ਆਮੋਸ 8
8
ਪੱਕੇ ਫ਼ਲ ਦੇ ਦਰਸ਼ਨ
1ਯਹੋਵਾਹ ਮੇਰੇ ਸੁਆਮੀ ਨੇ ਮੈਨੂੰ ਗਰਮੀਆਂ ਦੇ ਫ਼ਲਾਂ ਦੀ ਇੱਕ ਟੋਕਰੀ ਵਿਖਾਈ। 2ਯਹੋਵਾਹ ਨੇ ਮੈਨੂੰ ਆਖਿਆ, “ਆਮੋਸ, ਤੂੰ ਕੀ ਵੇਖਦਾ ਹੈਂ?”
ਮੈਂ ਕਿਹਾ, “ਗਰਮੀ ਦੀ ਰੁੱਤ ਦੇ ਫਲਾਂ ਦੀ ਇੱਕ ਟੋਕਰੀ।”
ਫ਼ਿਰ ਯਹੋਵਾਹ ਨੇ ਮੈਨੂੰ ਆਖਿਆ, “ਮੇਰੇ ਲੋਕਾਂ (ਇਸਰਾਏਲੀਆਂ) ਦਾ ਅੰਤ ਆ ਗਿਆ ਹੈ। ਮੈਂ ਹੋਰ ਉਨ੍ਹਾਂ ਦੇ ਪਾਪਾਂ ਨੂੰ ਨਹੀਂ ਨਕਾਰਾਂਗਾ। 3ਮੰਦਰ ਦੇ ਭਜਨ ਵੈਣਾਂ ਵਿੱਚ ਬਦਲ ਜਾਣਗੇ। ਯਹੋਵਾਹ ਮੇਰੇ ਸੁਆਮੀ ਪ੍ਰਭੂ ਨੇ ਇਹ ਕੁਝ ਆਖਿਆ। ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਹੋਣਗੀਆਂ। ਚੁੱਪ ਕਰਕੇ ਲੋਕ ਉਨ੍ਹਾਂ ਲਾਸ਼ਾਂ ਨੂੰ ਚੁੱਕਣਗੇ ਅਤੇ ਕੂੜੇ ਦੇ ਢੇਰ ਉੱਪਰ ਸੁੱਟ ਆਉਣਗੇ।”
ਇਸਰਾਏਲ ਦੇ ਵਪਾਰੀਆਂ ਨੂੰ ਸਿਰਫ਼ ਧੰਨ ਇਕੱਠਾ ਕਰਨ ਦਾ ਲਾਲਚ
4ਮੇਰੀ ਗੱਲ ਸੁਣੋ! ਤੁਸੀਂ ਜੋ ਇਸ ਦੇਸ ਦੇ ਗਰੀਬਾਂ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰਦੇ ਹੋ
ਅਤੇ ਉਨ੍ਹਾਂ ਨੂੰ ਕੁਚਲਦੇ ਹੋ।
5ਤੁਸੀਂ ਵਪਾਰੀ ਆਖਦੇ ਹੋ,
“ਅਮਸਿਆ ਕੱਦੋਂ ਲੰਘੇਗੀ ਤਾਂ ਜੋ ਅਸੀਂ ਅਨਾਜ ਖਰੀਦ ਸੱਕੀਏ।
ਸਬਤ ਕਦੋਂ ਖਤਮ ਹੋਵੇਗਾ,
ਤਾਂ ਜੋ ਅਸੀਂ ਕਣਕ ਵੇਚ ਸੱਕੀਏ।
ਇੰਝ ਅਸੀਂ ਗ਼ਲਤ ਤੋਂਲਾਂ
ਅਤੇ ਮਾਪਾਂ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਧੋਖਾ ਦੇ ਸੱਕਦੇ ਹਾਂ।
6ਗਰੀਬ ਕਰਜਾ ਲਾਉਣ ਤੋਂ ਅਸਮਰੱਬ ਹਨ
ਇਸ ਲਈ ਉਨ੍ਹਾਂ ਨੂੰ ਅਸੀਂ ਗੁਲਾਮ ਬਣਾਕੇ ਖਰੀਦੀਏ
ਅਸੀਂ ਉਨ੍ਹਾਂ ਗਰੀਬਾਂ ਨੂੰ ਇੱਕ ਜੁਤ੍ਤੇ ਦੇ ਜੋੜੇ ਦੇ ਮੁੱਲ ਵੱਟ ਲਵਾਂਗੇ।
ਅਤੇ ਆਪਣੀ ਰਹਿੰਦ-ਖੁੰਹਦ ਕਣਕ ਨੂੰ ਵੀ ਵੇਚੀਏ।”
7ਯਹੋਵਾਹ ਨੇ ਯਾਕੂਬ ਦੇ ਹੰਕਾਰ ਦੀ ਸੌਂਹ ਖਾਧੀ ਹੈ:
“ਮੈਂ ਉਨ੍ਹਾਂ ਦੀਆਂ ਕਰਤੂਤਾਂ ਨੂੰ ਕਦੇ ਵੀ ਨਾ ਭੁੱਲਾਂਗਾ।
8ਉਨ੍ਹਾਂ ਕਰਤੂਤਾਂ ਕਾਰਣ ਸਾਰਾ ਦੇਸ਼ ਕੰਬੇਗਾ।
ਇਸ ਧਰਤੀ ਤੇ ਰਹਿੰਦਾ ਹਰ ਮੁਨੱਖ ਉਨ੍ਹਾਂ ਮਰਿਆਂ ਹੋਇਆਂ ਲਈ ਰੋਵੇਗਾ।
ਅਤੇ ਸਾਰਾ ਦੇਸ ਮਿਸਰ ਵਿੱਚਲੇ ਨੀਲ ਦਰਿਆ ਵਾਂਗ ਚਢ਼ਕੇ ਡਿੱਗੇਗਾ।
ਇਹ ਧਰਤੀ ਹੇਠਾਂ ਡੁੱਬ ਜਾਵੇਗੀ।”
9ਯਹੋਵਾਹ ਮੇਰੇ ਸੁਆਮੀ ਨੇ ਇਹ ਸ਼ਬਦ ਆਖੇ,
“ਉਸ ਵਕਤ, ਮੈਂ ਸੂਰਜ ਨੂੰ ਦੁਪਿਹਰ ਵੇਲੇ ਹੀ ਲਾਅ ਦੇਵਾਂਗਾ
ਅਤੇ ਸਾਫ਼ ਦਿਨੇ ਹੀ ਧਰਤੀ ਨੂੰ ਹਨੇਰੇ ਨਾਲ ਢੱਕੱ ਦੇਵਾਂਗਾ।
10ਮੈਂ ਤੁਹਾਡੀਆਂ ਛੁੱਟੀਆਂ ਪਰਬਾਂ ਨੂੰ ਮਰਿਆਂ ਦੇ ਵੈਣਾਂ ਵਿੱਚ ਬਦਲ ਦੇਵਾਂਗਾ।
ਤੁਹਾਡੇ ਸਾਰੇ ਭਜਨ ਗੀਤ ਸੋਗੀ ਗੀਤਾਂ ’ਚ ਬਦਲ ਜਾਣਗੇ
ਤੇ ਹਰ ਇੱਕ ਦੇ ਜਿਸਮ ਤੇ ਸੋਗ ਦੇ ਵਸਤਰ ਹੋਣਗੇ
ਤੇ ਹਰ ਇੱਕ ਦਾ ਸਿਰ ਗੰਜਾ ਕਰਾਂਗਾ
ਮੈਂ ਉਸ ਨੂੰ ਇੱਕਲੌਤੇ ਪੁੱਤਰ ਦੇ ਸੋਗ ਵਾਂਗ
ਅਤੇ ਉਸਦਾ ਅੰਤ ਭੈੜੇ ਦਿਨ ਜਿਹਾ ਕਰਾਂਗਾ।”
ਪਰਮੇਸ਼ੁਰ ਦੇ ਵਾਕ ਦੇ ਆਉਣ ਦੇ ਨਾਲ ਹੀ ਭੁੱਖ ਦਾ ਭਿਆਨਕ ਸਮਾਂ
11ਯਹੋਵਾਹ ਮੇਰਾ ਸੁਆਮੀ ਆਖਦਾ ਹੈ:
“ਉਹ ਦਿਨ ਆ ਰਹੇ ਹਨ
ਜਦੋਂ ਮੈਂ ਇਸ ਧਰਤੀ ਉੱਪਰ ਭੁੱਖ ਦਾ ਸਮਾਂ ਅਤੇ ਕਾਲ ਲੈ ਆਵਾਂਗਾ।
ਲੋਕ ਰੋਟੀ ਲਈ ਭੁੱਖੇ ਨਾ ਹੋਣਗੇ ਉਹ ਪਾਣੀ ਲਈ ਪਿਆਸੇ ਨਾ ਹੋਣਗੇ।
ਨਹੀਂ, ਉਹ ਯਹੋਵਾਹ ਦੀ ਆਵਾਜ਼ ਸੁਣਨ ਦੇ ਭੁੱਖੇ ਹੋਣਗੇ।
12ਲੋਕ ਆਪਣੇ ਦੇਸ ਵਿੱਚ, ਸਮੁੰਦਰ ਤੋਂ ਸਮੁੰਦਰ,
ਉੱਤਰ ਤੋਂ ਪੂਰਬ ਤੀਕ ਘੁੰਮਦੇ ਫ਼ਿਰਣਗੇ।
ਉਹ ਯਹੋਵਾਹ ਦੇ ਸੰਦੇਸ਼ ਨੂੰ ਭਾਲਦੇ ਇੱਧਰੋ
ਉੱਧਰ ਘਂਮਦੇ ਫ਼ਿਰਣਗੇ ਪਰ ਉਹ ਇਸ ਨੂੰ ਖੋਜ ਨਾ ਸੱਕਣਗੇ।
13ਉਸ ਵਕਤ, ਖੂਬਸੂਰਤ ਨੌਜੁਆਨ
ਅਤੇ ਮੁਟਿਆਰਾਂ ਸਭ ਪਿਆਸ ਨਾਲ ਨਢਾਲ ਹੋ ਜਾਣਗੇ।
14ਲੋਕ ਸਾਮਰਿਯਾ ਦੇ ਵੱਛੇ ਦੇਵਤੇ ਦੀ ਸੌਂਹ ਖਾਕੇ ਕਹਿੰਦੇ ਹਨ:
‘ਹੇ ਦਾਨ, ਅਸੀਂ ਤੇਰੇ ਪਰਮੇਸ਼ੁਰ ਦੇ ਜੀਵਨ ਦੀ,
ਅਤੇ ਬਏਰਸ਼ਬਾ ਦੇ ਪਰਮੇਸ਼ੁਰ ਦੇ ਜੀਵਨ ਦੀ ਸੌਂਹ ਖਾਂਦੇ ਹਾਂ …।’
ਪਰ ਉਹ ਅਜਿਹੇ ਡਿੱਗਣਗੇ
ਕਿ ਮੁੜ ਉੱਠਣ ਦੇ ਕਾਬਿ।”
Currently Selected:
ਆਮੋਸ 8: PERV
Highlight
Copy
Compare
Share
Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International