Bible App logo
Search Icon

ਗਿਣਤੀ 36

36
ਸਲਾਫ਼ਹਾਦ ਦੀਆਂ ਧੀਆਂ ਦੀ ਵਿਰਾਸਤ
1ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਨੇ, ਜਿਹੜੇ ਯੋਸੇਫ਼ ਦੇ ਪੁੱਤਰ ਦੇ ਪਰਿਵਾਰ ਵਿੱਚ ਮਨੱਸ਼ੇਹ ਦੇ ਪੁੱਤਰ, ਮਾਕੀਰ ਦੇ ਪੁੱਤਰ, ਗਿਲਆਦ ਦੇ ਪੁੱਤਰਾਂ ਦੇ ਪਰਿਵਾਰ ਤੋਂ ਸਨ ਨੇੜੇ ਆ ਕੇ ਮੋਸ਼ੇਹ ਅਤੇ ਉਹਨਾਂ ਪ੍ਰਧਾਨਾ ਦੇ ਅੱਗੇ ਜਿਹੜੇ ਇਸਰਾਏਲੀਆਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ ਸਨ, ਗੱਲ ਕੀਤੀ। 2ਉਹਨਾਂ ਨੇ ਆਖਿਆ, “ਜਦੋਂ ਯਾਹਵੇਹ ਨੇ ਮੇਰੇ ਸੁਆਮੀ ਨੂੰ ਹੁਕਮ ਦਿੱਤਾ ਕਿ ਉਹ ਜ਼ਮੀਨ ਨੂੰ ਗੁਣਾ ਪਾ ਕੇ ਇਸਰਾਏਲੀਆਂ ਨੂੰ ਵਿਰਾਸਤ ਵਿੱਚ ਦੇਵੇ ਤਾਂ ਉਸ ਨੇ ਤੁਹਾਨੂੰ ਹੁਕਮ ਦਿੱਤਾ ਕਿ ਸਾਡੇ ਭਰਾ ਸਲਾਫ਼ਹਾਦ ਦੀ ਵਿਰਾਸਤ ਉਸ ਦੀਆਂ ਧੀਆਂ ਨੂੰ ਦੇ ਦਿਓ। 3ਹੁਣ ਮੰਨ ਲਓ ਕਿ ਉਹ ਇਸਰਾਏਲ ਦੇ ਹੋਰ ਗੋਤਾਂ ਦੇ ਆਦਮੀਆਂ ਨਾਲ ਵਿਆਹ ਕਰਦੀਆਂ ਹਨ, ਫਿਰ ਉਹਨਾਂ ਦਾ ਹਿੱਸਾ ਸਾਡੇ ਪੁਰਖਿਆਂ ਦੀ ਵਿਰਾਸਤ ਤੋਂ ਖਤਮ ਹੋ ਜਾਵੇਗਾ ਅਤੇ ਉਹ ਉਸ ਗੋਤ ਨੂੰ ਦਿੱਤਾ ਜਾਵੇਗਾ ਜਿਹ ਦੀਆਂ ਉਹ ਹੋ ਜਾਣਗੀਆਂ ਅਤੇ ਸਾਡਾ ਹਿੱਸਾ ਘੱਟ ਹੋ ਜਾਵੇਗਾ। 4ਜਦੋਂ ਇਸਰਾਏਲੀਆਂ ਲਈ ਜੁਬਲੀ ਦਾ ਸਾਲ ਆਵੇਗਾ, ਤਾਂ ਉਹਨਾਂ ਦੀ ਵਿਰਾਸਤ ਉਸ ਗੋਤ ਦੇ ਨਾਲ ਜੋੜ ਦਿੱਤੀ ਜਾਵੇਗੀ ਜਿਸ ਵਿੱਚ ਉਹ ਵਿਆਹ ਕਰਨਗੇ ਅਤੇ ਉਹਨਾਂ ਦੀ ਜਾਇਦਾਦ ਸਾਡੇ ਪੁਰਖਿਆਂ ਦੇ ਕਬੀਲੇ ਦੀ ਵਿਰਾਸਤ ਵਿੱਚੋਂ ਲੈ ਲਈ ਜਾਵੇਗੀ।”
5ਤਦ ਯਾਹਵੇਹ ਦੇ ਹੁਕਮ ਉੱਤੇ ਮੋਸ਼ੇਹ ਨੇ ਇਸਰਾਏਲੀਆਂ ਨੂੰ ਇਹ ਹੁਕਮ ਦਿੱਤਾ, “ਜੋ ਕੁਝ ਯੋਸੇਫ਼ ਦੇ ਉੱਤਰਾਧਿਕਾਰੀਆਂ ਦਾ ਗੋਤ ਆਖ ਰਿਹਾ ਹੈ ਉਹ ਸਹੀ ਹੈ। 6ਇਹ ਉਹ ਗੱਲ ਹੈ ਜਿਸ ਦਾ ਯਾਹਵੇਹ ਨੇ ਸਲਾਫ਼ਹਾਦ ਦੀਆਂ ਧੀਆਂ ਲਈ ਹੁਕਮ ਦਿੱਤਾ ਸੀ, ਜਿਹੜਾ ਉਹਨਾਂ ਦੀਆਂ ਅੱਖਾਂ ਵਿੱਚ ਚੰਗਾ ਲੱਗੇ ਉਹ ਉਸ ਨਾਲ ਵਿਆਹ ਕਰ ਲੈਣ, ਪਰ ਕੇਵਲ ਆਪਣੇ ਪੁਰਖਿਆਂ ਦੇ ਗੋਤ ਦੇ ਟੱਬਰ ਵਿੱਚ ਵਿਆਹ ਕਰਾਉਣ। 7ਇਸਰਾਏਲ ਵਿੱਚ ਕੋਈ ਵੀ ਵਿਰਾਸਤ ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਾ ਚਲੀ ਜਾਵੇ ਕਿਉਂ ਜੋ ਹਰੇਕ ਇਸਰਾਏਲੀ ਆਪਣੇ ਪੁਰਖਿਆਂ ਦੀ ਗੋਤ ਦੀ ਵਿਰਾਸਤ ਨੂੰ ਸੰਭਾਲੇਗਾ। 8ਹਰ ਇੱਕ ਧੀ ਜੋ ਇਸਰਾਏਲ ਦੇ ਕਿਸੇ ਗੋਤ ਵਿੱਚ ਜ਼ਮੀਨ ਦੀ ਵਾਰਸ ਹੋਵੇ, ਆਪਣੇ ਪਿਤਾ ਦੇ ਗੋਤ ਦੇ ਕਿਸੇ ਵਿਅਕਤੀ ਨਾਲ ਵਿਆਹ ਕਰਾਵੇ ਤਾਂ ਜੋ ਹਰੇਕ ਇਸਰਾਏਲੀ ਆਪਣੇ ਪੁਰਖਿਆਂ ਦੀ ਵਿਰਾਸਤ ਪ੍ਰਾਪਤ ਕਰ ਲਵੇ। 9ਕੋਈ ਵੀ ਵਿਰਾਸਤ ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਹੀਂ ਜਾ ਸਕਦੀ, ਕਿਉਂ ਜੋ ਇਸਰਾਏਲ ਦੇ ਹਰੇਕ ਗੋਤ ਨੂੰ ਉਸ ਧਰਤੀ ਨੂੰ ਸੰਭਾਲਣਾ ਚਾਹੀਦਾ ਹੈ ਜੋ ਉਸ ਦੀ ਵਿਰਾਸਤ ਵਿੱਚ ਹੈ।”
10ਸੋ ਸਲਾਫ਼ਹਾਦ ਦੀਆਂ ਧੀਆਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ। 11ਸਲਾਫ਼ਹਾਦ ਦੀਆਂ ਧੀਆਂ, ਮਹਲਾਹ, ਤਿਰਜ਼ਾਹ, ਹੋਗਲਾਹ, ਮਿਲਕਾਹ ਅਤੇ ਨੋਹ ਨੇ ਆਪਣੇ ਪਿਤਾ ਦੇ ਨਾਲ ਆਪਣੇ ਚਚੇਰੇ ਭਰਾਵਾਂ ਨਾਲ ਵਿਆਹ ਕੀਤਾ। 12ਉਹਨਾਂ ਨੇ ਯੋਸੇਫ਼ ਦੇ ਪੁੱਤਰ ਮਨੱਸ਼ੇਹ ਦੇ ਉੱਤਰਾਧਿਕਾਰੀਆਂ ਦੇ ਘਰਾਣਿਆਂ ਵਿੱਚ ਵਿਆਹ ਕੀਤਾ ਅਤੇ ਉਹਨਾਂ ਦੀ ਵਿਰਾਸਤ ਉਹਨਾਂ ਦੇ ਪਿਤਾ ਦੇ ਘਰਾਣਿਆਂ ਅਤੇ ਗੋਤ ਵਿੱਚ ਬਣੀ ਰਹੀ।
13ਇਹ ਉਹ ਹੁਕਮ ਅਤੇ ਨਿਯਮ ਹਨ ਜੋ ਯਾਹਵੇਹ ਨੇ ਮੋਸ਼ੇਹ ਰਾਹੀਂ ਯਰੀਹੋ ਦੇ ਪਾਰ ਯਰਦਨ ਦੇ ਪਾਰ ਮੋਆਬ ਦੇ ਮੈਦਾਨ ਵਿੱਚ ਇਸਰਾਏਲੀਆਂ ਨੂੰ ਦਿੱਤੇ ਸਨ।

Currently Selected:

ਗਿਣਤੀ 36: PCB

Highlight

Copy

Compare

Share

None

Want to have your highlights saved across all your devices? Sign up or sign in