ਪਰਕਾਸ਼ 6:5-6
ਪਰਕਾਸ਼ 6:5-6 PSB
ਜਦੋਂ ਉਸ ਨੇ ਤੀਜੀ ਮੋਹਰ ਖੋਲ੍ਹੀ ਤਾਂ ਮੈਂ ਤੀਜੇ ਪ੍ਰਾਣੀ ਨੂੰ ਇਹ ਕਹਿੰਦੇ ਸੁਣਿਆ, “ਆ!” ਮੈਂ ਨਿਗਾਹ ਕੀਤੀ ਅਤੇ ਵੇਖੋ, ਇੱਕ ਕਾਲਾ ਘੋੜਾ ਸੀ ਅਤੇ ਜਿਹੜਾ ਉਸ ਉੱਤੇ ਸਵਾਰ ਸੀ ਉਸ ਦੇ ਹੱਥ ਵਿੱਚ ਇੱਕ ਤੱਕੜੀ ਸੀ। ਫਿਰ ਮੈਨੂੰ ਚਾਰਾਂ ਪ੍ਰਾਣੀਆਂ ਦੇ ਵਿਚਕਾਰੋਂ ਜਿਵੇਂ ਇੱਕ ਅਵਾਜ਼ ਇਹ ਕਹਿੰਦੀ ਸੁਣਾਈ ਦਿੱਤੀ, “ਇੱਕ ਦੀਨਾਰ ਦੀ ਇੱਕ ਕਿੱਲੋ ਕਣਕ ਅਤੇ ਇੱਕ ਦੀਨਾਰ ਦਾ ਤਿੰਨ ਕਿੱਲੋ ਜੌਂ, ਪਰ ਤੇਲ ਅਤੇ ਦਾਖਰਸ ਦਾ ਨੁਕਸਾਨ ਨਾ ਕਰੀਂ।”





