Bible App logo
Search Icon

ਇਬਰਾਨੀਆਂ 1

1
ਪੁੱਤਰ ਦਾ ਸਰੂਪ
1ਬੀਤੇ ਸਮੇਂ ਵਿੱਚ ਪਰਮੇਸ਼ਰ ਨੇ ਨਬੀਆਂ ਦੇ ਰਾਹੀਂ ਵੱਖ-ਵੱਖ ਸਮਿਆਂ 'ਤੇ ਕਈ ਤਰ੍ਹਾਂ ਨਾਲ ਸਾਡੇ ਪੁਰਖਿਆਂ ਨਾਲ ਗੱਲ ਕੀਤੀ, 2ਪਰ ਇਨ੍ਹਾਂ ਆਖਰੀ ਦਿਨਾਂ ਵਿੱਚ ਉਸ ਨੇ ਸਾਡੇ ਨਾਲ ਆਪਣੇ ਪੁੱਤਰ ਦੇ ਰਾਹੀਂ ਗੱਲ ਕੀਤੀ ਜਿਸ ਨੂੰ ਉਸ ਨੇ ਸਭਨਾਂ ਵਸਤਾਂ ਦਾ ਵਾਰਸ ਠਹਿਰਾਇਆ ਅਤੇ ਜਿਸ ਦੇ ਦੁਆਰਾ ਉਸ ਨੇ ਸ੍ਰਿਸ਼ਟੀ#1:2 ਮੂਲ ਸ਼ਬਦ ਅਰਥ: ਯੁਗਾਂ ਦੀ ਵੀ ਰਚਨਾ ਕੀਤੀ। 3ਉਹ ਪਰਮੇਸ਼ਰ ਦੀ ਮਹਿਮਾ ਦਾ ਪਰਕਾਸ਼ ਅਤੇ ਉਸ ਦੀ ਸ਼ਖਸੀਅਤ ਦਾ ਪ੍ਰਤਿਬਿੰਬ ਹੈ ਅਤੇ ਆਪਣੀ ਸਮਰੱਥਾ ਦੇ ਵਚਨ ਦੁਆਰਾ ਸਭਨਾਂ ਵਸਤਾਂ ਨੂੰ ਸੰਭਾਲਦਾ ਹੈ। ਉਹ ਪਾਪਾਂ ਤੋਂ ਸ਼ੁੱਧਤਾ ਪ੍ਰਦਾਨ ਕਰਕੇ ਉਤਾਂਹ ਅੱਤ ਮਹਾਨ ਦੇ ਸੱਜੇ ਹੱਥ ਬਿਰਾਜਮਾਨ ਹੋਇਆ। 4ਉਹ ਸਵਰਗਦੂਤਾਂ ਨਾਲੋਂ ਅੱਤ ਉੱਚਾ ਅਤੇ ਅੱਤ ਸ੍ਰੇਸ਼ਠ ਠਹਿਰਿਆ ਅਤੇ ਉਸ ਨੇ ਉਨ੍ਹਾਂ ਨਾਲੋਂ ਇੱਕ ਉੱਤਮ ਨਾਮ ਵਿਰਸੇ ਵਿੱਚ ਪਾਇਆ।
ਪੁੱਤਰ ਸਵਰਗਦੂਤਾਂ ਨਾਲੋਂ ਉੱਤਮ ਹੈ
5ਕਿਉਂਕਿ ਪਰਮੇਸ਼ਰ ਨੇ ਸਵਰਗਦੂਤਾਂ ਵਿੱਚੋਂ ਕਿਸ ਨੂੰ ਕਦੇ ਇਹ ਕਿਹਾ:
ਤੂੰ ਮੇਰਾ ਪੁੱਤਰ ਹੈਂ;
ਅੱਜ ਤੂੰ ਮੇਰੇ ਤੋਂ ਜਨਮਿਆ ਹੈਂ # ਜ਼ਬੂਰ 2:7
ਅਤੇ ਫੇਰ ਇਹ,
ਮੈਂ ਉਸ ਦਾ ਪਿਤਾ ਹੋਵਾਂਗਾ
ਅਤੇ ਉਹ ਮੇਰਾ ਪੁੱਤਰ ਹੋਵੇਗਾ? # 2 ਸਮੂਏਲ 7:14
6ਜਦੋਂ ਉਹ ਆਪਣੇ ਜੇਠੇ ਨੂੰ ਫੇਰ ਸੰਸਾਰ ਵਿੱਚ ਲਿਆਉਂਦਾ ਹੈ ਤਾਂ ਕਹਿੰਦਾ ਹੈ:
ਪਰਮੇਸ਼ਰ ਦੇ ਸਭ ਦੂਤ ਉਸ ਦੀ ਅਰਾਧਨਾ ਕਰਨ। # ਬਿਵਸਥਾ 32:43
7ਫਿਰ ਸਵਰਗਦੂਤਾਂ ਦੇ ਵਿਖੇ ਉਹ ਕਹਿੰਦਾ ਹੈ:
ਉਹ ਆਪਣੇ ਦੂਤਾਂ ਨੂੰ ਹਵਾਵਾਂ
ਅਤੇ ਆਪਣੇ ਸੇਵਕਾਂ ਨੂੰ ਅੱਗ ਦੀ ਲਾਟ ਬਣਾਉਂਦਾ ਹੈ। # ਜ਼ਬੂਰ 104:4
8ਪਰ ਪੁੱਤਰ ਦੇ ਵਿਖੇ:
ਹੇ ਪਰਮੇਸ਼ਰ, ਤੇਰਾ ਸਿੰਘਾਸਣ ਯੁਗੋ-ਯੁਗ ਕਾਇਮ ਹੈ
ਅਤੇ ਤੇਰੇ ਰਾਜ ਦਾ ਰਾਜਦੰਡ # 1:8 ਰਾਜ-ਸੱਤਾ ਧਾਰਮਿਕਤਾ ਦਾ ਰਾਜਦੰਡ ਹੈ।
9 ਤੂੰ ਧਾਰਮਿਕਤਾ ਨਾਲ ਪ੍ਰੇਮ ਕੀਤਾ ਅਤੇ ਕੁਧਰਮ ਨਾਲ ਘਿਰਣਾ ਕੀਤੀ;
ਇਸੇ ਕਰਕੇ ਪਰਮੇਸ਼ਰ ਨੇ, ਤੇਰੇ ਪਰਮੇਸ਼ਰ ਨੇ ਤੈਨੂੰ ਤੇਰੇ ਸਾਥੀਆਂ ਨਾਲੋਂ ਵਧਕੇ
ਅਨੰਦ ਦੇ ਤੇਲ ਨਾਲ ਮਸਹ ਕੀਤਾ। # ਜ਼ਬੂਰ 45:6-7
10ਅਤੇ ਇਹ ਵੀ:
ਹੇ ਪ੍ਰਭੂ, ਅਰੰਭ ਵਿੱਚ ਤੂੰ ਧਰਤੀ ਦੀ ਨੀਂਹ ਰੱਖੀ
ਅਤੇ ਅਕਾਸ਼ ਤੇਰੇ ਹੱਥਾਂ ਦੀ ਕਾਰੀਗਰੀ ਹਨ।
11 ਇਹ ਤਾਂ ਨਾਸ ਹੋ ਜਾਣਗੇ, ਪਰ ਤੂੰ ਕਾਇਮ ਰਹਿੰਦਾ ਹੈਂ;
ਇਹ ਸਭ ਕੱਪੜੇ ਵਾਂਗ ਪੁਰਾਣੇ ਹੋ ਜਾਣਗੇ।
12 ਤੂੰ ਉਨ੍ਹਾਂ ਨੂੰ ਚਾਦਰ ਵਾਂਗ ਲਪੇਟ ਦੇਵੇਂਗਾ
ਅਤੇ ਉਹ ਕੱਪੜੇ ਵਾਂਗ ਬਦਲੇ ਜਾਣਗੇ।
ਪਰ ਤੂੰ ਇੱਕੋ ਜਿਹਾ ਰਹਿੰਦਾ ਹੈਂ
ਅਤੇ ਤੇਰੇ ਵਰ੍ਹਿਆਂ ਦਾ ਅੰਤ ਨਹੀਂ ਹੋਵੇਗਾ। # ਜ਼ਬੂਰ 102:25-27
13ਫਿਰ ਉਸ ਨੇ ਸਵਰਗਦੂਤਾਂ ਵਿੱਚੋਂ ਕਿਸ ਨੂੰ ਕਦੇ ਇਹ ਕਿਹਾ:
ਮੇਰੇ ਸੱਜੇ ਹੱਥ ਬੈਠ
ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ
ਤੇਰੇ ਪੈਰਾਂ ਦੀ ਚੌਂਕੀ ਨਾ ਬਣਾ ਦਿਆਂ? # ਜ਼ਬੂਰ 110:1
14ਕੀ ਉਹ ਸਭ ਸੇਵਾ ਕਰਨ ਵਾਲੀਆਂ ਆਤਮਾਵਾਂ ਨਹੀਂ ਹਨ ਜੋ ਉਨ੍ਹਾਂ ਦੀ ਸੇਵਾ ਲਈ ਭੇਜੀਆਂ ਜਾਂਦੀਆਂ ਹਨ ਜਿਹੜੇ ਮੁਕਤੀ ਦੇ ਵਾਰਸ ਬਣਨ ਵਾਲੇ ਹਨ?

Highlight

Copy

Compare

Share

None

Want to have your highlights saved across all your devices? Sign up or sign in