ਨਹੂਮ 2
2
ਨੀਨਵਾਹ ਨਸ਼ਟ ਹੋਵੇਗਾ
1ਦੁਸ਼ਮਣ ਤੇਰੇ ਤੇ ਹਮਲਾ ਕਰਨ ਵਾਲਾ ਹੈ,
ਇਸ ਲਈ ਆਪਣੇ ਮਜ਼ਬੂਤ ਸਥਾਨਾਂ ਨੂੰ ਸੁਰੱਖਿਅਤ ਕਰ ਅਤੇ ਉਨ੍ਹਾਂ ਵੱਲ ਜਾਂਦੇ ਰਾਹਾਂ ਦੀ ਨਿਗਰਾਨੀ ਕਰ।
ਯੁੱਧ ਲਈ ਤਿਆਰ ਹੋ ਜਾ,
ਆਪਣੇ-ਆਪ ਨੂੰ ਯੁੱਧ ਲਈ ਤਿਆਰ ਕਰ ਲਵੋ।
2ਹਾਂ, ਯਹੋਵਾਹ ਨੇ ਯਹੂਦਾਹ ਦੇ ਹੰਕਾਰ ਨੂੰ ਬਦਲਿਆ
ਉਸ ਨੇ ਯਾਕੂਬ ਦੇ ਹੰਕਾਰ ਨੂੰ ਇਸਰਾਏਲ ਵਰਗਾ ਕੀਤਾ।
ਵੈਰੀਆਂ ਨੇ ਉਨ੍ਹਾਂ ਨੂੰ ਤੇ ਉਨ੍ਹਾਂ
ਦੇ ਅੰਗੂਰੀ ਬਾਗ਼ਾਂ ਨੂੰ ਨਸ਼ਟ ਕਰ ਦਿੱਤਾ।
3ਉਨ੍ਹਾਂ ਫ਼ੌਜੀਆਂ ਦੀਆਂ ਢਾਲਾਂ ਲਾਲ ਹਨ।
ਉਨ੍ਹਾਂ ਦੀਆਂ ਵਰਦੀਆਂ ਸੂਹੀਆਂ ਲਾਲ ਹਨ,
ਉਨ੍ਹਾਂ ਦੇ ਰੱਥ ਅੱਗ ਵਾਂਗ ਚਮਕਦੇ ਹੋਏ ਯੁੱਧ ਲਈ ਤਿਆਰ ਹਨ
ਤੇ ਉਨ੍ਹਾਂ ਦੇ ਘੋੜੇ ਭੱਜਣ ਲਈ ਤਿਆਰ ਹਨ।
4ਉਹ ਸੜਕਾਂ ਉੱਪਰ ਸਿਰ ਤੋੜ ਭੱਜਦੇ ਹਨ ਉਹ ਚੌਁਕਾਂ ਵਿੱਚ ਇੱਧਰ-ਉੱਧਰ ਭੱਜ ਜਾਂਦੇ ਹਨ,
ਥਾਵੋਂ-ਬਾਵੀਁ ਉਹ ਜਲਦੀਆਂ ਮਸ਼ਾਲਾਂ ਵਾਂਗ ਲਟ ਲਟ ਬਲਦੇ ਹਨ।
5ਵੈਰੀ ਆਪਣੇ ਸਭ ਤੋਂ ਵੱਧੀਆ ਸਿਪਾਹੀਆਂ ਨੂੰ ਸੱਦਦਾ ਹੈ
ਉਹ ਜਾਂਦੇ-ਜਾਂਦੇ ਠੇਡਾ ਖਾਂਦੇ ਹਨ ਉਹ ਦੀਵਾਰ ਵੱਲ ਭੱਜਦੇ ਹਨ
ਅਤੇ ਆਪਣੀਆਂ ਢਾਲਾਂ ਤਿਆਰ ਕਰਦੇ ਹਨ।
6ਦਰਿਆਵਾਂ ਦੇ ਫ਼ਾਟਕ ਖੋਲੇ ਜਾਂਦੇ ਹਨ
ਅਤੇ ਵੈਰੀ ਹੜ੍ਹ ਵਾਂਗ ਆਕੇ ਪਾਤਸ਼ਾਹ ਦਾ ਮਹਿਲ ਤਬਾਹ ਕਰ ਦਿੰਦੇ ਹਨ।
7ਦੁਸ਼ਮਣ ਰਾਣੀ ਨੂੰ ਚੁੱਕ ਕੇ ਲੈ ਜਾਂਦੇ ਹਨ
ਤੇ ਉਸ ਦੀਆਂ ਦਾਸੀਆਂ ਉਦਾਸ ਘੁੱਗੀ ਵਾਂਗ ਵਿਰਲਾਪ ਕਰਦੀਆਂ ਹਨ ਤੇ ਆਪਣੀ ਛਾਤੀ ਪਿਟਦੀਆਂ ਹਨ।
8ਨੀਨਵਾਹ ਉਹ ਕੁੰਡ ਵਾਂਗ ਹੈ
ਜੋ ਆਪਣਾ ਪਾਣੀ ਗੁਆ ਰਿਹਾ ਹੈ।
ਉਹ ਲੋਕ ਚੀਕਦੇ ਹਨ, “ਠਹਿਰੋ! ਨੱਸਣਾ ਬੰਦ ਕਰੋ!”
ਪਰ ਇਸਦਾ ਕੋਈ ਫ਼ਾਇਦਾ ਨਹੀਂ।
9ਹੇ ਨੀਨਵਾਹ ਨੂੰ ਨਾਸ ਕਰਨ ਵਾਲੇ ਸਿਪਾਹੀਓ ਸਾਰੀ ਚਾਂਦੀ ਲੈ ਜਾਵੋ!
ਸਾਰਾ ਸੋਨਾ ਲੈ ਜਾਵੋ!
ਇੱਥੇ ਬਹੁਤ ਸਾਰਾ ਖਜ਼ਾਨਾ
ਤੇ ਮਾਲ ਹੈ ਤੁਸੀਂ ਸਾਰਾ ਲੈ ਜਾਵੋ।
10ਹੁਣ, ਪੂਰੇ ਦਾ ਪੂਰਾ ਨੀਨਵਾਹ ਖਾਲੀ ਹੋ ਗਿਆ ਹੈ।
ਸਭ ਕੁਝ ਲੁੱਟ ਲਿਆ ਗਿਆ ਸੀ ਅਤੇ ਸ਼ਹਿਰ ਤਬਾਹ ਹੋ ਗਿਆ ਹੈ।
ਲੋਕ ਆਪਣਾ ਹੌਂਸਲਾ ਗੁਆ ਬੈਠੇ ਹਨ
ਤੇ ਉਨ੍ਹਾਂ ਦੇ ਦਿਲ ਡਰ ਨਾਲ ਪਿਘਲ ਰਹੇ ਹਨ,
ਉਨ੍ਹਾਂ ਗੋਡੇ ਆਪਸ ’ਚ ਰਗੜ ਰਹੇ ਹਨ,
ਉਨ੍ਹਾਂ ਦੇ ਤੇ ਸ਼ਰੀਰ ਕੰਬ ਰਹੇ ਹਨ
ਤੇ ਉਨ੍ਹਾਂ ਦੇ ਮੂੰਹ ਸੁਆਰ ਵਾਂਗ ਹੋ ਗਏ ਹਨ।
11ਕਿੱਬੇ ਗਈ ਹੁਣ ਬੱਬਰ-ਸ਼ੇਰ ਦੀ (ਨੀਨਵਾਹ) ਗੁਫ਼ਾ,
ਜਿੱਥੇ ਸ਼ੇਰ ਤੇ ਸ਼ੇਰਨੀਆਂ ਰਹਿੰਦੇ ਸਨ?
ਤੇ ਜਿਨ੍ਹਾਂ ਦੇ ਬੱਚੇ ਨਿਡਰ ਸਨ।
12(ਨੀਨਵਾਹ ਦਾ ਪਾਤਸ਼ਾਹ) ਸ਼ੇਰ ਲੋਕਾਂ ਨੂੰ ਮਾਰ ਕੇ
ਆਪਣੇ ਬੱਚਿਆਂ ਤੇ ਸ਼ੇਰਨੀ ਦਾ ਢਿੱਡ ਭਰਦਾ ਹੀ।
ਉਸ ਨੇ ਆਪਣੀ ਗੁਫ਼ਾ (ਨੀਨਵਾਹ) ਆਦਮੀਆਂ ਦੀਆਂ ਲੋਬਾਂ ਨਾਲ ਭਰ ਲਈ
ਉਸ ਨੇ ਆਪਣੀ ਗੁਫ਼ਾ ਉਨ੍ਹਾਂ ਮਾਰੀਆਂ ਹੋਈਆਂ ਔਰਤਾਂ ਨਾਲ ਭਰ ਲਈ।
13ਯਹੋਵਾਹ ਸਰਬ-ਸ਼ਕਬੀਮਾਨ, ਆਖਦਾ ਹੈ,
“ਮੈਂ ਤੇਰੇ ਖਿਲਾਫ਼ ਹਾਂ, ਨੀਨਵਾਹ!
ਮੈਂ ਤੇਰੇ ਰੱਥ ਸਾੜਾਂਗਾ
ਤੇ ਤੇਰੇ ਜਵਾਨ ਸ਼ੇਰ ਯੁੱਧ ਵਿੱਚ ਮਾਰ ਸੁੱਟਾਂਗਾ।
ਮੁੜ ਤੂੰ ਇਸ ਧਰਤੀ ਤੇ ਨਾ ਕਿਸੇ ਦਾ ਸ਼ਿਕਾਰ ਨਾ ਕਰ ਸੱਕੇਂਗਾ।
ਅਤੇ ਮੁੜ ਲੋਕ ਤੇਰੇ ਹਲਕਾਰਿਆਂ
ਤੋਂ ਬੁਰੀਆਂ ਖਬਰਾਂ ਨਾ ਸੁਣਨਗੇ।”
Currently Selected:
ਨਹੂਮ 2: PERV
Highlight
Copy
Compare
Share
Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International