ਫਿਲਿਪੀਆਂ 3
3
ਸਰੀਰ ਵਿੱਚ ਕੋਈ ਭਰੋਸਾ ਨਾ ਰੱਖੋ
1ਅੱਗੇ ਤੋਂ, ਹੇ ਮੇਰੇ ਭਰਾਵੋ ਅਤੇ ਭੈਣੋ, ਪ੍ਰਭੂ ਵਿੱਚ ਆਨੰਦ ਕਰੋ! ਤੁਹਾਡੇ ਲਈ ਉਹੀ ਗੱਲਾਂ ਦੁਬਾਰਾ ਲਿਖਣਾ ਮੇਰੇ ਲਈ ਕੋਈ ਮੁਸ਼ਕਲ ਨਹੀਂ ਹੈ, ਅਤੇ ਇਹ ਤੁਹਾਡੇ ਲਈ ਸੁਰੱਖਿਆ ਹੈ। 2ਕੁੱਤਿਆਂ ਤੋਂ ਚੋਕਸ ਰਹੋ, ਜਿਹੜੇ ਦੁਸ਼ਟ ਹਨ ਅਤੇ ਉਹ ਮਾਸ ਦੇ ਵਿਗਾੜਣ ਵਾਲੇ ਹਨ।#3:2 2 ਕੁਰਿੰ 11:13 3ਕਿਉਂਕਿ ਅਸੀਂ ਹੀ ਸੁੰਨਤ ਹਾਂ, ਅਸੀਂ ਉਸ ਦੀ ਆਤਮਾ ਦੁਆਰਾ ਪਰਮੇਸ਼ਵਰ ਦੀ ਸੇਵਾ ਕਰਦੇ ਹਾਂ, ਜੋ ਮਸੀਹ ਯਿਸ਼ੂ ਦੇ ਉੱਤੇ ਅਭਮਾਨ ਕਰਦੇ ਹਾਂ ਅਤੇ ਸਰੀਰ ਉੱਤੇ ਭਰੋਸਾ ਨਹੀਂ ਰੱਖਦੇ। 4ਹਾਲਾਂਕਿ ਮੇਰੇ ਕੋਲ ਆਪਣੇ ਆਪ ਵਿੱਚ ਅਜਿਹੇ ਵਿਸ਼ਵਾਸ ਦੇ ਕਾਰਨ ਹਨ।
ਜੇ ਕੋਈ ਹੋਰ ਸੋਚਦਾ ਹੈ ਕਿ ਉਨ੍ਹਾਂ ਕੋਲ ਸਰੀਰ ਵਿੱਚ ਵਿਸ਼ਵਾਸ ਰੱਖਣ ਦੇ ਕਾਰਨ ਹਨ, ਤਾਂ ਮੇਰੇ ਕੋਲ ਹੋਰ ਵੀ ਹਨ: 5ਜਦੋਂ ਮੈਂ ਇੱਕ ਹਫ਼ਤੇ ਦਾ ਸੀ ਤਾਂ ਮੇਰੀ ਸੁੰਨਤ ਕੀਤੀ ਗਈ ਸੀ, ਮੈਂ ਇਸਰਾਏਲ ਦੇ ਲੋਕਾਂ, ਬਿਨਯਾਮੀਨ ਦੇ ਗੋਤ ਵਿੱਚੋਂ, ਇੱਕ ਇਬਰਾਨੀ ਵਿੱਚੋਂ ਇਬਰਾਨੀ ਹਾਂ; ਯਹੂਦੀ ਬਿਵਸਥਾ ਦੇ ਸੰਬੰਧ ਵਿੱਚ, ਇੱਕ ਫ਼ਰੀਸੀ ਹਾਂ; 6ਅਣਖ ਦੀ ਪੁੱਛੋਂ, ਤਾਂ ਕਲੀਸਿਆ ਦਾ ਸਤਾਉਣ ਵਾਲਾ; ਬਿਵਸਥਾ ਦੀ ਧਾਰਮਿਕਤਾ ਤੇ ਅਧਾਰ ਤੇ ਨਿਰਦੋਸ਼।
7ਪਰ ਜੋ ਵੀ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਹੁਣ ਮਸੀਹ ਦੇ ਖ਼ਾਤਰ ਨੁਕਸਾਨ ਦੀਆਂ ਸਮਝਿਆ। 8ਹੋਰ ਕੀ ਹੈ, ਮੈਂ ਹਰ ਚੀਜ਼ ਨੂੰ ਨੁਕਸਾਨ ਸਮਝਦਾ ਹਾਂ ਕਿਉਂਕਿ ਮੇਰੇ ਪ੍ਰਭੂ ਮਸੀਹ ਯਿਸ਼ੂ ਨੂੰ ਜਾਣਨ ਦੀ ਉੱਤਮ ਕੀਮਤ ਦੇ ਕਾਰਨ, ਜਿਸ ਦੇ ਲਈ ਮੈਂ ਸਭ ਕੁਝ ਗੁਆ ਦਿੱਤਾ ਹੈ। ਮੈਂ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ, ਤਾਂ ਜੋ ਮੈਂ ਮਸੀਹ ਨੂੰ ਪ੍ਰਾਪਤ ਕਰ ਲਵਾਂ 9ਅਤੇ ਮੈਂ ਉਸ ਵਿੱਚ ਪਾਇਆ ਜਾਵਾਂ, ਮੇਰੀ ਆਪਣੀ ਧਾਰਮਿਕਤਾ ਨਾ ਹੋਵੇ ਜੋ ਬਿਵਸਥਾ ਤੋਂ ਆਉਂਦੀ ਹੈ, ਪਰ ਉਹ ਜੋ ਮਸੀਹ ਵਿੱਚ ਵਿਸ਼ਵਾਸ ਦੁਆਰਾ ਮਿਲਦੀ ਹੈ। ਉਹ ਧਾਰਮਿਕਤਾ ਜੋ ਵਿਸ਼ਵਾਸ ਦੇ ਅਧਾਰ ਤੇ ਪਰਮੇਸ਼ਵਰ ਵੱਲੋ ਪ੍ਰਾਪਤ ਹੁੰਦੀ ਹੈ। 10ਮੈਂ ਮਸੀਹ ਨੂੰ ਜਾਣਨਾ ਚਾਹੁੰਦਾ ਹਾਂ, ਹਾਂ ਮੈਂ ਉਸ ਦੇ ਜੀ ਉੱਠਣ ਦੀ ਸਮਰੱਥਾ ਨੂੰ ਅਤੇ ਉਸ ਦੇ ਦੁੱਖਾਂ ਵਿੱਚ ਭਾਗੀਦਾਰੀਤਾ ਨੂੰ ਜਾਣ ਲਵਾਂ, ਉਸ ਦੀ ਮੌਤ ਵਿੱਚ ਉਸ ਦੇ ਵਰਗਾ ਬਣਾ, 11ਅਤੇ ਮੈਂ ਕਿਵੇਂ ਨਾ ਕਿਵੇਂ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਪ੍ਰਾਪਤੀ ਕਰ ਜਾਂਵਾਂ।
12ਇਹ ਨਹੀਂ ਕਿ ਮੈਂ ਪਹਿਲਾਂ ਹੀ ਇਹ ਸਭ ਪ੍ਰਾਪਤ ਕਰ ਲਿਆ ਹੈ, ਜਾਂ ਪਹਿਲਾਂ ਹੀ ਮੈਂ ਉਸ ਨਿਸ਼ਾਨੇ ਤੇ ਪਹੁੰਚ ਗਿਆ ਹਾਂ, ਪਰ ਮੈਂ ਕਿਵੇਂ ਉਸ ਗੱਲ ਨੂੰ ਹੱਥ ਪਾ ਲਵਾਂ, ਜਿਹਦੇ ਲਈ ਮਸੀਹ ਯਿਸ਼ੂ ਨੇ ਮੈਨੂੰ ਵੀ ਹੱਥ ਪਾਇਆ ਸੀ। 13ਹੇ ਭਰਾਵੋ ਅਤੇ ਭੈਣੋ, ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਹੈ ਪਰ ਇੱਕ ਗੱਲ ਜੋ ਮੈਂ ਕਰਦਾ ਹਾਂ: ਪਿਛਲੀਆਂ ਗੱਲਾਂ ਨੂੰ ਭੁੱਲਾ ਕੇ ਅਤੇ ਅੱਗੇ ਕੀ ਹੈ, ਇਸ ਵੱਲ ਧਿਆਨ ਦਿੰਦਾ ਹਾਂ, 14ਮੈਂ ਉਸ ਇਨਾਮ ਨੂੰ ਜਿੱਤਣ ਲਈ ਨਿਸ਼ਾਨੇ ਵੱਲ ਅੱਗੇ ਵਧਦਾ ਜਾ ਰਿਹਾ ਹਾਂ ਜਿਸ ਦੇ ਲਈ ਪਰਮੇਸ਼ਵਰ ਨੇ ਮੈਨੂੰ ਮਸੀਹ ਯਿਸ਼ੂ ਵਿੱਚ ਸਵਰਗ ਵੱਲ ਬੁਲਾਇਆ ਹੈ।
ਪੌਲੁਸ ਦੇ ਨਮੂਨੇ ਪਿੱਛੇ ਚੱਲਣਾ
15ਸਾਡੇ ਸਾਰਿਆਂ ਨੂੰ, ਫਿਰ ਜੋ ਸਿਆਣੇ ਹਨ ਉਨ੍ਹਾਂ ਨੂੰ ਚੀਜ਼ਾਂ ਬਾਰੇ ਅਜਿਹਾ ਨਜ਼ਰੀਆ ਲੈਣਾ ਚਾਹੀਦਾ ਹੈ। ਅਤੇ ਜੇ ਕਿਸੇ ਸਮੇਂ ਤੁਸੀਂ ਵੱਖਰੇ ਢੰਗ ਨਾਲ ਸੋਚਦੇ ਹੋ, ਤਾਂ ਉਹ ਵੀ ਪਰਮੇਸ਼ਵਰ ਤੁਹਾਨੂੰ ਸਪਸ਼ਟ ਕਰ ਦੇਵੇਗਾ। 16ਸਿਰਫ ਸਾਨੂੰ ਉਸੇ ਦੇ ਅਨੁਸਾਰ ਚੱਲਣ ਦਿਓ ਜੋ ਅਸੀਂ ਪਹਿਲਾਂ ਪ੍ਰਾਪਤ ਕਰ ਚੁੱਕੇ ਹਾਂ।
17ਹੇ ਭਰਾਵੋ ਅਤੇ ਭੈਣੋ, ਤੁਸੀਂ ਰਲ ਕੇ ਮੇਰੀ ਰੀਸ ਕਰੋ, ਅਤੇ ਜਿਵੇਂ ਅਸੀਂ ਤੁਹਾਡੇ ਲਈ ਇੱਕ ਨਮੂਨੇ ਦੇ ਰੂਪ ਵਿੱਚ ਹਾਂ, ਉਨ੍ਹਾਂ ਲੋਕਾਂ ਵੱਲ ਆਪਣਾ ਧਿਆਨ ਦਿਓ ਜੋ ਸਾਡੇ ਵਾਂਗ ਜੀਉਂਦੇ ਹਨ। 18ਕਿਉਂਕਿ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਦੱਸ ਚੁੱਕਾ ਹਾਂ ਅਤੇ ਹੁਣ ਤੁਹਾਨੂੰ ਦੁਬਾਰਾ ਹੰਝੂਆਂ ਨਾਲ ਵੀ ਦੱਸਦਾ ਹਾਂ, ਬਹੁਤ ਸਾਰੇ ਮਸੀਹ ਦੀ ਸਲੀਬ ਦੇ ਦੁਸ਼ਮਣਾਂ ਵਜੋਂ ਰਹਿੰਦੇ ਹਨ। 19ਉਨ੍ਹਾਂ ਦਾ ਲੇਖ ਤਬਾਹੀ ਹੈ, ਉਨ੍ਹਾਂ ਦਾ ਦੇਵਤਾ ਉਨ੍ਹਾਂ ਦਾ ਪੇਟ ਹੈ, ਅਤੇ ਉਨ੍ਹਾਂ ਦੀ ਮਹਿਮਾ ਉਨ੍ਹਾਂ ਦੀ ਸ਼ਰਮ ਵਿੱਚ ਹੈ। ਉਨ੍ਹਾਂ ਦਾ ਮਨ ਧਰਤੀ ਦੀਆਂ ਵਸਤੂਆਂ ਤੇ ਟਿਕਿਆਂ ਹੋਇਆ ਹੈ। 20ਪਰ ਸਾਡੀ ਨਾਗਰਿਕਤਾ ਸਵਰਗ ਵਿੱਚ ਹੈ। ਅਤੇ ਸਾਡੇ ਮੁਕਤੀਦਾਤਾ, ਪ੍ਰਭੂ ਯਿਸ਼ੂ ਮਸੀਹ ਦੀ ਵਾਪਸੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ। 21ਜੋ, ਉਸ ਸ਼ਕਤੀ ਦੁਆਰਾ ਜਿਸ ਨਾਲ ਉਹ ਹਰ ਇੱਕ ਚੀਜ਼ ਨੂੰ ਆਪਣੇ ਵੱਸ ਕਰ ਸਕਦਾ ਹੈ, ਉਹ ਸਾਡੇ ਨਿਮਾਣੇ ਸਰੀਰ ਨੂੰ ਬਦਲ ਦੇਵੇਗਾ ਤਾਂ ਜੋ ਉਹ ਆਪਣੇ ਮਹਿਮਾ ਦੇ ਸਰੀਰ ਦੀ ਵਰਗਾ ਬਣਾਵੇਗਾ।
Currently Selected:
ਫਿਲਿਪੀਆਂ 3: PCB
Highlight
Share
Compare
Copy
Want to have your highlights saved across all your devices? Sign up or sign in
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.