ਗਿਣਤੀ 34
34
ਕਨਾਨ ਦੀਆਂ ਹੱਦਾਂ
1ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, 2“ਇਸਰਾਏਲ ਦੇ ਲੋਕਾਂ ਨੂੰ ਹੁਕਮ ਦੇ ਅਤੇ ਉਹਨਾਂ ਨੂੰ ਆਖ ਕਿ ‘ਜਦੋਂ ਤੁਸੀਂ ਕਨਾਨ ਵਿੱਚ ਦਾਖਲ ਹੋਵੋ, ਉਹ ਧਰਤੀ ਤੁਹਾਨੂੰ ਵਿਰਾਸਤ ਵਜੋਂ ਦਿੱਤੀ ਜਾਵੇਗੀ। ਇਹ ਸੀਮਾਵਾਂ ਹੋਣੀਆਂ ਚਾਹੀਦੀਆਂ ਹਨ:
3“ ‘ਤੁਹਾਡੇ ਦੱਖਣੀ ਪਾਸੇ ਵਿੱਚ ਅਦੋਮ ਦੀ ਸਰਹੱਦ ਦੇ ਨਾਲ ਜ਼ੀਨ ਦੀ ਉਜਾੜ ਵਿੱਚੋਂ ਕੁਝ ਸ਼ਾਮਲ ਹੋਣਗੇ। ਤੁਹਾਡੀ ਦੱਖਣੀ ਸੀਮਾ ਪੂਰਬ ਵਿੱਚ ਲਾਲ ਸਾਗਰ ਦੇ ਦੱਖਣੀ ਸਿਰੇ ਤੋਂ ਸ਼ੁਰੂ ਹੋਵੇਗੀ, 4ਫੇਰ ਤੁਹਾਡੀ ਸਰਹੱਦ ਦੱਖਣ ਵੱਲ ਅਕਰਾਬੀਮ ਦੀ ਚੜ੍ਹਾਈ ਵੱਲ ਮੁੜੇਗੀ ਅਤੇ ਜ਼ੀਨ ਦੀ ਦਿਸ਼ਾ ਵਿੱਚ ਚੱਲਦੀ ਰਹੇਗੀ ਅਤੇ ਕਾਦੇਸ਼ ਬਰਨੇਆ ਦੇ ਦੱਖਣ ਵੱਲ ਮੁੱਕ ਜਾਵੇਗੀ। ਇਹ ਹਜ਼ਾਰ ਅੱਦਾਰ ਤੋਂ ਅਜ਼ਮੋਨ ਪਹੁੰਚਿਆ, 5ਜਿੱਥੇ ਇਹ ਮੁੜੇਗਾ, ਮਿਸਰ ਦੀ ਵਾਦੀ ਵਿੱਚ ਜਾ ਕੇ ਮਹਾ ਸਾਗਰ ਵਿੱਚ ਸਮਾਪਤ ਹੋਵੇਗਾ।
6ਅਤੇ ਤੁਹਾਡੀ ਪੱਛਮ ਵਾਲੇ ਪਾਸੇ ਦੀ ਹੱਦ ਮਹਾਂ ਸਮੁੰਦਰ#34:6 ਮਹਾਂ ਸਮੁੰਦਰ ਅਰਥਾਤ: ਭੂਮੱਧ ਸਾਗਰ ਹੋਵੇ, ਇਹ ਤੁਹਾਡੇ ਪੱਛਮ ਵਾਲੇ ਪਾਸੇ ਦੀ ਹੱਦ ਹੋਵੇ।
7ਤੁਹਾਡੀ ਉੱਤਰੀ ਸੀਮਾ ਲਈ, ਮਹਾ ਸਾਗਰ ਤੋਂ ਹੋਰ ਪਹਾੜ ਤੱਕ ਇੱਕ ਨਿਸ਼ਾਨ ਲਾਓ 8ਅਤੇ ਹੋਰ ਪਹਾੜ ਤੋਂ ਤੁਸੀਂ ਨਿਸ਼ਾਨ ਹਮਾਥ ਤੱਕ ਲਗਾਓ। ਫਿਰ ਸੀਮਾ ਜ਼ੇਦਾਦ ਤੱਕ ਪਹੁੰਚੇਗੀ, 9ਫਿਰ ਹੱਦ ਜ਼ੀਫ਼ਰੋਨ ਤੱਕ ਚੱਲੇਗੀ ਅਤੇ ਹਜ਼ਰ-ਏਨਾਨ ਤੱਕ ਮੁੱਕੇਗੀ। ਇਹ ਉੱਤਰ ਵੱਲ ਤੁਹਾਡੀ ਹੱਦ ਹੋਵੇਗੀ।
10ਆਪਣੀ ਪੂਰਬੀ ਸੀਮਾ ਲਈ, ਹਜ਼ਰ-ਏਨਾਨ ਤੋਂ ਸ਼ਫ਼ਾਮ ਤੱਕ ਇੱਕ ਨਿਸ਼ਾਨ ਲਗਾਓ। 11ਇਹ ਹੱਦ ਆਇਨ ਦੇ ਪੂਰਬ ਵਾਲੇ ਪਾਸੇ ਸ਼ਫ਼ਾਮ ਤੋਂ ਰਿਬਲਾਹ ਤੱਕ ਉਤਰੇਗੀ ਅਤੇ ਗਲੀਲ ਦੀ ਝੀਲ ਦੇ ਪੂਰਬ ਵੱਲ ਢਾਲ ਦੇ ਨਾਲ-ਨਾਲ ਚੱਲਦੀ ਰਹੇਗੀ 12ਤਦ ਇਹ ਹੱਦ ਯਰਦਨ ਤੱਕ ਹੇਠਾਂ ਜਾਵੇ ਅਤੇ ਉਸ ਦਾ ਫੈਲਾਓ ਖਾਰੇ ਸਮੁੰਦਰ ਤੱਕ ਹੋਵੇ।
“ ‘ਇਹ ਤੁਹਾਡੀ ਧਰਤੀ ਦੇ ਆਲੇ-ਦੁਆਲੇ ਦੀਆਂ ਹੱਦਾਂ ਹੋਣ।’ ”
13ਮੋਸ਼ੇਹ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ, “ਇਸ ਧਰਤੀ ਨੂੰ ਗੁਣਾ ਪਾ ਕੇ ਵਿਰਾਸਤ ਵਿੱਚ ਦਿਓ। ਯਾਹਵੇਹ ਨੇ ਹੁਕਮ ਦਿੱਤਾ ਹੈ ਕਿ ਇਹ ਸਾਢੇ ਨੌਂ ਗੋਤਾਂ ਨੂੰ ਦਿੱਤਾ ਜਾਵੇ, 14ਕਿਉਂਕਿ ਰਊਬੇਨ ਦੇ ਗੋਤ ਦੇ ਪਰਿਵਾਰ, ਗਾਦ ਦੇ ਗੋਤ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੇ ਆਪਣੀ ਵਿਰਾਸਤ ਨੂੰ ਪਾ ਲਿਆ ਹੈ। 15ਇਨ੍ਹਾਂ ਢਾਈ ਗੋਤਾਂ ਨੂੰ ਯਰਦਨ ਦੇ ਪੂਰਬ ਵੱਲ ਯਰੀਹੋ ਤੋਂ ਪਾਰ ਸੂਰਜ ਚੜ੍ਹਨ ਤੱਕ ਆਪਣੀ ਵਿਰਾਸਤ ਪ੍ਰਾਪਤ ਕਰ ਲਈ ਹੈ।”
16ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 17“ਇਹ ਉਹਨਾਂ ਮਨੁੱਖਾਂ ਦੇ ਨਾਮ ਹਨ ਜੋ ਤੁਹਾਡੇ ਲਈ ਜ਼ਮੀਨ ਨੂੰ ਵਿਰਾਸਤ ਵਜੋਂ ਸੌਂਪਣ ਵਾਲੇ ਹਨ ਜੋ ਅਲਆਜ਼ਾਰ ਜਾਜਕ ਅਤੇ ਨੂਨ ਦਾ ਪੁੱਤਰ ਯਹੋਸ਼ੂਆ ਹੈ 18ਅਤੇ ਹਰੇਕ ਗੋਤ ਵਿੱਚੋਂ ਇੱਕ-ਇੱਕ ਆਗੂ ਨੂੰ ਜ਼ਮੀਨ ਦੇਣ ਵਿੱਚ ਸਹਾਇਤਾ ਲਈ ਨਿਯੁਕਤ ਕਰੋ।
19“ਉਹਨਾਂ ਦੇ ਨਾਮ ਇਹ ਹਨ:
“ਯਹੂਦਾਹ ਦੇ ਗੋਤ ਵਿੱਚੋਂ, ਯ਼ਫੁੰਨੇਹ ਦਾ ਪੁੱਤਰ ਕਾਲੇਬ;
20ਸ਼ਿਮਓਨ ਦੇ ਗੋਤ ਵਿੱਚੋਂ, ਅੰਮੀਹੂਦ ਦਾ ਪੁੱਤਰ ਸ਼ਮੂਏਲ;
21ਬਿਨਯਾਮੀਨ ਦੇ ਗੋਤ ਵਿੱਚੋਂ, ਕਿਸਲੋਨ ਦਾ ਪੁੱਤਰ ਅਲੀਦਾਦ;
22ਦਾਨ ਦੇ ਗੋਤ ਵਿੱਚੋਂ, ਜੋਗਲੀ ਦਾ ਪੁੱਤਰ ਬੁੱਕੀ ਸੀ;
23ਯੋਸੇਫ਼ ਦੇ ਪੁੱਤਰ ਮਨੱਸ਼ੇਹ ਦੇ ਗੋਤ ਦਾ ਆਗੂ ਏਫ਼ੋਦ ਦਾ ਪੁੱਤਰ ਹਨੀਏਲ ਸੀ।
24ਯੋਸੇਫ਼ ਦੇ ਪੁੱਤਰ ਇਫ਼ਰਾਈਮ ਦੇ ਗੋਤ ਵਿੱਚੋਂ, ਆਗੂ ਸ਼ਿਫ਼ਤਾਨ ਦਾ ਪੁੱਤਰ ਕਮੂਏਲ ਸੀ;
25ਜ਼ਬੂਲੁਨ ਦੇ ਗੋਤ ਵਿੱਚੋਂ, ਸਰਦਾਰ ਪਾਰਨਾਕ ਦਾ ਪੁੱਤਰ ਅਲੀਸਾਫ਼ਾਨ ਸੀ;
26ਯਿੱਸਾਕਾਰ ਦੇ ਗੋਤ ਦਾ ਆਗੂ ਅਜ਼ਾਨ ਦਾ ਪੁੱਤਰ ਪਲਤੀਏਲ ਸੀ।
27ਆਸ਼ੇਰ ਦੇ ਗੋਤ ਵਿੱਚੋਂ, ਸਰਦਾਰ ਸ਼ਲੋਮੀ ਦਾ ਪੁੱਤਰ ਅਹੀਹੂਦ ਸੀ;
28ਨਫ਼ਤਾਲੀ ਦੇ ਗੋਤ ਵਿੱਚੋਂ ਅੰਮੀਹੂਦ ਦਾ ਪੁੱਤਰ ਪਦਾਹੇਲ ਆਗੂ ਸੀ।”
29ਇਹ ਉਹ ਆਦਮੀ ਹਨ ਜਿਨ੍ਹਾਂ ਨੂੰ ਕਨਾਨ ਦੇਸ਼ ਵਿੱਚ ਇਸਰਾਏਲੀਆਂ ਨੂੰ ਵਿਰਾਸਤ ਸੌਂਪਣ ਦਾ ਹੁਕਮ ਯਾਹਵੇਹ ਨੇ ਦਿੱਤਾ ਸੀ।
Currently Selected:
ਗਿਣਤੀ 34: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.