YouVersion Logo
Search Icon

ਪ੍ਰਕਾਸ਼ ਪੱਤਰ 18

18
ਬਾਬੇਲ ਦਾ ਡਿੱਗਣਾ
1ਇਹ ਘਟਨਾਵਾਂ ਹੋਣ ਤੋਂ ਬਾਅਦ ਮੈਂ ਇੱਕ ਹੋਰ ਸਵਰਗਦੂਤ ਨੂੰ ਸਵਰਗ ਤੋਂ ਹੇਠਾਂ ਉੱਤਰਦਿਆ ਵੇਖਿਆ। ਜਿਸ ਦੇ ਕੋਲ ਅਧਿਕਾਰ ਸੀ ਅਤੇ ਉਸ ਦੇ ਤੇਜ ਨਾਲ ਧਰਤੀ ਚਾਨਣ ਨਾਲ ਭਰ ਗਈ। 2ਅਤੇ ਬਹੁਤ ਉੱਚੀ ਆਵਾਜ਼ ਵਿੱਚ ਪੁਕਾਰ ਕੇ ਉਸ ਨੇ ਆਖਿਆ:
“ ‘ਢਹਿ ਗਿਆ! ਢਹਿ ਗਿਆ ਮਹਾਨ ਨਗਰ ਬਾਬੇਲ!’
ਉਹ ਦੁਸ਼ਟ ਆਤਮਾਵਾਂ ਦਾ ਘਰ ਬਣ ਗਿਆ
ਅਤੇ ਹਰ ਦੁਸ਼ਟ ਆਤਮਾ ਦਾ ਅੱਡਾ,
ਹਰ ਅਸ਼ੁੱਧ ਪੰਛੀ ਦਾ ਬਸੇਰਾ,
ਅਰਥਾਤ ਹਰ ਅਸ਼ੁੱਧ ਅਤੇ ਘਿਣਾਉਣੇ ਜਾਨਵਰਾਂ ਦੇ ਰਹਿਣ ਦਾ ਸਥਾਨ।#18:2 ਯਸ਼ਾ 13:21; ਯਿਰ 50:39; 51:37
3ਕਿਉਂ ਜੋ ਉਸ ਨੇ ਆਪਣੇ ਵਿਭਚਾਰ ਦੀ ਭਿਆਨਕ ਦਾਖਰਸ
ਸਾਰੀਆਂ ਕੌਮਾਂ ਨੂੰ ਪਿਆਈ।
ਧਰਤੀ ਦੇ ਰਾਜਿਆਂ ਨੇ ਉਸ ਨਾਲ ਵਿਭਚਾਰ ਕੀਤਾ,
ਅਤੇ ਧਰਤੀ ਦੇ ਵਪਾਰੀ ਉਸ ਦੇ ਬਹੁਤ ਸਾਰੇ ਭੋਗ ਬਿਲਾਸ ਦੇ ਕਾਰਨ ਧਨੀ ਹੋ ਗਏ।”
ਬਾਬੇਲ ਦੇ ਨਿਆਂ ਤੋਂ ਬਚਣ ਦੀ ਚੇਤਾਵਨੀ
4ਮੈਂ ਇੱਕ ਹੋਰ ਆਵਾਜ਼ ਸਵਰਗ ਤੋਂ ਇਹ ਆਖਦੀ ਸੁਣੀ:
“ ‘ਮੇਰੇ ਲੋਕੋ ਉਸ ਨਗਰੀ ਵਿੱਚੋਂ ਨਿਕਲ ਆਓ,’
ਤਾਂ ਜੋ ਤੁਸੀਂ ਉਸ ਦੇ ਪਾਪਾਂ ਵਿੱਚ ਭਾਗੀਦਾਰ ਨਾ ਬਣੋ,
ਅਤੇ ਤਾਂ ਜੋ ਤੁਸੀਂ ਉਸ ਦੀਆਂ ਮਹਾਂਮਾਰੀਆਂ ਵਿੱਚ ਸਾਂਝੀ ਨਾ ਹੋਵੋ;#18:4 ਯਸ਼ਾ 52:11; ਯਿਰ 50:8; 51:45
5ਕਿਉਂ ਜੋ ਉਸ ਦੇ ਪਾਪਾਂ ਦਾ ਢੇਰ ਸਵਰਗ ਤੱਕ ਲੱਗ ਚੁੱਕਾ ਹੈ,
ਅਤੇ ਪਰਮੇਸ਼ਵਰ ਨੇ ਉਸ ਦੇ ਕੁਧਰਮ ਯਾਦ ਕੀਤੇ ਹਨ।
6ਉਸ ਨੇ ਜਿਵੇਂ ਕੀਤਾ ਤੁਸੀਂ ਵੀ ਉਸ ਨਾਲ ਉਸੇ ਤਰ੍ਹਾਂ ਹੀ ਕਰੋ;
ਸਗੋਂ ਉਸ ਦੇ ਕੰਮਾਂ ਦੇ ਅਨੁਸਾਰ ਉਸ ਨੂੰ ਦੁਗਣਾ ਬਦਲਾ ਦਿਓ।
ਜਿਹੜਾ ਪਿਆਲਾ ਉਸ ਨੇ ਭਰਿਆ ਤੁਸੀਂ ਉਸੇ ਵਿੱਚੋਂ ਉਸ ਦੇ ਲਈ ਦੁਗਣਾ ਭਰੋ।#18:6 ਜ਼ਬੂ 137:8
7ਉਸ ਨੇ ਜਿੰਨੀ ਆਪਣੀ ਪ੍ਰਸੰਸਾ ਕੀਤੀ ਅਤੇ ਭੋਗ ਬਿਲਾਸ ਕੀਤਾ
ਤੁਸੀਂ ਵੀ ਉਸੇ ਢੰਗ ਨਾਲ ਉਸ ਨੂੰ ਕਸ਼ਟ ਅਤੇ ਸੋਗ ਦਿਓ।
ਕਿਉਂ ਜੋ ਆਪਣੇ ਮਨ ਵਿੱਚ ਉਹ ਆਖਦੀ ਹੈ,
‘ਮੈ ਤਾਂ ਰਾਣੀ ਦੇ ਸਮਾਨ ਬਿਰਾਜਮਾਨ ਹਾਂ,
ਮੈਂ ਵਿਧਵਾ ਨਹੀਂ ਹਾਂ;
ਮੈਂ ਕਦੇ ਸੋਗ ਨਹੀਂ ਕਰਾਂਗੀ।’
8ਇਸ ਲਈ ਇੱਕ ਦਿਨ ਉਸ ਤੇ ਬਿਪਤਾਵਾਂ ਆ ਪੈਣਗੀਆਂ:
ਮੌਤ, ਸੋਗ, ਅਤੇ ਕਾਲ।
ਉਹ ਅੱਗ ਨਾਲ ਸਾੜੀ ਜਾਵੇਗੀ,
ਕਿਉਂ ਜੋ ਸਮਰੱਥੀ ਹੈ ਪ੍ਰਭੂ ਪਰਮੇਸ਼ਵਰ ਜਿਹੜਾ ਉਸ ਦਾ ਨਿਆਂ ਕਰੇਗਾ।#18:8 ਯਿਰ 50:31
ਬਾਬੇਲ ਦੇ ਡਿੱਗਣ ਦੇ ਤਿੰਨ ਗੁਣਾ ਦੁੱਖ
9“ਜਦੋਂ ਧਰਤੀ ਦੇ ਰਾਜੇ ਜਿਨ੍ਹਾਂ ਨੇ ਉਸ ਨਾਲ ਵਿਭਚਾਰ ਅਤੇ ਭੋਗ ਬਿਲਾਸ ਕੀਤਾ ਜਿਸ ਵੇਲੇ ਉਸ ਦੇ ਸੜਨ ਦਾ ਧੂੰਆਂ ਵੇਖਣਗੇ ਤਾਂ ਉਸ ਦੇ ਉੱਤੇ ਰੋਣਗੇ ਅਤੇ ਵਿਰਲਾਪ ਕਰਨਗੇ:#18:9 ਯਿਰ 50:46 10ਉਸ ਦੇ ਕਸ਼ਟ ਦੇ ਡਰ ਦੇ ਕਾਰਨ ਉਹ ਦੂਰ ਖੜ੍ਹ ਕੇ ਆਖਣਗੇ:
“ ‘ਹਾਏ! ਹਾਏ ਤੇਰੇ ਉੱਤੇ ਮਹਾਨ ਸ਼ਹਿਰ,
ਤੂੰ ਮਜ਼ਬੂਤ ਸ਼ਹਿਰ ਬਾਬੇਲ!
ਇੱਕੋ ਘੰਟੇ ਵਿੱਚ ਤੇਰੇ ਤੇ ਪਰਮੇਸ਼ਵਰ ਦਾ ਨਿਆਂ ਆ ਜਾਵੇਗਾ!’#18:10 ਯਿਰ 51:8-9
11“ਧਰਤੀ ਦੇ ਵਪਾਰੀ ਉਸ ਤੇ ਰੋਣਗੇ ਅਤੇ ਕੁਰਲਾਉਂਣਗੇ ਕਿਉਂਕਿ ਉਹਨਾਂ ਦਾ ਮਾਲ ਕੋਈ ਨਹੀਂ ਖਰੀਦਦਾ। 12ਸੋਨੇ ਦਾ ਮਾਲ, ਚਾਂਦੀ, ਕੀਮਤੀ ਪੱਥਰ ਅਤੇ ਮੋਤੀ; ਅਤੇ ਕਤਾਨ ਵਧੀਆ ਮਲਮਲ, ਬੈਂਗਣੀ, ਰੇਸ਼ਮੀ ਅਤੇ ਲਾਲ ਰੰਗ ਦੇ ਕੱਪੜੇ; ਹਰ ਪਰਕਾਰ ਦੀ ਸੁਗੰਧ ਵਾਲੀ ਲੱਕੜੀ, ਹੱਥੀ ਦੰਦ ਦੀ ਹਰੇਕ ਵਸਤ ਅਤੇ ਭਾਰੇ ਮੁੱਲ ਦੇ ਕਾਠ, ਪਿੱਤਲ, ਲੋਹੇ ਅਤੇ ਸੰਗਮਰਮਰ ਦੀ ਹਰੇਕ ਵਸਤ; 13ਦਾਲਚੀਨੀ, ਮਸਾਲੇ, ਧੂਪ, ਮੁਰ, ਲੁਬਾਣ, ਦਾਖਰਸ, ਤੇਲ, ਮੈਦਾ, ਕਣਕ, ਪਸ਼ੂ, ਧਨ, ਭੇਡਾਂ ਅਤੇ ਘੋੜੇ ਅਤੇ ਰੱਥ, ਗੁਲਾਮ ਅਰਥਾਤ ਮਨੁੱਖੀ ਸਰੀਰ ਅਤੇ ਜਾਨਾਂ ਨੂੰ ਕੋਈ ਨਹੀਂ ਖਰੀਦਦਾ।
14“ਉਹ ਆਖਣਗੇ, ‘ਜਿਸ ਫ਼ਲ ਦੇ ਲਈ ਤੁਸੀਂ ਇੱਛਾ ਰੱਖਦੇ ਸੀ ਉਹ ਹੁਣ ਨਹੀਂ ਹੈ। ਤੁਹਾਡੀ ਸਾਰੀ ਦੌਲਤ ਅਤੇ ਸ਼ੋਹਰਤ ਖਤਮ ਹੋ ਗਈ ਹੈ, ਉਹ ਤੁਹਾਨੂੰ ਹੁਣ ਕਦੇ ਵਾਪਸ ਨਹੀਂ ਮਿਲੇਗੀ।’ 15ਇਨ੍ਹਾਂ ਵਸਤੂਆ ਦੇ ਵਪਾਰੀ ਜਿਹੜੇ ਉਸ ਰਾਹੀ ਧਨਵਾਨ ਹੋਏ ਹਨ, ਉਸ ਦੇ ਦੁੱਖ ਦੇ ਡਰ ਕਾਰਨ ਦੂਰ ਖੜ੍ਹੇ ਹੋ ਜਾਣਗੇ ਅਤੇ ਰੋਂਦਿਆਂ ਕੁਰਲਾਉਂਦਿਆਂ ਆਖਣਗੇ:
16“ ‘ਹਾਏ! ਹਾਏ ਤੇਰੇ ਉੱਤੇ ਵੱਡੇ ਸ਼ਹਿਰ,
ਜਿਹੜੇ ਮਲਮਲ, ਬੈਂਗਣੀ ਅਤੇ ਲਾਲ ਬਸਤਰ ਪਹਿਨੇ ਸਨ,
ਅਤੇ ਸੋਨੇ, ਕੀਮਤੀ ਪੱਥਰ ਅਤੇ ਮੋਤੀਆਂ ਨਾਲ ਚਮਕਦੀ ਸੀ!
17ਅਤੇ ਇੱਕ ਘੰਟੇ ਵਿੱਚ ਉਹ ਸਾਰਾ ਧਨ ਬਰਬਾਦ ਕਰ ਦਿੱਤਾ!’
“ਸਾਰੇ ਸਮੁੰਦਰੀ ਜਹਾਜਾਂ ਦੇ ਕਪਤਾਨ ਅਤੇ ਸਾਰੇ ਯਾਤਰੀ, ਅਤੇ ਮਲਾਹ, ਅਤੇ ਉਹ ਸਾਰੇ ਜਿਹੜੇ ਸਮੁੰਦਰ ਤੋਂ ਆਪਣੀ ਰੋਜੀ ਰੋਟੀ ਕਮਾਉਂਦੇ ਸਨ, ਦੂਰ ਖੜ੍ਹੇ ਹੋਣਗੇ। 18ਅਤੇ ਉਸ ਦੇ ਸੜਨ ਦਾ ਧੂੰਆਂ ਵੇਖ ਕੇ ਉਹ ਚੀਕਾਂ ਮਾਰ ਕੇ ਕਹਿਣਗੇ, ‘ਭਈ ਇਸ ਵੱਡੇ ਸ਼ਹਿਰ ਵਰਗਾ ਕੋਈ ਹੋਰ ਸ਼ਹਿਰ ਹੈ?’#18:18 ਯਿਰ 51:37 19ਅਤੇ ਉਹ ਆਪਣੇ ਸਿਰ ਉੱਤੇ ਧੂੜ ਪੋਣਗੇ ਅਤੇ ਰੋਂਦੇ ਕੁਰਲਾਉਂਦੇ ਸ਼ੋਗ ਕਰਦੇ ਕਹਿਣਗੇ:
“ ‘ਹਾਏ! ਹਾਏ ਤੇਰੇ ਉੱਤੇ, ਵੱਡੇ ਸ਼ਹਿਰ,
ਜਿੱਥੇ ਸਾਰੇ ਸਮੁੰਦਰੀ ਜਹਾਜ਼ ਵਾਲੇ
ਉਸ ਦੇ ਧਨ ਦੇ ਰਾਹੀ ਧਨੀ ਹੋ ਗਏ!
ਅਤੇ ਇੱਕ ਘੰਟੇ ਵਿੱਚ ਹੀ ਉਹ ਬਰਬਾਦ ਹੋ ਗਈ ਹੈ!’#18:19 ਹਿਜ਼ 27:30
20“ਹੇ ਸਵਰਗ, ਉਸ ਤੇ ਆਨੰਦ ਕਰੋ!
ਪਰਮੇਸ਼ਵਰ ਦੇ ਲੋਕੋ ਆਨੰਦ ਕਰੋ!
ਰਸੂਲੋ ਅਤੇ ਨਬੀਓ ਆਨੰਦ ਕਰੋ!
ਕਿਉਂਕਿ ਪਰਮੇਸ਼ਵਰ ਨੇ ਉਸ ਦਾ ਨਿਆਂ ਕੀਤਾ ਹੈ
ਅਤੇ ਤੁਹਾਡਾ ਬਦਲਾ ਉਸ ਤੋਂ ਲਿਆ।”
ਬਾਬੇਲ ਦੀ ਤਬਾਹੀ ਦੀ ਅੰਤਿਮ ਸਥਿਤੀ
21ਤਦ ਇੱਕ ਬਲਵਾਨ ਸਵਰਗਦੂਤ ਨੇ ਇੱਕ ਪੱਥਰ ਵੱਡੇ ਚੱਕੀ ਦੇ ਪੁੜੇ ਵਰਗਾ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿੱਤਾ, ਅਤੇ ਆਖਿਆ:
“ਇਸੇ ਤਰ੍ਹਾਂ ਦੀ ਹਿੰਸਾ ਦੇ ਨਾਲ
ਮਹਾਨ ਨਗਰ ਬਾਬੇਲ ਨੂੰ ਵੀ ਢਾਹ ਦਿੱਤਾ ਜਾਵੇਗਾ,
ਅਤੇ ਫਿਰ ਕਦੇ ਉਸ ਦਾ ਪਤਾ ਨਹੀਂ ਲੱਗੇਗਾ।#18:21 ਯਿਰ 51:63-64; ਹਿਜ਼ 26:21
22ਬਰਬਤਾਂ ਅਤੇ ਗਾਇਕਾਂ ਬੰਸਰੀ ਅਤੇ ਤੁਰ੍ਹੀ ਵਜਾਉਣ ਵਾਲਿਆਂ ਦਾ ਸੰਗੀਤ,
ਫਿਰ ਕਦੇ ਤੁਹਾਡੇ ਵਿੱਚ ਨਹੀਂ ਸੁਣਾਇਆ ਜਾਵੇਗਾ।
ਕਿਸੇ ਵੀ ਕਾਰੀਗਰ ਦਾ ਕਾਮਾ
ਤੁਹਾਡੇ ਵਿੱਚ ਫਿਰ ਕਦੇ ਨਾ ਲੱਭੇਗਾ।
ਹੁਣ ਤੋਂ ਚੱਕੀ ਦੀ ਆਵਾਜ਼
ਫਿਰ ਕਦੇ ਨਾ ਸੁਣਾਈ ਜਾਵੇਗੀ#18:22 ਯਸ਼ਾ 24:8; ਹਿਜ਼ 26:13
23ਦੀਵੇ ਦੀ ਰੋਸ਼ਨੀ
ਤੁਹਾਡੇ ਵਿੱਚ ਫਿਰ ਕਦੇ ਨਾ ਚਮਕੇਗੀ,
ਲਾੜੇ ਅਤੇ ਲਾੜੀ ਦੀ ਆਵਾਜ਼
ਤੁਹਾਡੇ ਵਿੱਚ ਫਿਰ ਕਦੇ ਨਾ ਸੁਣਾਈ ਜਾਵੇਗੀ।
ਤੇਰੇ ਵਪਾਰੀ ਤਾਂ ਧਰਤੀ ਦੇ ਸਭ ਤੋਂ ਸ਼ਕਤੀਸ਼ਾਲੀ ਸਨ।
ਤੇਰੇ ਝੂਠੇ ਜਾਦੂ ਨਾਲ ਤੁਸੀਂ ਦੁਨੀਆਂ ਦੇ ਸਾਰੇ ਲੋਕਾਂ ਨੂੰ ਧੋਖਾ ਦਿੱਤਾ।#18:23 ਯਿਰ 7:34; 16:9
24ਉਸ ਵਿੱਚੋਂ ਹੀ ਨਬੀਆਂ ਅਤੇ ਪਵਿੱਤਰ ਲੋਕਾਂ,
ਜਿਹੜੇ ਧਰਤੀ ਉੱਤੇ ਮਾਰੇ ਉਹਨਾਂ ਸਭਨਾ ਦਾ ਲਹੂ ਪਾਇਆ ਗਿਆ।”#18:24 ਯਿਰ 51:49

Highlight

Copy

Compare

Share

None

Want to have your highlights saved across all your devices? Sign up or sign in