ਕੁਲੁੱਸੀਆਂ 1
1
ਸਲਾਮ
1ਮੇਰੇ ਪੌਲੁਸ ਵੱਲੋਂ ਜੋ ਪਰਮੇਸ਼ਰ ਦੀ ਇੱਛਾ ਨਾਲ ਮਸੀਹ ਯਿਸੂ ਦਾ ਰਸੂਲ ਹਾਂ ਅਤੇ ਭਾਈ ਤਿਮੋਥਿਉਸ ਵੱਲੋਂ; 2ਉਨ੍ਹਾਂ ਸੰਤਾਂ#1:2 ਅਰਥਾਤ ਯਹੂਦੀ ਵਿਸ਼ਵਾਸੀਆਂ ਨੂੰ ਅਤੇ ਮਸੀਹ ਦੇ ਵਿਸ਼ਵਾਸੀਆਂ#1:2 ਅਰਥਾਤ ਗੈਰ-ਯਹੂਦੀ ਵਿਸ਼ਵਾਸੀਆਂ ਨੂੰ ਜਿਹੜੇ ਕੁਲੁੱਸੈ ਵਿੱਚ ਹਨ, ਸਾਡੇ ਪਿਤਾ ਪਰਮੇਸ਼ਰ#1:2 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਪ੍ਰਭੂ ਯਿਸੂ ਮਸੀਹ” ਲਿਖਿਆ ਹੈ। ਦੀ ਵੱਲੋਂ ਕਿਰਪਾ ਅਤੇ ਸ਼ਾਂਤੀ ਮਿਲੇ।
ਕੁਲੁੱਸੀਆਂ ਲਈ ਪ੍ਰਭੂ ਦਾ ਧੰਨਵਾਦ
3ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਦੇ ਹੋਏ ਹਮੇਸ਼ਾ ਆਪਣੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ, 4ਕਿਉਂਕਿ ਅਸੀਂ ਮਸੀਹ ਯਿਸੂ ਉੱਤੇ ਤੁਹਾਡੇ ਵਿਸ਼ਵਾਸ ਅਤੇ ਸਾਰੇ ਸੰਤਾਂ#1:4 ਅਰਥਾਤ ਪਵਿੱਤਰ ਲੋਕਾਂ ਪ੍ਰਤੀ ਤੁਹਾਡੇ ਪ੍ਰੇਮ ਦੇ ਵਿਖੇ ਸੁਣਿਆ ਹੈ। 5ਇਹ ਉਸ ਆਸ ਦੇ ਕਾਰਨ ਹੈ ਜੋ ਤੁਹਾਡੇ ਲਈ ਸਵਰਗ ਵਿੱਚ ਰੱਖੀ ਹੋਈ ਹੈ, ਜਿਸ ਦੇ ਵਿਖੇ ਤੁਸੀਂ ਸੱਚੇ ਵਚਨ ਅਰਥਾਤ ਉਸ ਖੁਸ਼ਖ਼ਬਰੀ ਵਿੱਚ ਪਹਿਲਾਂ ਹੀ ਸੁਣ ਚੁੱਕੇ ਹੋ 6ਜੋ ਤੁਹਾਡੇ ਕੋਲ ਪਹੁੰਚੀ ਅਤੇ ਜਿਵੇਂ ਇਹ ਸਾਰੇ ਸੰਸਾਰ ਵਿੱਚ ਫੈਲਦੀ ਅਤੇ ਫਲਵੰਤ ਹੁੰਦੀ ਜਾਂਦੀ ਹੈ, ਉਸੇ ਤਰ੍ਹਾਂ ਜਿਸ ਦਿਨ ਤੋਂ ਤੁਸੀਂ ਇਸ ਨੂੰ ਸੁਣਿਆ ਅਤੇ ਪਰਮੇਸ਼ਰ ਦੀ ਕਿਰਪਾ ਨੂੰ ਅਸਲ ਵਿੱਚ ਜਾਣਿਆ, ਤੁਹਾਡੇ ਵਿੱਚ ਵੀ ਵਧਦੀ ਜਾਂਦੀ ਹੈ। 7ਇਸੇ ਦੀ ਸਿੱਖਿਆ ਤੁਸੀਂ ਸਾਡੇ ਪਿਆਰੇ ਸੰਗੀ ਦਾਸ ਇਪਫ੍ਰਾਸ ਤੋਂ ਪਾਈ ਜਿਹੜਾ ਤੁਹਾਡੇ ਲਈ ਮਸੀਹ ਦਾ ਵਿਸ਼ਵਾਸਯੋਗ ਸੇਵਕ ਹੈ। 8ਉਸੇ ਨੇ ਤੁਹਾਡੇ ਉਸ ਪ੍ਰੇਮ ਨੂੰ ਜੋ ਆਤਮਾ ਵਿੱਚ ਹੈ, ਸਾਡੇ ਉੱਤੇ ਪਰਗਟ ਕੀਤਾ।
ਆਤਮਕ ਉੱਨਤੀ ਲਈ ਪ੍ਰਾਰਥਨਾ
9ਇਸ ਲਈ ਅਸੀਂ ਵੀ ਜਿਸ ਦਿਨ ਤੋਂ ਇਹ ਸੁਣਿਆ ਹੈ, ਤੁਹਾਡੇ ਲਈ ਬੇਨਤੀ ਅਤੇ ਪ੍ਰਾਰਥਨਾ ਕਰਨਾ ਨਹੀਂ ਛੱਡਦੇ ਕਿ ਤੁਸੀਂ ਪਰਮੇਸ਼ਰ ਦੀ ਇੱਛਾ ਦੇ ਗਿਆਨ ਅਤੇ ਆਤਮਕ ਸਮਝ ਤੇ ਬੁੱਧ ਨਾਲ ਭਰਪੂਰ ਹੋ ਜਾਓ, 10ਤਾਂਕਿ ਤੁਸੀਂ ਪ੍ਰਭੂ ਦੇ ਯੋਗ ਚਾਲ ਚੱਲੋ ਜੋ ਹਰ ਤਰ੍ਹਾਂ ਨਾਲ ਉਸ ਨੂੰ ਪ੍ਰਸੰਨ ਕਰੇ ਅਤੇ ਹਰੇਕ ਭਲੇ ਕੰਮ ਵਿੱਚ ਫਲਵੰਤ ਹੋਵੋ ਤੇ ਪਰਮੇਸ਼ਰ ਦੇ ਗਿਆਨ ਵਿੱਚ ਵਧਦੇ ਜਾਓ। 11ਤੁਸੀਂ ਉਸ ਦੀ ਮਹਿਮਾ ਦੀ ਸਮਰੱਥਾ ਦੇ ਅਨੁਸਾਰ ਸਾਰੀ ਸ਼ਕਤੀ ਨਾਲ ਬਲਵੰਤ ਹੋ ਜਾਓ ਤਾਂਕਿ ਹਰ ਤਰ੍ਹਾਂ ਨਾਲ ਧੀਰਜ ਅਤੇ ਸਹਿਣਸ਼ੀਲਤਾ ਨੂੰ ਪ੍ਰਾਪਤ ਕਰ ਸਕੋ ਅਤੇ ਅਨੰਦ ਨਾਲ 12ਉਸ ਪਿਤਾ ਦਾ ਧੰਨਵਾਦ ਕਰਦੇ ਰਹੋ ਜਿਸ ਨੇ ਤੁਹਾਨੂੰ#1:12 ਕੁਝ ਹਸਤਲੇਖਾਂ ਵਿੱਚ “ਤੁਹਾਨੂੰ” ਦੇ ਸਥਾਨ 'ਤੇ “ਸਾਨੂੰ” ਲਿਖਿਆ ਹੈ। ਇਸ ਯੋਗ ਬਣਾਇਆ ਕਿ ਚਾਨਣ ਵਿੱਚ ਸੰਤਾਂ ਦੀ ਮਿਰਾਸ ਦੇ ਸਾਂਝੀ ਹੋਵੋ। 13ਉਸ ਨੇ ਸਾਨੂੰ ਹਨੇਰੇ ਦੇ ਵੱਸ ਵਿੱਚੋਂ ਛੁਡਾ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਪਹੁੰਚਾ ਦਿੱਤਾ। 14ਉਸੇ ਵਿੱਚ ਸਾਨੂੰ#1:14 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਉਸ ਦੇ ਲਹੂ ਦੇ ਦੁਆਰਾ” ਲਿਖਿਆ ਹੈ। ਛੁਟਕਾਰਾ ਅਰਥਾਤ ਪਾਪਾਂ ਦੀ ਮਾਫ਼ੀ ਪ੍ਰਾਪਤ ਹੁੰਦੀ ਹੈ।
ਮਸੀਹ ਦੀ ਉੱਤਮਤਾ
15ਉਹ ਅਣਡਿੱਠ ਪਰਮੇਸ਼ਰ ਦਾ ਸਰੂਪ ਅਤੇ ਸਾਰੀ ਸ੍ਰਿਸ਼ਟੀ ਵਿੱਚੋਂ ਜੇਠਾ ਹੈ, 16ਕਿਉਂਕਿ ਅਕਾਸ਼ ਵਿੱਚ ਅਤੇ ਧਰਤੀ ਉਤਲੀਆਂ ਸਭ ਵਸਤਾਂ ਉਸੇ ਵਿੱਚ ਸਿਰਜੀਆਂ ਗਈਆਂ, ਭਾਵੇਂ ਪ੍ਰਤੱਖ ਭਾਵੇਂ ਅਪ੍ਰਤੱਖ, ਭਾਵੇਂ ਸਿੰਘਾਸਣ ਭਾਵੇਂ ਪ੍ਰਭੁਤਾ, ਭਾਵੇਂ ਹਕੂਮਤਾਂ ਭਾਵੇਂ ਇਖ਼ਤਿਆਰ; ਸਭ ਵਸਤਾਂ ਉਸੇ ਦੇ ਰਾਹੀਂ ਅਤੇ ਉਸੇ ਦੇ ਲਈ ਸਿਰਜੀਆਂ ਗਈਆਂ। 17ਉਹੀ ਸਭ ਵਸਤਾਂ ਤੋਂ ਪਹਿਲਾਂ ਹੈ ਅਤੇ ਸਭ ਕੁਝ ਉਸੇ ਵਿੱਚ ਕਾਇਮ ਹੈ। 18ਉਹ ਦੇਹ ਅਰਥਾਤ ਕਲੀਸਿਯਾ ਦਾ ਸਿਰ ਹੈ; ਉਹੀ ਅਰੰਭ ਹੈ ਅਤੇ ਮੁਰਦਿਆਂ ਵਿੱਚੋਂ ਜੇਠਾ ਹੈ ਤਾਂਕਿ ਸਭਨਾਂ ਗੱਲਾਂ ਵਿੱਚ ਪਹਿਲਾ ਸਥਾਨ ਉਸੇ ਨੂੰ ਮਿਲੇ। 19ਕਿਉਂਕਿ ਪਿਤਾ ਨੂੰ ਚੰਗਾ ਲੱਗਾ ਕਿ ਸਾਰੀ ਭਰਪੂਰੀ ਉਸੇ ਵਿੱਚ ਵਾਸ ਕਰੇ 20ਅਤੇ ਸਲੀਬ ਉੱਤੇ ਵਹਾਏ ਗਏ ਉਸ ਦੇ ਲਹੂ ਦੇ ਦੁਆਰਾ ਸ਼ਾਂਤੀ ਕਾਇਮ ਕਰਕੇ ਉਸੇ ਦੇ ਰਾਹੀਂ ਸਭ ਵਸਤਾਂ ਦਾ, ਭਾਵੇਂ ਧਰਤੀ ਦੀਆਂ ਭਾਵੇਂ ਅਕਾਸ਼ ਦੀਆਂ, ਆਪਣੇ ਨਾਲ ਮੇਲ ਕਰੇ।
21ਤੁਸੀਂ ਪਹਿਲਾਂ ਬੁਰੇ ਕੰਮਾਂ ਦੇ ਕਾਰਨ ਅੱਡ ਸੀ ਅਤੇ ਆਪਣੇ ਮਨ ਤੋਂ ਉਸ ਦੇ ਵੈਰੀ ਸੀ, 22ਪਰ ਹੁਣ ਉਸ ਨੇ ਆਪਣੇ ਪੁੱਤਰ ਦੀ ਸਰੀਰਕ ਦੇਹ ਵਿੱਚ ਉਸ ਦੀ ਮੌਤ ਦੇ ਰਾਹੀਂ ਤੁਹਾਡੇ ਨਾਲ ਮੇਲ ਕਰ ਲਿਆ ਤਾਂਕਿ ਤੁਹਾਨੂੰ ਆਪਣੇ ਸਾਹਮਣੇ ਪਵਿੱਤਰ, ਬੇਦਾਗ਼ ਅਤੇ ਨਿਰਦੋਸ਼ ਪੇਸ਼ ਕਰੇ; 23ਪਰ ਇਹ ਤਾਂ ਹੀ ਹੋਵੇਗਾ ਜੇ ਤੁਸੀਂ ਵਿਸ਼ਵਾਸ ਦੀ ਨੀਂਹ ਉੱਤੇ ਕਾਇਮ ਅਤੇ ਦ੍ਰਿੜ੍ਹ ਰਹੋ ਅਤੇ ਉਸ ਖੁਸ਼ਖ਼ਬਰੀ ਦੀ ਆਸ ਨੂੰ ਨਾ ਛੱਡੋ ਜੋ ਤੁਸੀਂ ਸੁਣੀ ਅਤੇ ਜਿਸ ਦਾ ਪ੍ਰਚਾਰ ਅਕਾਸ਼ ਹੇਠਾਂ ਸਾਰੀ ਸ੍ਰਿਸ਼ਟੀ ਵਿੱਚ ਕੀਤਾ ਗਿਆ, ਜਿਸ ਦਾ ਮੈਂ ਪੌਲੁਸ ਸੇਵਕ ਬਣਿਆ।
ਪੌਲੁਸ ਦੀ ਸੇਵਾ
24ਹੁਣ ਮੈਂ ਆਪਣੇ ਦੁੱਖਾਂ ਵਿੱਚ ਜੋ ਤੁਹਾਡੀ ਖਾਤਰ ਹਨ, ਅਨੰਦ ਕਰਦਾ ਹਾਂ ਅਤੇ ਮਸੀਹ ਦੇ ਕਸ਼ਟਾਂ ਦੀ ਥੁੜ੍ਹ ਨੂੰ ਉਸ ਦੀ ਦੇਹ ਅਰਥਾਤ ਕਲੀਸਿਯਾ ਦੀ ਖਾਤਰ ਆਪਣੇ ਸਰੀਰ ਵਿੱਚ ਪੂਰਾ ਕਰਦਾ ਹਾਂ। 25ਮੈਂ ਪਰਮੇਸ਼ਰ ਦੇ ਉਸ ਪ੍ਰਬੰਧ ਦੇ ਅਨੁਸਾਰ ਜੋ ਮੈਨੂੰ ਤੁਹਾਡੇ ਲਈ ਸੌਂਪਿਆ ਗਿਆ ਕਲੀਸਿਯਾ ਦਾ ਸੇਵਕ ਬਣਿਆ ਤਾਂਕਿ ਪਰਮੇਸ਼ਰ ਦੇ ਵਚਨ ਦਾ ਪੂਰਾ ਪ੍ਰਚਾਰ ਕਰਾਂ#1:25 ਮੂਲ ਸ਼ਬਦ ਅਰਥ: ਪਰਮੇਸ਼ਰ ਦੇ ਵਚਨ ਨੂੰ ਪੂਰਾ ਕਰਾਂ, 26ਅਰਥਾਤ ਉਸ ਭੇਤ ਦਾ ਜੋ ਯੁਗਾਂ ਤੋਂ ਅਤੇ ਪੀੜ੍ਹੀਆਂ ਤੋਂ ਗੁਪਤ ਰੱਖਿਆ ਗਿਆ ਸੀ, ਪਰ ਹੁਣ ਉਸ ਦੇ ਸੰਤਾਂ ਉੱਤੇ ਪਰਗਟ ਕੀਤਾ ਗਿਆ ਹੈ। 27ਪਰਮੇਸ਼ਰ ਉਨ੍ਹਾਂ ਉੱਤੇ ਪਰਗਟ ਕਰਨਾ ਚਾਹੁੰਦਾ ਸੀ ਕਿ ਪਰਾਈਆਂ ਕੌਮਾਂ ਵਿੱਚ ਇਸ ਭੇਤ ਦੀ ਮਹਿਮਾ ਦਾ ਧਨ ਕੀ ਹੈ; ਉਹ ਭੇਤ ਇਹ ਹੈ ਕਿ ਮਸੀਹ ਜਿਹੜਾ ਮਹਿਮਾ ਦੀ ਆਸ ਹੈ ਤੁਹਾਡੇ ਅੰਦਰ ਵਾਸ ਕਰਦਾ ਹੈ। 28ਉਸੇ ਦਾ ਪ੍ਰਚਾਰ ਕਰਦੇ ਹੋਏ ਅਸੀਂ ਹਰੇਕ ਮਨੁੱਖ ਨੂੰ ਪੂਰੇ ਗਿਆਨ ਨਾਲ ਚਿਤਾਵਨੀ ਦਿੰਦੇ ਅਤੇ ਹਰੇਕ ਮਨੁੱਖ ਨੂੰ ਸਿਖਾਉਂਦੇ ਹਾਂ ਤਾਂਕਿ ਉਨ੍ਹਾਂ ਨੂੰ ਮਸੀਹ#1:28 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਯਿਸੂ” ਲਿਖਿਆ ਹੈ। ਵਿੱਚ ਸਿੱਧ ਪੇਸ਼ ਕਰੀਏ। 29ਇਸੇ ਉਦੇਸ਼ ਲਈ ਮੈਂ ਉਸ ਦੀ ਉਸ ਸ਼ਕਤੀ ਦੇ ਅਨੁਸਾਰ ਜੋ ਸਮਰੱਥਾ ਨਾਲ ਮੇਰੇ ਵਿੱਚ ਕੰਮ ਕਰਦੀ ਹੈ, ਸਖ਼ਤ ਮਿਹਨਤ ਵੀ ਕਰਦਾ ਹਾਂ।
Currently Selected:
ਕੁਲੁੱਸੀਆਂ 1: PSB
Highlight
Copy
Compare
Share
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative