿਆ। 9ਉਸ ਦੇ ਪੁੱਤਰਾਂ ਇਸਹਾਕ ਅਤੇ ਇਸਮਾਏਲ ਨੇ ਉਹ ਨੂੰ ਮਮਰੇ ਦੇ ਨੇੜੇ ਮਕਪੇਲਾਹ ਦੀ ਗੁਫ਼ਾ ਵਿੱਚ, ਹਿੱਤੀ ਜ਼ੋਹਰ ਦੇ ਪੁੱਤਰ ਇਫਰੋਨ ਦੇ ਖੇਤ ਵਿੱਚ ਦੱਬ ਦਿੱਤਾ, 10ਉਹ ਖੇਤ ਅਬਰਾਹਾਮ ਨੇ ਹਿੱਤੀਆਂ ਤੋਂ ਖਰੀਦਿਆ ਸੀ, ਉੱਥੇ ਅਬਰਾਹਾਮ ਨੂੰ ਉਸਦੀ ਪਤਨੀ ਸਾਰਾਹ ਨਾਲ ਦਫ਼ਨਾਇਆ ਗਿਆ। 11ਅਬਰਾਹਾਮ ਦੀ ਮੌਤ ਤੋਂ ਬਾਅਦ, ਪਰਮੇਸ਼ਵਰ ਨੇ ਉਸਦੇ ਪੁੱਤਰ ਇਸਹਾਕ ਨੂੰ ਅਸੀਸ ਦਿੱਤੀ, ਜੋ ਉਸ ਸਮੇਂ ਬਏਰ-ਲਹਈ-ਰੋਈ ਦੇ ਨੇੜੇ ਰਹਿੰਦਾ ਸੀ।
ਇਸਮਾਏਲ ਦੀ ਵੰਸ਼ਾਵਲੀ
12ਇਹ ਅਬਰਾਹਾਮ ਦੇ ਪੁੱਤਰ ਇਸਮਾਏਲ ਦੇ ਪਰਿਵਾਰ-ਸਮੂਹ ਦਾ ਬਿਰਤਾਂਤ ਹੈ, ਜਿਸ ਨੂੰ ਸਾਰਾਹ ਦੀ ਦਾਸੀ, ਮਿਸਰੀ ਹਾਜਰਾ ਅਬਰਾਹਾਮ ਤੋਂ ਪੈਦਾ ਹੋਈ ਸੀ।
13ਇਸਮਾਏਲ ਦੇ ਪੁੱਤਰਾਂ ਦੇ ਨਾਮ ਇਹ ਹਨ, ਜੋ ਉਹਨਾਂ ਦੇ ਜਨਮ ਦੇ ਕ੍ਰਮ ਵਿੱਚ ਦਰਜ ਹਨ।
ਇਸਮਾਏਲ ਦਾ ਜੇਠਾ ਪੁੱਤਰ,
ਨਬਾਯੋਥ, ਕੇਦਾਰ, ਅਦਬੀਲ, ਮਿਬਸਾਮ,
14ਮਿਸ਼ਮਾ, ਦੂਮਾਹ, ਮੱਸਾ,
15ਹਦਦ, ਤੇਮਾ, ਜੇਤੂਰ,
ਨਫੀਸ਼ ਅਤੇ ਕੇਦਮਾਹ।
16ਇਹ ਇਸਮਾਏਲ ਦੇ ਪੁੱਤਰ ਸਨ ਅਤੇ ਇਨ੍ਹਾਂ ਬਾਰਾਂ ਕਬੀਲਿਆਂ ਦੇ ਰਾਜਿਆਂ ਦੇ ਨਾਮ ਉਹਨਾਂ ਦੀਆਂ ਬਸਤੀਆਂ ਅਤੇ ਡੇਰਿਆਂ ਦੇ ਅਨੁਸਾਰ ਹਨ।
17ਇਸਮਾਏਲ ਇੱਕ ਸੌ ਪੈਂਤੀ ਸਾਲ ਜੀਉਂਦਾ ਰਿਹਾ। ਉਸ ਨੇ ਆਪਣਾ ਆਖਰੀ ਸਾਹ ਲਿਆ ਅਤੇ ਮਰ ਗਿਆ, ਅਤੇ ਉਹ ਆਪਣੇ ਲੋਕਾਂ ਵਿੱਚ ਜਾ ਮਿਲਿਆ। 18ਉਸ ਦੇ ਉੱਤਰਾਧਿਕਾਰੀ ਮਿਸਰ ਦੀ ਪੂਰਬੀ ਸਰਹੱਦ ਦੇ ਨੇੜੇ ਹਵੀਲਾਹ ਤੋਂ ਲੈ ਕੇ ਸ਼ੂਰ ਤੱਕ ਦੇ ਇਲਾਕੇ ਵਿੱਚ ਵੱਸ ਗਏ ਜਦੋਂ ਤੁਸੀਂ ਅੱਸ਼ੂਰ ਵੱਲ ਜਾਂਦੇ ਹੋ ਅਤੇ ਉਹ ਉਹਨਾਂ ਨਾਲ ਸਬੰਧਤ ਸਾਰੇ ਕਬੀਲਿਆਂ ਨਾਲ ਦੁਸ਼ਮਣੀ ਵਿੱਚ ਰਹਿੰਦੇ ਸਨ।
ਯਾਕੋਬ ਅਤੇ ਏਸਾਓ
19ਇਹ ਅਬਰਾਹਾਮ ਦੇ ਪੁੱਤਰ ਇਸਹਾਕ ਦੇ ਪਰਿਵਾਰ-ਸਮੂਹ ਦਾ ਬਿਰਤਾਂਤ ਹੈ।
ਅਬਰਾਹਾਮ ਇਸਹਾਕ ਦਾ ਪਿਤਾ ਬਣਿਆ, 20ਅਤੇ ਇਸਹਾਕ ਚਾਲੀ ਸਾਲਾਂ ਦਾ ਸੀ ਜਦੋਂ ਉਸ ਨੇ ਪਦਨ ਅਰਾਮ ਦੇ ਬਥੂਏਲ ਅਰਾਮੀ ਦੀ ਧੀ ਅਤੇ ਲਾਬਾਨ ਅਰਾਮੀ ਦੀ ਭੈਣ ਰਿਬਕਾਹ ਨਾਲ ਵਿਆਹ ਕੀਤਾ।
21ਇਸਹਾਕ ਨੇ ਆਪਣੀ ਪਤਨੀ ਲਈ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ ਕਿਉਂਕਿ ਉਹ ਬੇ-ਔਲਾਦ ਸੀ। ਯਾਹਵੇਹ ਨੇ ਉਸਦੀ ਪ੍ਰਾਰਥਨਾ ਦਾ ਜਵਾਬ ਦਿੱਤਾ, ਅਤੇ ਉਸਦੀ ਪਤਨੀ ਰਿਬਕਾਹ ਗਰਭਵਤੀ ਹੋ ਗਈ। 22ਬੱਚੇ ਉਸ ਦੀ ਕੁੱਖ ਵਿੱਚ ਇੱਕ-ਦੂਜੇ ਨਾਲ ਘੁਲਦੇ ਸਨ, ਤਦ ਉਸ ਨੇ ਆਖਿਆ, ਮੇਰੇ ਨਾਲ ਅਜਿਹਾ ਕਿਉਂ ਹੋ ਰਿਹਾ ਹੈ? ਇਸ ਲਈ ਫਿਰ ਉਹ ਯਾਹਵੇਹ ਕੋਲੋਂ ਪੁੱਛਣ ਗਈ।
23ਯਾਹਵੇਹ ਨੇ ਉਸ ਨੂੰ ਆਖਿਆ,
“ਤੇਰੀ ਕੁੱਖ ਵਿੱਚ ਦੋ ਕੌਮਾਂ ਹਨ,
ਅਤੇ ਤੇਰੇ ਅੰਦਰੋਂ ਦੋ ਕੌਮਾਂ ਅੱਡ ਹੋ ਜਾਣਗੀਆਂ।
ਇੱਕ ਜਾਤੀ ਦੂਜੀ ਜਾਤੀ ਨਾਲੋਂ ਬਲਵਾਨ ਹੋਵੇਗੀ,
ਅਤੇ ਵੱਡਾ ਪੁੱਤਰ ਛੋਟੇ ਪੁੱਤਰ ਦੀ ਸੇਵਾ ਕਰੇਗਾ।”
24ਜਦੋਂ ਉਸ ਦੇ ਜਨਮ ਦਾ ਸਮਾਂ ਆਇਆ ਤਾਂ ਉਸ ਦੀ ਕੁੱਖ ਵਿੱਚ ਦੋ ਜੁੜਵੇਂ ਬੱਚੇ ਸਨ। 25ਜਿਹੜਾ ਪਹਿਲਾ ਬਾਹਰ ਆਇਆ ਉਹ ਲਾਲ ਸੀ ਅਤੇ ਉਹ ਦਾ ਸਾਰਾ ਸਰੀਰ ਵਾਲਾਂ ਵਾਲੇ ਕੱਪੜੇ ਵਰਗਾ ਸੀ। ਇਸ ਲਈ ਉਹਨਾਂ ਨੇ ਉਸਦਾ ਨਾਮ ਏਸਾਓ#25:25 ਏਸਾਓ ਮਤਲਬ ਜੱਤਲੀ ਵਾਲਾਂ ਵਾਲਾ ਰੱਖਿਆ। 26ਇਸ ਤੋਂ ਬਾਅਦ ਉਸਦਾ ਭਰਾ ਏਸਾਓ ਦੀ ਅੱਡੀ ਨੂੰ ਹੱਥ ਵਿੱਚ ਫੜ ਕੇ ਬਾਹਰ ਆਇਆ ਅਤੇ ਇਸ ਲਈ ਉਸਦਾ ਨਾਮ ਯਾਕੋਬ#25:26 ਯਾਕੋਬ ਮਤਲਬ ਧੋਖਾ ਦੇਣ ਵਾਲਾ ਰੱਖਿਆ ਗਿਆ। ਇਸਹਾਕ ਸੱਠ ਸਾਲਾਂ ਦਾ ਸੀ ਜਦੋਂ ਰਿਬਕਾਹ ਨੇ ਉਹਨਾਂ ਨੂੰ ਜਨਮ ਦਿੱਤਾ।
27ਮੁੰਡੇ ਵੱਡੇ ਹੋ ਗਏ ਅਤੇ ਏਸਾਓ ਇੱਕ ਨਿਪੁੰਨ ਸ਼ਿਕਾਰੀ ਬਣ ਗਿਆ, ਇੱਕ ਖੁੱਲ੍ਹੇ ਦੇਸ਼ ਦਾ ਮਨੁੱਖ, ਜਦੋਂ ਕਿ ਯਾਕੋਬ ਤੰਬੂਆਂ ਵਿੱਚ ਘਰ ਰਹਿਣ ਵਿੱਚ ਸੰਤੁਸ਼ਟ ਸੀ। 28ਇਸਹਾਕ, ਜਿਸ ਨੂੰ ਜੰਗਲੀ ਖੇਡ ਦਾ ਸ਼ੌਕ ਸੀ, ਏਸਾਓ ਨੂੰ ਪਿਆਰ ਕਰਦਾ ਸੀ, ਪਰ ਰਿਬਕਾਹ ਯਾਕੋਬ ਨੂੰ ਪਿਆਰ ਕਰਦੀ ਸੀ।
29ਇੱਕ ਵਾਰ ਜਦੋਂ ਯਾਕੋਬ ਰੋਟੀ ਪਕਾ ਰਿਹਾ ਸੀ ਤਾਂ ਏਸਾਓ ਥੱਕ ਕੇ ਮੈਦਾਨ ਵਿੱਚੋਂ ਆਇਆ। 30ਏਸਾਓ ਨੇ ਯਾਕੋਬ ਨੂੰ ਕਿਹਾ, “ਛੇਤੀ, ਮੈਨੂੰ ਉਸ ਲਾਲ ਦਾਲ ਵਿੱਚੋਂ ਕੁਝ ਖਾਣ ਦਿਓ! ਮੈਂ ਭੁੱਖਾ ਹਾਂ!” ਇਸੇ ਕਰਕੇ ਉਸ ਦਾ ਨਾਮ ਅਦੋਮ ਕਿਹਾ ਜਾਂਦਾ ਹੈ।
31ਯਾਕੋਬ ਨੇ ਉੱਤਰ ਦਿੱਤਾ, “ਪਹਿਲਾਂ ਮੈਨੂੰ ਆਪਣਾ ਪਹਿਲੌਠਾ ਹੋਣ ਦਾ ਹੱਕ ਵੇਚ ਦੇ।”
32ਏਸਾਓ ਨੇ ਆਖਿਆ, “ਵੇਖੋ, ਮੈਂ ਮਰਨ ਵਾਲਾ ਹਾਂ। ਇਹ ਪਹਿਲੌਠਾ ਹੋਣਾ ਕਿਸ ਕੰਮ ਦਾ ਹੈ?”
33ਪਰ ਯਾਕੋਬ ਨੇ ਆਖਿਆ, “ਪਹਿਲਾਂ ਮੇਰੇ ਅੱਗੇ ਸਹੁੰ ਖਾਓ।” ਇਸ ਲਈ ਉਸ ਨੇ ਯਾਕੋਬ ਨੂੰ ਆਪਣਾ ਪਹਿਲੌਠਾ ਹੋਣ ਦਾ ਹੱਕ ਵੇਚਣ ਦੀ ਸਹੁੰ ਖਾਧੀ।
34ਫ਼ੇਰ ਯਾਕੋਬ ਨੇ ਏਸਾਓ ਨੂੰ ਕੁਝ ਰੋਟੀ ਅਤੇ ਕੁਝ ਦਾਲ ਦਿੱਤੀ। ਉਸ ਨੇ ਖਾਧਾ ਪੀਤਾ ਅਤੇ ਫਿਰ ਉੱਠ ਕੇ ਚਲਾ ਗਿਆ।
ਇਸ ਤਰ੍ਹਾਂ ਏਸਾਓ ਨੇ ਆਪਣੇ ਪਹਿਲੌਠਾ ਹੋਣ ਦੇ ਅਧਿਕਾਰ ਨੂੰ ਤੁੱਛ ਸਮਝਿਆ।

Currently Selected:

ਉਤਪਤ 25: OPCV

Highlight

Share

Copy

None

Want to have your highlights saved across all your devices? Sign up or sign in