YouVersion Logo
Search Icon

ਅਫ਼ਸੀਆਂ 5

5
ਪ੍ਰੇਮ ਵਿੱਚ ਚੱਲੋ
1ਇਸ ਲਈ ਪਿਆਰੇ ਬਾਲਕਾਂ ਵਾਂਗ ਪਰਮੇਸ਼ਰ ਦੀ ਰੀਸ ਕਰੋ; 2ਅਤੇ ਪ੍ਰੇਮ ਵਿੱਚ ਚੱਲੋ ਜਿਵੇਂ ਮਸੀਹ ਨੇ ਵੀ ਸਾਡੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਸਾਡੀ ਖਾਤਰ ਮਧੁਰ ਸੁਗੰਧ ਦੇ ਤੌਰ 'ਤੇ ਪਰਮੇਸ਼ਰ ਦੇ ਸਨਮੁੱਖ ਭੇਟ ਅਤੇ ਬਲੀਦਾਨ ਦੇ ਰੂਪ ਵਿੱਚ ਅਰਪਣ ਕਰ ਦਿੱਤਾ। 3ਜਿਵੇਂ ਕਿ ਸੰਤਾਂ#5:3 ਅਰਥਾਤ ਪਵਿੱਤਰ ਲੋਕਾਂ ਲਈ ਯੋਗ ਹੈ, ਤੁਹਾਡੇ ਵਿਚਕਾਰ ਵਿਭਚਾਰ, ਕਿਸੇ ਤਰ੍ਹਾਂ ਦੀ ਅਸ਼ੁੱਧਤਾ ਜਾਂ ਲੋਭ ਦਾ ਜ਼ਿਕਰ ਵੀ ਨਾ ਹੋਵੇ 4ਅਤੇ ਨਾ ਹੀ ਬੇਸ਼ਰਮੀ ਅਤੇ ਮੂਰਖਪੁਣੇ ਦੀਆਂ ਗੱਲਾਂ ਜਾਂ ਭੱਦਾ ਹਾਸਾ-ਮਜ਼ਾਕ ਹੋਵੇ ਜੋ ਉਚਿਤ ਨਹੀਂ ਹੈ, ਸਗੋਂ ਧੰਨਵਾਦ ਹੋਵੇ। 5ਕਿਉਂਕਿ ਤੁਸੀਂ ਇਹ ਜਾਣਦੇ ਅਤੇ ਸਮਝਦੇ ਹੋ ਕਿ ਕਿਸੇ ਜ਼ਨਾਹਕਾਰ ਜਾਂ ਭ੍ਰਿਸ਼ਟ ਜਾਂ ਲੋਭੀ ਮਨੁੱਖ ਦੀ ਜਿਹੜਾ ਮੂਰਤੀ-ਪੂਜਕ ਹੈ, ਮਸੀਹ ਅਤੇ ਪਰਮੇਸ਼ਰ ਦੇ ਰਾਜ ਵਿੱਚ ਕੋਈ ਮਿਰਾਸ ਨਹੀਂ ਹੈ।
ਚਾਨਣ ਦੀ ਸੰਤਾਨ ਬਣੋ
6ਕੋਈ ਤੁਹਾਨੂੰ ਵਿਅਰਥ ਗੱਲਾਂ ਨਾਲ ਨਾ ਭਰਮਾਵੇ, ਕਿਉਂਕਿ ਇਨ੍ਹਾਂ ਗੱਲਾਂ ਦੇ ਕਾਰਨ ਹੀ ਪਰਮੇਸ਼ਰ ਦਾ ਕ੍ਰੋਧ ਆਗਿਆ ਨਾ ਮੰਨਣ ਵਾਲਿਆਂ ਉੱਤੇ ਪੈਂਦਾ ਹੈ। 7ਇਸ ਲਈ ਤੁਸੀਂ ਉਨ੍ਹਾਂ ਦੇ ਸਾਂਝੀ ਨਾ ਬਣੋ, 8ਕਿਉਂਕਿ ਇੱਕ ਸਮੇਂ ਤੁਸੀਂ ਹਨੇਰਾ ਸੀ ਪਰ ਹੁਣ ਪ੍ਰਭੂ ਵਿੱਚ ਚਾਨਣ ਹੋ; ਇਸ ਲਈ ਚਾਨਣ ਦੀ ਸੰਤਾਨ ਵਾਂਗ ਚੱਲੋ 9ਕਿਉਂ ਜੋ ਚਾਨਣ#5:9 ਕੁਝ ਹਸਤਲੇਖਾਂ ਵਿੱਚ “ਚਾਨਣ” ਦੇ ਸਥਾਨ 'ਤੇ “ਆਤਮਾ” ਲਿਖਿਆ ਹੈ। ਦਾ ਫਲ ਹਰ ਤਰ੍ਹਾਂ ਦੀ ਭਲਾਈ, ਧਾਰਮਿਕਤਾ ਅਤੇ ਸਚਾਈ ਵਿੱਚ ਪਾਇਆ ਜਾਂਦਾ ਹੈ; 10ਅਤੇ ਪਰਖੋ ਕਿ ਪ੍ਰਭੂ ਨੂੰ ਕੀ ਭਾਉਂਦਾ ਹੈ। 11ਹਨੇਰੇ ਦੇ ਵਿਅਰਥ ਕੰਮਾਂ ਵਿੱਚ ਸਾਂਝੀ ਨਾ ਹੋਵੋ, ਬਲਕਿ ਉਨ੍ਹਾਂ ਨੂੰ ਉਜਾਗਰ ਕਰੋ। 12ਕਿਉਂਕਿ ਜਿਹੜੇ ਕੰਮ ਉਨ੍ਹਾਂ ਦੁਆਰਾ ਗੁਪਤ ਵਿੱਚ ਕੀਤੇ ਜਾਂਦੇ ਹਨ ਉਨ੍ਹਾਂ ਦੀ ਚਰਚਾ ਕਰਨਾ ਵੀ ਸ਼ਰਮ ਦੀ ਗੱਲ ਹੈ। 13ਪਰ ਉਹ ਸਭ ਕੁਝ ਜਿਸ ਨੂੰ ਚਾਨਣ ਉਜਾਗਰ ਕਰਦਾ ਹੈ, ਪਰਗਟ ਹੋ ਜਾਂਦਾ ਹੈ, 14ਕਿਉਂਕਿ ਚਾਨਣ ਹੀ ਹੈ ਜੋ ਸਭ ਕੁਝ ਪਰਗਟ ਕਰਦਾ ਹੈ। ਇਸ ਲਈ ਲਿਖਤ ਕਹਿੰਦੀ ਹੈ:
ਹੇ ਸੌਣ ਵਾਲਿਆ ਜਾਗ ਅਤੇ ਮੁਰਦਿਆਂ ਵਿੱਚੋਂ ਜੀ ਉੱਠ
ਅਤੇ ਮਸੀਹ ਤੇਰੇ ਉੱਤੇ ਚਮਕੇਗਾ।
15ਇਸ ਲਈ ਧਿਆਨ ਦਿਓ ਕਿ ਤੁਸੀਂ ਕਿਵੇਂ ਚੱਲਦੇ ਹੋ; ਮੂਰਖਾਂ ਵਾਂਗ ਨਹੀਂ, ਸਗੋਂ ਬੁੱਧਵਾਨਾਂ ਵਾਂਗ ਚੱਲੋ। 16ਸਮੇਂ ਦਾ ਲਾਭ ਉਠਾਓ, ਕਿਉਂਕਿ ਦਿਨ ਬੁਰੇ ਹਨ। 17ਇਸ ਲਈ ਮੂਰਖ ਨਾ ਬਣੋ, ਸਗੋਂ ਸਮਝੋ ਕਿ ਪ੍ਰਭੂ ਦੀ ਇੱਛਾ ਕੀ ਹੈ। 18ਮੈ ਨਾਲ ਮਤਵਾਲੇ ਨਾ ਹੋਵੋ ਜਿਸ ਕਰਕੇ ਲੁੱਚਪੁਣਾ ਹੁੰਦਾ ਹੈ, ਸਗੋਂ ਆਤਮਾ ਨਾਲ ਭਰਪੂਰ ਹੋ ਜਾਓ। 19ਜ਼ਬੂਰਾਂ, ਭਜਨਾਂ ਅਤੇ ਆਤਮਕ ਗੀਤਾਂ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰੋ ਅਤੇ ਆਪਣੇ ਮਨ ਤੋਂ ਪ੍ਰਭੂ ਦੇ ਲਈ ਗਾਉਂਦੇ ਵਜਾਉਂਦੇ ਹੋਏ 20ਸਾਰੀਆਂ ਗੱਲਾਂ ਦੇ ਲਈ ਹਮੇਸ਼ਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਰਹੋ; 21ਅਤੇ ਮਸੀਹ#5:21 ਕੁਝ ਹਸਤਲੇਖਾਂ ਵਿੱਚ “ਮਸੀਹ” ਦੇ ਸਥਾਨ 'ਤੇ “ਪਰਮੇਸ਼ਰ” ਲਿਖਿਆ ਹੈ। ਦੇ ਡਰ ਵਿੱਚ ਇੱਕ ਦੂਜੇ ਦੇ ਅਧੀਨ ਰਹੋ।
ਪਤੀ-ਪਤਨੀ ਲਈ ਹਿਦਾਇਤਾਂ
22ਹੇ ਪਤਨੀਓ, ਆਪਣੇ ਪਤੀਆਂ ਦੇ ਇਸ ਤਰ੍ਹਾਂ ਅਧੀਨ ਰਹੋ, ਜਿਵੇਂ ਕਿ ਪ੍ਰਭੂ ਦੇ; 23ਕਿਉਂਕਿ ਪਤੀ ਪਤਨੀ ਦਾ ਸਿਰ ਹੈ ਜਿਵੇਂ ਮਸੀਹ ਵੀ ਕਲੀਸਿਯਾ ਦਾ ਸਿਰ ਹੈ; ਉਹ ਆਪ ਹੀ ਦੇਹ ਦਾ ਮੁਕਤੀਦਾਤਾ ਹੈ। 24ਜਿਸ ਤਰ੍ਹਾਂ ਕਲੀਸਿਯਾ ਮਸੀਹ ਦੇ ਅਧੀਨ ਹੈ ਉਸੇ ਤਰ੍ਹਾਂ ਪਤਨੀਆਂ ਵੀ ਹਰ ਗੱਲ ਵਿੱਚ ਆਪਣੇ ਪਤੀਆਂ ਦੇ ਅਧੀਨ ਰਹਿਣ। 25ਹੇ ਪਤੀਓ, ਆਪਣੀਆਂ ਪਤਨੀਆਂ ਨੂੰ ਪ੍ਰੇਮ ਕਰੋ ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੀ ਖਾਤਰ ਦੇ ਦਿੱਤਾ 26ਤਾਂਕਿ ਉਸ ਨੂੰ ਵਚਨ ਨਾਲ ਜਲ ਦੇ ਇਸ਼ਨਾਨ ਦੁਆਰਾ ਸ਼ੁੱਧ ਕਰਕੇ ਪਵਿੱਤਰ ਕਰੇ 27ਅਤੇ ਉਸ ਨੂੰ ਇੱਕ ਅਜਿਹੀ ਪ੍ਰਤਾਪਵਾਨ ਕਲੀਸਿਯਾ ਦੇ ਤੌਰ 'ਤੇ ਪੇਸ਼ ਕਰੇ ਜਿਸ ਵਿੱਚ ਕੋਈ ਦਾਗ ਜਾਂ ਝੁਰੀ ਜਾਂ ਅਜਿਹੀ ਕੋਈ ਗੱਲ ਨਾ ਹੋਵੇ, ਬਲਕਿ ਉਹ ਪਵਿੱਤਰ ਅਤੇ ਬੇਦਾਗ਼ ਹੋਵੇ। 28ਇਸੇ ਤਰ੍ਹਾਂ ਪਤੀਆਂ ਨੂੰ ਵੀ ਚਾਹੀਦਾ ਹੈ ਕਿ ਆਪਣੀਆਂ ਪਤਨੀਆਂ ਨੂੰ ਆਪਣੇ ਸਰੀਰਾਂ ਵਾਂਗ ਪ੍ਰੇਮ ਕਰਨ; ਜਿਹੜਾ ਆਪਣੀ ਪਤਨੀ ਨੂੰ ਪ੍ਰੇਮ ਕਰਦਾ ਹੈ ਉਹ ਆਪਣੇ ਆਪ ਨੂੰ ਪ੍ਰੇਮ ਕਰਦਾ ਹੈ। 29ਕਿਉਂਕਿ ਕਦੇ ਕਿਸੇ ਨੇ ਆਪਣੇ ਸਰੀਰ ਨਾਲ ਵੈਰ ਨਹੀਂ ਕੀਤਾ ਸਗੋਂ ਉਹ ਇਸ ਦੀ ਦੇਖ-ਭਾਲ ਕਰਦਾ ਹੈ, ਜਿਵੇਂ ਮਸੀਹ#5:29 ਕੁਝ ਹਸਤਲੇਖਾਂ ਵਿੱਚ “ਮਸੀਹ” ਦੇ ਸਥਾਨ 'ਤੇ “ਪਰਮੇਸ਼ਰ” ਲਿਖਿਆ ਹੈ। ਵੀ ਕਲੀਸਿਯਾ ਦੀ ਦੇਖ-ਭਾਲ ਕਰਦਾ ਹੈ, 30ਕਿਉਂ ਜੋ ਅਸੀਂ ਉਸ ਦੀ ਦੇਹ ਦੇ ਅੰਗ ਹਾਂ#5:30 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਉਸ ਦੇ ਮਾਸ ਵਿੱਚੋਂ ਮਾਸ ਅਤੇ ਉਸ ਦੀਆਂ ਹੱਡੀਆਂ ਵਿੱਚੋਂ ਹੱਡੀ” ਲਿਖਿਆ ਹੈ।31“ਇਸ ਕਰਕੇ ਮਨੁੱਖ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ।”#ਉਤਪਤ 2:24 32ਇਹ ਇੱਕ ਵੱਡਾ ਭੇਤ ਹੈ, ਪਰ ਮੈਂ ਮਸੀਹ ਦੇ ਅਤੇ ਕਲੀਸਿਯਾ ਦੇ ਵਿਖੇ ਕਹਿ ਰਿਹਾ ਹਾਂ। 33ਸੋ ਮੁੱਕਦੀ ਗੱਲ ਇਹ ਹੈ ਕਿ ਤੁਹਾਡੇ ਵਿੱਚੋਂ ਹਰੇਕ ਆਪਣੀ ਪਤਨੀ ਨਾਲ ਆਪਣੇ ਵਾਂਗ ਪ੍ਰੇਮ ਕਰੇ ਅਤੇ ਪਤਨੀ ਆਪਣੇ ਪਤੀ ਦਾ ਆਦਰ ਕਰੇ।

Currently Selected:

ਅਫ਼ਸੀਆਂ 5: PSB

Highlight

Share

Copy

None

Want to have your highlights saved across all your devices? Sign up or sign in