YouVersion Logo
Search Icon

ਫਿਲੇਮੋਨ 1

1
1ਪੌਲੁਸ ਦੇ ਵੱਲੋਂ, ਜੋ ਮਸੀਹ ਯਿਸ਼ੂ ਦੀ ਸੇਵਾ ਖ਼ਾਤਰ ਕੈਦ ਵਿੱਚ ਹੈ, ਅਤੇ ਸਾਡੇ ਭਰਾ ਤਿਮੋਥਿਉਸ ਵੱਲੋਂ।
ਇਹ ਪੱਤਰ ਸਾਡੇ ਪਿਆਰੇ ਮਿੱਤਰ ਅਤੇ ਖੁਸ਼ਖ਼ਬਰੀ ਦੇ ਕੰਮ ਵਿੱਚ ਸਾਥੀ-ਕਰਮਚਾਰੀ ਫਿਲੇਮੋਨ ਨੂੰ। 2ਸਾਡੀ ਭੈਣ ਅੱਫਿਆ ਅਤੇ ਸਾਡੇ ਸਾਥੀ ਸਿਪਾਹੀ ਅਰਖਿੱਪੁਸ ਨੂੰ ਅਤੇ ਉਸ ਕਲੀਸਿਆ ਨੂੰ ਵੀ ਜੋ ਤੁਹਾਡੇ ਘਰ ਵਿੱਚ ਸੰਗਤ ਕਰਦੀ ਹੈ:
3ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।
ਧੰਨਵਾਦ ਅਤੇ ਪ੍ਰਾਰਥਨਾ
4ਮੈਂ ਲਗਾਤਾਰ ਆਪਣੇ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਜਿਵੇਂ ਕਿ ਮੈਂ ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਕਰਦਾ ਹਾਂ, 5ਕਿਉਂਕਿ ਮੈਂ ਉਸ ਦੇ ਸਾਰੇ ਪਵਿੱਤਰ ਲੋਕਾਂ ਲਈ ਤੁਹਾਡੇ ਪਿਆਰ ਅਤੇ ਪ੍ਰਭੂ ਯਿਸ਼ੂ ਵਿੱਚ ਤੁਹਾਡੇ ਵਿਸ਼ਵਾਸ ਬਾਰੇ ਸੁਣਿਆ ਹੈ। 6ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸਾਡੀ ਨਿਹਚਾ ਵਿੱਚ ਤੁਹਾਡੀ ਭਾਈਵਾਲੀ ਮਸੀਹ ਦੀ ਖ਼ਾਤਰ ਜਿਹੜੀਆਂ ਵੀ ਅਸੀਂ ਚੰਗੀਆਂ ਗੱਲਾਂ ਸਾਂਝੀਆਂ ਕਰਦੇ ਹਾਂ ਉਸ ਬਾਰੇ ਤੁਹਾਡੀ ਸਮਝ ਨੂੰ ਡੂੰਘਾ ਕਰਨ ਵਿੱਚ ਪ੍ਰਭਾਵਸ਼ਾਲੀ ਹੋਵੇ। 7ਕਿਉਂਕਿ ਹੇ ਭਰਾ, ਤੇਰੇ ਪਿਆਰ ਨੇ ਮੈਨੂੰ ਬਹੁਤ ਖੁਸ਼ੀ ਅਤੇ ਹੌਸਲਾ ਦਿੱਤਾ ਹੈ, ਅਤੇ ਤੂੰ ਪ੍ਰਭੂ ਦੇ ਲੋਕਾਂ ਦੇ ਦਿਲਾਂ ਨੂੰ ਤਾਜ਼ਗੀ ਦਿੱਤੀ ਹੈ।
ਓਨੇਸਿਮੁਸ ਲਈ ਪੌਲੁਸ ਦੀ ਬੇਨਤੀ
8ਇਸ ਲਈ, ਭਾਵੇਂ ਮਸੀਹ ਵਿੱਚ ਮੈਨੂੰ ਬਹੁਤ ਦਲੇਰੀ ਹੈ ਅਤੇ ਤੈਨੂੰ ਉਹ ਕਰਨ ਦਾ ਆਦੇਸ਼ ਦੇ ਸਕਦਾ ਹਾਂ ਜੋ ਤੈਨੂੰ ਕਰਨਾ ਚਾਹੀਦਾ ਹੈ, 9ਫਿਰ ਵੀ ਮੈਂ ਤੈਨੂੰ ਪਿਆਰ ਦੇ ਅਧਾਰ ਤੇ ਅਪੀਲ ਕਰਨਾ ਪਸੰਦ ਕਰਦਾ ਹਾਂ। ਇਹ ਪੌਲੁਸ ਤੋਂ ਇਲਾਵਾ ਹੋਰ ਕੋਈ ਨਹੀਂ ਹੈ ਜੋ ਇੱਕ ਬੁੱਢਾ ਆਦਮੀ ਅਤੇ ਹੁਣ ਮਸੀਹ ਯਿਸ਼ੂ ਦਾ ਕੈਦੀ ਵੀ ਹਾਂ। 10ਕਿ ਮੈਂ ਤੈਨੂੰ ਮੇਰੇ ਆਤਮਿਕ ਪੁੱਤਰ ਓਨੇਸਿਮੁਸ ਲਈ ਅਪੀਲ ਕਰਦਾ ਹਾਂ, ਜੋ ਮੇਰਾ ਬੇਟਾ ਬਣ ਗਿਆ ਜਦੋਂ ਮੈਂ ਕੈਦ ਵਿੱਚ ਸੀ। 11ਪਹਿਲਾਂ ਉਹ ਤੇਰੇ ਲਈ ਬੇਕਾਰ ਸੀ, ਪਰ ਹੁਣ ਉਹ ਤੇਰੇ ਅਤੇ ਮੇਰੇ ਲਈ ਲਾਭਦਾਇਕ ਹੋ ਗਿਆ ਹੈ।
12ਮੈਂ ਉਸ ਨੂੰ ਜਿਹੜਾ ਮੇਰੇ ਕਲੇਜੇ ਦਾ ਟੁੱਕੜਾ ਹੈ, ਤੇਰੇ ਕੋਲ ਵਾਪਸ ਭੇਜ ਰਿਹਾ ਹਾਂ। 13ਮੈਂ ਉਸ ਨੂੰ ਆਪਣੇ ਨਾਲ ਰੱਖਣਾ ਪਸੰਦ ਕਰਾਂਗਾ ਤਾਂ ਕਿ ਉਹ ਮੇਰੀ ਸਹਾਇਤਾ ਕਰਨ ਵਿੱਚ ਤੇਰੀ ਥਾਂ ਲੈ ਸਕੇ ਜਦੋਂ ਕਿ ਮੈਂ ਖੁਸ਼ਖ਼ਬਰੀ ਲਈ ਜ਼ੰਜੀਰਾਂ ਵਿੱਚ ਹਾਂ। 14ਪਰ ਮੈਂ ਤੇਰੀ ਸਹਿਮਤੀ ਤੋਂ ਬਗੈਰ ਕੁਝ ਵੀ ਨਹੀਂ ਕਰਨਾ ਚਾਹੁੰਦਾ, ਤਾਂ ਜੋ ਤੇਰੀ ਕੋਈ ਵੀ ਭਲਾਈ ਮਜ਼ਬੂਰੀ ਨਾਲ ਨਹੀਂ, ਪਰ ਸਵੈ ਇੱਛਾ ਨਾਲ ਹੋਵੇ। 15ਸ਼ਾਇਦ ਇਸ ਦੇ ਕਾਰਨ ਉਹ ਤੇਰੇ ਕੋਲ ਥੋੜ੍ਹੇ ਸਮੇਂ ਲਈ ਵੱਖ ਹੋ ਗਿਆ ਸੀ ਕਿ ਉਹ ਸਦਾ ਤੇਰੇ ਨਜ਼ਦੀਕ ਰਹੇ। 16ਹੁਣ ਅੱਗੇ ਨੂੰ ਇੱਕ ਗੁਲਾਮ ਵਾਂਗੂੰ ਨਹੀਂ ਸਗੋਂ ਗੁਲਾਮ ਨਾਲੋਂ ਚੰਗਾ, ਅਰਥਾਤ ਪਿਆਰੇ ਭਰਾ ਦੀ ਤਰ੍ਹਾਂ ਰੱਖ। ਉਹ ਮੇਰੇ ਲਈ ਬਹੁਤ ਪਿਆਰਾ ਹੈ, ਇੱਥੋਂ ਤੱਕ ਕਿ ਤੇਰੇ ਲਈ ਵੀ ਉਹ ਪਿਆਰਾ ਹੋਵੇ, ਜਿਵੇਂ ਕਿ ਸਾਡਾ ਇੱਕ ਸਾਥੀ ਮਨੁੱਖ ਅਤੇ ਪ੍ਰਭੂ ਵਿੱਚ ਇੱਕ ਭਰਾ ਵਾਂਗ ਹੈ।
17ਇਸ ਲਈ ਜੇ ਤੂੰ ਮੈਨੂੰ ਆਪਣਾ ਸਾਂਝੀ ਸਮਝਦਾ ਹੈ, ਤਾਂ ਉਸ ਦਾ ਸਵਾਗਤ ਕਰ ਜਿਵੇਂ ਤੂੰ ਮੇਰਾ ਸਵਾਗਤ ਕਰਦਾ ਹੈ। 18ਜੇ ਉਸ ਨੇ ਤੇਰਾ ਕੋਈ ਨੁਕਸਾਨ ਕੀਤਾ ਹੈ ਜਾਂ ਤੇਰਾ ਕੋਈ ਕਰਜ਼ਾ ਦੇਣਾ ਹੋਵੇ, ਤਾਂ ਉਹ ਨੂੰ ਮੇਰੇ ਖਾਤੇ ਲਿਖ ਲਵੀਂ। 19ਮੈਂ, ਪੌਲੁਸ, ਇਹ ਆਪਣੇ ਹੱਥੀਂ ਲਿਖ ਰਿਹਾ ਹਾਂ। ਮੈਂ ਇਸ ਦਾ ਭੁਗਤਾਨ ਕਰਾਂਗਾ। ਇਹ ਦੱਸਣ ਲਈ ਨਹੀਂ ਕਿ ਤੂੰ ਮੇਰੇ ਲਈ ਆਪਣੇ ਆਪ ਨੂੰ ਦੇਣਦਾਰ ਹੈ। 20ਹੇ ਭਰਾ, ਮੈਂ ਚਾਹੁੰਦਾ ਹਾਂ ਕਿ ਮੈਨੂੰ ਪ੍ਰਭੂ ਵਿੱਚ ਤੇਰੇ ਤੋਂ ਕੁਝ ਲਾਭ ਪ੍ਰਾਪਤ ਹੋਵੇ; ਮਸੀਹ ਵਿੱਚ ਮੇਰਾ ਦਿਲ ਤਰੋ ਤਾਜ਼ਾ ਕਰ। 21ਤੇਰੀ ਆਗਿਆਕਾਰੀ ਦਾ ਯਕੀਨ ਹੈ, ਇਸ ਕਰਕੇ ਮੈਂ ਤੈਨੂੰ ਇਹ ਲਿਖਿਆ ਹੈ, ਇਹ ਜਾਣਦੇ ਹੋਏ ਕਿ ਜੋ ਕੁਝ ਮੈਂ ਤੈਨੂੰ ਆਖਦਾ ਹਾਂ ਤੂੰ ਮੇਰੇ ਤੋਂ ਕਿਤੇ ਵੱਧ ਕੇ ਕਰੇਂਗਾ।
22ਅਤੇ ਇੱਕ ਗੱਲ ਹੋਰ: ਮੇਰੇ ਲਈ ਇੱਕ ਨਿਵਾਸ ਸਥਾਨ ਤਿਆਰ ਕਰ, ਕਿਉਂਕਿ ਮੈਨੂੰ ਉਮੀਦ ਹੈ ਕਿ ਤੁਹਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਸਦਕਾ ਤੁਹਾਨੂੰ ਬਖਸ਼ਿਆ ਜਾਂਵਾਂਗਾ।
23ਇਪਫ੍ਰਾਸ, ਮਸੀਹ ਯਿਸ਼ੂ ਵਿੱਚ ਮੇਰਾ ਸਾਥੀ ਕੈਦੀ, ਤੁਹਾਨੂੰ ਸ਼ੁਭਕਾਮਨਾਵਾਂ ਭੇਜਦਾ ਹੈ।
24ਅਤੇ ਇਸੇ ਤਰ੍ਹਾਂ ਮਾਰਕਸ, ਅਰਿਸਤਰਖੁਸ, ਦੇਮਾਸ ਅਤੇ ਲੂਕਸ, ਜੋ ਮੇਰੇ ਨਾਲ ਦੇ ਸਹਿ-ਕਰਮੀ ਤੇਰੀ ਸੁੱਖ-ਸਾਂਦ ਪੁੱਛਦੇ ਹਨ।
25ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਤੁਹਾਡੇ ਸਾਰਿਆਂ ਦੇ ਆਤਮਾ ਦੇ ਨਾਲ ਹੋਵੇ।

Currently Selected:

ਫਿਲੇਮੋਨ 1: PCB

Highlight

Copy

Compare

Share

None

Want to have your highlights saved across all your devices? Sign up or sign in