YouVersion Logo
Search Icon

1 ਕੁਰਿੰਥੀਆਂ 15

15
ਮਸੀਹ ਦਾ ਜੀ ਉੱਠਣਾ
1ਹੁਣ ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਉਸ ਖੁਸ਼ਖ਼ਬਰੀ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਜਿਹੜੀ ਮੈਂ ਤੁਹਾਨੂੰ ਸੁਣਾਈ ਸੀ, ਜਿਸ ਨੂੰ ਤੁਸੀਂ ਕਬੂਲ ਵੀ ਕੀਤਾ ਅਤੇ ਮਜ਼ਬੂਤੀ ਨਾਲ ਫੜੀ ਵੀ ਰੱਖਿਆ। 2ਇਸ ਖੁਸ਼ਖ਼ਬਰੀ ਦੇ ਰਾਹੀ ਤੁਸੀਂ ਬਚਾਏ ਗਏ ਹੋ, ਜੇ ਤੁਸੀਂ ਇਸ ਬਚਨ ਨੂੰ ਜਿਹੜਾ ਮੈਂ ਤੁਹਾਨੂੰ ਸੁਣਾਇਆ ਫੜ੍ਹੀ ਰੱਖੋ, ਨਹੀਂ ਤਾਂ ਤੁਹਾਡਾ ਵਿਸ਼ਵਾਸ ਵਿਅਰਥ ਹੈ।
3ਜੋ ਕੁਝ ਮੈਂ ਪ੍ਰਾਪਤ ਕੀਤਾ ਸਭ ਤੋਂ ਪਹਿਲਾਂ ਤੁਹਾਨੂੰ ਦਿੱਤਾ ਜੋ ਮਹੱਤਵਪੂਰਨ ਹੈ: ਮਸੀਹ ਸਾਡੇ ਪਾਪਾਂ ਦੇ ਲਈ ਮਰਿਆ ਜਿਵੇਂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ। 4ਪਵਿੱਤਰ ਸ਼ਾਸਤਰ ਦੇ ਅਨੁਸਾਰ ਉਹ ਦਫ਼ਨਾਇਆ ਗਿਆ ਅਤੇ ਤੀਸਰੇ ਦਿਨ ਫਿਰ ਜੀ ਉੱਠਿਆ। 5ਅਤੇ ਉਹ ਕੈਫ਼ਾਸ#15:5 ਕੈਫ਼ਾਸ ਰਸੂਲ ਪਤਰਸ ਹੈ ਨੂੰ ਇਸ ਤੋਂ ਬਾਅਦ ਬਾਕੀ ਦੇ ਸਾਰੇ ਬਾਰਾਂ ਚੇਲਿਆਂ ਨੂੰ ਦਰਸ਼ਨ ਦਿੱਤਾ। 6ਅਤੇ ਇਸ ਤੋਂ ਬਾਅਦ, ਪੰਜ ਸੌ ਤੋਂ ਜ਼ਿਆਦਾ ਭੈਣ-ਭਰਾਵਾਂ ਨੂੰ ਦਰਸ਼ਨ ਦਿੱਤਾ, ਅਤੇ ਉਹਨਾਂ ਵਿੱਚੋਂ ਕਈ ਤਾਂ ਜਿਉਂਦੇ ਹਨ ਪਰ ਕਈ ਮਰ ਚੁੱਕੇ ਹਨ। 7ਇਸ ਤੋਂ ਬਾਅਦ ਯਾਕੋਬ ਨੂੰ ਦਰਸ਼ਨ ਦਿੱਤਾ, ਫਿਰ ਸਾਰਿਆ ਰਸੂਲਾਂ ਨੂੰ। 8ਅਤੇ ਸਭ ਤੋਂ ਅਖ਼ੀਰ ਵਿੱਚ ਉਸ ਨੇ ਮੈਨੂੰ ਵੀ ਦਰਸ਼ਨ ਦਿੱਤਾ, ਜਿਵੇਂ ਕਿ ਇੱਕ ਅਸਧਾਰਨ ਤੌਰ ਤੇ ਪੈਦਾ ਹੋਇਆ।
9ਮੈਂ ਰਸੂਲਾਂ ਵਿੱਚੋਂ ਸਭ ਤੋਂ ਛੋਟਾ ਹਾਂ, ਅਤੇ ਰਸੂਲ ਕਹਾਉਣ ਦੇ ਲਾਇਕ ਵੀ ਨਹੀਂ ਹਾਂ, ਕਿਉਂਕਿ ਮੈਂ ਪਰਮੇਸ਼ਵਰ ਦੀ ਕਲੀਸਿਆ ਨੂੰ ਸਤਾਉਂਦਾ ਸੀ। 10ਪਰ ਮੈਂ ਜੋ ਕੁਝ ਵੀ ਹਾਂ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਹਾਂ, ਅਤੇ ਉਸ ਦੀ ਕਿਰਪਾ ਜਿਹੜੀ ਮੇਰੇ ਉੱਤੇ ਹੋਈ ਉਹ ਵਿਅਰਥ ਸਾਬਤ ਨਹੀਂ ਹੋਈ, ਅਤੇ ਮੈਂ ਉਹਨਾਂ ਸਾਰੇ ਰਸੂਲਾਂ ਨਾਲੋਂ ਵਧੀਕ ਮਿਹਨਤ ਕੀਤੀ ਪਰੰਤੂ ਮੈਂ ਨਹੀਂ ਸਗੋਂ ਪਰਮੇਸ਼ਵਰ ਦੀ ਕਿਰਪਾ ਨੇ ਜੋ ਮੇਰੇ ਨਾਲ ਸੀ। 11ਭਾਵੇਂ ਪ੍ਰਚਾਰ ਮੈਂ ਕੀਤਾ, ਜਾਂ ਉਹਨਾਂ ਨੇ ਅਤੇ ਇਹੀ ਉਹ ਹੈ ਜਿਸ ਤੇ ਤੁਸੀਂ ਵਿਸ਼ਵਾਸ ਕੀਤਾ ਸੀ।
ਮੁਰਦਿਆਂ ਦਾ ਜੀ ਉੱਠਣਾ
12ਪਰ ਜੇ ਇਹ ਪ੍ਰਚਾਰ ਕੀਤਾ ਗਿਆ ਕਿ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਤਾਂ ਫਿਰ ਤੁਹਾਡੇ ਵਿੱਚੋਂ ਕੋਈ ਇਹ ਕਿਵੇਂ ਕਹਿ ਸਕਦਾ ਹੈ ਕਿ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੈ। 13ਪਰ ਜੇ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੈ, ਤਾਂ ਫਿਰ ਮਸੀਹ ਵੀ ਨਹੀਂ ਜੀ ਉੱਠਿਆ। 14ਅਤੇ ਜੇ ਮਸੀਹ ਨਹੀਂ ਜੀ ਉੱਠਿਆ ਤਾਂ ਵਿਅਰਥ ਹੈ ਸਾਡਾ ਪ੍ਰਚਾਰ ਕਰਨਾ ਅਤੇ ਤੁਹਾਡਾ ਵਿਸ਼ਵਾਸ ਵੀ ਵਿਅਰਥ ਹੈ। 15ਅਤੇ ਇਸ ਤੋਂ ਵੀ ਵੱਧ ਕੇ ਇਹ ਹੈ ਕਿ ਅਸੀਂ ਮਸੀਹ ਦੇ ਝੂਠੇ ਗਵਾਹ ਸਾਬਤ ਹੁੰਦੇ ਹਾਂ, ਅਸੀਂ ਪਰਮੇਸ਼ਵਰ ਦੇ ਬਾਰੇ ਗਵਾਹੀ ਦਿੱਤੀ ਕਿ ਉਸ ਨੇ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਹੈ। ਪਰ ਜੇ ਪਰਮੇਸ਼ਵਰ ਨੇ ਮਸੀਹ ਨੂੰ ਜਿਉਂਦਾ ਨਹੀਂ ਕੀਤਾ ਤਾਂ ਫਿਰ ਮੁਰਦੇ ਨਹੀਂ ਜੀ ਉੱਠਦੇ। 16ਜੇ ਮੁਰਦੇ ਨਹੀਂ ਜੀ ਉੱਠਦੇ, ਤਾਂ ਫਿਰ ਮਸੀਹ ਵੀ ਨਹੀਂ ਜੀ ਉੱਠਿਆ ਹੈ। 17ਅਤੇ ਜੇ ਮਸੀਹ ਨਹੀਂ ਜੀ ਉੱਠਿਆ, ਤਾਂ ਤੁਹਾਡਾ ਵਿਸ਼ਵਾਸ ਵਿਅਰਥ ਹੈ; ਅਤੇ ਤੁਸੀਂ ਅਜੇ ਵੀ ਆਪਣੇ ਪਾਪ ਵਿੱਚ ਹੋ। 18ਤਦ ਵਿਸ਼ਵਾਸੀ ਜਿਹੜੇ ਮਸੀਹ ਵਿੱਚ ਹੋ ਕੇ ਮਰ ਚੁੱਕੇ ਹਨ ਉਹ ਵੀ ਨਾਸ ਹੋ ਚੁੱਕੇ। 19ਜੇ ਸਿਰਫ ਇਸ ਜੀਵਨ ਲਈ ਸਾਨੂੰ ਮਸੀਹ ਵਿੱਚ ਉਮੀਦ ਹੈ, ਤਾਂ ਅਸੀਂ ਦੁਨੀਆਂ ਦੇ ਕਿਸੇ ਵੀ ਵਿਅਕਤੀ ਨਾਲੋਂ ਵਧੇਰੇ ਤਰਸਯੋਗ ਹੋਵਾਂਗੇ।
20ਪਰ ਮਸੀਹ ਸੱਚ-ਮੁੱਚ ਹੀ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਜੋ ਮੌਤ ਦੀ ਨੀਂਦ ਵਿੱਚ ਸੌ ਗਏ ਹਨ ਉਹਨਾਂ ਦਾ ਪਹਿਲਾਂ ਫ਼ਲ ਹੈ। 21ਜਿਸ ਪ੍ਰਕਾਰ ਮਨੁੱਖ ਦੇ ਰਾਹੀ ਮੌਤ ਆਈ, ਉਸੇ ਪ੍ਰਕਾਰ ਮਨੁੱਖ ਦੇ ਹੀ ਰਾਹੀ ਮਰੇ ਹੋਇਆ ਦਾ ਪੁਨਰ-ਉਥਾਨ ਵੀ ਆਇਆ। 22ਜਿਸ ਤਰ੍ਹਾਂ ਆਦਮ ਵਿੱਚ ਸਭ ਮਰਦੇ ਹਨ, ਉਸੇ ਤਰ੍ਹਾਂ ਮਸੀਹ ਵਿੱਚ ਸਭ ਜਿਉਂਦੇ ਹੋ ਜਾਣਗੇ। 23ਪਰ ਹਰ ਇੱਕ ਆਪੋ-ਆਪਣੀ ਵਾਰੀ ਨਾਲ; ਪਹਿਲਾਂ ਫ਼ਲ ਮਸੀਹ, ਫਿਰ ਜਿਹੜੇ ਮਸੀਹ ਦੇ ਵਾਪਸ ਆਉਣ ਤੱਕ ਉਸ ਦੇ ਵਿੱਚ ਅਸਥਿਰ ਬਣੇ ਰਹਿਣਗੇ। 24ਫਿਰ ਸੰਸਾਰ ਦਾ ਅੰਤ ਆਵੇਗਾ, ਜਦ ਮਸੀਹ ਸਾਰੀਆਂ ਪਾਤਸ਼ਾਹੀਆਂ, ਅਧਿਕਾਰਾਂ, ਸਮਰੱਥਾ ਨੂੰ ਨਾਸ ਕਰੇਗਾ ਅਤੇ ਉਹ ਰਾਜ ਨੂੰ ਪਰਮੇਸ਼ਵਰ ਪਿਤਾ ਦੇ ਹੱਥ ਵਿੱਚ ਸੌਂਪ ਦੇਵੇਗਾ। 25ਕਿਉਂਕਿ ਜਿੰਨ੍ਹਾਂ ਚਿਰ ਪਰਮੇਸ਼ਵਰ ਉਸ ਦੇ ਸਾਰੇ ਵੈਰੀਆਂ ਨੂੰ ਉਸ ਦੇ ਪੈਰਾਂ ਹੇਠਾਂ ਨਾ ਕਰ ਲਵੇ ਉਦੋਂ ਤੱਕ ਮਸੀਹ ਨੇ ਰਾਜ ਕਰਨਾ ਹੈ।#15:25 ਜ਼ਬੂ 110:1 26ਆਖਰੀ ਦੁਸ਼ਮਣ ਜਿਸ ਦਾ ਨਾਸ ਹੋਣਾ ਹੈ ਉਹ ਮੌਤ ਹੈ।#15:26 ਇਬ 2:14 27ਕਿਉਂਕਿ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ, “ਪਰਮੇਸ਼ਵਰ ਨੇ ਸਭ ਕੁਝ ਮਸੀਹ ਦੇ ਪੈਰਾਂ ਹੇਠ ਕਰ ਦਿੱਤਾ ਹੈ।” ਹੁਣ ਜਦੋਂ ਉਹ ਕਹਿੰਦੇ ਹਨ ਕਿ, “ਸਭ ਕੁਝ” ਉਸ ਦੇ ਅਧੀਨ ਕਰ ਦਿੱਤਾ ਗਿਆ ਹੈ, ਤਾਂ ਇਹ ਸਪੱਸ਼ਟ ਹੈ ਕਿ ਜਿਸ ਨੇ ਸਭ ਕੁਝ ਮਸੀਹ ਦੇ ਹੇਠਾਂ ਕਰ ਦਿੱਤਾ ਉਹ ਆਪ ਹੇਠਾਂ ਹੋਣ ਤੋਂ ਰਹਿਤ ਹੈ। 28ਅਤੇ ਜਦ ਸਭ ਕੁਝ ਮਸੀਹ ਦੇ ਅਧੀਨ ਕਰ ਦਿੱਤਾ ਗਿਆ ਹੋਵੇਗਾ ਤਾਂ ਫਿਰ ਪੁੱਤਰ ਵੀ ਪਿਤਾ ਪਰਮੇਸ਼ਵਰ ਦੇ ਅਧੀਨ ਹੋਵੇਗਾ ਜਿਸ ਨੇ ਸਭ ਕੁਝ ਉਸ ਦੇ ਅਧੀਨ ਕਰ ਦਿੱਤਾ, ਕਿਉਂ ਜੋ ਪਰਮੇਸ਼ਵਰ ਸਭਨਾਂ ਵਿੱਚ ਸਭ ਕੁਝ ਹੈ।
29ਜੇ ਪੁਨਰ-ਉਥਾਨ ਨਹੀਂ ਹੈ, ਤਾਂ ਉਹ ਕੀ ਕਰਨਗੇ ਜੋ ਮੁਰਦਿਆਂ ਲਈ ਬਪਤਿਸਮਾ ਲੈਂਦੇ ਹਨ? ਜੇ ਮੁਰਦੇ ਬਿਲਕੁਲ ਨਹੀਂ ਜੀ ਉੱਠਦੇ, ਤਾਂ ਲੋਕ ਉਹਨਾਂ ਲਈ ਬਪਤਿਸਮਾ ਕਿਉਂ ਲੈਂਦੇ ਹਨ? 30ਅਤੇ ਫਿਰ ਅਸੀਂ ਹਰ ਸਮੇਂ ਆਪਣੇ ਆਪ ਨੂੰ ਖਤਰੇ ਵਿੱਚ ਕਿਉਂ ਪਾਈ ਰੱਖਦੇ ਹਾਂ? 31ਮੈਂ ਹਰ ਰੋਜ਼ ਮੌਤ ਦਾ ਸਾਹਮਣਾ ਕਰਦਾ ਹਾਂ, ਹਾਂ, ਬਿਲਕੁਲ ਉਸੇ ਤਰ੍ਹਾਂ ਜਿਵੇਂ ਮੈਂ ਤੁਹਾਡੇ ਬਾਰੇ ਪ੍ਰਭੂ ਮਸੀਹ ਯਿਸ਼ੂ ਵਿੱਚ ਮਾਣ ਕਰਦਾ ਹਾਂ। 32ਜੇ ਮੈਂ ਅਫ਼ਸੁਸ ਸ਼ਹਿਰ ਵਿੱਚ ਜੰਗਲੀ ਜਾਨਵਰਾਂ ਨਾਲ ਮਨੁੱਖੀ ਉਮੀਦਾਂ ਤੋਂ ਬਿਨਾਂ ਲੜਿਆ, ਤਾਂ ਮੈਨੂੰ ਕੀ ਲਾਭ? ਜੇ ਮੁਰਦੇ ਨਹੀਂ ਜੀ ਉੱਠਦੇ ਹਨ,
“ਤਾਂ ਫਿਰ ਆਓ ਅਸੀਂ ਖਾਈਏ ਅਤੇ ਪੀਈਏ,
ਕਿਉਂ ਜੋ ਕੱਲ ਨੂੰ ਤਾਂ ਅਸੀਂ ਮਰਨਾ ਹੀ ਹੈ।”#15:32 ਯਸ਼ਾ 22:13
33ਧੋਖਾ ਨਾ ਖਾਓ: “ਬੁਰੀ ਸੰਗਤ ਚੰਗੇ ਚਰਿੱਤਰ ਨੂੰ ਵਿਗਾੜ ਦਿੰਦੀ ਹੈ।” 34ਆਪਣੀ ਹੋਸ਼ ਵਿੱਚ ਵਾਪਸ ਆਓ ਜਿਵੇਂ ਤੁਹਾਨੂੰ ਚਾਹੀਦਾ ਹੈ, ਅਤੇ ਪਾਪ ਕਰਨਾ ਛੱਡ ਦਿਓ; ਕਿਉਂਕਿ ਤੁਹਾਡੇ ਵਿੱਚੋਂ ਕੁਝ ਪਰਮੇਸ਼ਵਰ ਨੂੰ ਨਹੀਂ ਜਾਣਦੇ ਮੈਂ ਇਹ ਤੁਹਾਨੂੰ ਸ਼ਰਮਿੰਦਾ ਕਰਨ ਲਈ ਨਹੀਂ ਆਖਦਾ ਹਾਂ।
ਸਰੀਰਕ ਪੁਨਰ-ਉਥਾਨ
35ਪਰ ਕੋਈ ਪੁੱਛੇਗਾ, “ਮੁਰਦੇ ਕਿਵੇਂ ਜੀ ਉੱਠਦੇ ਹਨ? ਅਤੇ ਕਿਸ ਤਰ੍ਹਾਂ ਦੇ ਸਰੀਰ ਨਾਲ ਆਉਣਗੇ?” 36ਕਿੰਨਾਂ ਮੂਰਖ! ਜੋ ਕੁਝ ਤੁਸੀਂ ਬੀਜਦੇ ਹੋ ਜਦੋਂ ਤੱਕ ਉਹ ਮਰ ਨਹੀਂ ਜਾਂਦਾ ਉਹ ਜੀਵਨ ਵਿੱਚ ਨਹੀਂ ਆਉਂਦਾ। 37ਜਦੋਂ ਤੁਸੀਂ ਬੀਜਦੇ ਹੋ, ਤਾਂ ਉਸ ਸਰੀਰ ਨੂੰ ਨਹੀਂ ਬੀਜਦੇ ਜੋ ਹੋਵੇਗਾ, ਪਰ ਸਿਰਫ ਇੱਕ ਬੀਜ ਨੂੰ ਭਾਵੇਂ ਕਣਕ ਦਾ ਭਾਵੇਂ ਹੋਰ ਕਿਸੇ ਦਾ। 38ਪਰ ਪਰਮੇਸ਼ਵਰ ਨੂੰ ਜਿਵੇਂ ਚੰਗਾ ਲੱਗਦਾ ਹੈ ਉਸ ਨੂੰ ਸਰੀਰ ਦਿੰਦਾ ਹੈ, ਅਤੇ ਹਰ ਪ੍ਰਕਾਰ ਦੇ ਬੀਜ ਨੂੰ ਆਪਣਾ ਸਹੀ ਸਰੀਰ ਦਿੰਦਾ ਹੈ। 39ਸਭ ਮਾਸ ਇੱਕੋ ਜਿਹੇ ਨਹੀਂ ਹੁੰਦੇ: ਲੋਕਾਂ ਦਾ ਇੱਕ ਕਿਸਮ ਦਾ ਮਾਸ ਹੁੰਦਾ ਹੈ, ਜਾਨਵਰਾਂ ਦਾ ਅਲੱਗ, ਪੰਛੀਆਂ ਦਾ ਅਲੱਗ, ਅਤੇ ਮੱਛੀ ਦਾ ਅਲੱਗ ਪ੍ਰਕਾਰ ਦਾ ਹੁੰਦਾ ਹੈ। 40ਅਤੇ ਸਵਰਗੀ ਸਰੀਰ ਵੀ ਹਨ ਅਤੇ ਜ਼ਮੀਨੀ ਸਰੀਰ ਵੀ ਹਨ; ਪਰ ਸਵਰਗੀ ਸਰੀਰ ਦਾ ਪ੍ਰਤਾਪ ਕੁਝ ਹੋਰ ਤਰ੍ਹਾਂ ਹੈ, ਜ਼ਮੀਨੀ ਸਰੀਰ ਦਾ ਪ੍ਰਤਾਪ ਕੁਝ ਹੋਰ ਤਰ੍ਹਾਂ ਦਾ ਹੈ। 41ਸੂਰਜ ਦਾ ਪ੍ਰਤਾਪ ਕੁਝ ਹੋਰ ਹੈ, ਅਤੇ ਚੰਦਰਮਾ ਅਤੇ ਤਾਰਿਆ ਦਾ ਹੋਰ; ਅਤੇ ਪ੍ਰਤਾਪ ਵਿੱਚ ਇੱਕ ਤਾਰਾਂ ਦੂਸਰੇ ਤਾਰੇ ਨਾਲੋਂ ਅਲੱਗ ਹੈ।
42ਇਸੇ ਤਰ੍ਹਾਂ ਪੁਨਰ-ਉਥਾਨ ਵੀ ਹੈ। ਉਹ ਸਰੀਰ ਜਿਹੜਾ ਨਾਸ਼ਵਾਨ ਬੀਜਿਆ ਜਾਂਦਾ ਹੈ ਉਹ ਅਵਿਨਾਸ਼ੀ ਉੱਠਦਾ ਹੈ; 43ਉਹ ਨਿਰਾਦਰ ਬੀਜਿਆ ਜਾਂਦਾ ਹੈ ਅਤੇ ਮਹਿਮਾ ਵਿੱਚ ਜੀ ਉੱਠਦਾ ਹੈ; ਉਹ ਨਿਰਬਲ ਬੀਜਿਆ ਜਾਂਦਾ ਹੈ ਪਰ ਸਮਰੱਥਾ ਨਾਲ ਜੀ ਉੱਠਦਾ ਹੈ; 44ਉਹ ਸਧਾਰਨ ਸਰੀਰ ਹੋ ਕੇ ਬੀਜਿਆ ਜਾਂਦਾ ਹੈ, ਪਰ ਉਹ ਆਤਮਿਕ ਸਰੀਰ ਹੋ ਕੇ ਜੀ ਉੱਠਦਾ ਹੈ।
ਅਗਰ ਸਧਾਰਨ ਸਰੀਰ ਹੈ, ਤਾਂ ਆਤਮਿਕ ਸਰੀਰ ਵੀ ਹੈ। 45ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ, “ਪਹਿਲਾਂ ਮਨੁੱਖ ਆਦਮ ਜਿਉਂਦਾ ਪ੍ਰਾਣੀ ਹੋਇਆ, ਪਰ ਆਖਰੀ ਆਦਮ ਜੀਵਨ ਦੇਣ ਵਾਲਾ ਆਤਮਾ ਹੋਇਆ।” 46ਪਹਿਲਾਂ ਉਹ ਨਹੀਂ ਜੋ ਆਤਮਿਕ ਹੈ, ਪਰ ਉਹ ਜੋ ਸਧਾਰਨ, ਅਤੇ ਬਾਅਦ ਵਿੱਚ ਆਤਮਿਕ। 47ਪਹਿਲਾਂ ਮਨੁੱਖ#15:47 ਪਹਿਲਾਂ ਮਨੁੱਖ ਆਦਮ ਮਿੱਟੀ ਦਾ ਬਣਿਆ; ਦੂਸਰਾ ਮਨੁੱਖ#15:47 ਦੂਸਰਾ ਮਨੁੱਖ ਯਿਸ਼ੂ ਮਸੀਹ ਸਵਰਗ ਤੋਂ ਹੈ। 48ਜਿਵੇਂ ਉਹ ਧਰਤੀ ਦਾ ਮਨੁੱਖ ਸੀ, ਉਸੇ ਤਰ੍ਹਾਂ ਉਹ ਵੀ ਹਨ ਜਿਹੜੇ ਧਰਤੀ ਦੇ ਹਨ; ਅਤੇ ਜਿਵੇਂ ਉਹ ਸਵਰਗੀ ਮਨੁੱਖ ਹੈ, ਉਸੇ ਤਰ੍ਹਾਂ ਉਹ ਵੀ ਹਨ ਜਿਹੜੇ ਸਵਰਗ ਦੇ ਹਨ। 49ਅਤੇ ਜਿਸ ਤਰ੍ਹਾਂ ਅਸੀਂ ਧਰਤੀ ਦੇ ਮਨੁੱਖ ਦੇ ਚਿੱਤਰ ਵਿੱਚ ਜਨਮ ਲਿਆ ਹੈ, ਉਸੇ ਤਰ੍ਹਾਂ ਅਸੀਂ ਸਵਰਗੀ ਮਨੁੱਖ ਦੇ ਸਰੂਪ ਨੂੰ ਵੀ ਧਾਰਨ ਕਰਾਂਗੇ।
50ਹੁਣ ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਹੈ, ਮਾਸ ਅਤੇ ਲਹੂ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ, ਨਾ ਵਿਨਾਸ਼ ਅਵਿਨਾਸ਼ ਦਾ ਅਧਿਕਾਰੀ ਹੁੰਦਾ ਹੈ। 51ਸੁਣੋ, ਮੈਂ ਤੁਹਾਨੂੰ ਇੱਕ ਭੇਤ ਦੱਸਦਾ; ਅਸੀਂ ਸਾਰੇ ਨਹੀਂ ਸੌਂਵਾਗੇ, ਪਰ ਸਾਡੇ ਸਾਰਿਆ ਦਾ ਸਰੂਪ ਬਦਲ ਜਾਵੇਗਾ। 52ਇੱਕ ਪਲ ਵਿੱਚ, ਇੱਕ ਅੱਖ ਦੀ ਝਮਕ ਵਿੱਚ, ਆਖਰੀ ਤੁਰ੍ਹੀ ਫੂਕਦਿਆ। ਕਿਉਂਕਿ ਤੁਰ੍ਹੀ ਵਜਾਈ ਜਾਵੇਗੀ, ਮੁਰਦੇ ਅਵਿਨਾਸ਼ੀ ਹੋ ਕੇ ਜੀ ਉੱਠਣਗੇ, ਅਤੇ ਅਸੀਂ ਬਦਲੇ ਜਾਵਾਂਗੇ। 53ਕਿਉਂ ਜੋ ਜ਼ਰੂਰੀ ਹੈ ਕਿ ਨਾਸ਼ਵਾਨ ਅਵਿਨਾਸ਼ ਕੱਪੜੇ ਪਹਿਨ ਲਵੇ ਅਤੇ ਇਹ ਮਰਨਹਾਰ ਅਮਰਤਾ ਨੂੰ ਪਹਿਨ ਲਵੇ। 54ਜਦੋਂ ਨਾਸ਼ਵਾਨ ਅਵਿਨਾਸ਼ੀ ਨੂੰ, ਅਤੇ ਮਰਨਹਾਰ ਅਮਰਤਾ ਨੂੰ ਪਹਿਨ ਲਵੇਗਾ, ਤਾਂ ਇਹ ਗੱਲ ਜਿਹੜੀ ਪਵਿੱਤਰ ਸ਼ਾਸਤਰ ਵਿੱਚ ਲਿਖੀ ਹੈ ਸੱਚ ਹੋ ਜਾਵੇਗੀ: “ਮੌਤ ਜਿੱਤ ਦੀ ਬੁਰਕੀ ਹੋ ਗਈ।”#15:54 ਯਸ਼ਾ 25:8; ਹੋਸ਼ੇ 13:14
55“ਹੇ ਮੌਤ, ਕਿੱਥੇ ਹੈ, ਤੇਰੀ ਜਿੱਤ?
ਹੇ ਮੌਤ, ਕਿੱਥੇ ਹੈ, ਤੇਰਾ ਡੰਗ?”
56ਮੌਤ ਦਾ ਡੰਗ ਪਾਪ ਹੈ, ਅਤੇ ਪਾਪ ਦੀ ਸ਼ਕਤੀ ਬਿਵਸਥਾ ਹੈ। 57ਪਰ ਧੰਨਵਾਦ ਹੈ ਪਰਮੇਸ਼ਵਰ ਦਾ! ਉਹ ਸਾਨੂੰ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਦੁਆਰਾ ਜਿੱਤ ਦਿੰਦਾ ਹੈ।
58ਇਸ ਲਈ ਹੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਤੁਸੀਂ ਸਥਿਰ ਰਹੋ। ਕੋਈ ਵੀ ਚੀਜ਼ ਤੁਹਾਨੂੰ ਹਿਲਾ ਨਾ ਸਕੇ। ਆਪਣੇ ਆਪ ਨੂੰ ਹਮੇਸ਼ਾ ਪ੍ਰਭੂ ਦੇ ਕੰਮ ਲਈ ਦੇ ਦਿਓ, ਕਿਉਂਕਿ ਤੁਸੀਂ ਜਾਣਦੇ ਹੋ ਪ੍ਰਭੂ ਵਿੱਚ ਤੁਹਾਡੀ ਮਿਹਨਤ ਵਿਅਰਥ ਨਹੀਂ ਹੈ।

Highlight

Share

Copy

None

Want to have your highlights saved across all your devices? Sign up or sign in