ਗਲਾਤੀਆਂ 4
4
1ਹੁਣ ਮੈਂ ਕਹਿੰਦਾ ਹਾਂ ਕਿ ਵਾਰਸ ਜਿੰਨਾ ਚਿਰ ਬੱਚਾ ਹੈ, ਉਸ ਵਿੱਚ ਅਤੇ ਗੁਲਾਮ ਵਿੱਚ ਕੋਈ ਅੰਤਰ ਨਹੀਂ ਭਾਵੇਂ ਉਹ ਸਭ ਚੀਜ਼ਾਂ ਦਾ ਮਾਲਕ ਹੈ। 2ਪਰ ਪਿਤਾ ਦੁਆਰਾ ਨਿਰਧਾਰਤ ਸਮੇਂ ਤੱਕ ਉਹ ਸਰਪ੍ਰਸਤਾਂ ਅਤੇ ਮੁਖ਼ਤਿਆਰਾਂ ਦੇ ਅਧੀਨ ਰਹਿੰਦਾ ਹੈ। 3ਇਸੇ ਤਰ੍ਹਾਂ ਅਸੀਂ ਵੀ ਜਦੋਂ ਬੱਚੇ ਸੀ ਤਾਂ ਸੰਸਾਰ ਦੇ ਮੂਲ ਸਿਧਾਂਤਾਂ ਦੇ ਗੁਲਾਮ ਸੀ। 4ਪਰ ਜਦੋਂ ਸਮਾਂ ਪੂਰਾ ਹੋਇਆ ਤਾਂ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਭੇਜਿਆ ਜੋ ਔਰਤ ਤੋਂ ਜਨਮਿਆ ਅਤੇ ਬਿਵਸਥਾ ਦੇ ਅਧੀਨ ਜਨਮਿਆ, 5ਤਾਂਕਿ ਉਨ੍ਹਾਂ ਨੂੰ ਜਿਹੜੇ ਬਿਵਸਥਾ ਦੇ ਅਧੀਨ ਹਨ ਮੁੱਲ ਦੇ ਕੇ ਛੁਡਾਵੇ ਜਿਸ ਨਾਲ ਅਸੀਂ ਪੁਤਰੇਲੇ ਪੁੱਤਰ ਹੋਣ ਦਾ ਹੱਕ ਪ੍ਰਾਪਤ ਕਰੀਏ। 6ਹੁਣ ਕਿਉਂਕਿ ਤੁਸੀਂ ਪੁੱਤਰ ਹੋ, ਇਸ ਲਈ ਪਰਮੇਸ਼ਰ ਨੇ ਆਪਣੇ ਪੁੱਤਰ ਦੇ ਆਤਮਾ ਨੂੰ ਸਾਡੇ ਮਨਾਂ ਵਿੱਚ ਪਾਇਆ ਜਿਹੜਾ “ਹੇ ਅੱਬਾ, ਹੇ ਪਿਤਾ” ਪੁਕਾਰਦਾ ਹੈ। 7ਸੋ ਹੁਣ ਤੋਂ ਤੂੰ ਦਾਸ ਨਹੀਂ, ਸਗੋਂ ਪੁੱਤਰ ਹੈਂ ਅਤੇ ਜੇ ਪੁੱਤਰ ਹੈਂ ਤਾਂ ਪਰਮੇਸ਼ਰ ਦੇ ਰਾਹੀਂ ਵਾਰਸ#4:7 ਕੁਝ ਹਸਤਲੇਖਾਂ ਵਿੱਚ “ਪਰਮੇਸ਼ਰ ਦੇ ਦੁਆਰਾ ਵਾਰਸ” ਦੇ ਸਥਾਨ 'ਤੇ “ਮਸੀਹ ਦੇ ਦੁਆਰਾ ਪਰਮੇਸ਼ਰ ਦੇ ਵਾਰਸ” ਲਿਖਿਆ ਹੈ। ਵੀ ਹੈਂ।
ਗਲਾਤੀਆਂ ਬਾਰੇ ਚਿੰਤਾ
8ਜਦੋਂ ਤੁਸੀਂ ਪਰਮੇਸ਼ਰ ਨੂੰ ਨਹੀਂ ਜਾਣਦੇ ਸੀ ਤਾਂ ਉਨ੍ਹਾਂ ਦੇ ਬੰਧਨ ਵਿੱਚ ਸੀ ਜੋ ਅਸਲ ਵਿੱਚ ਪਰਮੇਸ਼ਰ ਨਹੀਂ ਹਨ। 9ਪਰ ਹੁਣ ਜਦੋਂ ਤੁਸੀਂ ਪਰਮੇਸ਼ਰ ਨੂੰ ਜਾਣ ਲਿਆ, ਸਗੋਂ ਇਹ ਕਹੀਏ ਕਿ ਪਰਮੇਸ਼ਰ ਨੇ ਤੁਹਾਨੂੰ ਜਾਣ ਲਿਆ, ਤਾਂ ਤੁਸੀਂ ਦੁਬਾਰਾ ਨਿਰਬਲ ਅਤੇ ਵਿਅਰਥ ਮੂਲ ਸਿਧਾਂਤਾਂ ਵੱਲ ਕਿਉਂ ਮੁੜਦੇ ਹੋ? ਕੀ ਤੁਸੀਂ ਇੱਕ ਵਾਰ ਫੇਰ ਉਨ੍ਹਾਂ ਦੇ ਗੁਲਾਮ ਬਣਨਾ ਚਾਹੁੰਦੇ ਹੋ? 10ਤੁਸੀਂ ਦਿਨਾਂ, ਮਹੀਨਿਆਂ, ਰੁੱਤਾਂ ਅਤੇ ਸਾਲਾਂ ਨੂੰ ਮੰਨਦੇ ਹੋ। 11ਮੈਂ ਤੁਹਾਡੇ ਵਿਖੇ ਡਰਦਾ ਹਾਂ ਕਿ ਕਿਤੇ ਅਜਿਹਾ ਨਾ ਹੋਵੇ ਜੋ ਤੁਹਾਡੇ ਲਈ ਕੀਤੀ ਗਈ ਮੇਰੀ ਮਿਹਨਤ ਵਿਅਰਥ ਜਾਵੇ।
12ਹੇ ਭਾਈਓ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਵਰਗੇ ਬਣੋ, ਕਿਉਂਕਿ ਮੈਂ ਵੀ ਤੁਹਾਡੇ ਵਰਗਾ ਬਣਿਆ। ਤੁਸੀਂ ਮੇਰਾ ਕੁਝ ਬੁਰਾ ਨਹੀਂ ਕੀਤਾ; 13ਅਤੇ ਤੁਸੀਂ ਜਾਣਦੇ ਹੋ ਕਿ ਮੇਰੇ ਸਰੀਰ ਦੀ ਨਿਰਬਲਤਾ ਤੁਹਾਨੂੰ ਪਹਿਲੀ ਵਾਰ ਖੁਸ਼ਖ਼ਬਰੀ ਸੁਣਾਉਣ ਦੀ ਵਜ੍ਹਾ ਬਣੀ। 14ਤੁਸੀਂ ਮੇਰੇ ਸਰੀਰ ਦੀ ਇਸ ਦਸ਼ਾ ਨੂੰ ਜੋ ਕਿ ਤੁਹਾਡੇ ਲਈ ਪਰਤਾਵਾ ਸੀ ਤੁੱਛ ਨਹੀਂ ਜਾਣਿਆ ਅਤੇ ਨਾ ਘਿਰਣਾ ਕੀਤੀ, ਸਗੋਂ ਮੈਨੂੰ ਪਰਮੇਸ਼ਰ ਦੇ ਦੂਤ ਵਾਂਗ, ਬਲਕਿ ਮਸੀਹ ਯਿਸੂ ਵਾਂਗ ਸਵੀਕਾਰ ਕੀਤਾ। 15ਹੁਣ ਤੁਹਾਡਾ ਉਹ ਅਨੰਦ ਕਿੱਥੇ ਗਿਆ? ਕਿਉਂਕਿ ਮੈਂ ਤੁਹਾਡੀ ਗਵਾਹੀ ਦਿੰਦਾ ਹਾਂ ਕਿ ਜੇ ਹੋ ਸਕਦਾ ਤਾਂ ਤੁਸੀਂ ਆਪਣੀਆਂ ਅੱਖਾਂ ਵੀ ਕੱਢ ਕੇ ਮੈਨੂੰ ਦੇ ਦਿੰਦੇ। 16ਕੀ ਮੈਂ ਤੁਹਾਡੇ ਨਾਲ ਸੱਚ ਬੋਲਣ ਕਰਕੇ ਤੁਹਾਡਾ ਵੈਰੀ ਬਣ ਗਿਆ ਹਾਂ? 17ਉਹ ਤੁਹਾਡੇ ਪ੍ਰਤੀ ਉਤਸੁਕ ਹਨ, ਪਰ ਭਲੇ ਲਈ ਨਹੀਂ; ਉਹ ਤੁਹਾਨੂੰ ਅਲੱਗ ਕਰਨਾ ਚਾਹੁੰਦੇ ਹਨ ਕਿ ਤੁਸੀਂ ਵੀ ਉਨ੍ਹਾਂ ਪ੍ਰਤੀ ਉਤਸੁਕ ਹੋਵੋ। 18ਹਮੇਸ਼ਾ ਭਲੀ ਗੱਲ ਲਈ ਉਤਸੁਕ ਰਹਿਣਾ ਚੰਗਾ ਹੈ, ਨਾ ਕਿ ਕੇਵਲ ਉਦੋਂ ਜਦੋਂ ਮੈਂ ਤੁਹਾਡੇ ਨਾਲ ਹੁੰਦਾ ਹਾਂ। 19ਮੇਰੇ ਬੱਚਿਓ, ਜਦੋਂ ਤੱਕ ਤੁਹਾਡੇ ਵਿੱਚ ਮਸੀਹ ਦਾ ਸਰੂਪ ਨਾ ਬਣ ਜਾਵੇ ਮੈਂ ਤੁਹਾਡੇ ਲਈ ਮੁੜ ਜਣੇਪੇ ਜਿਹੀਆਂ ਪੀੜਾਂ ਸਹਿੰਦਾ ਹਾਂ। 20ਮੈਂ ਚਾਹੁੰਦਾ ਸੀ ਕਿ ਇਸ ਸਮੇਂ ਤੁਹਾਡੇ ਕੋਲ ਹੁੰਦਾ ਅਤੇ ਹੋਰ ਤਰੀਕੇ ਨਾਲ ਗੱਲ ਕਰਦਾ, ਕਿਉਂਕਿ ਮੈਂ ਤੁਹਾਡੇ ਵਿਖੇ ਦੁਬਿਧਾ ਵਿੱਚ ਹਾਂ।
ਸਾਰਾਹ ਅਤੇ ਹਾਜਰਾ: ਦੋ ਨੇਮ
21ਤੁਸੀਂ ਜਿਹੜੇ ਬਿਵਸਥਾ ਦੇ ਅਧੀਨ ਹੋਣਾ ਚਾਹੁੰਦੇ ਹੋ ਮੈਨੂੰ ਦੱਸੋ, ਕੀ ਤੁਸੀਂ ਬਿਵਸਥਾ ਦੀ ਨਹੀਂ ਸੁਣਦੇ? 22ਕਿਉਂਕਿ ਲਿਖਿਆ ਹੈ ਕਿ ਅਬਰਾਹਾਮ ਦੇ ਦੋ ਪੁੱਤਰ ਸਨ; ਇੱਕ ਦਾਸੀ ਤੋਂ ਅਤੇ ਦੂਜਾ ਅਜ਼ਾਦ ਔਰਤ ਤੋਂ। 23ਜਿਹੜਾ ਦਾਸੀ ਤੋਂ ਸੀ ਉਹ ਸਰੀਰ ਦੇ ਅਨੁਸਾਰ ਜਨਮਿਆ, ਪਰ ਜਿਹੜਾ ਅਜ਼ਾਦ ਔਰਤ ਤੋਂ ਸੀ ਉਹ ਵਾਇਦੇ ਦੇ ਰਾਹੀਂ ਜਨਮਿਆ। 24ਇਹ ਇੱਕ ਉਦਾਹਰਣ ਹੈ: ਇਹ ਔਰਤਾਂ ਦੋ ਨੇਮ ਹਨ; ਇੱਕ ਸੀਨਾ ਪਹਾੜ ਤੋਂ ਹੈ ਜਿਸ ਤੋਂ ਗੁਲਾਮ ਹੀ ਪੈਦਾ ਹੁੰਦੇ ਹਨ ਜੋ ਕਿ ਹਾਜਰਾ ਹੈ। 25ਹੁਣ ਮੰਨ ਲਵੋ ਕਿ ਹਾਜਰਾ ਅਰਬ ਦਾ ਸੀਨਾ ਪਹਾੜ ਹੈ ਜੋ ਵਰਤਮਾਨ ਯਰੂਸ਼ਲਮ ਨੂੰ ਦਰਸਾਉਂਦੀ ਹੈ, ਕਿਉਂਕਿ ਉਹ ਆਪਣੇ ਬੱਚਿਆਂ ਸਹਿਤ ਗੁਲਾਮੀ ਵਿੱਚ ਹੈ। 26ਪਰ ਉਤਾਂਹ ਦੀ ਯਰੂਸ਼ਲਮ ਅਜ਼ਾਦ ਹੈ ਜੋ ਸਾਡੀ ਮਾਂ#4:26 ਕੁਝ ਹਸਤਲੇਖਾਂ ਵਿੱਚ “ਸਾਡੀ ਮਾਂ” ਦੇ ਸਥਾਨ 'ਤੇ “ਸਾਡੇ ਸਾਰਿਆਂ ਦੀ ਮਾਂ” ਲਿਖਿਆ ਹੈ। ਹੈ; 27ਕਿਉਂਕਿ ਲਿਖਿਆ ਹੈ:
ਹੇ ਬਾਂਝ, ਤੂੰ ਜੋ ਜਨਮ ਨਹੀਂ ਦਿੰਦੀ, ਅਨੰਦ ਮਨਾ!
ਤੂੰ ਜਿਸ ਨੂੰ ਜਣੇਪੇ ਦੀਆਂ ਪੀੜਾਂ ਸਹਿਣੀਆਂ ਨਹੀਂ ਪੈਂਦੀਆਂ, ਖੁਸ਼ ਹੋ ਅਤੇ ਨਾਰ੍ਹੇ ਮਾਰ!
ਕਿਉਂਕਿ ਤਿਆਗੀ ਹੋਈ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ। #
ਯਸਾਯਾਹ 54:1
28ਹੁਣ ਹੇ ਭਾਈਓ, ਤੁਸੀਂ ਇਸਹਾਕ ਵਾਂਗ ਵਾਇਦੇ ਦੀ ਸੰਤਾਨ ਹੋ। 29ਪਰ ਜਿਵੇਂ ਉਸ ਸਮੇਂ ਉਹ ਜਿਹੜਾ ਸਰੀਰ ਦੇ ਅਨੁਸਾਰ ਜਨਮਿਆ ਸੀ ਆਤਮਾ ਦੇ ਅਨੁਸਾਰ ਜਨਮੇ ਹੋਏ ਨੂੰ ਸਤਾਉਂਦਾ ਸੀ, ਉਸੇ ਤਰ੍ਹਾਂ ਹੁਣ ਵੀ ਹੈ। 30ਪਰ ਲਿਖਤ ਕੀ ਕਹਿੰਦੀ ਹੈ?“ਦਾਸੀ ਅਤੇ ਉਸ ਦੇ ਪੁੱਤਰ ਨੂੰ ਕੱਢ ਦੇ, ਕਿਉਂਕਿ ਦਾਸੀ ਦਾ ਪੁੱਤਰ ਅਜ਼ਾਦ ਔਰਤ ਦੇ ਪੁੱਤਰ ਨਾਲ ਵਾਰਸ ਨਹੀਂ ਹੋਵੇਗਾ।”#ਉਤਪਤ 21:10 31ਇਸ ਲਈ ਹੇ ਭਾਈਓ, ਅਸੀਂ ਦਾਸੀ ਦੀ ਨਹੀਂ, ਸਗੋਂ ਅਜ਼ਾਦ ਔਰਤ ਦੀ ਸੰਤਾਨ ਹਾਂ।
Currently Selected:
ਗਲਾਤੀਆਂ 4: PSB
Highlight
Share
Copy
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative

: