1 ਕੁਰਿੰਥੀਆਂ 3
3
ਕਲੀਸਿਯਾ ਵਿੱਚ ਝਗੜੇ
1ਹੇ ਭਾਈਓ, ਮੈਂ ਤੁਹਾਡੇ ਨਾਲ ਇਸ ਤਰ੍ਹਾਂ ਗੱਲਾਂ ਨਾ ਕਰ ਸਕਿਆ ਜਿਵੇਂ ਆਤਮਕ ਲੋਕਾਂ ਨਾਲ, ਸਗੋਂ ਇਸ ਤਰ੍ਹਾਂ ਜਿਵੇਂ ਸਰੀਰਕ ਲੋਕਾਂ ਨਾਲ ਅਰਥਾਤ ਉਨ੍ਹਾਂ ਨਾਲ ਜਿਹੜੇ ਮਸੀਹ ਵਿੱਚ ਬਾਲਕ ਹਨ। 2ਮੈਂ ਤੁਹਾਨੂੰ ਦੁੱਧ ਪਿਆਇਆ, ਅੰਨ ਨਹੀਂ ਖੁਆਇਆ; ਕਿਉਂਕਿ ਤੁਸੀਂ ਉਸ ਨੂੰ ਪਚਾ ਨਹੀਂ ਸਕਦੇ ਸੀ, ਬਲਕਿ ਹੁਣ ਵੀ ਨਹੀਂ ਪਚਾ ਸਕਦੇ। 3ਇਸ ਲਈ ਕਿ ਤੁਸੀਂ ਅਜੇ ਵੀ ਸਰੀਰਕ ਹੋ, ਕਿਉਂਕਿ ਤੁਹਾਡੇ ਵਿੱਚ ਈਰਖਾ ਅਤੇ ਝਗੜੇ#3:3 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਫੁੱਟਾਂ” ਲਿਖਿਆ ਹੈ। ਹਨ। ਕੀ ਤੁਸੀਂ ਸਰੀਰਕ ਨਹੀਂ ਹੋ ਅਤੇ ਮਨੁੱਖੀ ਚਾਲ ਨਹੀਂ ਚੱਲਦੇ? 4ਕਿਉਂਕਿ ਜਦੋਂ ਇੱਕ ਕਹਿੰਦਾ ਹੈ, “ਮੈਂ ਪੌਲੁਸ ਦਾ ਹਾਂ” ਅਤੇ ਦੂਜਾ “ਮੈਂ ਅਪੁੱਲੋਸ ਦਾ ਹਾਂ,” ਤਾਂ ਕੀ ਤੁਸੀਂ ਆਮ ਇਨਸਾਨ#3:4 ਅਰਥਾਤ ਸਰੀਰਕ ਮਨੁੱਖ ਨਾ ਹੋਏ?
ਪ੍ਰਭੂ ਦੇ ਸੇਵਕਾਂ ਦੀ ਭੂਮਿਕਾ
5ਫਿਰ ਅਪੁੱਲੋਸ ਕੀ ਹੈ? ਅਤੇ ਪੌਲੁਸ ਕੀ ਹੈ? ਕੇਵਲ ਸੇਵਕ ਜਿਨ੍ਹਾਂ ਦੇ ਰਾਹੀਂ ਤੁਸੀਂ ਵਿਸ਼ਵਾਸ ਕੀਤਾ, ਜਿਵੇਂ ਕਿ ਪ੍ਰਭੂ ਨੇ ਸਾਨੂੰ ਹਰੇਕ ਨੂੰ ਜ਼ਿੰਮੇਵਾਰੀ ਸੌਂਪੀ। 6ਮੈਂ ਬੀਜਿਆ, ਅਪੁੱਲੋਸ ਨੇ ਸਿੰਜਿਆ, ਪਰ ਪਰਮੇਸ਼ਰ ਨੇ ਵਧਾਇਆ। 7ਇਸ ਲਈ ਨਾ ਤਾਂ ਬੀਜਣ ਵਾਲਾ ਅਤੇ ਨਾ ਹੀ ਸਿੰਜਣ ਵਾਲਾ ਕੁਝ ਹੈ, ਪਰ ਪਰਮੇਸ਼ਰ ਹੀ ਸਭ ਕੁਝ ਹੈ ਜਿਹੜਾ ਵਧਾਉਣ ਵਾਲਾ ਹੈ। 8ਬੀਜਣ ਵਾਲਾ ਅਤੇ ਸਿੰਜਣ ਵਾਲਾ ਇੱਕ ਬਰਾਬਰ ਹਨ ਅਤੇ ਹਰੇਕ ਆਪੋ-ਆਪਣੀ ਮਿਹਨਤ ਦੇ ਅਨੁਸਾਰ ਆਪਣਾ ਪ੍ਰਤਿਫਲ ਪਾਵੇਗਾ। 9ਕਿਉਂਕਿ ਅਸੀਂ ਪਰਮੇਸ਼ਰ ਦੇ ਸਹਿਕਰਮੀ ਹਾਂ; ਤੁਸੀਂ ਪਰਮੇਸ਼ਰ ਦਾ ਖੇਤ ਅਤੇ ਪਰਮੇਸ਼ਰ ਦਾ ਭਵਨ ਹੋ।
10ਮੈਂ ਪਰਮੇਸ਼ਰ ਦੀ ਉਸ ਕਿਰਪਾ ਦੇ ਅਨੁਸਾਰ ਜੋ ਮੈਨੂੰ ਬਖਸ਼ੀ ਗਈ, ਇੱਕ ਸਿਆਣੇ ਰਾਜ ਮਿਸਤਰੀ ਵਾਂਗ ਨੀਂਹ ਰੱਖੀ ਅਤੇ ਦੂਜਾ ਇਸ 'ਤੇ ਉਸਾਰੀ ਕਰਦਾ ਹੈ; ਪਰ ਹਰੇਕ ਮਨੁੱਖ ਸਚੇਤ ਰਹੇ ਕਿ ਉਹ ਕਿਵੇਂ ਉਸਾਰੀ ਕਰਦਾ ਹੈ। 11ਕਿਉਂਕਿ ਜਿਹੜੀ ਨੀਂਹ ਰੱਖੀ ਗਈ ਹੈ ਅਰਥਾਤ ਯਿਸੂ ਮਸੀਹ, ਉਸ ਤੋਂ ਇਲਾਵਾ ਕੋਈ ਦੂਜੀ ਨੀਂਹ ਨਹੀਂ ਰੱਖ ਸਕਦਾ। 12ਜੇ ਕੋਈ ਉਸ ਨੀਂਹ ਉੱਤੇ ਸੋਨੇ, ਚਾਂਦੀ, ਕੀਮਤੀ ਪੱਥਰਾਂ, ਲੱਕੜਾਂ ਜਾਂ ਘਾਹ-ਫੂਸ ਨਾਲ ਉਸਾਰੀ ਕਰੇ 13ਤਾਂ ਹਰੇਕ ਦਾ ਕੰਮ ਪਰਗਟ ਹੋ ਜਾਵੇਗਾ ਕਿਉਂਕਿ ਉਹ ਦਿਨ ਇਸ ਨੂੰ ਉਜਾਗਰ ਕਰ ਦੇਵੇਗਾ, ਕਿਉਂ ਜੋ ਇਹ ਅੱਗ ਦੁਆਰਾ ਪਰਗਟ ਕੀਤਾ ਜਾਵੇਗਾ ਅਤੇ ਅੱਗ ਹੀ ਹਰੇਕ ਦਾ ਕੰਮ ਪਰਖੇਗੀ ਕਿ ਇਹ ਕਿਸ ਤਰ੍ਹਾਂ ਦਾ ਹੈ। 14ਜੇ ਕਿਸੇ ਦਾ ਕੰਮ ਜੋ ਉਸ ਨੇ ਉਸਾਰਿਆ, ਕਾਇਮ ਰਹੇਗਾ ਤਾਂ ਉਸ ਨੂੰ ਪ੍ਰਤਿਫਲ ਮਿਲੇਗਾ। 15ਜੇ ਕਿਸੇ ਦਾ ਕੰਮ ਸੜ ਜਾਵੇ ਤਾਂ ਉਸ ਨੂੰ ਹਾਨੀ ਝੱਲਣੀ ਪਵੇਗੀ; ਉਹ ਆਪ ਤਾਂ ਬਚ ਜਾਵੇਗਾ, ਪਰ ਸੜਦਿਆਂ ਸੜਦਿਆਂ। 16ਕੀ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ਰ ਦੀ ਹੈਕਲ ਹੋ ਅਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਾਸ ਕਰਦਾ ਹੈ? 17ਜੇ ਕੋਈ ਪਰਮੇਸ਼ਰ ਦੀ ਹੈਕਲ ਦਾ ਨਾਸ ਕਰਦਾ ਹੈ ਤਾਂ ਪਰਮੇਸ਼ਰ ਉਸ ਦਾ ਨਾਸ ਕਰੇਗਾ। ਕਿਉਂਕਿ ਪਰਮੇਸ਼ਰ ਦੀ ਹੈਕਲ ਪਵਿੱਤਰ ਹੈ ਅਤੇ ਉਹ ਤੁਸੀਂ ਹੋ।
18ਕੋਈ ਆਪਣੇ ਆਪ ਨੂੰ ਧੋਖਾ ਨਾ ਦੇਵੇ। ਜੇ ਇਸ ਯੁਗ ਵਿੱਚ ਤੁਹਾਡੇ ਵਿੱਚੋਂ ਕੋਈ ਆਪਣੇ ਆਪ ਨੂੰ ਗਿਆਨਵਾਨ ਸਮਝਦਾ ਹੈ ਤਾਂ ਉਹ ਮੂਰਖ ਬਣੇ ਤਾਂਕਿ ਉਹ ਗਿਆਨਵਾਨ ਹੋ ਜਾਵੇ। 19ਕਿਉਂਕਿ ਇਸ ਸੰਸਾਰ ਦਾ ਗਿਆਨ ਪਰਮੇਸ਼ਰ ਦੀ ਦ੍ਰਿਸ਼ਟੀ ਵਿੱਚ ਮੂਰਖਤਾ ਹੈ, ਕਿਉਂ ਜੋ ਲਿਖਿਆ ਹੈ:“ਉਹ ਗਿਆਨਵਾਨਾਂ ਨੂੰ ਉਨ੍ਹਾਂ ਦੀ ਚਲਾਕੀ ਵਿੱਚ ਫਸਾ ਦਿੰਦਾ ਹੈ।” 20ਅਤੇ ਫੇਰ:“ਪ੍ਰਭੂ ਗਿਆਨਵਾਨਾਂ ਦੀਆਂ ਸੋਚਾਂ ਨੂੰ ਜਾਣਦਾ ਹੈ ਕਿ ਉਹ ਵਿਅਰਥ ਹਨ।”#ਜ਼ਬੂਰ 94:11 21ਇਸ ਲਈ ਕੋਈ ਮਨੁੱਖਾਂ ਉੱਤੇ ਘਮੰਡ ਨਾ ਕਰੇ। ਸਭ ਕੁਝ ਤੁਹਾਡਾ ਹੈ, 22ਭਾਵੇਂ ਪੌਲੁਸ, ਜਾਂ ਅਪੁੱਲੋਸ, ਜਾਂ ਕੇਫ਼ਾਸ, ਜਾਂ ਸੰਸਾਰ, ਜਾਂ ਜੀਵਨ, ਜਾਂ ਮੌਤ, ਜਾਂ ਵਰਤਮਾਨ ਵਸਤਾਂ, ਜਾਂ ਆਉਣ ਵਾਲੀਆਂ ਵਸਤਾਂ, ਸਭ ਤੁਹਾਡਾ ਹੈ; 23ਅਤੇ ਤੁਸੀਂ ਮਸੀਹ ਦੇ ਹੋ ਤੇ ਮਸੀਹ ਪਰਮੇਸ਼ਰ ਦਾ ਹੈ।
Currently Selected:
1 ਕੁਰਿੰਥੀਆਂ 3: PSB
Highlight
Share
Copy
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative