ਜ਼ਕਰਯਾਹ 5
5
ਉੱਡਣੀ ਪੱਤਰੀ
1ਮੈਂ ਮੁੜ ਵੇਖਿਆ ਤਾਂ ਮੈਨੂੰ ਇੱਕ ਉੱਡਣੀ ਲਿਖਤ ਦੇ ਦਰਸ਼ਨ ਹੋਏ। 2ਦੂਤ ਨੇ ਮੈਨੂੰ ਪੁੱਛਿਆ, “ਤੂੰ ਕੀ ਵੇਖਿਆ ਹੈ?”
ਮੈਂ ਕਿਹਾ, “ਇੱਕ ਉੱਡਣੀ ਪੱਤਰੀ ਜੋ 30 ਫੁੱਟ ਲੰਬੀ ਅਤੇ 15 ਫੁੱਟ ਚੌੜੀ ਹੈ।”
3ਤਦ ਦੂਤ ਨੇ ਮੈਨੂੰ ਕਿਹਾ, “ਇਸ ਪੱਤਰੀ ਉੱਪਰ ਸਰਾਪ ਲਿਖਿਆ ਹੈ। ਪੱਤਰੀ ਦੇ ਇੱਕ ਪਾਸੇ ਉਨ੍ਹਾਂ ਲੋਕਾਂ ਲਈ ਸਰਾਪ ਲਿਖਿਆ ਹੈ ਜੋ ਚੋਰੀ ਕਰਦੇ ਹਨ ਤੇ ਦੂਜੇ ਪਾਸੇ ਉਨ੍ਹਾਂ ਲਈ ਸਰਾਪ ਲਿਖਿਆ ਹੈ ਜੋ ਇਕਰਾਰ ਕਰਕੇ ਮੁੱਕਰ ਜਾਂਦੇ ਹਨ। 4ਸਰਬ ਸ਼ਕਤੀਮਾਨ ਆਖਦਾ ਹੈ, ਮੈਂ ਇਹ ਪੱਤਰੀ ਉਨ੍ਹਾਂ ਚੋਰਾਂ ਅਤੇ ਉਨ੍ਹਾਂ ਮਨੁੱਖਾਂ ਦੇ ਘਰ ਭੇਜਾਂਗਾ ਜਿਹੜੇ ਮੇਰੇ ਨਾਂ ਦੀ ਸੌਂਹ ਖਾਕੇ ਇਕਰਾਰ ਕਰਕੇ ਮੁਕਰ ਜਾਂਦੇ ਅਤੇ ਝੂਠ ਬੋਲਦੇ ਹਨ। ਇਹ ਪੱਤਰੀ ਉਨ੍ਹਾਂ ਘਰਾਂ ਵਿੱਚ ਰਹੇਗੀ ਤੇ ਉਨ੍ਹਾਂ ਦੇ ਘਰਾਂ ਨੂੰ ਬਰਬਾਦ ਕਰੇਗੀ। ਇਹੋ ਨਹੀਂ ਸਗੋਂ ਇਹ ਪੱਤਰੀ ਉਨ੍ਹਾਂ ਘਰਾਂ ਨੂੰ ਲੱਕੜੀ ਅਤੇ ਪੱਥਰ ਸਮੇਤ ਨਸ਼ਟ ਕਰੇਗੀ।”
ਇੱਕ ਔਰਤ ਅਤੇ ਬਾਲਟੀ
5ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਬਾਹਰ ਚੱਲਾ ਗਿਆ। ਉਸ ਕਿਹਾ, “ਉਹ ਵੇਖ! ਉਹ ਬਾਹਰ ਨੂੰ ਕੀ ਨਿਕਲ ਕੇ ਆ ਰਿਹਾ ਹੈ?”
6ਮੈਂ ਕਿਹਾ, “ਮੈਂ ਨਹੀਂ ਜਾਣਦਾ-ਇਹ ਕੀ ਹੈ?”
ਉਸ ਨੇ ਕਿਹਾ, “ਇਹ ਨਾਪਣ ਦੀ ਬਾਲਟੀ ਹੈ।” ਉਸ ਨੇ ਇਹ ਵੀ ਆਖਿਆ, “ਇਹ ਮਾਪਣ ਦੀ ਬਾਲਟੀ ਇਸ ਰਾਜ ਦੇ ਲੋਕਾਂ ਦੇ ਪਾਪ ਨਾਪਣ ਦਾ ਪੈਮਾਨਾ ਹੈ।”
7ਉਸ ਨੇ ਬਾਲਟੀ ਤੋਂ ਸਿੱਕੇ ਦੇ ਬਣੇ ਢੱਕਣ ਨੂੰ ਉੱਪਰ ਚੁੱਕਿਆ ਅਤੇ ਉੱਥੇ ਉਸ ਵਿੱਚ ਇੱਕ ਔਰਤ ਸੀ। 8ਦੂਤ ਨੇ ਕਿਹਾ, “ਇਹ ਔਰਤ ਬਦੀ ਦਾ ਪ੍ਰਤਿਨਧਿਤਵ ਕਰਦੀ ਹੈ।” ਫ਼ਿਰ ਦੂਤ ਨੇ ਉਸ ਔਰਤ ਨੂੰ ਬਾਲਟੀ ਅੰਦਰ ਧਕੇਲਿਆ ਅਤੇ ਉਸ ਉੱਪਰ ਮੁੜ ਸਿੱਕੇ ਦਾ ਢੱਕਣ ਲਾ ਦਿੱਤਾ। 9ਉਪਰੰਤ ਮੈਂ ਉੱਪਰ ਵੱਲ ਤੱਕਿਆ ਅਤੇ ਖੰਭਾਂ ਨਾਲ ਦੋ ਔਰਤਾਂ ਬਾਹਰ ਨਿਕਲਦੀਆਂ ਵੇਖੀਆਂ, ਉਨ੍ਹਾਂ ਦੇ ਖੰਭ ਸਾਰਸ ਵਰਗੇ ਸਨ ਅਤੇ ਉਨ੍ਹਾਂ ਨੂੰ ਹਵਾ ਰਾਹੀਂ ਚੁੱਕਿਆ ਹੋਇਆ ਸੀ। ਉਹ ਆਪਣੇ ਪਰਾਂ ਵਿੱਚ ਹਵਾ ਭਰਕੇ ਉਡੀਆਂ ਅਤੇ ਉਸ ਬਾਲਟੀ ਨੂੰ ਉਤਾਹਾਂ ਹਵਾ ਵਿੱਚ ਚੁੱਕ ਲਿਆ। 10ਫ਼ਿਰ ਮੈਂ ਮੇਰੇ ਨਾਲ ਗੱਲ ਕਰ ਰਹੇ ਦੂਤ ਨੂੰ ਪੁੱਛਿਆ, “ਉਹ ਇਹ ਨਾਪਣ ਦੀ ਬਾਲਟੀ ਕਿੱਥੋ ਲੈ ਕੇ ਜਾ ਰਹੀਆਂ ਹਨ?”
11ਦੂਤ ਨੇ ਮੈਨੂੰ ਦੱਸਿਆ, “ਉਹ ਇਸ ਲਈ ਸ਼ਿਨਆਰ ਵਿੱਚ ਇੱਕ ਘਰ ਉਸਾਰਨ ਲਈ ਜਾ ਰਹੀਆਂ ਹਨ। ਉਹ ਘਰ ਉਸਾਰ ਲੈਣਗੀਆਂ ਅਤੇ ਫਿਰ ਇਹ ਨਾਪਣ ਦੀ ਬਾਲਟੀ।”
Currently Selected:
ਜ਼ਕਰਯਾਹ 5: PERV
Highlight
Copy
Compare
Share
Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International