YouVersion Logo
Search Icon

ਅਫ਼ਸੀਆਂ 4

4
ਮਸੀਹ ਦੀ ਦੇਹ ਵਿੱਚ ਏਕਤਾ
1ਇਸ ਲਈ ਮੈਂ ਜੋ ਪ੍ਰਭੂ ਦੇ ਨਮਿੱਤ ਕੈਦੀ ਹਾਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜਿਸ ਬੁਲਾਹਟ ਨਾਲ ਤੁਸੀਂ ਬੁਲਾਏ ਗਏ ਹੋ ਉਸ ਦੇ ਯੋਗ ਚਾਲ ਚੱਲੋ, 2ਅਰਥਾਤ ਮਨ ਦੀ ਪੂਰੀ ਦੀਨਤਾ ਅਤੇ ਨਿਮਰਤਾ ਨਾਲ, ਧੀਰਜ ਸਹਿਤ ਪ੍ਰੇਮ ਵਿੱਚ ਇੱਕ ਦੂਜੇ ਦੀ ਸਹਿੰਦੇ ਹੋਏ 3ਮੇਲ-ਮਿਲਾਪ ਦੇ ਬੰਧਨ ਵਿੱਚ ਆਤਮਾ ਦੀ ਏਕਤਾ ਨੂੰ ਬਣਾਈ ਰੱਖਣ ਦਾ ਯਤਨ ਕਰੋ। 4ਇੱਕੋ ਸਰੀਰ ਅਤੇ ਇੱਕੋ ਆਤਮਾ ਹੈ, ਜਿਵੇਂ ਤੁਸੀਂ ਵੀ ਆਪਣੀ ਬੁਲਾਹਟ ਦੀ ਇੱਕੋ ਆਸ ਦੇ ਲਈ ਬੁਲਾਏ ਗਏ ਹੋ। 5ਇੱਕੋ ਪ੍ਰਭੂ, ਇੱਕੋ ਵਿਸ਼ਵਾਸ, ਇੱਕੋ ਬਪਤਿਸਮਾ, 6ਇੱਕੋ ਪਰਮੇਸ਼ਰ ਅਤੇ ਸਭ ਦਾ ਇੱਕੋ ਪਿਤਾ ਹੈ ਜਿਹੜਾ ਸਭਨਾਂ ਤੋਂ ਉੱਤੇ ਅਤੇ ਸਭਨਾਂ ਦੇ ਵਿਚਕਾਰ ਅਤੇ#4:6 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਤੁਹਾਡੇ” ਲਿਖਿਆ ਹੈ। ਸਭਨਾਂ ਦੇ ਵਿੱਚ ਹੈ। 7ਪਰ ਸਾਨੂੰ ਹਰੇਕ ਨੂੰ ਮਸੀਹ ਦੇ ਦਾਨ ਦੇ ਮਾਪ ਅਨੁਸਾਰ ਕਿਰਪਾ ਬਖਸ਼ੀ ਗਈ। 8ਇਸ ਲਈ ਲਿਖਤ ਕਹਿੰਦੀ ਹੈ:
ਜਦੋਂ ਉਹ ਉਤਾਂਹ ਚੜ੍ਹਿਆ ਤਾਂ ਬੰਧਨਾਂ # 4:8 ਅਰਥਾਤ ਮੌਤ, ਪਾਪ ਅਤੇ ਸਰਾਪ ਨੂੰ ਬੰਨ੍ਹ ਲੈ ਗਿਆ
ਅਤੇ ਮਨੁੱਖਾਂ ਨੂੰ ਦਾਨ ਦਿੱਤੇ। # ਜ਼ਬੂਰ 68:18
9ਉਹ ਉਤਾਂਹ ਚੜ੍ਹਿਆ ਇਸ ਦਾ ਅਰਥ ਕੀ ਹੈ? ਇਹੋ ਕਿ ਉਹ#4:9 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪਹਿਲਾਂ” ਲਿਖਿਆ ਹੈ। ਧਰਤੀ ਦੇ ਹੇਠਲੇ ਹਿੱਸਿਆਂ ਵਿੱਚ ਵੀ ਉੱਤਰਿਆ; 10ਅਤੇ ਜਿਹੜਾ ਉੱਤਰਿਆ ਉਹ ਉਹੀ ਹੈ ਜੋ ਸਾਰੇ ਅਕਾਸ਼ਾਂ ਤੋਂ ਵੀ ਉਤਾਂਹ ਚੜ੍ਹਿਆ ਤਾਂਕਿ ਸਭ ਕੁਝ ਪੂਰਾ ਕਰੇ। 11ਉਸ ਨੇ ਕੁਝ ਨੂੰ ਰਸੂਲ, ਕੁਝ ਨੂੰ ਨਬੀ, ਕੁਝ ਨੂੰ ਪ੍ਰਚਾਰਕ ਅਤੇ ਕੁਝ ਨੂੰ ਪਾਸਬਾਨ#4:11 ਪਾਸਟਰ ਅਤੇ ਕੁਝ ਨੂੰ ਸਿੱਖਿਅਕ ਕਰਕੇ ਦੇ ਦਿੱਤਾ 12ਤਾਂਕਿ ਸੰਤਾਂ#4:12 ਅਰਥਾਤ ਪਵਿੱਤਰ ਲੋਕਾਂ ਨੂੰ ਸੇਵਕਾਈ ਦੇ ਕੰਮ ਲਈ ਤਿਆਰ ਕੀਤਾ ਜਾਵੇ ਅਤੇ ਮਸੀਹ ਦੀ ਦੇਹ ਉਸਰਦੀ ਜਾਵੇ, 13ਜਦੋਂ ਤੱਕ ਕਿ ਅਸੀਂ ਸਭ ਵਿਸ਼ਵਾਸ ਦੀ ਏਕਤਾ ਅਤੇ ਪਰਮੇਸ਼ਰ ਦੇ ਪੁੱਤਰ ਦੇ ਸੰਪੂਰਨ ਗਿਆਨ ਦੁਆਰਾ ਮਨੁੱਖੀ ਸਿੱਧਤਾ ਅਤੇ ਮਸੀਹ ਦੇ ਕੱਦ ਤੱਕ ਨਾ ਪਹੁੰਚ ਜਾਈਏ 14ਤਾਂਕਿ ਅਸੀਂ ਅੱਗੇ ਤੋਂ ਬਾਲਕ ਨਾ ਰਹੀਏ ਜਿਹੜੇ ਮਨੁੱਖਾਂ ਦੀ ਠੱਗ ਵਿੱਦਿਆ ਅਤੇ ਧੋਖੇ ਭਰੀਆਂ ਚਾਲਾਂ ਤੇ ਚਲਾਕੀਆਂ ਦੇ ਹਰੇਕ ਬੁੱਲੇ ਨਾਲ ਇੱਧਰ-ਉੱਧਰ ਉਛਾਲੇ ਜਾਂਦੇ ਹਨ, 15ਬਲਕਿ ਪ੍ਰੇਮ ਸਹਿਤ ਸੱਚ ਬੋਲਦਿਆਂ ਮਸੀਹ ਵਿੱਚ ਜੋ ਕਿ ਸਿਰ ਹੈ, ਹਰ ਤਰ੍ਹਾਂ ਨਾਲ ਵਧਦੇ ਜਾਈਏ, 16ਜਿਸ ਵਿੱਚ ਸਾਰੀ ਦੇਹ ਹਰੇਕ ਜੋੜ ਦੇ ਦੁਆਰਾ ਇੱਕ-ਇੱਕ ਕਰਕੇ ਇੱਕ ਸੰਗ ਜੁੜਦੀ ਜਾਂਦੀ ਅਤੇ ਹਰੇਕ ਅੰਗ ਦੇ ਸਹੀ ਕੰਮ ਕਰਨ ਦੁਆਰਾ ਵਧਦੀ ਹੋਈ ਆਪਣੇ ਆਪ ਨੂੰ ਪ੍ਰੇਮ ਵਿੱਚ ਉਸਾਰਦੀ ਜਾਂਦੀ ਹੈ।
ਨਵਾਂ ਜੀਵਨ
17ਇਸ ਲਈ ਮੈਂ ਇਹ ਕਹਿੰਦਾ ਹਾਂ ਅਤੇ ਪ੍ਰਭੂ ਵਿੱਚ ਸਮਝਾਉਂਦਾ ਹਾਂ ਕਿ ਅੱਗੇ ਤੋਂ ਤੁਸੀਂ ਉਸ ਤਰ੍ਹਾਂ ਨਾ ਚੱਲੋ ਜਿਸ ਤਰ੍ਹਾਂ ਪਰਾਈਆਂ ਕੌਮਾਂ ਦੇ ਲੋਕ#4:17 ਮੂਲ ਸ਼ਬਦ ਅਰਥ: ਗੈਰ-ਯਹੂਦੀ ਆਪਣੇ ਮਨ ਦੀ ਵਿਅਰਥਤਾ ਵਿੱਚ ਚੱਲਦੇ ਹਨ, 18ਕਿਉਂਕਿ ਉਨ੍ਹਾਂ ਦੀ ਬੁੱਧ ਹਨੇਰੀ ਹੋ ਗਈ ਹੈ ਅਤੇ ਉਹ ਉਸ ਅਗਿਆਨਤਾ ਦੇ ਕਾਰਨ ਜੋ ਉਨ੍ਹਾਂ ਦੇ ਅੰਦਰ ਵੱਸਦੀ ਹੈ ਤੇ ਆਪਣੇ ਮਨ ਦੀ ਕਠੋਰਤਾ ਦੇ ਕਾਰਨ ਪਰਮੇਸ਼ਰ ਦੇ ਜੀਵਨ ਤੋਂ ਅਲੱਗ ਕੀਤੇ ਗਏ ਹਨ। 19ਉਨ੍ਹਾਂ ਨੇ ਸੁੰਨ ਹੋ ਕੇ ਆਪਣੇ ਆਪ ਨੂੰ ਲੁੱਚਪੁਣੇ ਦੇ ਵੱਸ ਕਰ ਦਿੱਤਾ ਹੈ ਤਾਂਕਿ ਹਰ ਤਰ੍ਹਾਂ ਦੇ ਅਸ਼ੁੱਧਤਾ ਦੇ ਕੰਮ ਲਾਲਸਾ ਨਾਲ ਕਰਨ। 20ਪਰ ਤੁਸੀਂ ਮਸੀਹ ਦੀ ਅਜਿਹੀ ਸਿੱਖਿਆ ਨਹੀਂ ਪਾਈ। 21ਜੇ ਤੁਸੀਂ ਸੱਚਮੁੱਚ ਉਸ ਦੇ ਵਿਖੇ ਸੁਣਿਆ ਅਤੇ ਜਿਸ ਤਰ੍ਹਾਂ ਯਿਸੂ ਵਿੱਚ ਸਚਾਈ ਹੈ ਉਸੇ ਤਰ੍ਹਾਂ ਤੁਸੀਂ ਉਸ ਵਿੱਚ ਸਿਖਾਏ ਵੀ ਗਏ ਹੋ 22ਤਾਂ ਆਪਣੇ ਪੁਰਾਣੇ ਮਨੁੱਖੀ ਸੁਭਾਅ ਦੇ ਪਹਿਲੇ ਚਾਲ-ਚਲਣ ਨੂੰ ਲਾਹ ਸੁੱਟੋ ਜੋ ਧੋਖੇ ਦੀਆਂ ਕਾਮਨਾਵਾਂ ਦੇ ਅਨੁਸਾਰ ਭ੍ਰਿਸ਼ਟ ਹੁੰਦਾ ਜਾਂਦਾ ਹੈ 23ਅਤੇ ਆਪਣੇ ਮਨ ਤੋਂ ਸੁਭਾਅ ਵਿੱਚ ਨਵੇਂ ਬਣਦੇ ਜਾਓ; 24ਅਤੇ ਉਸ ਨਵੇਂ ਮਨੁੱਖ ਨੂੰ ਪਹਿਨ ਲਵੋ ਜਿਹੜਾ ਪਰਮੇਸ਼ਰ ਦੇ ਅਨੁਸਾਰ ਸੱਚੀ ਧਾਰਮਿਕਤਾ ਅਤੇ ਪਵਿੱਤਰਤਾ ਵਿੱਚ ਸਿਰਜਿਆ ਗਿਆ ਹੈ।
25ਇਸ ਲਈ ਝੂਠ ਨੂੰ ਤਿਆਗ ਕੇ ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੇ, ਕਿਉਂਕਿ ਅਸੀਂ ਇੱਕ ਦੂਜੇ ਦੇ ਅੰਗ ਹਾਂ। 26ਗੁੱਸਾ ਕਰੋ, ਪਰ ਪਾਪ ਨਾ ਕਰੋ; ਸੂਰਜ ਤੁਹਾਡੇ ਗੁੱਸੇ 'ਤੇ ਹੀ ਨਾ ਡੁੱਬ ਜਾਵੇ; 27ਅਤੇ ਨਾ ਸ਼ੈਤਾਨ ਨੂੰ ਮੌਕਾ ਦਿਓ। 28ਚੋਰੀ ਕਰਨ ਵਾਲਾ ਅੱਗੇ ਤੋਂ ਚੋਰੀ ਨਾ ਕਰੇ, ਸਗੋਂ ਭਲਾ ਕਰਨ ਲਈ ਆਪਣੇ ਹੱਥਾਂ ਨਾਲ ਮਿਹਨਤ ਕਰੇ ਤਾਂਕਿ ਲੋੜਵੰਦ ਨੂੰ ਦੇਣ ਲਈ ਉਸ ਦੇ ਕੋਲ ਕੁਝ ਹੋਵੇ। 29ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿੱਕਲੇ, ਸਗੋਂ ਉਹੀ ਨਿੱਕਲੇ ਜੋ ਲੋੜ ਅਨੁਸਾਰ ਉੱਨਤੀ ਦੇ ਲਈ ਚੰਗੀ ਹੋਵੇ ਜਿਸ ਨਾਲ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ। 30ਪਰਮੇਸ਼ਰ ਦੇ ਪਵਿੱਤਰ ਆਤਮਾ ਨੂੰ ਉਦਾਸ ਨਾ ਕਰੋ ਜਿਸ ਦੇ ਦੁਆਰਾ ਤੁਹਾਡੇ ਉੱਤੇ ਛੁਟਕਾਰੇ ਦੇ ਦਿਨ ਲਈ ਮੋਹਰ ਲਾਈ ਗਈ ਹੈ। 31ਹਰ ਤਰ੍ਹਾਂ ਦੀ ਕੁੜੱਤਣ, ਗੁੱਸਾ, ਕ੍ਰੋਧ, ਕਲੇਸ਼ ਅਤੇ ਨਿੰਦਾ ਸਾਰੀ ਬੁਰਾਈ ਸਮੇਤ ਤੁਹਾਡੇ ਤੋਂ ਦੂਰ ਹੋਵੇ। 32ਇੱਕ ਦੂਜੇ ਦੇ ਪ੍ਰਤੀ ਦਇਆਵਾਨ ਅਤੇ ਨਰਮ-ਦਿਲ ਹੋਵੋ ਅਤੇ ਇੱਕ ਦੂਜੇ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ਰ ਨੇ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ।

Currently Selected:

ਅਫ਼ਸੀਆਂ 4: PSB

Highlight

Share

Copy

None

Want to have your highlights saved across all your devices? Sign up or sign in