Bible App logo
Search Icon

ਗਿਣਤੀ 6

6
ਨਜ਼ੀਰੀ
1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2“ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜੇਕਰ ਕੋਈ ਆਦਮੀ ਜਾਂ ਔਰਤ ਕੋਈ ਨਜ਼ੀਰ#6:2 ਨਜ਼ੀਰ: ਇੱਕ ਪਵਿੱਤਰ ਵਿਅਕਤੀ ਜਿਸਨੇ ਆਪਣੇ ਆਪ ਨੂੰ ਨਸ਼ੀਲੇ ਪਦਾਰਥਾਂ ਤੋਂ, ਮੁਰਦਿਆਂ ਦੇ ਸੰਪਰਕ ਤੋਂ ਅਤੇ ਆਪਣੇ ਵਾਲ ਕਟਵਾਉਣ ਤੋਂ ਦੂਰ ਰੱਖਣ ਲਈ ਸਮਰਪਿਤ ਕੀਤਾ ਹੈ ਦੀ ਖਾਸ ਸੁੱਖਣਾ ਚਾਹੁੰਦਾ ਹੈ, ਅਰਥਾਤ ਆਪਣੇ ਆਪ ਨੂੰ ਯਾਹਵੇਹ ਲਈ ਅਰਪਣ ਕਰੇ, 3ਉਹਨਾਂ ਨੂੰ ਸ਼ਰਾਬ ਅਤੇ ਹੋਰ ਖਮੀਰ ਵਾਲੇ ਸਿਰਕੇ ਨੂੰ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਸ਼ਰਾਬ ਜਾਂ ਹੋਰ ਖਮੀਰ ਵਾਲੇ ਪੀਣ ਵਾਲੇ ਸਿਰਕੇ ਨੂੰ ਨਹੀਂ ਪੀਣਾ ਚਾਹੀਦਾ, ਉਹਨਾਂ ਨੂੰ ਅੰਗੂਰ ਦਾ ਰਸ ਨਹੀਂ ਪੀਣਾ ਚਾਹੀਦਾ ਅਤੇ ਨਾ ਹੀ ਅੰਗੂਰ ਜਾਂ ਸੌਗੀਆਂ ਖਾਣੀਆਂ ਚਾਹੀਦੀਆਂ ਹਨ। 4ਜਿੰਨਾ ਚਿਰ ਉਹ ਆਪਣੀ ਨਜ਼ੀਰ ਦੀ ਸੁੱਖਣਾ ਦੇ ਅਧੀਨ ਰਹਿਣ, ਉਹਨਾਂ ਨੂੰ ਅੰਗੂਰ ਦੀ ਵੇਲ ਵਿੱਚੋਂ ਕੋਈ ਵੀ ਚੀਜ਼ ਨਹੀਂ ਖਾਣੀ ਚਾਹੀਦੀ, ਇੱਥੋਂ ਤੱਕ ਕਿ ਬੀਜ ਜਾਂ ਛਿੱਲਕੇ ਵੀ ਨਹੀਂ।
5“ ‘ਉਹਨਾਂ ਦੀ ਨਜ਼ੀਰ ਦੀ ਸੁੱਖਣਾ ਦੇ ਪੂਰੇ ਸਮੇਂ ਦੌਰਾਨ, ਉਹਨਾਂ ਦੇ ਸਿਰ ਉੱਤੇ ਉਸਤਰਾ ਨਾ ਵਰਤਿਆ ਜਾਵੇ। ਉਹ ਉਦੋਂ ਤੱਕ ਪਵਿੱਤਰ ਹੋਣੇ ਚਾਹੀਦੇ ਹਨ ਜਦੋਂ ਤੱਕ ਯਾਹਵੇਹ ਨੂੰ ਆਪਣੇ ਅਰਪਣ ਦੀ ਮਿਆਦ ਖਤਮ ਨਹੀਂ ਹੋ ਜਾਂਦੀ, ਉਹਨਾਂ ਨੂੰ ਆਪਣੇ ਵਾਲ ਲੰਬੇ ਹੋਣ ਦੇਣੇ ਚਾਹੀਦੇ ਹਨ।
6“ ‘ਯਾਹਵੇਹ ਨੂੰ ਅਰਪਣ ਕਰਨ ਦੀ ਸੁੱਖਣਾ ਦੇ ਪੂਰੇ ਸਮੇਂ ਦੌਰਾਨ ਨਜ਼ੀਰ ਨੂੰ ਕਿਸੇ ਮੁਰਦਾ ਸਰੀਰ ਦੇ ਨੇੜੇ ਨਹੀਂ ਜਾਣਾ ਚਾਹੀਦਾ। 7ਭਾਵੇਂ ਉਹਨਾਂ ਦਾ ਆਪਣਾ ਪਿਤਾ, ਮਾਤਾ, ਭਰਾ ਜਾਂ ਭੈਣ ਮਰ ਜਾਵੇ, ਉਹਨਾਂ ਨੂੰ ਉਹਨਾਂ ਦੇ ਕਾਰਨ ਆਪਣੇ ਆਪ ਨੂੰ ਅਸ਼ੁੱਧ ਨਹੀਂ ਕਰਨਾ ਚਾਹੀਦਾ ਕਿਉਂ ਜੋ ਉਹ ਪਰਮੇਸ਼ਵਰ ਨੂੰ ਅਰਪਣ ਕੀਤੇ ਗਏ ਦਾ ਚਿੰਨ੍ਹ ਹੈ। 8ਆਪਣੇ ਅਰਪਣ ਦੇ ਸਮੇਂ ਦੌਰਾਨ, ਉਹ ਯਾਹਵੇਹ ਨੂੰ ਪਵਿੱਤਰ ਕੀਤੇ ਜਾਂਦੇ ਹਨ।
9“ ‘ਜੇ ਕੋਈ ਵਿਅਕਤੀ ਨਜ਼ੀਰ ਦੀ ਮੌਜੂਦਗੀ ਵਿੱਚ ਅਚਾਨਕ ਮਰ ਜਾਂਦਾ ਹੈ, ਇਸ ਤਰ੍ਹਾਂ ਉਹਨਾਂ ਦੇ ਅਰਪਣ ਦੇ ਪ੍ਰਤੀਕ ਵਾਲਾਂ ਨੂੰ ਅਸ਼ੁੱਧ ਕਰਦੇ ਹਨ, ਤਾਂ ਉਹਨਾਂ ਨੂੰ ਸੱਤਵੇਂ ਦਿਨ ਅਰਥਾਤ ਆਪਣੇ ਸ਼ੁੱਧ ਹੋਣ ਦੇ ਦਿਨ ਨੂੰ ਆਪਣਾ ਸਿਰ ਮਨਾਉਣਾ ਚਾਹੀਦਾ ਹੈ। 10ਫੇਰ ਅੱਠਵੇਂ ਦਿਨ ਉਹ ਦੋ ਘੁੱਗੀਆਂ ਜਾਂ ਦੋ ਕਬੂਤਰਾਂ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਜਾਜਕ ਕੋਲ ਲਿਆਉਣ। 11ਤਾਂ ਜਾਜਕ ਇੱਕ ਨੂੰ ਪਾਪ ਦੀ ਭੇਟ#6:11 ਪਾਪ ਦੀ ਭੇਟ ਅਰਥਾਤ: ਸ਼ੁੱਧੀਕਰਨ ਦੀ ਭੇਟ ਵਜੋਂ ਅਤੇ ਦੂਜੇ ਨੂੰ ਹੋਮ ਦੀ ਭੇਟ ਚੜ੍ਹਾਵੇ ਅਤੇ ਇਸ ਤਰ੍ਹਾਂ ਉਹ ਦੇ ਲਈ ਨਜ਼ੀਰ ਦਾ ਪ੍ਰਾਸਚਿਤ ਕਰੇ ਕਿਉਂ ਜੋ ਉਹਨਾਂ ਨੇ ਮੁਰਦੇ ਦੇ ਸਾਮ੍ਹਣੇ ਰਹਿ ਕੇ ਪਾਪ ਕੀਤਾ ਸੀ। ਉਸੇ ਦਿਨ ਉਹ ਆਪਣੇ ਸਿਰ ਨੂੰ ਦੁਬਾਰਾ ਪਵਿੱਤਰ ਕਰਨ। 12ਉਹ ਆਪਣੇ ਆਪ ਨੂੰ ਦੁਬਾਰਾ ਅਰਪਣ ਕਰਨ ਉਸੇ ਸਮੇਂ ਲਈ ਆਪਣੇ ਆਪ ਨੂੰ ਯਾਹਵੇਹ ਨੂੰ ਅਰਪਣ ਕਰਨ ਅਤੇ ਦੋਸ਼ ਦੀ ਭੇਟ ਵਜੋਂ ਇੱਕ ਸਾਲ ਦਾ ਲੇਲਾ ਲਿਆਉਣ ਪਰ ਪਿਛਲੇ ਦਿਨ ਵਿਅਰਥ ਹੋ ਗਏ, ਕਿਉਂ ਜੋ ਉਹ ਅਰਪਣ ਦੇ ਸਮੇਂ ਦੌਰਾਨ ਪਲੀਤ ਹੋ ਗਏ ਸਨ।
13“ ‘ਹੁਣ ਇਹ ਨਜ਼ੀਰ ਦਾ ਕਾਨੂੰਨ ਹੈ ਜਦੋਂ ਉਹਨਾਂ ਦੇ ਅੱਡ ਹੋਣ ਦੇ ਦਿਨ ਪੂਰੇ ਹੋ ਜਾਣ ਤਾਂ ਉਹਨਾਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਲਿਆਂਦਾ ਜਾਵੇ। 14ਉੱਥੇ ਉਹਨਾਂ ਨੂੰ ਯਾਹਵੇਹ ਅੱਗੇ ਆਪਣੀਆਂ ਭੇਟਾਂ ਚੜ੍ਹਾਉਣੀਆਂ ਚਾਹੀਦੀਆਂ ਹਨ ਜਿਵੇਂ ਕਿ ਹੋਮ ਦੀ ਭੇਟ ਲਈ ਇੱਕ ਸਾਲ ਦਾ ਇੱਕ ਦੋਸ਼ ਰਹਿਤ ਭੇਡ ਦਾ ਬੱਚਾ, ਪਾਪ ਦੀ ਭੇਟ ਲਈ ਇੱਕ ਸਾਲ ਦਾ ਇੱਕ ਦੋਸ਼ ਰਹਿਤ ਲੇਲਾ, ਪਾਪ ਦੀ ਭੇਟ ਲਈ ਇੱਕ ਨਿਰਦੋਸ਼ ਭੇਡੂ ਸੁੱਖ-ਸਾਂਦ ਦੀ ਬਲੀ ਲਈ ਲਿਆਵੇ, 15ਉਹਨਾਂ ਦੇ ਅਨਾਜ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਦੇ ਨਾਲ, ਅਤੇ ਵਧੀਆ ਆਟੇ ਨਾਲ ਅਤੇ ਬਿਨਾਂ ਖਮੀਰ ਤੋਂ ਬਣੀ ਰੋਟੀ ਦੀ ਇੱਕ ਟੋਕਰੀ, ਜ਼ੈਤੂਨ ਦੇ ਤੇਲ ਨਾਲ ਚੋਪੜੀਆਂ ਮੋਟੀਆਂ ਰੋਟੀਆਂ, ਅਤੇ ਜ਼ੈਤੂਨ ਦੇ ਤੇਲ ਨਾਲ ਚੋਪੜੀਆਂ ਹੋਈਆਂ ਪਤਲੀਆਂ ਰੋਟੀਆਂ।
16“ ‘ਜਾਜਕ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਯਾਹਵੇਹ ਦੇ ਅੱਗੇ ਪੇਸ਼ ਕਰੇ ਅਤੇ ਪਾਪ ਦੀਆਂ ਭੇਟਾਂ ਅਤੇ ਹੋਮ ਦੀਆਂ ਭੇਟਾਂ ਚੜ੍ਹਾਵੇ। 17ਜਾਜਕ ਪਤੀਰੀ ਰੋਟੀ ਦੀ ਟੋਕਰੀ ਚੜ੍ਹਾਵੇ ਅਤੇ ਭੇਡੂ ਨੂੰ ਸੁੱਖ-ਸਾਂਦ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਅਤੇ ਉਸ ਦੇ ਅਨਾਜ ਅਤੇ ਪੀਣ ਦੀ ਭੇਟ ਦੇ ਨਾਲ ਚੜ੍ਹਾਵੇ।
18“ ‘ਤਾਂ ਨਜ਼ੀਰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਆਪਣੇ ਅੱਡ ਹੋਣ ਦੇ ਸਿਰ ਮੁਨਾਵੇ ਅਤੇ ਆਪਣੇ ਅੱਡ ਦੇ ਸਿਰ ਦੇ ਵਾਲ ਅੱਗ ਉੱਤੇ ਸੁੱਟੇ ਜਿਹੜੀ ਸੁੱਖ-ਸਾਂਦ ਦੀ ਬਲੀ ਹੇਠ ਹੈ।
19“ ‘ਨਜ਼ੀਰ ਅੱਡ ਹੋਣ ਦੇ ਪਿੱਛੋਂ ਜਦੋਂ ਸਿਰ ਮੁਨਾ ਲਵੇ, ਫਿਰ ਜਾਜਕ ਉਸ ਭੇਡ ਦੇ ਬੱਚੇ ਦਾ ਉਬਾਲਿਆ ਹੋਇਆ ਮੋਢਾ ਅਤੇ ਛਾਬੇ ਵਿੱਚ ਇੱਕ ਪਤੀਰੀ ਰੋਟੀ ਅਤੇ ਇੱਕ ਮੁੱਠੀ ਲੈ ਕੇ ਉਸਦੇ ਹੱਥਾਂ ਉੱਤੇ ਰੱਖ ਅਤੇ ਇੱਕ ਮੋਟੀ ਰੋਟੀ ਅਤੇ ਟੋਕਰੀ ਵਿੱਚੋਂ ਇੱਕ ਪਤਲੀ ਰੋਟੀ, ਦੋਵੇਂ ਬਿਨਾਂ ਖਮੀਰ ਦੇ ਬਣਾਏ ਹੋਣ। 20ਫਿਰ ਜਾਜਕ ਇਨ੍ਹਾਂ ਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਵੇ, ਨਾਲ ਹੀ ਹਿਲਾਈ ਹੋਈ ਛਾਤੀ ਅਤੇ ਪੱਟ ਜਾਜਕ ਲਈ ਪਵਿੱਤਰ ਹੈ ਤਾਂ ਉਸ ਤੋਂ ਬਾਅਦ, ਨਜ਼ੀਰ ਦਾਖ਼ਰਸ#6:20 ਦਾਖ਼ਰਸ ਅਰਥਾਤ: ਅੰਗੂਰਾਂ ਦਾ ਰਸ ਪੀ ਸਕਦਾ ਹੈ।
21“ ‘ਇਹ ਨਜ਼ੀਰ ਦਾ ਕਾਨੂੰਨ ਹੈ ਜਿਹੜਾ ਸੁੱਖਣਾ ਸੁੱਖੇ ਅਤੇ ਉਸ ਦੇ ਅੱਡ ਹੋਣ ਦੇ ਕਾਰਨ ਯਾਹਵੇਹ ਲਈ ਭੇਟ ਹੈ ਨਾਲੇ ਜੋ ਕੁਝ ਉਸ ਦੇ ਹੱਥ ਲੱਗੇ ਆਪਣੀ ਸੁੱਖਣਾ ਅਨੁਸਾਰ ਜਿਹੜੀ ਉਸ ਨੇ ਸੁੱਖੀ ਹੈ ਉਹ ਉਸੇ ਤਰ੍ਹਾਂ ਹੀ ਆਪਣੇ ਅੱਡ ਹੋਣ ਦੀ ਬਿਵਸਥਾ ਅਨੁਸਾਰ ਕਰੇ।’ ”
ਜਾਜਕ ਦੀ ਅਸੀਸ
22ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 23“ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਆਖ, ‘ਇਸ ਤਰ੍ਹਾਂ ਤੁਸੀਂ ਇਸਰਾਏਲੀਆਂ ਨੂੰ ਅਸੀਸ ਦੇ ਕੇ ਉਹਨਾਂ ਨੂੰ ਆਖਣਾ ਹੈ:
24“ ‘ “ਯਾਹਵੇਹ ਤੁਹਾਨੂੰ ਅਸੀਸ ਦੇਵੇ
ਅਤੇ ਤੁਹਾਡੀ ਰਾਖੀ ਕਰੇ,
25ਯਾਹਵੇਹ ਆਪਣਾ ਚਿਹਰਾ ਤੁਹਾਡੇ ਉੱਤੇ ਚਮਕਾਵੇ
ਅਤੇ ਤੁਹਾਡੇ ਉੱਤੇ ਕਿਰਪਾ ਕਰੇ,
26ਯਾਹਵੇਹ ਆਪਣਾ ਮੂੰਹ ਤੁਹਾਡੇ ਵੱਲ ਮੋੜੇ
ਅਤੇ ਤੁਹਾਨੂੰ ਸ਼ਾਂਤੀ ਦੇਵੇ।” ’
27“ਇਸ ਲਈ ਉਹ ਇਸਰਾਏਲੀਆਂ ਉੱਤੇ ਮੇਰਾ ਨਾਮ ਰੱਖਣਗੇ ਅਤੇ ਮੈਂ ਉਹਨਾਂ ਨੂੰ ਅਸੀਸ ਦਿਆਂਗਾ।”

Currently Selected:

ਗਿਣਤੀ 6: PCB

Highlight

Copy

Compare

Share

None

Want to have your highlights saved across all your devices? Sign up or sign in