1 ਥੱਸਲੁਨੀਕੀਆਂ 1
1
ਸਲਾਮ
1ਪੌਲੁਸ, ਸਿਲਵਾਨੁਸ ਅਤੇ ਤਿਮੋਥਿਉਸ ਵੱਲੋਂ ਥੱਸਲੁਨੀਕੀਆਂ ਦੀ ਕਲੀਸਿਯਾ ਨੂੰ ਜੋ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਵਿੱਚ ਹੈ; ਤੁਹਾਨੂੰ#1:1 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸਾਡੇ ਪਰਮੇਸ਼ਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ” ਲਿਖਿਆ ਹੈ। ਕਿਰਪਾ ਅਤੇ ਸ਼ਾਂਤੀ ਮਿਲੇ।
ਥੱਸਲੁਨੀਕੀਆਂ ਦਾ ਵਿਸ਼ਵਾਸ
2ਅਸੀਂ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਨੂੰ ਯਾਦ ਕਰਦਿਆਂ ਤੁਹਾਡੇ ਸਭਨਾਂ ਲਈ ਹਮੇਸ਼ਾ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ 3ਅਤੇ ਆਪਣੇ ਪਿਤਾ ਅਤੇ ਪਰਮੇਸ਼ਰ ਦੇ ਸਨਮੁੱਖ ਤੁਹਾਡੇ ਵਿਸ਼ਵਾਸ ਦੇ ਕੰਮ, ਪ੍ਰੇਮ ਦੀ ਮਿਹਨਤ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਵਿੱਚ ਤੁਹਾਡੀ ਆਸ ਦੀ ਦ੍ਰਿੜ੍ਹਤਾ ਨੂੰ ਲਗਾਤਾਰ ਯਾਦ ਕਰਦੇ ਹਾਂ। 4ਪਰਮੇਸ਼ਰ ਵਿੱਚ ਪਿਆਰੇ ਭਾਈਓ, ਅਸੀਂ ਜਾਣਦੇ ਹਾਂ ਕਿ ਤੁਸੀਂ ਚੁਣੇ ਹੋਏ ਹੋ, 5ਕਿਉਂਕਿ ਸਾਡੀ ਖੁਸ਼ਖ਼ਬਰੀ ਤੁਹਾਡੇ ਕੋਲ ਨਾ ਕੇਵਲ ਸ਼ਬਦਾਂ ਵਿੱਚ, ਸਗੋਂ ਸਮਰੱਥਾ ਵਿੱਚ, ਪਵਿੱਤਰ ਆਤਮਾ ਵਿੱਚ ਅਤੇ ਪੂਰੇ ਭਰੋਸੇ ਨਾਲ ਵੀ ਪਹੁੰਚੀ। ਤੁਸੀਂ ਤਾਂ ਜਾਣਦੇ ਹੋ ਕਿ ਅਸੀਂ ਤੁਹਾਡੀ ਖਾਤਰ ਤੁਹਾਡੇ ਵਿਚਕਾਰ ਕਿਸ ਤਰ੍ਹਾਂ ਦੇ ਬਣਕੇ ਰਹੇ। 6ਤੁਸੀਂ ਵੱਡੇ ਕਸ਼ਟ ਵਿੱਚ ਪਵਿੱਤਰ ਆਤਮਾ ਦੇ ਅਨੰਦ ਨਾਲ ਵਚਨ ਨੂੰ ਗ੍ਰਹਿਣ ਕਰਕੇ ਸਾਡੀ ਅਤੇ ਪ੍ਰਭੂ ਦੀ ਰੀਸ ਕਰਨ ਵਾਲੇ ਬਣੇ, 7ਜਿਸ ਕਰਕੇ ਤੁਸੀਂ ਮਕਦੂਨਿਯਾ ਅਤੇ ਅਖਾਯਾ ਦੇ ਸਾਰੇ ਵਿਸ਼ਵਾਸੀਆਂ ਲਈ ਇੱਕ ਨਮੂਨਾ ਬਣ ਗਏ। 8ਕਿਉਂਕਿ ਤੁਹਾਡੇ ਦੁਆਰਾ ਪ੍ਰਭੂ ਦਾ ਵਚਨ ਨਾ ਕੇਵਲ ਮਕਦੂਨਿਯਾ ਅਤੇ ਅਖਾਯਾ ਵਿੱਚ ਸੁਣਾਇਆ ਗਿਆ, ਸਗੋਂ ਪਰਮੇਸ਼ਰ ਉੱਤੇ ਤੁਹਾਡਾ ਵਿਸ਼ਵਾਸ#1:8 ਵਿਸ਼ਵਾਸ ਦੀ ਖ਼ਬਰ ਹਰ ਥਾਂ ਫੈਲ ਗਿਆ; ਇਸ ਲਈ ਸਾਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ। 9ਕਿਉਂ ਜੋ ਉਹ ਆਪ ਸਾਡੇ ਵਿਖੇ ਦੱਸਦੇ ਹਨ ਕਿ ਤੁਸੀਂ ਕਿਸ ਤਰ੍ਹਾਂ ਸਾਡਾ ਸੁਆਗਤ ਕੀਤਾ ਅਤੇ ਕਿਵੇਂ ਤੁਸੀਂ ਮੂਰਤੀਆਂ ਦੀ ਵੱਲੋਂ ਪਰਮੇਸ਼ਰ ਵੱਲ ਮੁੜੇ ਤਾਂਕਿ ਜੀਉਂਦੇ ਅਤੇ ਸੱਚੇ ਪਰਮੇਸ਼ਰ ਦੀ ਸੇਵਾ ਕਰੋ 10ਅਤੇ ਸਵਰਗ ਤੋਂ ਉਸ ਦੇ ਪੁੱਤਰ ਦੀ ਉਡੀਕ ਕਰੋ ਅਰਥਾਤ ਯਿਸੂ ਦੀ ਜਿਸ ਨੂੰ ਉਸ ਨੇ ਮੁਰਦਿਆਂ ਵਿੱਚੋਂ ਜਿਵਾਇਆ ਅਤੇ ਜਿਹੜਾ ਸਾਨੂੰ ਆਉਣ ਵਾਲੇ ਕ੍ਰੋਧ ਤੋਂ ਬਚਾਉਂਦਾ ਹੈ।
Currently Selected:
1 ਥੱਸਲੁਨੀਕੀਆਂ 1: PSB
Highlight
Copy
Compare
Share
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative