ਮੀਕਾਹ 5
5
1ਹੁਣ, ਹੇ ਤਕੜੇ ਸ਼ਹਿਰ, ਆਪਣੇ ਸਿਪਾਹੀ ਇਕੱਠੇ ਕਰ।
ਉਹ ਹਮਲੇ ਲਈ ਸਾਨੂੰ ਘੇਰੀ ਬੈਠੇ ਹਨ।
ਉਹ ਇਸਰਾਏਲ ਦੇ ਨਿਆਂਕਾਰ ਨੂੰ
ਆਪਣੀ ਛੜੀ ਨਾਲ ਉਸਦੀ ਗੱਲ ਤੇ ਠਕੋਰਣਗੇ।
ਮਸੀਹਾ ਬੈਤਲਹਮ ਵਿੱਚ ਜਨਮੇਗਾ
2ਪਰ ਬੈਤਲਹਮ ਅਫ਼ਰਾਬਾਹ,
ਤੂੰ ਯਹੂਦਾਹ ਦਾ ਸਭ ਤੋਂ ਛੋਟਾ ਨਗਰ ਹੈਂ।
ਤੇਰਾ ਪਰਿਵਾਰ ਬਹੁਤ ਛੋਟਾ ਹੈ ਅਤੇ ਉਂਗਲੀਆਂ ਤੇ ਗਿਣਿਆ ਜਾ ਸੱਕਦੇ।
ਪਰ “ਇਸਰਾਏਲ ਦਾ ਹਾਕਮ” ਤੇਰੇ ਵਿੱਚੋਂ ਮੇਰੇ ਲਈ ਨਿਕਲੇਗਾ।
ਉਸਦੀਆਂ ਸ਼ੁਰੂਆਤਾਂ ਬਹੁਤ ਸਮੇਂ ਪਹਿਲਾਂ,
ਪ੍ਰਾਚੀਨ ਸਮਿਆਂ ਤੋਂ ਹਨ।
3ਤਾਂ ਯਹੋਵਾਹ ਆਪਣੇ ਲੋਕਾਂ ਨੂੰ ਛੱਡ ਦੇਵੇਗਾ,
ਜਦ ਤੀਕ ਔਰਤ ਆਪਣੇ ਬੱਚੇ ਇਕਰਾਰ ਕੀਤੇ ਪਾਤਸ਼ਾਹ ਨੂੰ ਨਾ ਜਣੇ।
ਫ਼ੇਰ ਉਸ ਦੇ ਬਾਕੀ ਦੇ ਭਰਾ ਇਸਰਾਏਲ ਦੇ ਲੋਕਾਂ
ਕੋਲ ਵਾਪਸ ਮੁੜਨਗੇ।
4ਯਹੋਵਾਹ ਪਰਮੇਸ਼ੁਰ ਦੇ ਨਾਮ ਦੀ ਮਹਿਮਾ ਵਿੱਚ,
ਉਹ ਸ਼ਾਸਕ ਆਪਣੀਆਂ ਭੇਡਾਂ ਦੀ ਰਾਖੀ ਕਰੇਗਾ।
ਉਹ ਸ਼ਾਂਤੀ ਵਿੱਚ ਵਸਣਗੇ ਕਿਉਂ ਕਿ ਉਸ ਵੇਲੇ,
ਉਸਦਾ ਨਾਮ ਅਤੇ ਮਹਿਮਾ ਧਰਤੀ ਦੇ ਕੋਨੇ-ਕੋਨੇ ਵਿੱਚ ਹੋਵੇਗੀ।
5ਸਭ ਪਾਸੇ ਸ਼ਾਂਤੀ ਹੋਵੇਗੀ।
ਅੱਸ਼ੂਰੀ ਸੈਨਾ ਸਾਡੇ ਦੇਸ ਵਿੱਚ ਆਵੇਗੀ
ਅਤੇ ਸਾਡੀਆਂ ਵੱਡੀਆਂ ਇਮਾਰਤਾਂ ਨੂੰ ਮਿੱਧ ਜਾਵੇਗੀ।
ਪਰ ਇਸਰਾਏਲ ਦੇ ਹਾਕਮ ਉਨ੍ਹਾਂ ਨੂੰ ਸਤਾਉਣ ਲਈ
ਸੱਤ ਆਜੜੀ ਅਤੇ ਅੱਠ ਆਗੂ ਚੁਨਣਗੇ।
6ਉਹ ਅੱਸ਼ੂਰ ਉੱਤੇ ਤਲਵਾਰਾਂ ਨਾਲ ਸਾਸਨ ਕਰਨਗੇ
ਅਤੇ ਨਿਰਮੋਦ ਦੇ ਦੇਸ ਉੱਤੇ ਨੰਗੀਆਂ ਤਲਵਾਰਾਂ ਨਾਲ ਰਾਜ ਕਰਨਗੇ।
ਪਰ ਫ਼ੇਰ ਇਸਰਾਏਲ ਦਾ ਹਾਕਮ ਸਾਨੂੰ ਅੱਸ਼ੂਰੀਆਂ ਤੋਂ ਬਚਾਵੇਗਾ
ਜਦੋਂ ਉਹ ਸਾਡੀ ਧਰਤੀ ਉੱਤੇ ਆਕੇ ਸਾਡੀ ਸਲਤਨਤ ਨੂੰ ਲਿਤਾੜਣਗੇ।
7ਪਰ ਯਾਕੂਬ ਦੇ ਘਰਾਣੇ ਦੇ ਬਚੇ ਹੋਏ ਬਹੁਤੀਆਂ ਕੌਮਾਂ ਵਿੱਚ
ਇਉਂ ਖਿੱਲਰਣਗੇ ਜਿਵੇਂ ਯਹੋਵਾਹ ਵੱਲੋਂ ਭੇਜੀ ਤ੍ਰੇਲ,
ਉਹ ਕਿਸੇ ਮਨੁੱਖ ਤੇ ਨਿਰਭਰ ਨਾ ਹੋਣਗੇ ਉਹ ਘਾਹ ਤੇ ਪੈਂਦੇ ਮੀਂਹ ਵਾਂਗ ਹੋਣਗੇ
ਜਿਹੜੀ ਕਿ ਕਿਸੇ ਦੀ ਮੁਹਤਾਜ਼ ਨਹੀਂ ਹੁੰਦੀ।
8ਯਾਕੂਬ ਦੇ ਬਚੇ ਮਨੁੱਖ ਕੌਮਾਂ ਵਿੱਚਕਾਰ ਬਹੁਤੇ ਰਾਜਾਂ ਵਿੱਚ,
ਜੰਗਲੀ ਜਾਨਵਰਾਂ ਵਿੱਚਕਾਰ ਬੱਬਰ-ਸ਼ੇਰ ਵਰਗੇ ਹੋਣਗੇ
ਉਹ ਭੇਡਾਂ ਦੇ ਇੱਜੜਾਂ ਵਿੱਚ ਜੁਆਨ ਸ਼ੇਰ ਵਰਗੇ ਹੋਣਗੇ
ਜਿਵੇਂ ਜੰਗਲ ’ਚ ਸ਼ੇਰ ਜਿੱਥੇ ਜਾਣਾ ਚਾਹੇ ਨਿਡਰ ਜਾਂਦਾ ਹੈ
ਤੇ ਜੇਕਰ ਉਹ ਕਿਸੇ ਜਾਨਵਰ ਤੇ ਹਮਲਾ ਕਰੇ ਉਸਦਾ ਬਚਣਾ ਨਾਮੁਮਕਿਨ ਹੁੰਦਾ ਹੈ
ਉਹ ਬਚੇ ਹੋਏ ਵੀ ਉਸ ਸ਼ੇਰ ਵਰਗੇ ਹੀ ਹੋਣਗੇ।
9ਜਦੋਂ ਤੂੰ ਆਪਣੇ ਦੁਸ਼ਮਣਾਂ ਨਾਲ ਲੜੇਂਗਾ,
ਤੂੰ ਉਨ੍ਹਾਂ ਨੂੰ ਤਬਾਹ ਕਰ ਦੇਵੇਂਗਾ।
ਲੋਕ ਪਰਮੇਸ਼ੁਰ ਤੇ ਨਿਰਭਰ ਹੋਣਗੇ
10ਯਹੋਵਾਹ ਆਖਦਾ ਹੈ:
“ਉਸ ਵੇਲੇ ਮੈਂ ਤੁਹਾਡੇ ਘੋੜੇ ਖੋਹ ਲਵਾਂਗਾ
ਅਤੇ ਤੁਹਾਡੇ ਰੱਥ ਬਰਬਾਦ ਕਰ ਦੇਵਾਂਗਾ।
11ਮੈਂ ਤੁਹਾਡੇ ਦੇਸ ਦੇ ਸਾਰੇ ਸ਼ਹਿਰ ਤਬਾਹ ਕਰ ਸੁੱਟਾਂਗਾ
ਮੈਂ ਤੁਹਾਡੇ ਸਾਰੇ ਕਿਲੇ ਢਹਿ-ਢੇਰੀ ਕਰ ਦਿਆਂਗਾ।
12ਬਹੁਤੀ ਦੇਰ ਤੁਹਾਡਾ ਜਾਦੂ ਨਾ ਚੱਲੇਗਾ ਤੁਹਾਡੀ
ਭਵਿੱਖਬਾਣੀ ਕਰਨ ਵਾਲੇ ਮਨੁੱਖ ਖਤਮ ਹੋ ਜਾਣਗੇ।
13ਮੈਂ ਤੇਰੇ ਝੂਠੇ ਦੇਵਤਿਆਂ ਦੀਆਂ ਮੂਰਤੀਆਂ ਨੂੰ ਨਸ਼ਟ ਕਰ ਦੇਵਾਂਗਾ।
ਮੈਂ ਤੇਰੇ ਯਾਦਗਾਰੀ ਥੰਮਾਂ ਨੂੰ ਤਬਾਹ ਕਰ ਦੇਵਾਂਗਾ।
ਤੂੰ ਆਪਣੇ ਹੱਥੀਂ ਬਣਾਈਆਂ ਮੂਰਤੀਆਂ ਦੀ ਹੋਰ ਉਪਾਸਨਾ ਨਹੀਂ ਕਰੇਂਗਾ।
14ਮੈਂ ਤੇਰੇ ਅਸ਼ੇਰਾਹ ਦੇ ਥੰਮਾਂ ਨੂੰ ਵੱਢ ਸੁੱਟਾਂਗਾ
ਅਤੇ ਤੇਰੇ ਸ਼ਹਿਰਾਂ ਨੂੰ ਤਬਾਹ ਕਰ ਦੇਵਾਂਗਾ।
15ਕੁਝ ਲੋਕ ਮੇਰੀ ਗੱਲ ਨਾ ਸੁਣਨਗੇ
ਪਰ ਮੈਂ ਕ੍ਰੋਧ ਅਤੇ ਗੁੱਸੇ ਉਨ੍ਹਾਂ ਕੌਮਾਂ ਦਾ ਬਦਲਾ ਲਵਾਂਗਾ।”
Currently Selected:
ਮੀਕਾਹ 5: PERV
Highlight
Copy
Compare
Share
Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International