ਯਾਕੂਬ 3
3
ਜੀਭ ਨੂੰ ਵੱਸ ਵਿੱਚ ਰੱਖਣਾ
1ਹੇ ਮੇਰੇ ਭਾਈਓ, ਤੁਹਾਡੇ ਵਿੱਚੋਂ ਬਹੁਤੇ ਲੋਕ ਉਪਦੇਸ਼ਕ ਬਣਨ ਦੀ ਲੋਚ ਨਾ ਕਰਨ, ਇਸ ਲਈ ਕਿ ਤੁਸੀਂ ਜਾਣਦੇ ਹੋ ਜੋ ਸਾਨੂੰ ਉਪਦੇਸ਼ਕਾਂ ਨੂੰ ਵਧੀਕ ਸਜ਼ਾ ਮਿਲੇਗੀ, 2ਕਿਉਂਕਿ ਸਾਡੇ ਸਾਰਿਆਂ ਕੋਲੋਂ ਬਾਰ-ਬਾਰ ਭੁੱਲ ਹੋ ਜਾਂਦੀ ਹੈ। ਜੇ ਕੋਈ ਆਪਣੇ ਸ਼ਬਦਾਂ ਵਿੱਚ ਭੁੱਲ ਨਹੀਂ ਕਰਦਾ ਤਾਂ ਉਹ ਸਿੱਧ ਹੈ ਅਤੇ ਆਪਣੀ ਸਾਰੀ ਦੇਹ ਨੂੰ ਵੀ ਵੱਸ ਵਿੱਚ ਰੱਖ ਸਕਦਾ ਹੈ। 3ਜਦੋਂ ਅਸੀਂ ਘੋੜਿਆਂ ਨੂੰ ਆਪਣੇ ਕਾਬੂ ਵਿੱਚ ਰੱਖਣ ਲਈ ਉਨ੍ਹਾਂ ਦੇ ਮੂੰਹਾਂ ਵਿੱਚ ਲਗਾਮਾਂ ਪਾਉਂਦੇ ਹਾਂ ਤਾਂ ਉਨ੍ਹਾਂ ਦੇ ਸਾਰੇ ਸਰੀਰ ਨੂੰ ਮੋੜ ਸਕਦੇ ਹਾਂ। 4ਸਮੁੰਦਰੀ ਜਹਾਜ਼ਾਂ ਨੂੰ ਵੀ ਵੇਖੋ; ਭਾਵੇਂ ਉਹ ਬਹੁਤ ਵੱਡੇ ਹੁੰਦੇ ਹਨ ਅਤੇ ਤੇਜ ਹਵਾਵਾਂ ਦੁਆਰਾ ਚਲਾਏ ਜਾਂਦੇ ਹਨ, ਤਾਂ ਵੀ ਮਲਾਹ ਉਨ੍ਹਾਂ ਨੂੰ ਛੋਟੀ ਜਿਹੀ ਪਤਵਾਰ ਨਾਲ ਜਿੱਧਰ ਚਾਹੁੰਦਾ ਹੈ ਉਸੇ ਦਿਸ਼ਾ ਵਿੱਚ ਮੋੜਦਾ ਹੈ; 5ਉਸੇ ਤਰ੍ਹਾਂ ਜੀਭ ਵੀ ਇੱਕ ਛੋਟਾ ਜਿਹਾ ਅੰਗ ਹੈ, ਪਰ ਵੱਡੀਆਂ-ਵੱਡੀਆਂ ਫੜ੍ਹਾਂ ਮਾਰਦੀ ਹੈ।
ਵੇਖੋ, ਥੋੜ੍ਹੀ ਜਿਹੀ ਅੱਗ ਕਿੰਨੇ ਵੱਡੇ ਜੰਗਲ ਨੂੰ ਸਾੜ ਸੁੱਟਦੀ ਹੈ। 6ਜੀਭ ਵੀ ਇੱਕ ਅੱਗ ਹੈ; ਇਹ ਸਾਡੇ ਅੰਗਾਂ ਵਿੱਚ ਕੁਧਰਮ ਦੀ ਇੱਕ ਦੁਨੀਆ ਹੈ ਜੋ ਸਾਡੀ ਸਾਰੀ ਦੇਹ ਨੂੰ ਦਾਗ ਲਾਉਂਦੀ ਹੈ ਤੇ ਜੀਵਨ ਚੱਕਰ ਨੂੰ ਅੱਗ ਲਾ ਸੁੱਟਦੀ ਅਤੇ ਆਪ ਨਰਕ ਦੀ ਅੱਗ ਨਾਲ ਸਾੜੀ ਜਾਂਦੀ ਹੈ। 7ਕਿਉਂਕਿ ਹਰ ਤਰ੍ਹਾਂ ਦੇ ਜਾਨਵਰ ਅਤੇ ਪੰਛੀ, ਰੀਂਗਣ ਵਾਲੇ ਜੀਵ ਅਤੇ ਜਲ-ਜੰਤੂ ਮਨੁੱਖ ਦੇ ਵੱਸ ਵਿੱਚ ਕੀਤੇ ਜਾ ਸਕਦੇ ਹਨ ਅਤੇ ਕੀਤੇ ਵੀ ਗਏ ਹਨ, 8ਪਰ ਕੋਈ ਮਨੁੱਖ ਜੀਭ ਨੂੰ ਵੱਸ ਵਿੱਚ ਨਹੀਂ ਕਰ ਸਕਦਾ; ਇਹ ਉਹ ਬੁਰਾਈ ਹੈ ਜੋ ਕਦੇ ਰੁਕਦੀ ਨਹੀਂ ਅਤੇ ਘਾਤਕ ਜ਼ਹਿਰ ਨਾਲ ਭਰੀ ਹੋਈ ਹੈ। 9ਇਸੇ ਨਾਲ ਅਸੀਂ ਆਪਣੇ ਪ੍ਰਭੂ#3:9 ਕੁਝ ਹਸਤਲੇਖਾਂ ਵਿੱਚ “ਪ੍ਰਭੂ” ਦੇ ਸਥਾਨ 'ਤੇ “ਪਰਮੇਸ਼ਰ” ਲਿਖਿਆ ਹੈ। ਅਤੇ ਪਿਤਾ ਨੂੰ ਧੰਨ ਕਹਿੰਦੇ ਹਾਂ ਅਤੇ ਇਸੇ ਨਾਲ ਮਨੁੱਖਾਂ ਨੂੰ ਜੋ ਪਰਮੇਸ਼ਰ ਦੇ ਸਰੂਪ ਉੱਤੇ ਸਿਰਜੇ ਗਏ ਹਨ, ਸਰਾਪ ਦਿੰਦੇ ਹਾਂ। 10ਇੱਕੋ ਮੂੰਹ ਤੋਂ ਬਰਕਤ ਅਤੇ ਸਰਾਪ ਦੋਵੇਂ ਨਿੱਕਲਦੇ ਹਨ; ਹੇ ਮੇਰੇ ਭਾਈਓ, ਇਹ ਗੱਲਾਂ ਇਸ ਤਰ੍ਹਾਂ ਨਹੀਂ ਹੋਣੀਆਂ ਚਾਹੀਦੀਆਂ! 11ਕੀ ਕਿਸੇ ਸੋਮੇ ਦੇ ਇੱਕੋ ਮੂੰਹ ਵਿੱਚੋਂ ਮਿੱਠਾ ਅਤੇ ਖਾਰਾ ਪਾਣੀ ਨਿੱਕਲਦਾ ਹੈ? 12ਹੇ ਮੇਰੇ ਭਾਈਓ, ਕੀ ਅੰਜੀਰ ਦੇ ਦਰਖ਼ਤ ਨੂੰ ਜ਼ੈਤੂਨ ਜਾਂ ਅੰਗੂਰ ਦੀ ਵੇਲ ਨੂੰ ਅੰਜੀਰ ਲੱਗ ਸਕਦੇ ਹਨ? ਇਸੇ ਤਰ੍ਹਾਂ ਖਾਰੇ ਪਾਣੀ ਦੇ ਸੋਮੇ ਵਿੱਚੋਂ ਮਿੱਠਾ ਪਾਣੀ ਨਹੀਂ ਨਿੱਕਲ ਸਕਦਾ।
ਸਵਰਗੀ ਬੁੱਧ
13ਤੁਹਾਡੇ ਵਿੱਚੋਂ ਕੌਣ ਗਿਆਨੀ ਜਾਂ ਸਮਝਦਾਰ ਹੈ? ਉਹ ਆਪਣੇ ਕੰਮਾਂ ਨੂੰ ਚੰਗੇ ਚਾਲ-ਚਲਣ ਦੁਆਰਾ ਬੁੱਧ ਦੀ ਨਰਮਾਈ ਨਾਲ ਪਰਗਟ ਕਰੇ। 14ਪਰ ਜੇ ਤੁਹਾਡੇ ਦਿਲ ਵਿੱਚ ਤਿੱਖੀ ਈਰਖਾ ਅਤੇ ਸੁਆਰਥ ਹੈ ਤਾਂ ਘਮੰਡ ਨਾ ਕਰੋ ਅਤੇ ਸੱਚ ਨੂੰ ਝੂਠਾ ਸਿੱਧ ਨਾ ਕਰੋ। 15ਇਹ ਉਹ ਬੁੱਧ ਨਹੀਂ ਜਿਹੜੀ ਉੱਪਰੋਂ ਆਉਂਦੀ ਹੈ, ਬਲਕਿ ਇਹ ਸੰਸਾਰਕ, ਸੁਭਾਵਕ ਅਤੇ ਸ਼ੈਤਾਨੀ ਹੈ। 16ਕਿਉਂਕਿ ਜਿੱਥੇ ਈਰਖਾ ਅਤੇ ਸੁਆਰਥ ਹੈ, ਉੱਥੇ ਗੜਬੜੀ ਅਤੇ ਹਰ ਤਰ੍ਹਾਂ ਦਾ ਬੁਰਾ ਕੰਮ ਹੁੰਦਾ ਹੈ; 17ਪਰ ਜਿਹੜੀ ਬੁੱਧ ਉੱਪਰੋਂ ਹੈ ਉਹ ਪਹਿਲਾਂ ਪਵਿੱਤਰ ਹੈ, ਫਿਰ ਮਿਲਣਸਾਰ, ਨਿਮਰ, ਹਠ ਤੋਂ ਰਹਿਤ, ਦਇਆ ਅਤੇ ਚੰਗੇ ਫਲਾਂ ਨਾਲ ਭਰਪੂਰ, ਪੱਖਪਾਤ ਤੋਂ ਰਹਿਤ ਅਤੇ ਨਿਸ਼ਕਪਟ ਹੈ; 18ਅਤੇ ਮੇਲ ਕਰਾਉਣ ਵਾਲੇ ਧਾਰਮਿਕਤਾ ਦਾ ਫਲ ਮੇਲ-ਮਿਲਾਪ ਨਾਲ ਬੀਜਦੇ ਹਨ।
Currently Selected:
ਯਾਕੂਬ 3: PSB
Highlight
Copy
Compare
Share
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative