ਗਲਾਤੀਆਂ 3
3
ਵਿਸ਼ਵਾਸ ਦੁਆਰਾ ਧਰਮੀ ਠਹਿਰਾਏ ਜਾਣਾ
1ਹੇ ਨਿਰਬੁੱਧ ਗਲਾਤੀਓ, ਕਿਸ ਨੇ ਤੁਹਾਨੂੰ ਮੋਹ ਲਿਆ#3:1 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਕਿ ਤੁਸੀਂ ਸਚਾਈ ਉੱਤੇ ਨਾ ਚੱਲੋ” ਲਿਖਿਆ ਹੈ।? ਤੁਹਾਡੀਆਂ ਅੱਖਾਂ ਸਾਹਮਣੇ ਹੀ ਤਾਂ ਯਿਸੂ ਮਸੀਹ ਸਲੀਬ 'ਤੇ ਚੜ੍ਹਾਇਆ ਹੋਇਆ ਪ੍ਰਤੱਖ ਵਿਖਾਇਆ ਗਿਆ। 2ਮੈਂ ਤੁਹਾਡੇ ਕੋਲੋਂ ਕੇਵਲ ਇਹ ਜਾਣਨਾ ਚਾਹੁੰਦਾ ਹਾਂ; ਕੀ ਤੁਸੀਂ ਆਤਮਾ ਨੂੰ ਬਿਵਸਥਾ ਦੇ ਕੰਮਾਂ ਤੋਂ ਪਾਇਆ ਜਾਂ ਵਿਸ਼ਵਾਸ ਨਾਲ ਸੁਣਨ ਤੋਂ? 3ਕੀ ਤੁਸੀਂ ਐਨੇ ਨਿਰਬੁੱਧ ਹੋ ਕਿ ਆਤਮਾ ਨਾਲ ਅਰੰਭ ਕਰਕੇ ਹੁਣ ਸਰੀਰ ਦੁਆਰਾ ਸਮਾਪਤ ਕਰੋਗੇ? 4ਕੀ ਤੁਸੀਂ ਐਨੇ ਦੁੱਖ ਵਿਅਰਥ ਹੀ ਝੱਲੇ? ਸੱਚਮੁੱਚ ਉਹ ਵਿਅਰਥ ਨਹੀਂ ਸਨ। 5ਇਸ ਲਈ ਉਹ ਜਿਹੜਾ ਤੁਹਾਨੂੰ ਆਤਮਾ ਦਿੰਦਾ ਅਤੇ ਤੁਹਾਡੇ ਵਿਚਕਾਰ ਸਮਰੱਥਾ ਦੇ ਕੰਮ ਕਰਦਾ ਹੈ, ਕੀ ਉਹ ਬਿਵਸਥਾ ਦੇ ਕੰਮਾਂ ਤੋਂ ਇਹ ਕਰਦਾ ਹੈ ਜਾਂ ਤੁਹਾਡੇ ਵਿਸ਼ਵਾਸ ਸਹਿਤ ਸੁਣਨ ਤੋਂ? 6ਅਬਰਾਹਾਮ ਨੇ ਵੀ ਪਰਮੇਸ਼ਰ 'ਤੇ ਵਿਸ਼ਵਾਸ ਕੀਤਾ ਅਤੇ ਇਹ ਗੱਲ ਉਸ ਦੇ ਲਈ ਧਾਰਮਿਕਤਾ ਗਿਣੀ ਗਈ।#ਉਤਪਤ 15:6
7ਸੋ ਜਾਣ ਲਵੋ ਕਿ ਜਿਹੜੇ ਵਿਸ਼ਵਾਸ ਕਰਨ ਵਾਲੇ ਹਨ, ਉਹੀ ਅਬਰਾਹਾਮ ਦੇ ਪੁੱਤਰ ਹਨ। 8ਲਿਖਤ ਨੇ ਪਹਿਲਾਂ ਤੋਂ ਹੀ ਇਹ ਜਾਣ ਕੇ ਜੋ ਪਰਮੇਸ਼ਰ ਵਿਸ਼ਵਾਸ ਦੇ ਦੁਆਰਾ ਪਰਾਈਆਂ ਕੌਮਾਂ ਨੂੰ ਧਰਮੀ ਠਹਿਰਾਵੇਗਾ, ਅਬਰਾਹਾਮ ਨੂੰ ਅਗੇਤੀ ਇਹ ਖੁਸ਼ਖ਼ਬਰੀ ਸੁਣਾਈ,“ਤੇਰੇ ਵਿੱਚ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ।”#ਉਤਪਤ 12:3; 18:18 9ਇਸ ਲਈ ਉਹ ਜਿਹੜੇ ਵਿਸ਼ਵਾਸ ਕਰਨ ਵਾਲੇ ਹਨ, ਵਿਸ਼ਵਾਸੀ ਅਬਰਾਹਾਮ ਦੇ ਨਾਲ ਬਰਕਤ ਪਾਉਂਦੇ ਹਨ।
ਧਰਮੀ ਵਿਸ਼ਵਾਸ ਦੁਆਰਾ ਜੀਵੇਗਾ
10ਕਿਉਂਕਿ ਜਿੰਨੇ ਬਿਵਸਥਾ ਦੇ ਕੰਮਾਂ 'ਤੇ ਭਰੋਸਾ ਰੱਖਦੇ ਹਨ ਉਹ ਸਰਾਪ ਦੇ ਹੇਠ ਹਨ, ਕਿਉਂ ਜੋ ਲਿਖਿਆ ਹੈ,“ਸਰਾਪੀ ਹੈ ਉਹ ਹਰੇਕ ਜਿਹੜਾ ਬਿਵਸਥਾ ਦੀ ਪੁਸਤਕ ਵਿੱਚ ਲਿਖੀਆਂ ਸਭ ਗੱਲਾਂ ਦੀ ਪਾਲਣਾ ਨਹੀਂ ਕਰਦਾ।”#ਬਿਵਸਥਾ 27:26 11ਹੁਣ ਇਹ ਸਪਸ਼ਟ ਹੈ ਕਿ ਕੋਈ ਵੀ ਬਿਵਸਥਾ ਦੇ ਦੁਆਰਾ ਪਰਮੇਸ਼ਰ ਦੇ ਸਨਮੁੱਖ ਧਰਮੀ ਨਹੀਂ ਠਹਿਰਦਾ,ਕਿਉਂਕਿ ਧਰਮੀ ਮਨੁੱਖ ਵਿਸ਼ਵਾਸ ਦੇ ਦੁਆਰਾ ਜੀਵੇਗਾ।#ਹਬੱਕੂਕ 2:4 12ਪਰ ਬਿਵਸਥਾ ਦਾ ਵਿਸ਼ਵਾਸ ਨਾਲ ਕੋਈ ਵਾਸਤਾ ਨਹੀਂ ਹੈ, ਕਿਉਂਕਿਜਿਹੜਾ ਬਿਵਸਥਾ ਦੀਆਂ ਗੱਲਾਂ ਦੀ ਪਾਲਣਾ ਕਰਦਾ ਹੈ ਉਹੀ ਉਨ੍ਹਾਂ ਦੁਆਰਾ ਜੀਵੇਗਾ।#ਲੇਵੀਆਂ 18:5 13ਮਸੀਹ ਨੇ ਸਾਡੀ ਖਾਤਰ ਸਰਾਪ ਬਣ ਕੇ ਸਾਨੂੰ ਬਿਵਸਥਾ ਦੇ ਸਰਾਪ ਤੋਂ ਛੁਡਾ ਲਿਆ, ਕਿਉਂਕਿ ਲਿਖਿਆ ਹੈ,“ਸਰਾਪੀ ਹੈ ਉਹ ਹਰੇਕ ਜਿਹੜਾ ਰੁੱਖ ਉੱਤੇ ਟੰਗਿਆ ਜਾਂਦਾ ਹੈ।”#ਬਿਵਸਥਾ 21:23 14ਇਹ ਇਸ ਕਰਕੇ ਹੋਇਆ ਜੋ ਮਸੀਹ ਯਿਸੂ ਵਿੱਚ ਅਬਰਾਹਾਮ ਦੀ ਬਰਕਤ ਪਰਾਈਆਂ ਕੌਮਾਂ ਤੱਕ ਪਹੁੰਚੇ, ਤਾਂਕਿ ਅਸੀਂ ਵਿਸ਼ਵਾਸ ਦੇ ਦੁਆਰਾ ਆਤਮਾ ਦੇ ਵਾਇਦੇ ਨੂੰ ਪ੍ਰਾਪਤ ਕਰ ਸਕੀਏ। 15ਹੇ ਭਾਈਓ, ਮੈਂ ਮਨੁੱਖੀ ਰੀਤੀ ਤੋਂ ਬੋਲਦਾ ਹਾਂ; ਮਨੁੱਖ ਦਾ ਇਕਰਾਰਨਾਮਾ#3:15 ਮੂਲ ਸ਼ਬਦ ਅਰਥ: ਨੇਮ ਵੀ ਜਦੋਂ ਪੱਕਾ ਹੋ ਜਾਂਦਾ ਹੈ ਤਾਂ ਨਾ ਕੋਈ ਉਸ ਨੂੰ ਰੱਦ ਕਰਦਾ ਅਤੇ ਨਾ ਉਸ ਵਿੱਚ ਕੁਝ ਜੋੜਦਾ ਹੈ। 16ਹੁਣ ਇਹ ਵਾਇਦੇ ਅਬਰਾਹਾਮ ਅਤੇ ਉਸ ਦੇ ਵੰਸ਼ ਨਾਲ ਕੀਤੇ ਗਏ ਸਨ। ਉਹ ਇਹ ਨਹੀਂ ਕਹਿੰਦਾ, “ਵੰਸ਼ਜਾਂ ਨਾਲ” ਜਿਵੇਂ ਕਿ ਬਹੁਤਿਆਂ ਲਈ, ਸਗੋਂ ਇੱਕ ਲਈ ਕਹਿੰਦਾ ਹੈ,“ਤੇਰੇ ਵੰਸ਼ ਨਾਲ” ਜੋ ਮਸੀਹ ਹੈ। 17ਹੁਣ ਮੇਰਾ ਕਹਿਣਾ ਇਹ ਹੈ ਕਿ ਜਿਹੜਾ ਨੇਮ ਪਰਮੇਸ਼ਰ ਦੇ ਦੁਆਰਾ ਪਹਿਲਾਂ ਹੀ ਪੱਕਾ ਕਰ ਦਿੱਤਾ ਗਿਆ ਸੀ, ਉਸ ਨੂੰ ਚਾਰ ਸੌ ਤੀਹ ਸਾਲ ਬਾਅਦ ਆਈ ਬਿਵਸਥਾ ਰੱਦ ਨਹੀਂ ਕਰ ਸਕਦੀ ਕਿ ਉਹ ਵਾਇਦਾ ਵਿਅਰਥ ਠਹਿਰੇ। 18ਕਿਉਂਕਿ ਜੇ ਮਿਰਾਸ ਬਿਵਸਥਾ ਤੋਂ ਹੈ ਤਾਂ ਫਿਰ ਵਾਇਦੇ ਤੋਂ ਨਹੀਂ। ਪਰ ਪਰਮੇਸ਼ਰ ਨੇ ਅਬਰਾਹਾਮ ਨੂੰ ਇਹ ਵਾਇਦੇ ਦੁਆਰਾ ਦਿੱਤੀ ਹੈ।
ਬਿਵਸਥਾ ਦਾ ਉਦੇਸ਼
19ਤਾਂ ਫਿਰ ਬਿਵਸਥਾ ਕਿਉਂ ਹੈ? ਇਹ ਅਪਰਾਧਾਂ ਦੇ ਕਾਰਨ ਬਾਅਦ ਵਿੱਚ ਦਿੱਤੀ ਗਈ ਜਦੋਂ ਤੱਕ ਕਿ ਉਹ ਵੰਸ਼ਜ ਨਾ ਆ ਜਾਵੇ ਜਿਸ ਦਾ ਵਾਇਦਾ ਕੀਤਾ ਗਿਆ ਸੀ। ਇਹ ਸਵਰਗਦੂਤਾਂ ਦੁਆਰਾ ਇੱਕ ਵਿਚੋਲੇ ਦੇ ਹੱਥੀਂ ਠਹਿਰਾਈ ਗਈ। 20ਵਿਚੋਲਾ ਇੱਕ ਪਾਸੇ ਦਾ ਨਹੀਂ ਹੁੰਦਾ, ਪਰ ਪਰਮੇਸ਼ਰ ਇੱਕੋ ਹੈ।
21ਤਾਂ ਕੀ ਬਿਵਸਥਾ ਪਰਮੇਸ਼ਰ ਦੇ ਵਾਇਦਿਆਂ ਦੇ ਵਿਰੋਧ ਵਿੱਚ ਹੈ? ਕਦੇ ਵੀ ਨਹੀਂ! ਕਿਉਂਕਿ ਜੇ ਅਜਿਹੀ ਬਿਵਸਥਾ ਦਿੱਤੀ ਗਈ ਹੁੰਦੀ ਜਿਹੜੀ ਜੀਵਨ ਦੇ ਸਕਦੀ, ਤਾਂ ਸੱਚਮੁੱਚ ਧਾਰਮਿਕਤਾ ਬਿਵਸਥਾ ਤੋਂ ਹੁੰਦੀ। 22ਪਰ ਲਿਖਤ ਨੇ ਸਭ ਨੂੰ ਪਾਪ ਦੇ ਅਧੀਨ ਕਰ ਦਿੱਤਾ, ਤਾਂਕਿ ਵਿਸ਼ਵਾਸ ਕਰਨ ਵਾਲਿਆਂ ਨੂੰ ਉਹ ਵਾਇਦਾ ਦਿੱਤਾ ਜਾਵੇ ਜਿਹੜਾ ਯਿਸੂ ਮਸੀਹ 'ਤੇ ਵਿਸ਼ਵਾਸ ਕਰਨ ਨਾਲ ਮਿਲਦਾ ਹੈ। 23ਪਰ ਵਿਸ਼ਵਾਸ ਦੇ ਆਉਣ ਤੋਂ ਪਹਿਲਾਂ ਅਸੀਂ ਬਿਵਸਥਾ ਦੇ ਅਧੀਨ ਰੱਖੇ ਗਏ ਅਤੇ ਉਸ ਵਿਸ਼ਵਾਸ ਦੇ ਪਰਗਟ ਹੋਣ ਤੱਕ ਜਿਹੜਾ ਆਉਣ ਵਾਲਾ ਸੀ ਇਸ ਦੇ ਬੰਦੀ ਰਹੇ। 24ਸੋ ਬਿਵਸਥਾ ਸਾਨੂੰ ਮਸੀਹ ਤੱਕ ਪਹੁੰਚਾਉਣ ਲਈ ਸਾਡੀ ਸਿੱਖਿਅਕ ਬਣੀ ਤਾਂਕਿ ਅਸੀਂ ਵਿਸ਼ਵਾਸ ਦੇ ਰਾਹੀਂ ਧਰਮੀ ਠਹਿਰਾਏ ਜਾਈਏ। 25ਪਰ ਵਿਸ਼ਵਾਸ ਦੇ ਆਉਣ ਤੋਂ ਬਾਅਦ ਅਸੀਂ ਹੁਣ ਸਿੱਖਿਅਕ ਦੇ ਅਧੀਨ ਨਾ ਰਹੇ।
26ਕਿਉਂਕਿ ਤੁਸੀਂ ਸਾਰੇ ਮਸੀਹ ਯਿਸੂ ਉੱਤੇ ਵਿਸ਼ਵਾਸ ਦੇ ਦੁਆਰਾ ਪਰਮੇਸ਼ਰ ਦੇ ਪੁੱਤਰ ਹੋ; 27ਕਿਉਂ ਜੋ ਤੁਸੀਂ ਜਿੰਨਿਆਂ ਨੇ ਮਸੀਹ ਵਿੱਚ ਬਪਤਿਸਮਾ ਲਿਆ, ਮਸੀਹ ਨੂੰ ਪਹਿਨ ਲਿਆ। 28ਸੋ ਹੁਣ ਨਾ ਕੋਈ ਯਹੂਦੀ ਹੈ ਨਾ ਯੂਨਾਨੀ, ਨਾ ਗੁਲਾਮ ਹੈ ਨਾ ਅਜ਼ਾਦ, ਨਾ ਨਰ ਹੈ ਨਾ ਨਾਰੀ; ਕਿਉਂਕਿ ਤੁਸੀਂ ਸਭ ਮਸੀਹ ਯਿਸੂ ਵਿੱਚ ਇੱਕ ਹੋ; 29ਅਤੇ ਜੇ ਤੁਸੀਂ ਮਸੀਹ ਦੇ ਹੋ ਤਾਂ ਤੁਸੀਂ ਅਬਰਾਹਾਮ ਦੇ ਵੰਸ਼ ਅਤੇ ਵਾਇਦੇ ਦੇ ਅਨੁਸਾਰ ਵਾਰਸ ਹੋ।
Currently Selected:
ਗਲਾਤੀਆਂ 3: PSB
Highlight
Share
Copy
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative

: