5
ਮਸੀਹ ਵਿੱਚ ਅਜ਼ਾਦੀ
1ਇਹ ਅਜ਼ਾਦੀ ਲਈ ਹੈ ਕਿ ਮਸੀਹ ਨੇ ਸਾਨੂੰ ਅਜ਼ਾਦ ਕੀਤਾ ਹੈ। ਇਸ ਲਈ ਦ੍ਰਿੜ੍ਹ ਰਹੋ, ਅਤੇ ਆਪਣੇ ਆਪ ਨੂੰ ਗੁਲਾਮੀ ਦੇ ਜੂਲੇ ਹੇਠਾਂ ਦੁਬਾਰਾ ਬੋਝ ਨਾ ਬਣਨ ਦਿਓ।
2ਮੇਰੇ ਸ਼ਬਦਾਂ ਨੂੰ ਧਿਆਨ ਵਿੱਚ ਰੱਖਣਾ! ਮੈਂ, ਪੌਲੁਸ, ਤੁਹਾਨੂੰ ਦੱਸਦਾ ਹਾਂ ਕਿ ਜੇ ਤੁਸੀਂ ਆਪਣੀ ਸੁੰਨਤ ਕਰਾਉਂਦੇ ਹੋ, ਤਾਂ ਮਸੀਹ ਤੁਹਾਡੇ ਲਈ ਬਿਲਕੁਲ ਵੀ ਮਹੱਤਵਪੂਰਣ ਨਹੀਂ ਹੋਵੇਗਾ। 3ਦੁਬਾਰਾ ਫਿਰ ਮੈਂ ਹਰ ਉਸ ਆਦਮੀ ਨੂੰ ਕਹਿੰਦਾ ਹਾਂ ਜੋ ਆਪਣੇ ਆਪ ਦੀ ਸੁੰਨਤ ਕਰਵਾਉਂਦਾ ਹੈ ਕਿ ਉਸ ਨੂੰ ਪੂਰੀ ਬਿਵਸਥਾ ਦੀ ਪਾਲਣਾ ਕਰਨ ਦੀ ਜ਼ਿੰਮੇਵਾਰੀ ਸਮਝਣੀ ਪਵੇਗੀ। 4ਤੁਸੀਂ ਜੋ ਬਿਵਸਥਾ ਦੁਆਰਾ ਧਰਮੀ ਬਣਨਾ ਚਾਹੁੰਦੇ ਹੋ, ਮਸੀਹ ਅਤੇ ਪਰਮੇਸ਼ਵਰ ਦੀ ਕਿਰਪਾ ਤੋਂ ਵੱਖ ਹੋ ਗਏ ਹੋ। 5ਕਿਉਂਕਿ ਅਸੀਂ ਪਰਮੇਸ਼ਵਰ ਦੇ ਆਤਮਾ ਰਾਹੀਂ ਨਿਹਚਾ ਨਾਲ ਉਸ ਧਾਰਮਿਕਤਾ ਦੀ ਉਤਸੁਕਤਾ ਨਾਲ ਉਡੀਕ ਕਰਦੇ ਹਾਂ ਜਿਸ ਦੀ ਅਸੀਂ ਆਸ ਰੱਖਦੇ ਹਾਂ। 6ਕਿਉਂਕਿ ਮਸੀਹ ਯਿਸ਼ੂ ਵਿੱਚ ਨਾ ਤਾਂ ਸੁੰਨਤ ਅਤੇ ਨਾ ਹੀ ਅਸੁੰਨਤ ਦੀ ਕੋਈ ਕੀਮਤ ਹੈ। ਇੱਕੋ ਇੱਕ ਚੀਜ਼ ਜੋ ਯੋਗ ਹੈ ਉਹ ਇਹ ਹੈ ਵਿਸ਼ਵਾਸ ਜੋ ਪਿਆਰ ਦੇ ਰਾਹੀਂ ਪ੍ਰਭਾਵੀ ਹੁੰਦਾ ਹੈ।
7ਤੁਸੀਂ ਚੰਗੀ ਦੌੜ ਲਗਾ ਰਹੇ ਸੀ। ਤੁਹਾਨੂੰ ਸੱਚ ਦੀ ਪਾਲਣਾ ਕਰਨ ਤੋਂ ਕਿਸ ਨੇ ਰੋਕਿਆ? 8ਇਸ ਤਰ੍ਹਾਂ ਦੀ ਪ੍ਰੇਰਣਾ ਤੁਹਾਡੇ ਸੱਦਣ ਵਾਲੇ ਪਰਮੇਸ਼ਵਰ ਦੇ ਵੱਲੋਂ ਨਹੀਂ। 9“ਥੋੜ੍ਹਾ ਜਿਹਾ ਖ਼ਮੀਰ ਸਾਰੇ ਗੁੰਨੇ ਹੋਏ ਆਟੇ ਨੂੰ ਖਮੀਰਿਆਂ ਕਰ ਦਿੰਦਾ ਹੈ।”#5:9 1 ਕੁਰਿੰ 5:6 10ਮੈਨੂੰ ਪ੍ਰਭੂ ਵਿੱਚ ਵਿਸ਼ਵਾਸ ਹੈ ਕਿ ਤੁਸੀਂ ਕੋਈ ਹੋਰ ਵਿਚਾਰ ਨਹੀਂ ਕਰੋਗੇ। ਜਿਹੜਾ ਤੁਹਾਨੂੰ ਉਲਝਣ ਵਿੱਚ ਪਾ ਰਿਹਾ ਹੈ, ਉਹ ਜੋ ਵੀ ਹੋਵੇ, ਉਸ ਨੂੰ ਜੁਰਮਾਨਾ ਭਰਨਾ ਪਏਗਾ। 11ਹੇ ਭਰਾਵੋ ਅਤੇ ਭੈਣੋ, ਜੇ ਮੈਂ ਅਜੇ ਵੀ ਸੁੰਨਤ ਦਾ ਪ੍ਰਚਾਰ ਕਰਦਾ ਹਾਂ, ਤਾਂ ਵੀ ਮੈਨੂੰ ਕਿਉਂ ਸਤਾਇਆ ਜਾਂਦਾ ਹੈ? ਫਿਰ ਸਲੀਬ ਦੀ ਠੋਕਰ ਤਾਂ ਜਾਂਦੀ ਰਹੀ। 12ਜਿੱਥੋਂ ਤੱਕ ਉਨ੍ਹਾਂ ਅੰਦੋਲਨਕਾਰੀਆਂ ਲਈ, ਮੈਂ ਚਾਹੁੰਦਾ ਹਾਂ ਕਿ ਉਹ ਪੂਰੇ ਤਰੀਕੇ ਨਾਲ ਜਾਣ ਅਤੇ ਆਪਣੇ ਆਪ ਦਾ ਅੰਗ ਵੱਢ ਲੈਣ!
ਆਤਮਾ ਦੁਆਰਾ ਜੀਵਨ
13ਹੇ ਮੇਰੇ ਭਰਾਵੋ ਅਤੇ ਭੈਣੋ, ਤੁਹਾਨੂੰ ਅਜ਼ਾਦ ਹੋਣ ਲਈ ਬੁਲਾਇਆ ਗਿਆ ਸੀ। ਪਰ ਆਪਣੀ ਸੁਤੰਤਰਤਾ ਦੀ ਵਰਤੋਂ ਸਰੀਰ ਨੂੰ ਭਰਮਾਉਣ ਲਈ ਨਾ ਕਰੋ; ਇਸ ਦੀ ਬਜਾਏ, ਪਿਆਰ ਨਾਲ ਇੱਕ-ਦੂਜੇ ਦੀ ਨਿਮਰਤਾ ਨਾਲ ਸੇਵਾ ਕਰੋ। 14ਕਿਉਂਕਿ ਸਾਰੀ ਬਿਵਸਥਾ ਇਸ ਹੁਕਮ ਨੂੰ ਪੂਰਾ ਕਰਨ ਵਿੱਚ ਹੁੰਦੀ ਹੈ: “ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰੋ।”#5:14 ਲੇਵਿ 19:18; ਮੱਤੀ 22:39-40 15ਪਰ ਜੇ ਤੁਸੀਂ ਇੱਕ-ਦੂਜੇ ਨੂੰ ਦੰਦਾਂ ਨਾਲ ਪਾੜ ਖਾਓ ਤਾਂ ਚੌਕਸ ਰਹੋ ਕੀ ਕਿਤੇ ਤੁਸੀਂ ਇੱਕ-ਦੂਜੇ ਦਾ ਨਾਸ ਨਾ ਕਰ ਦੇਵੋ।
16ਇਸ ਲਈ ਮੈਂ ਕਹਿੰਦਾ ਹਾਂ, ਪਵਿੱਤਰ ਆਤਮਾ ਦੁਆਰਾ ਜ਼ਿੰਦਗੀ ਬਤੀਤ ਕਰੋ, ਅਤੇ ਤੁਸੀਂ ਸਰੀਰ ਦੀਆਂ ਇੱਛਾਵਾਂ ਨੂੰ ਸੰਤੁਸ਼ਟ ਨਹੀਂ ਕਰੋਗੇ। 17ਕਿਉਂਕਿ ਸਰੀਰ ਉਹ ਚਾਹੁੰਦਾ ਹੈ ਜੋ ਪਵਿੱਤਰ ਆਤਮਾ ਦੇ ਵਿਰੁੱਧ ਹੈ, ਅਤੇ ਪਵਿੱਤਰ ਆਤਮਾ ਜੋ ਸਰੀਰ ਦੇ ਵਿਰੁੱਧ ਹੈ। ਉਹ ਇੱਕ-ਦੂਜੇ ਨਾਲ ਟਕਰਾਉਂਦੇ ਹਨ, ਤਾਂ ਜੋ ਤੁਸੀਂ ਉਹ ਨਾ ਕਰੋ ਜੋ ਤੁਸੀਂ ਚਾਹੁੰਦੇ ਹੋ। 18ਪਰ ਜੇ ਤੁਸੀਂ ਪਵਿੱਤਰ ਆਤਮਾ ਦੀ ਅਗਵਾਈ ਵਿੱਚ ਚੱਲ ਰਹੇ ਹੋ, ਤਾਂ ਫਿਰ ਤੁਸੀਂ ਬਿਵਸਥਾ ਦੇ ਅਧੀਨ ਨਹੀਂ ਹੋ।
19ਸਰੀਰ ਦੇ ਕੰਮ ਸਪੱਸ਼ਟ ਹਨ: ਜਿਨਸੀ ਅਨੈਤਿਕਤਾ, ਗੰਦ-ਮੰਦ, ਅਤੇ ਲੁੱਚਪੁਣਾ; 20ਮੂਰਤੀ ਪੂਜਾ ਅਤੇ ਜਾਦੂ-ਟੂਣਾ; ਨਫ਼ਰਤ, ਝਗੜੇ, ਈਰਖਾ, ਗੁੱਸਾ, ਵਿਰੋਧ, ਫੁੱਟਾਂ, ਬਿਦਤਾਂ, 21ਅਤੇ ਖਾਰ; ਨਸ਼ੇ, ਬਦਮਸਤੀਆਂ, ਅਤੇ ਇਸ ਤਰ੍ਹਾਂ ਦੇ ਹੋਰ ਵੀ ਹਨ। ਮੈਂ ਤੁਹਾਨੂੰ ਚੇਤਾਵਨੀ ਦਿੰਦਾ ਹਾਂ, ਜਿਵੇਂ ਮੈਂ ਪਹਿਲਾਂ ਵੀ ਆਖਿਆ ਸੀ, ਕਿ ਜਿਹੜੇ ਇਸ ਤਰ੍ਹਾਂ ਜੀਉਂਦੇ ਹਨ ਉਹ ਪਰਮੇਸ਼ਵਰ ਦੇ ਰਾਜ ਦੇ ਵਾਰਸ ਨਹੀਂ ਹੋਣਗੇ।
22ਪਰ ਪਵਿੱਤਰ ਆਤਮਾ ਦਾ ਫ਼ਲ ਪਿਆਰ, ਅਨੰਦ, ਸ਼ਾਂਤੀ, ਸਹਿਣਸ਼ੀਲਤਾ, ਦਿਆਲਤਾ, ਭਲਾਈ, ਵਫ਼ਾਦਾਰੀ ਹੈ, 23ਕੋਮਲਤਾ ਅਤੇ ਸਵੈ-ਨਿਯੰਤਰਣ। ਅਜਿਹੀਆਂ ਚੀਜ਼ਾਂ ਦੇ ਵਿਰੁੱਧ ਕੋਈ ਬਿਵਸਥਾ ਨਹੀਂ ਹੈ। 24ਅਤੇ ਜਿਹੜੇ ਮਸੀਹ ਯਿਸ਼ੂ ਦੇ ਹਨ ਉਨ੍ਹਾਂ ਨੇ ਸਰੀਰ ਨੂੰ ਉਹ ਦੀਆਂ ਕਾਮਨਾਵਾਂ ਅਤੇ ਲਾਲਸਾ ਸਣੇ ਸਲੀਬ ਉੱਤੇ ਚੜ੍ਹਾ ਦਿੱਤਾ। 25ਜੇ ਅਸੀਂ ਪਵਿੱਤਰ ਆਤਮਾ ਦੁਆਰਾ ਜਿਉਂਦੇ ਹਾਂ ਤਾਂ ਆਤਮਾ ਦੁਆਰਾ ਚੱਲੀਏ ਵੀ। 26ਅਸੀਂ ਘਮੰਡੀ ਹੋ ਕੇ ਇੱਕ-ਦੂਜੇ ਨੂੰ ਨਾ ਖਿਝਾਈਏ ਅਤੇ ਨਾ ਇੱਕ-ਦੂਜੇ ਨਾਲ ਖਾਰ ਰੱਖੀਏ।