ਯਾਕੂਬ 4
4
ਸੰਸਾਰਕ ਆਚਰਣ ਦੇ ਵਿਰੁੱਧ ਚਿਤਾਵਨੀ
1ਤੁਹਾਡੇ ਵਿਚਕਾਰ ਲੜਾਈਆਂ ਅਤੇ ਝਗੜੇ ਕਿੱਥੋਂ ਆਉਂਦੇ ਹਨ? ਕੀ ਉਨ੍ਹਾਂ ਲਾਲਸਾਵਾਂ ਤੋਂ ਹੀ ਨਹੀਂ ਜੋ ਤੁਹਾਡੇ ਅੰਗਾਂ ਵਿੱਚ ਸੰਘਰਸ਼ ਕਰਦੀਆਂ ਹਨ? 2ਤੁਸੀਂ ਲਾਲਸਾ ਕਰਦੇ ਹੋ ਪਰ ਤੁਹਾਨੂੰ ਮਿਲਦਾ ਨਹੀਂ, ਇਸ ਲਈ ਤੁਸੀਂ ਹੱਤਿਆ ਕਰਦੇ ਹੋ। ਤੁਸੀਂ ਲੋਭ ਕਰਦੇ ਹੋ ਪਰ ਕੁਝ ਪ੍ਰਾਪਤ ਨਹੀਂ ਕਰ ਪਾਉਂਦੇ, ਇਸ ਲਈ ਤੁਸੀਂ ਲੜਦੇ ਅਤੇ ਝਗੜਦੇ ਹੋ। ਤੁਹਾਨੂੰ ਇਸ ਲਈ ਨਹੀਂ ਮਿਲਦਾ, ਕਿਉਂਕਿ ਤੁਸੀਂ ਮੰਗਦੇ ਨਹੀਂ। 3ਤੁਸੀਂ ਮੰਗਦੇ ਹੋ ਪਰ ਤੁਹਾਨੂੰ ਮਿਲਦਾ ਨਹੀਂ, ਕਿਉਂਕਿ ਤੁਸੀਂ ਗਲਤ ਉਦੇਸ਼ ਨਾਲ ਮੰਗਦੇ ਹੋ ਤਾਂਕਿ ਇਸ ਨੂੰ ਆਪਣੇ ਭੋਗ-ਵਿਲਾਸਾਂ ਵਿੱਚ ਉਡਾ ਸਕੋ। 4ਹੇ#4:4 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਵਿਭਚਾਰੀਓ ਅਤੇ” ਲਿਖਿਆ ਹੈ। ਵਿਭਚਾਰਣੋ, ਕੀ ਤੁਸੀਂ ਨਹੀਂ ਜਾਣਦੀਆਂ ਕਿ ਸੰਸਾਰ ਨਾਲ ਮਿੱਤਰਤਾ ਪਰਮੇਸ਼ਰ ਨਾਲ ਵੈਰ ਹੈ? ਇਸ ਲਈ ਜਿਹੜਾ ਸੰਸਾਰ ਦਾ ਮਿੱਤਰ ਬਣਨਾ ਚਾਹੁੰਦਾ ਹੈ ਉਹ ਆਪਣੇ ਆਪ ਨੂੰ ਪਰਮੇਸ਼ਰ ਦਾ ਵੈਰੀ ਬਣਾਉਂਦਾ ਹੈ। 5ਕੀ ਤੁਸੀਂ ਇਹ ਸੋਚਦੇ ਹੋ ਕਿ ਲਿਖਤ ਵਿਅਰਥ ਹੀ ਇਹ ਕਹਿੰਦੀ ਹੈ, “ਉਹ ਆਤਮਾ ਜਿਸ ਨੂੰ ਉਸ ਨੇ ਸਾਡੇ ਵਿੱਚ ਵਸਾਇਆ ਹੈ, ਅਣਖ ਨਾਲ ਉਸ ਦੀ ਲਾਲਸਾ ਕਰਦਾ ਹੈ?” 6ਪਰ ਉਹ ਹੋਰ ਵੀ ਵਧੀਕ ਕਿਰਪਾ ਬਖਸ਼ਦਾ ਹੈ। ਇਸ ਲਈ ਲਿਖਤ ਕਹਿੰਦੀ ਹੈ:
ਪਰਮੇਸ਼ਰ ਘਮੰਡੀਆਂ ਦਾ ਸਾਹਮਣਾ ਕਰਦਾ,
ਪਰ ਹਲੀਮਾਂ ਨੂੰ ਕਿਰਪਾ ਬਖਸ਼ਦਾ ਹੈ।
7ਇਸ ਕਰਕੇ ਪਰਮੇਸ਼ਰ ਦੇ ਅਧੀਨ ਹੋਵੋ; ਸ਼ੈਤਾਨ ਦਾ ਸਾਹਮਣਾ ਕਰੋ ਅਤੇ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ। 8ਪਰਮੇਸ਼ਰ ਦੇ ਨੇੜੇ ਜਾਓ ਅਤੇ ਉਹ ਤੁਹਾਡੇ ਨੇੜੇ ਆਵੇਗਾ। ਹੇ ਪਾਪੀਓ, ਆਪਣੇ ਹੱਥਾਂ ਨੂੰ ਸ਼ੁੱਧ ਕਰੋ ਅਤੇ ਹੇ ਦੁਚਿੱਤਿਓ, ਆਪਣੇ ਦਿਲਾਂ ਨੂੰ ਪਵਿੱਤਰ ਕਰੋ। 9ਦੁਖੀ ਹੋਵੋ, ਸੋਗ ਕਰੋ ਅਤੇ ਰੋਵੋ; ਤੁਹਾਡਾ ਹਾਸਾ ਸੋਗ ਵਿੱਚ ਬਦਲ ਜਾਵੇ ਅਤੇ ਤੁਹਾਡਾ ਅਨੰਦ ਉਦਾਸੀ ਵਿੱਚ। 10ਪ੍ਰਭੂ ਦੇ ਸਾਹਮਣੇ ਦੀਨ ਹੋਵੋ ਅਤੇ ਉਹ ਤੁਹਾਨੂੰ ਉੱਚਾ ਕਰੇਗਾ।
11ਹੇ ਭਾਈਓ, ਇੱਕ ਦੂਜੇ ਦੇ ਵਿਰੁੱਧ ਨਾ ਬੋਲੋ; ਜਿਹੜਾ ਆਪਣੇ ਭਾਈ ਦੇ ਵਿਰੁੱਧ ਬੋਲਦਾ ਹੈ ਜਾਂ ਆਪਣੇ ਭਾਈ ਉੱਤੇ ਦੋਸ਼ ਲਾਉਂਦਾ ਹੈ ਉਹ ਬਿਵਸਥਾ ਦੇ ਵਿਰੁੱਧ ਬੋਲਦਾ ਹੈ ਅਤੇ ਬਿਵਸਥਾ ਉੱਤੇ ਦੋਸ਼ ਲਾਉਂਦਾ ਹੈ। ਜੇ ਤੂੰ ਬਿਵਸਥਾ ਉੱਤੇ ਦੋਸ਼ ਲਾਉਂਦਾ ਹੈਂ ਤਾਂ ਤੂੰ ਬਿਵਸਥਾ ਉੱਤੇ ਚੱਲਣ ਵਾਲਾ ਨਹੀਂ, ਬਲਕਿ ਦੋਸ਼ ਲਾਉਣ ਵਾਲਾ ਹੋਇਆ। 12ਬਿਵਸਥਾ ਦਾ ਦੇਣ ਵਾਲਾ ਅਤੇ ਨਿਆਂਕਾਰ ਇੱਕੋ ਹੈ, ਜਿਹੜਾ ਬਚਾਉਣ ਅਤੇ ਨਾਸ ਕਰਨ ਦੇ ਸਮਰੱਥ ਹੈ; ਪਰ ਤੂੰ ਆਪਣੇ ਗੁਆਂਢੀ ਉੱਤੇ ਦੋਸ਼ ਲਾਉਣ ਵਾਲਾ ਕੌਣ ਹੈਂ?
ਕੱਲ੍ਹ ਦੇ ਵਿਖੇ ਘਮੰਡ ਨਾ ਕਰੋ
13ਹੁਣ ਸੁਣੋ, ਤੁਸੀਂ ਜਿਹੜੇ ਇਹ ਕਹਿੰਦੇ ਹੋ, “ਅੱਜ ਜਾਂ ਕੱਲ੍ਹ ਅਸੀਂ ਇਸ ਜਾਂ ਉਸ ਨਗਰ ਨੂੰ ਜਾਵਾਂਗੇ ਅਤੇ ਇੱਕ ਸਾਲ ਉੱਥੇ ਕੱਟਾਂਗੇ ਅਤੇ ਕਾਰੋਬਾਰ ਕਰ ਕੇ ਲਾਭ ਕਮਾਵਾਂਗੇ,” 14ਤੁਸੀਂ ਇਹ ਵੀ ਨਹੀਂ ਜਾਣਦੇ ਕਿ ਕੱਲ੍ਹ ਤੁਹਾਡੇ ਜੀਵਨ ਦਾ ਕੀ ਬਣੇਗਾ; ਕਿਉਂਕਿ ਤੁਸੀਂ ਤਾਂ ਭਾਫ ਦੇ ਸਮਾਨ ਹੋ ਜੋ ਥੋੜ੍ਹੇ ਸਮੇਂ ਲਈ ਵਿਖਾਈ ਦਿੰਦੀ ਹੈ ਅਤੇ ਫਿਰ ਅਲੋਪ ਹੋ ਜਾਂਦੀ ਹੈ। 15ਸਗੋਂ ਤੁਹਾਨੂੰ ਇਹ ਕਹਿਣਾ ਚਾਹੀਦਾ ਹੈ, “ਜੇ ਪ੍ਰਭੂ ਚਾਹੇ ਤਾਂ ਅਸੀਂ ਜੀਉਂਦੇ ਰਹਾਂਗੇ ਅਤੇ ਇਹ ਜਾਂ ਉਹ ਕੰਮ ਕਰਾਂਗੇ।” 16ਪਰ ਤੁਸੀਂ ਆਪਣੀਆਂ ਫੜ੍ਹਾਂ ਉੱਤੇ ਘਮੰਡ ਕਰਦੇ ਹੋ; ਇਸ ਤਰ੍ਹਾਂ ਦਾ ਸਾਰਾ ਘਮੰਡ ਬੁਰਾ ਹੈ। 17ਇਸ ਲਈ ਜਿਹੜਾ ਭਲਾਈ ਕਰਨਾ ਜਾਣਦਾ ਹੈ ਅਤੇ ਨਹੀਂ ਕਰਦਾ, ਇਹ ਉਸ ਦੇ ਲਈ ਪਾਪ ਹੈ।
Currently Selected:
ਯਾਕੂਬ 4: PSB
Highlight
Copy
Compare
Share
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative