ਪਰਕਾਸ਼ 10
10
ਸਵਰਗਦੂਤ ਅਤੇ ਛੋਟੀ ਪੱਤ੍ਰੀ
1ਫਿਰ ਮੈਂ ਇੱਕ ਹੋਰ ਬਲਵੰਤ ਸਵਰਗਦੂਤ ਨੂੰ ਸਵਰਗ ਤੋਂ ਉੱਤਰਦੇ ਵੇਖਿਆ ਜਿਸ ਨੇ ਬੱਦਲ ਪਹਿਨਿਆ ਹੋਇਆ ਸੀ ਅਤੇ ਉਸ ਦੇ ਸਿਰ ਉੱਤੇ ਸਤਰੰਗੀ ਪੀਂਘ ਸੀ। ਉਸ ਦਾ ਚਿਹਰਾ ਸੂਰਜ ਜਿਹਾ ਅਤੇ ਉਸ ਦੇ ਪੈਰ ਅੱਗ ਦੇ ਥੰਮ੍ਹਾਂ ਜਿਹੇ ਸਨ 2ਅਤੇ ਉਸ ਦੇ ਹੱਥ ਵਿੱਚ ਇੱਕ ਖੁੱਲ੍ਹੀ ਹੋਈ ਛੋਟੀ ਪੱਤ੍ਰੀ ਸੀ। ਉਸ ਨੇ ਆਪਣਾ ਸੱਜਾ ਪੈਰ ਸਮੁੰਦਰ ਉੱਤੇ ਅਤੇ ਖੱਬਾ ਧਰਤੀ ਉੱਤੇ ਰੱਖਿਆ 3ਅਤੇ ਉਹ ਉੱਚੀ ਅਵਾਜ਼ ਵਿੱਚ ਚਿੱਲਾਇਆ ਜਿਵੇਂ ਸ਼ੇਰ ਗਰਜਦਾ ਹੈ ਅਤੇ ਜਦੋਂ ਉਹ ਚਿੱਲਾਇਆ ਤਾਂ ਸੱਤ ਗਰਜਣਾਂ ਦੀਆਂ ਅਵਾਜ਼ਾਂ ਹੋਈਆਂ। 4ਜਦੋਂ ਸੱਤ ਗਰਜਣਾਂ#10:4 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਆਪਣੀਆਂ ਅਵਾਜ਼ਾਂ ਵਿੱਚ” ਲਿਖਿਆ ਹੈ। ਬੋਲ ਚੁੱਕੀਆਂ ਤਾਂ ਮੈਂ ਲਿਖਣ ਹੀ ਵਾਲਾ ਸੀ ਕਿ ਮੈਨੂੰ ਸਵਰਗ ਵਿੱਚੋਂ ਇੱਕ ਅਵਾਜ਼ ਇਹ ਕਹਿੰਦੇ ਸੁਣਾਈ ਦਿੱਤੀ, “ਸੱਤਾਂ ਗਰਜਣਾਂ ਨੇ ਜੋ ਕਿਹਾ ਉਸ ਨੂੰ ਮੋਹਰਬੰਦ ਕਰ, ਲਿਖ ਨਾ।”
5ਤਦ ਉਸ ਸਵਰਗਦੂਤ ਨੇ ਜਿਸ ਨੂੰ ਮੈਂ ਸਮੁੰਦਰ ਉੱਤੇ ਅਤੇ ਜ਼ਮੀਨ ਉੱਤੇ ਖੜ੍ਹੇ ਵੇਖਿਆ ਸੀ, ਆਪਣਾ ਸੱਜਾ ਹੱਥ ਅਕਾਸ਼ ਵੱਲ ਚੁੱਕਿਆ 6ਅਤੇ ਉਸ ਦੀ ਸੌਂਹ ਖਾ ਕੇ ਜਿਹੜਾ ਯੁਗੋ-ਯੁਗ ਜੀਉਂਦਾ ਹੈ, ਜਿਸ ਨੇ ਅਕਾਸ਼ ਅਤੇ ਇਸ ਵਿਚਲੀਆਂ ਸਭ ਵਸਤਾਂ, ਧਰਤੀ ਅਤੇ ਇਸ ਉਤਲੀਆਂ ਸਭ ਵਸਤਾਂ ਅਤੇ ਸਮੁੰਦਰ ਅਤੇ ਇਸ ਵਿਚਲੀਆਂ ਸਭ ਵਸਤਾਂ ਨੂੰ ਰਚਿਆ ਹੈ, ਕਿਹਾ, “ਹੁਣ ਹੋਰ ਦੇਰ ਨਹੀਂ ਹੋਵੇਗੀ। 7ਪਰ ਸੱਤਵੇਂ ਸਵਰਗਦੂਤ ਦੀ ਅਵਾਜ਼ ਦੇ ਦਿਨਾਂ ਵਿੱਚ ਜਦੋਂ ਉਹ ਤੁਰ੍ਹੀ ਵਜਾਉਣ ਵਾਲਾ ਹੋਵੇਗਾ ਤਾਂ ਪਰਮੇਸ਼ਰ ਦਾ ਗੁਪਤ ਉਦੇਸ਼ ਪੂਰਾ ਹੋ ਜਾਵੇਗਾ ਜਿਵੇਂ ਉਸ ਨੇ ਆਪਣੇ ਦਾਸ ਨਬੀਆਂ ਨੂੰ ਖ਼ਬਰ ਦਿੱਤੀ ਸੀ।”
8ਜਿਹੜੀ ਅਵਾਜ਼ ਮੈਂ ਸਵਰਗ ਤੋਂ ਸੁਣੀ ਸੀ ਉਸ ਨੇ ਫੇਰ ਮੇਰੇ ਨਾਲ ਗੱਲ ਕੀਤੀ ਅਤੇ ਕਿਹਾ, “ਜਾ ਅਤੇ ਉਹ ਖੁੱਲ੍ਹੀ ਹੋਈ ਪੱਤ੍ਰੀ ਲੈ ਜਿਹੜੀ ਉਸ ਸਵਰਗਦੂਤ ਦੇ ਹੱਥ ਵਿੱਚ ਹੈ ਜਿਹੜਾ ਸਮੁੰਦਰ ਅਤੇ ਜ਼ਮੀਨ ਉੱਤੇ ਖੜ੍ਹਾ ਹੈ।” 9ਸੋ ਮੈਂ ਉਸ ਸਵਰਗਦੂਤ ਕੋਲ ਜਾ ਕੇ ਕਿਹਾ, “ਇਹ ਛੋਟੀ ਪੱਤ੍ਰੀ ਮੈਨੂੰ ਦੇ ਦੇ।” ਤਦ ਉਸ ਨੇ ਮੈਨੂੰ ਕਿਹਾ, “ਲੈ, ਇਸ ਨੂੰ ਖਾ ਲੈ; ਇਹ ਤੇਰੇ ਪੇਟ ਨੂੰ ਕੌੜਾ ਕਰ ਦੇਵੇਗੀ, ਪਰ ਤੇਰੇ ਮੂੰਹ ਵਿੱਚ ਸ਼ਹਿਦ ਵਰਗੀ ਮਿੱਠੀ ਲੱਗੇਗੀ।”
10ਤਦ ਮੈਂ ਉਸ ਸਵਰਗਦੂਤ ਦੇ ਹੱਥੋਂ ਉਹ ਛੋਟੀ ਪੱਤ੍ਰੀ ਲਈ ਅਤੇ ਉਸ ਨੂੰ ਖਾ ਲਿਆ। ਉਹ ਮੇਰੇ ਮੂੰਹ ਵਿੱਚ ਸ਼ਹਿਦ ਵਰਗੀ ਮਿੱਠੀ ਲੱਗੀ, ਪਰ ਜਦੋਂ ਮੈਂ ਉਸ ਨੂੰ ਖਾਧਾ ਤਾਂ ਮੇਰਾ ਪੇਟ ਕੌੜਾ ਹੋ ਗਿਆ। 11ਤਦ ਮੈਨੂੰ ਕਿਹਾ ਗਿਆ, “ਤੈਨੂੰ ਬਹੁਤ ਸਾਰੀਆਂ ਜਾਤੀਆਂ, ਕੌਮਾਂ, ਭਾਸ਼ਾਵਾਂ ਅਤੇ ਰਾਜਿਆਂ ਦੇ ਵਿਖੇ ਫੇਰ ਭਵਿੱਖਬਾਣੀ ਕਰਨੀ ਹੋਵੇਗੀ।”
Currently Selected:
ਪਰਕਾਸ਼ 10: PSB
Highlight
Copy
Compare
Share
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative