Bible App logo
Search Icon

ਗਿਣਤੀ 32

32
ਗਿਲਆਦ ਵਿੱਚ ਰਿਯੂਬੇਨ ਅਤੇ ਗਾਦ ਦਾ ਵੱਸ ਜਾਣਾ
1ਰਊਬੇਨੀਆਂ ਅਤੇ ਗਾਦੀਆਂ ਨੇ, ਜਿਨ੍ਹਾਂ ਕੋਲ ਬਹੁਤ ਵੱਡੇ ਇੱਜੜ ਅਤੇ ਡੰਗਰ ਸਨ, ਉਹਨਾਂ ਨੇ ਯਾਜ਼ਰ ਅਤੇ ਗਿਲਆਦ ਦਾ ਦੇਸ਼ ਵੇਖਿਆ ਅਤੇ ਵੇਖੋ ਉਹ ਧਰਤੀ ਪਸ਼ੂਆਂ ਲਈ ਢੁੱਕਵੀ ਸੀ। 2ਤਾਂ ਰਊਬੇਨ ਦੀ ਗੋਤ ਮੋਸ਼ੇਹ ਅਤੇ ਅਲਆਜ਼ਾਰ ਜਾਜਕ ਅਤੇ ਕੌਮ ਦੇ ਆਗੂਆਂ ਕੋਲ ਆਏ ਅਤੇ ਆਖਿਆ, 3“ਅਤਾਰੋਥ, ਦੀਬੋਨ, ਯਾਜ਼ਰ, ਨਿਮਰਾਹ, ਹੇਸ਼ਬੋਨ, ਅਲਾਲੇਹ, ਸੇਬਾਮ, ਨਬੋ ਅਤੇ ਬਿਓਨ। 4ਇਹ ਸਾਰੇ ਨਗਰ ਜਿਸ ਨੂੰ ਯਾਹਵੇਹ ਨੇ ਇਸਰਾਏਲ ਦੇ ਲੋਕਾਂ ਦੇ ਅਧੀਨ ਕਰ ਦਿੱਤਾ ਸੀ, ਉਹ ਪਸ਼ੂਆਂ ਲਈ ਢੁੱਕਵੀ ਹੈ ਅਤੇ ਤੁਹਾਡੇ ਸੇਵਕਾਂ ਕੋਲ ਵੀ ਪਸ਼ੂ ਬਹੁਤ ਹਨ। 5ਤਾਂ ਉਹਨਾਂ ਨੇ ਆਖਿਆ, ਜੇਕਰ ਅਸੀਂ ਤੇਰੀ ਨਿਗਾਹ ਵਿੱਚ ਕਿਰਪਾ ਪਾਈ ਹੈ, ਇਹ ਧਰਤੀ ਤੇਰੇ ਸੇਵਕਾਂ ਨੂੰ ਸਾਡੀ ਮਲਕੀਅਤ ਵਜੋਂ ਦਿੱਤੀ ਜਾਵੇ। ਸਾਨੂੰ ਯਰਦਨ ਪਾਰ ਨਾ ਕਰਾਓ।”
6ਮੋਸ਼ੇਹ ਨੇ ਗਾਦੀਆਂ ਅਤੇ ਰਊਬੇਨੀਆਂ ਨੂੰ ਆਖਿਆ, “ਕੀ ਤੁਹਾਡੇ ਇਸਰਾਏਲੀ ਭਰਾਵਾਂ ਨੂੰ ਜੰਗ ਵਿੱਚ ਜਾਣਾ ਚਾਹੀਦਾ ਹੈ ਜਦੋਂ ਕਿ ਤੁਸੀਂ ਇੱਥੇ ਬੈਠੇ ਹੋ? 7ਤੁਸੀਂ ਇਸਰਾਏਲੀਆਂ ਨੂੰ ਉਸ ਧਰਤੀ ਵਿੱਚ ਪਾਰ ਜਾਣ ਤੋਂ ਕਿਉਂ ਨਿਰਾਸ਼ ਕਰਦੇ ਹੋ ਜੋ ਯਾਹਵੇਹ ਨੇ ਉਹਨਾਂ ਨੂੰ ਦਿੱਤੀ ਹੈ? 8ਇਹ ਉਹੀ ਹੈ ਜੋ ਤੁਹਾਡੇ ਪਿਉ-ਦਾਦਿਆਂ ਨੇ ਕੀਤਾ ਸੀ ਜਦੋਂ ਮੈਂ ਉਹਨਾਂ ਨੂੰ ਕਾਦੇਸ਼ ਬਰਨੇਆ ਤੋਂ ਉਸ ਧਰਤੀ ਦੀ ਜਾਂਚ ਕਰਨ ਲਈ ਭੇਜਿਆ ਸੀ। 9ਜਦੋਂ ਉਹ ਅਸ਼ਕੋਲ ਦੀ ਵਾਦੀ ਵਿੱਚ ਗਏ ਅਤੇ ਉਸ ਧਰਤੀ ਨੂੰ ਵੇਖਿਆ, ਤਾਂ ਉਹਨਾਂ ਨੇ ਇਸਰਾਏਲੀਆਂ ਨੂੰ ਉਸ ਧਰਤੀ ਵਿੱਚ ਵੜਨ ਤੋਂ ਰੋਕਿਆ ਜੋ ਯਾਹਵੇਹ ਨੇ ਉਹਨਾਂ ਨੂੰ ਦਿੱਤੀ ਸੀ। 10ਉਸ ਦਿਨ ਯਾਹਵੇਹ ਦਾ ਕ੍ਰੋਧ ਭੜਕ ਉੱਠਿਆ ਅਤੇ ਉਸਨੇ ਇਹ ਸਹੁੰ ਖਾਧੀ, 11‘ਕਿਉਂਕਿ ਉਹ ਪੂਰੇ ਦਿਲ ਨਾਲ ਮੇਰੇ ਪਿੱਛੇ ਨਹੀਂ ਚੱਲੇ, ਜਦੋਂ ਉਹ ਮਿਸਰ ਵਿੱਚੋਂ ਨਿੱਕਲ ਆਏ, ਉਹਨਾਂ ਵਿੱਚੋਂ ਇੱਕ ਵੀ ਨਹੀਂ ਜੋ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ ਉਸ ਧਰਤੀ ਨੂੰ ਨਹੀਂ ਵੇਖੇਗਾ ਜਿਸਦੀ ਮੈਂ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਸਹੁੰ ਖਾਧੀ ਸੀ, 12ਸਿਵਾਏ ਕਨਿੱਜ਼ੀ ਯ਼ਫੁੰਨੇਹ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯਹੋਸ਼ੂਆ ਦੇ, ਕਿਉਂਕਿ ਇਹ ਦੋਵੇਂ ਯਾਹਵੇਹ ਦੀ ਪਾਲਣਾ ਕਰਨ ਵਿੱਚ ਵਫ਼ਾਦਾਰ ਰਹੇ।’ 13ਯਾਹਵੇਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਸਨੇ ਉਹਨਾਂ ਨੂੰ ਚਾਲੀ ਸਾਲਾਂ ਤੱਕ ਉਜਾੜ ਵਿੱਚ ਭਟਕਾਇਆ। ਉਹਨਾਂ ਲੋਕਾਂ ਦੀ ਸਾਰੀ ਪੀੜ੍ਹੀ ਖਤਮ ਹੋ ਗਈ ਜਿਨ੍ਹਾਂ ਨੇ ਉਸਦੀ ਨਿਗਾਹ ਵਿੱਚ ਬਦੀ ਕੀਤੀ ਸੀ।
14“ਅਤੇ ਇੱਥੇ ਤੁਸੀਂ ਪਾਪੀਆਂ ਦੀ ਇੱਕ ਸੰਤਾਨ ਹੋ, ਅਤੇ ਆਪਣੇ ਪਿਉ-ਦਾਦਿਆਂ ਵਾਂਗ ਉਹ ਦੀ ਥਾਂ ਉੱਤੇ ਖੜੇ ਹੋ ਜਿਥੇ ਯਾਹਵੇਹ ਨੂੰ ਇਸਰਾਏਲ ਉੱਤੇ ਹੋਰ ਵੀ ਗੁੱਸੇ ਆਵੇ। 15ਜੇ ਤੁਸੀਂ ਉਹ ਦੇ ਪਿੱਛੇ ਚੱਲਣ ਤੋਂ ਮੂੰਹ ਮੋੜ ਲਿਆ, ਤਾਂ ਉਹ ਫੇਰ ਇਨ੍ਹਾਂ ਸਾਰੇ ਲੋਕਾਂ ਨੂੰ ਉਜਾੜ ਵਿੱਚ ਛੱਡ ਦੇਵੇਗਾ ਅਤੇ ਤੁਸੀਂ ਉਹਨਾਂ ਦੇ ਨਾਸ ਦਾ ਕਾਰਨ ਹੋਵੋਗੇ।”
16ਤਦ ਉਹ ਉਸ ਦੇ ਕੋਲ ਆਏ ਅਤੇ ਆਖਿਆ, “ਅਸੀਂ ਇੱਥੇ ਆਪਣੇ ਪਸ਼ੂਆਂ ਲਈ ਵਾੜੇ ਅਤੇ ਆਪਣੀਆਂ ਔਰਤਾਂ ਅਤੇ ਬੱਚਿਆਂ ਲਈ ਸ਼ਹਿਰ ਬਣਾਉਣਾ ਚਾਹੁੰਦੇ ਹਾਂ। 17ਪਰ ਅਸੀਂ ਸ਼ਸਤਰ ਲੈ ਕੇ ਇਸਰਾਏਲੀਆਂ ਦੇ ਅੱਗੇ ਹੋਵਾਂਗੇ ਅਤੇ ਇਸਰਾਏਲੀਆਂ ਦੇ ਅੱਗੇ ਚੱਲਾਂਗੇ ਜਦ ਤੱਕ ਅਸੀਂ ਉਹਨਾਂ ਨੂੰ ਉਹਨਾਂ ਦੇ ਸਥਾਨ ਉੱਤੇ ਨਾ ਪਹੁੰਚਾ ਦੇਈਏ। ਇਸ ਦੌਰਾਨ ਸਾਡੀਆਂ ਔਰਤਾਂ ਅਤੇ ਬੱਚੇ ਦੇਸ਼ ਦੇ ਵਾਸੀਆਂ ਤੋਂ ਸੁਰੱਖਿਆ ਲਈ, ਗੜ੍ਹ ਵਾਲੇ ਸ਼ਹਿਰਾਂ ਵਿੱਚ ਰਹਿਣਗੇ। 18ਅਸੀਂ ਆਪਣੇ ਘਰਾਂ ਨੂੰ ਉਦੋਂ ਤੱਕ ਵਾਪਸ ਨਹੀਂ ਜਾਵਾਂਗੇ ਜਦੋਂ ਤੱਕ ਇਸਰਾਏਲੀਆਂ ਵਿੱਚੋਂ ਹਰੇਕ ਨੂੰ ਆਪਣੀ ਵਿਰਾਸਤ ਨਹੀਂ ਮਿਲ ਜਾਂਦੀ। 19ਅਸੀਂ ਉਹਨਾਂ ਦੇ ਨਾਲ ਯਰਦਨ ਦੇ ਦੂਜੇ ਪਾਸੇ ਕੋਈ ਵੀ ਵਿਰਾਸਤ ਨਹੀਂ ਲਵਾਂਗੇ, ਕਿਉਂਕਿ ਸਾਡੀ ਵਿਰਾਸਤ ਯਰਦਨ ਦੇ ਪੂਰਬ ਵਾਲੇ ਪਾਸੇ ਸਾਡੇ ਕੋਲ ਆਈ ਹੈ।”
20ਤਦ ਮੋਸ਼ੇਹ ਨੇ ਉਹਨਾਂ ਨੂੰ ਕਿਹਾ, “ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਤੁਸੀਂ ਆਪਣੇ ਲਈ ਸ਼ਸਤਰ ਲਵੋ ਅਤੇ ਯਾਹਵੇਹ ਦੇ ਅੱਗੇ ਲੜਾਈ ਲਈ ਜਾਓ। 21ਅਤੇ ਤੁਹਾਡੇ ਵਿੱਚੋਂ ਹਰ ਕੋਈ ਸ਼ਸਤਰਧਾਰੀ ਹੋ ਕੇ ਯਰਦਨ ਤੋਂ ਪਾਰ ਲੰਘ ਜਾਵੇ ਜਦ ਤੱਕ ਯਾਹਵੇਹ ਆਪਣੇ ਵੈਰੀਆਂ ਨੂੰ ਆਪਣੇ ਅੱਗੋਂ ਨਾ ਕੱਢ ਦੇਵੇ। 22ਜਦੋਂ ਧਰਤੀ ਯਾਹਵੇਹ ਦੇ ਅਧੀਨ ਹੋ ਜਾਂਦੀ ਹੈ, ਤੁਸੀਂ ਵਾਪਸ ਆ ਸਕਦੇ ਹੋ ਅਤੇ ਯਾਹਵੇਹ ਅਤੇ ਇਸਰਾਏਲ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਸਕਦੇ ਹੋ ਅਤੇ ਇਹ ਧਰਤੀ ਯਾਹਵੇਹ ਦੇ ਅੱਗੇ ਤੁਹਾਡੀ ਮਲਕੀਅਤ ਹੋਵੇਗੀ।
23“ਪਰ ਜੇ ਤੁਸੀਂ ਅਜਿਹਾ ਕਰਨ ਵਿੱਚ ਅਸਫ਼ਲ ਹੋਵੋਗੇ, ਤਾਂ ਤੁਸੀਂ ਯਾਹਵੇਹ ਦੇ ਵਿਰੁੱਧ ਪਾਪ ਕਰੋਗੇ ਅਤੇ ਤੁਹਾਨੂੰ ਯਕੀਨ ਹੋ ਸਕਦਾ ਹੈ ਕਿ ਤੁਹਾਡਾ ਪਾਪ ਤੁਹਾਨੂੰ ਲੱਭ ਲਵੇਗਾ। 24ਆਪਣੀਆਂ ਔਰਤਾਂ ਅਤੇ ਬੱਚਿਆਂ ਲਈ ਸ਼ਹਿਰ ਉਸਾਰੋ ਅਤੇ ਆਪਣੇ ਇੱਜੜਾਂ ਲਈ ਵਾੜੇ ਬਣਾਓ, ਪਰ ਉਹੀ ਕਰੋ ਜੋ ਤੁਸੀਂ ਇਕਰਾਰ ਕੀਤਾ ਹੈ।”
25ਗਾਦੀਆਂ ਅਤੇ ਰਊਬੇਨੀਆਂ ਨੇ ਮੋਸ਼ੇਹ ਨੂੰ ਆਖਿਆ, “ਅਸੀਂ ਤੇਰੇ ਸੇਵਕ ਉਸੇ ਤਰ੍ਹਾਂ ਕਰਾਂਗੇ ਜਿਵੇਂ ਸਾਡੇ ਸੁਆਮੀ ਨੇ ਹੁਕਮ ਦਿੱਤਾ ਹੈ। 26ਸਾਡੇ ਬੱਚੇ ਅਤੇ ਪਤਨੀਆਂ, ਸਾਡੇ ਇੱਜੜ ਅਤੇ ਪਸ਼ੂ ਇੱਥੇ ਗਿਲਆਦ ਦੇ ਸ਼ਹਿਰਾਂ ਵਿੱਚ ਰਹਿਣਗੇ। 27ਪਰ ਤੁਹਾਡੇ ਸੇਵਕ, ਹਰ ਇੱਕ ਆਦਮੀ ਜੋ ਲੜਾਈ ਲਈ ਹਥਿਆਰਬੰਦ ਹੋ ਕੇ, ਯਾਹਵੇਹ ਦੇ ਅੱਗੇ ਲੜਨ ਲਈ ਪਾਰ ਲੰਘਣਗੇ, ਜਿਵੇਂ ਕਿ ਸਾਡਾ ਮਾਲਕ ਆਖਦਾ ਹੈ।”
28ਤਦ ਮੋਸ਼ੇਹ ਨੇ ਜਾਜਕ ਅਲਆਜ਼ਾਰ ਅਤੇ ਨੂਨ ਦੇ ਪੁੱਤਰ ਯਹੋਸ਼ੂਆ ਨੂੰ ਅਤੇ ਇਸਰਾਏਲੀ ਗੋਤਾਂ ਦੇ ਘਰਾਣਿਆਂ ਦੇ ਮੁਖੀਆਂ ਨੂੰ ਉਹਨਾਂ ਬਾਰੇ ਹੁਕਮ ਦਿੱਤਾ। 29ਮੋਸ਼ੇਹ ਨੇ ਉਹਨਾਂ ਨੂੰ ਆਖਿਆ, “ਜੇਕਰ ਗਾਦੀ ਅਤੇ ਰਊਬੇਨ ਦੇ ਹਰ ਮਨੁੱਖ ਯੁੱਧ ਲਈ ਹਥਿਆਰਬੰਦ ਹੋ ਕੇ ਤੁਹਾਡੇ ਨਾਲ ਯਾਹਵੇਹ ਦੇ ਅੱਗੇ ਯਰਦਨ ਦੇ ਪਾਰ ਲੰਘ ਜਾਣ ਤਾਂ ਜਦੋਂ ਧਰਤੀ ਤੁਹਾਡੇ ਅਧੀਨ ਹੋ ਜਾਵੇ ਤਾਂ ਤੁਸੀਂ ਉਹਨਾਂ ਨੂੰ ਗਿਲਿਅਦ ਦੀ ਧਰਤੀ ਉਹਨਾਂ ਦੇ ਕਬਜ਼ੇ ਵਜੋਂ ਦੇ ਦਿਓ। 30ਪਰ ਜੇ ਉਹ ਹਥਿਆਰ ਲੈ ਕੇ ਤੁਹਾਡੇ ਨਾਲ ਨਹੀਂ ਲੰਘਦੇ ਤਾਂ ਉਹਨਾਂ ਨੂੰ ਕਨਾਨ ਵਿੱਚ ਤੁਹਾਡੇ ਨਾਲ ਆਪਣਾ ਕਬਜ਼ਾ ਕਬੂਲ ਕਰਨਾ ਚਾਹੀਦਾ ਹੈ।”
31ਗਾਦੀਆਂ ਅਤੇ ਰਊਬੇਨੀਆਂ ਨੇ ਉੱਤਰ ਦਿੱਤਾ, “ਤੁਹਾਡੇ ਸੇਵਕ ਉਹੀ ਕਰਨਗੇ ਜੋ ਯਾਹਵੇਹ ਨੇ ਆਖਿਆ ਹੈ। 32ਅਸੀਂ ਹਥਿਆਰਾਂ ਨਾਲ ਯਾਹਵੇਹ ਦੇ ਅੱਗੇ ਪਾਰ ਕਨਾਨ ਵਿੱਚ ਜਾਵਾਂਗੇ, ਪਰ ਜੋ ਜਾਇਦਾਦ ਸਾਡੇ ਕੋਲ ਹੈ ਉਹ ਯਰਦਨ ਦੇ ਇਸ ਪਾਸੇ ਹੋਵੇਗੀ।”
33ਤਦ ਮੋਸ਼ੇਹ ਨੇ ਗਾਦੀਆਂ, ਰਊਬੇਨੀਆਂ ਅਤੇ ਯੋਸੇਫ਼ ਦੇ ਪੁੱਤਰ ਮਨੱਸ਼ੇਹ ਦੇ ਅੱਧੇ ਗੋਤ ਨੂੰ ਅਮੋਰੀਆਂ ਦੇ ਰਾਜੇ ਸੀਹੋਨ ਦਾ ਰਾਜ ਅਤੇ ਬਾਸ਼ਾਨ ਦੇ ਰਾਜਾ ਓਗ ਦਾ ਰਾਜ ਅਰਥਾਤ ਸਾਰੀ ਧਰਤੀ ਉਸ ਦੇ ਸ਼ਹਿਰਾਂ ਅਤੇ ਇਲਾਕੇ ਸਮੇਤ ਦੇ ਦਿੱਤੀ। ਉਹਨਾਂ ਦੇ ਆਲੇ-ਦੁਆਲੇ ਦੇ ਸ਼ਹਿਰ ਵੀ ਉਹਨਾਂ ਨੂੰ ਦੇ ਦਿੱਤੇ।
34ਗਾਦੀਆਂ ਨੇ ਦੀਬੋਨ, ਅਤਾਰੋਥ, ਅਰੋਏਰ, 35ਅਤਰੋਥ ਸ਼ੋਪਾਨ, ਯਾਜ਼ਰ, ਯਾਗਬਹਾਹ, 36ਬੈਥ-ਨਿਮਰਾਹ ਅਤੇ ਬੈਤ ਹਾਰਾਨ ਨੂੰ ਕਿਲਾਬੰਦ ਸ਼ਹਿਰ ਬਣਾਇਆ ਅਤੇ ਆਪਣੇ ਇੱਜੜਾਂ ਲਈ ਵਾੜੇ ਬਣਾਏ। 37ਅਤੇ ਰਊਬੇਨੀਆਂ ਨੇ ਹੇਸ਼ਬੋਨ, ਅਲਾਲੇਹ ਅਤੇ ਕਿਰਯਾਥਇਮ, 38ਅਤੇ ਨਾਲੇ ਨਬੋ ਅਤੇ ਬਆਲ-ਮਓਨ (ਇਹ ਨਾਮ ਬਦਲੇ ਗਏ ਸਨ) ਅਤੇ ਸਿਬਮਾਹ ਨੂੰ ਦੁਬਾਰਾ ਬਣਾਇਆ। ਉਹਨਾਂ ਨੇ ਉਹਨਾਂ ਸ਼ਹਿਰਾਂ ਨੂੰ ਨਾਮ ਦਿੱਤੇ ਜਿਨ੍ਹਾਂ ਨੂੰ ਉਹਨਾਂ ਨੇ ਦੁਬਾਰਾ ਬਣਾਇਆ।
39ਮਨੱਸ਼ੇਹ ਦੇ ਪੁੱਤਰ ਮਾਕੀਰ ਦੇ ਉੱਤਰਾਧਿਕਾਰੀ ਗਿਲਆਦ ਨੂੰ ਗਏ ਅਤੇ ਉਸ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਮੌਜੂਦ ਅਮੋਰੀਆਂ ਨੂੰ ਬਾਹਰ ਕੱਢ ਦਿੱਤਾ। 40ਇਸ ਲਈ ਮੋਸ਼ੇਹ ਨੇ ਮਨੱਸ਼ੇਹ ਦੇ ਉੱਤਰਾਧਿਕਾਰੀ ਮਾਕੀਰੀਆਂ ਨੂੰ ਗਿਲਆਦ ਦਿੱਤਾ ਅਤੇ ਉਹ ਉੱਥੇ ਵੱਸ ਗਏ। 41ਮਨੱਸ਼ੇਹ ਦੇ ਉੱਤਰਾਧਿਕਾਰੀ ਯਾਈਰ ਨੇ ਉਹਨਾਂ ਦੀਆਂ ਬਸਤੀਆਂ ਉੱਤੇ ਕਬਜ਼ਾ ਕਰ ਲਿਆ ਅਤੇ ਉਹਨਾਂ ਦਾ ਨਾਮ ਹੱਵੋਥ ਯਾਈਰ ਰੱਖਿਆ। 42ਅਤੇ ਨੋਬਾਹ ਨੇ ਕੇਨਾਥ ਅਤੇ ਉਸ ਦੇ ਆਲੇ-ਦੁਆਲੇ ਦੀਆਂ ਬਸਤੀਆਂ ਉੱਤੇ ਕਬਜ਼ਾ ਕਰ ਲਿਆ ਅਤੇ ਆਪਣੇ ਨਾਮ ਉੱਤੇ ਨੋਬਾਹ ਰੱਖਿਆ।

Currently Selected:

ਗਿਣਤੀ 32: PCB

Highlight

Copy

Compare

Share

None

Want to have your highlights saved across all your devices? Sign up or sign in