Bible App logo
Search Icon

ਗਿਣਤੀ 31

31
ਮਿਦਯਾਨੀਆਂ ਤੋਂ ਬਦਲਾ
1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2“ਇਸਰਾਏਲੀਆਂ ਦਾ ਮਿਦਯਾਨੀਆਂ ਤੋਂ ਬਦਲਾ ਲੈ, ਉਸ ਤੋਂ ਬਾਅਦ ਤੂੰ ਆਪਣੇ ਲੋਕਾਂ ਵਿੱਚ ਜਾ ਮਿਲੇਗਾ।”
3ਤਾਂ ਮੋਸ਼ੇਹ ਨੇ ਲੋਕਾਂ ਨੂੰ ਆਖਿਆ, “ਆਪਣੇ ਕੁਝ ਬੰਦਿਆਂ ਨੂੰ ਮਿਦਯਾਨੀਆਂ ਦੇ ਵਿਰੁੱਧ ਲੜਨ ਲਈ ਤਿਆਰ ਕਰੋ ਤਾਂ ਜੋ ਉਹ ਉਹਨਾਂ ਤੋਂ ਯਾਹਵੇਹ ਦਾ ਬਦਲਾ ਲੈਣ। 4ਇਸਰਾਏਲ ਦੇ ਹਰੇਕ ਗੋਤ ਵਿੱਚੋਂ ਇੱਕ ਹਜ਼ਾਰ ਮਨੁੱਖਾਂ ਨੂੰ ਲੜਾਈ ਲਈ ਭੇਜੋ।” 5ਇਸ ਯੁੱਧ ਲਈ ਹਥਿਆਰਬੰਦ ਬਾਰਾਂ ਹਜ਼ਾਰ ਮਨੁੱਖ ਅਰਥਾਤ ਹਰੇਕ ਗੋਤ ਵਿੱਚੋਂ ਇੱਕ ਹਜ਼ਾਰ ਇਸਰਾਏਲ ਦੇ ਗੋਤਾਂ ਵਿੱਚੋਂ ਚੁਣੇ ਗਏ। 6ਮੋਸ਼ੇਹ ਨੇ ਉਹਨਾਂ ਨੂੰ ਹਰ ਇੱਕ ਗੋਤ ਵਿੱਚੋਂ ਇੱਕ ਹਜ਼ਾਰ ਜਾਜਕ ਅਲਆਜ਼ਾਰ ਦੇ ਪੁੱਤਰ ਫੀਨਹਾਸ ਦੇ ਨਾਲ ਯੁੱਧ ਵਿੱਚ ਭੇਜਿਆ, ਜੋ ਆਪਣੇ ਨਾਲ ਪਵਿੱਤਰ ਸਥਾਨ ਵਿੱਚੋਂ ਵਸਤੂਆਂ ਅਤੇ ਸੰਕੇਤ ਦੇਣ ਲਈ ਤੁਰ੍ਹੀਆਂ ਲੈ ਕੇ ਗਿਆ।
7ਉਹ ਮਿਦਯਾਨ ਦੇ ਵਿਰੁੱਧ ਲੜੇ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ, ਅਤੇ ਸਾਰੇ ਮਨੁੱਖਾਂ ਨੂੰ ਮਾਰਿਆ। 8ਮਿਦਯਾਨ ਦੇ ਪੰਜ ਰਾਜੇ ਏਵੀ, ਰੇਕੇਮ, ਜ਼ੂਰ, ਹੂਰ ਅਤੇ ਰੇਬਾ ਨੂੰ ਮਾਰ ਦਿੱਤਾ ਅਤੇ ਉਹਨਾਂ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਵੀ ਤਲਵਾਰ ਨਾਲ ਮਾਰ ਦਿੱਤਾ। 9ਇਸਰਾਏਲੀਆਂ ਨੇ ਮਿਦਯਾਨੀ ਔਰਤਾਂ ਅਤੇ ਬੱਚਿਆਂ ਨੂੰ ਗੁਲਾਮ ਬਣਾ ਲਿਆ ਅਤੇ ਸਾਰੇ ਮਿਦਯਾਨੀ ਇੱਜੜਾਂ, ਝੁੰਡ ਅਤੇ ਮਾਲ ਨੂੰ ਲੁੱਟ ਲਿਆ। 10ਉਹਨਾਂ ਨੇ ਉਹਨਾਂ ਸਾਰੇ ਨਗਰਾਂ ਨੂੰ ਜਿੱਥੇ ਮਿਦਯਾਨੀ ਵੱਸਦੇ ਸਨ ਅਤੇ ਉਹਨਾਂ ਦੇ ਸਾਰੇ ਡੇਰਿਆਂ ਨੂੰ ਸਾੜ ਦਿੱਤਾ। 11ਉਹਨਾਂ ਨੇ ਮਨੁੱਖਾਂ ਅਤੇ ਪਸ਼ੂਆਂ ਸਮੇਤ ਸਾਰੀ ਲੁੱਟ ਅਤੇ ਮਾਲ ਲੈ ਲਿਆ। 12ਅਤੇ ਯਰੀਹੋ ਦੇ ਪਾਰ ਯਰਦਨ ਦੇ ਕੰਢੇ ਮੋਆਬ ਦੇ ਮੈਦਾਨਾਂ ਵਿੱਚ ਉਹਨਾਂ ਦੇ ਡੇਰੇ ਵਿੱਚ ਮੋਸ਼ੇਹ ਅਤੇ ਅਲਆਜ਼ਾਰ ਜਾਜਕ ਅਤੇ ਇਸਰਾਏਲੀਆਂ ਦੀ ਸਭਾ ਕੋਲ ਗੁਲਾਮ, ਅਤੇ ਲੁੱਟ ਦਾ ਮਾਲ ਲੈ ਆਏ।
13ਮੋਸ਼ੇਹ, ਜਾਜਕ ਅਲਆਜ਼ਾਰ ਅਤੇ ਮੰਡਲੀ ਦੇ ਸਾਰੇ ਆਗੂ ਡੇਰੇ ਤੋਂ ਬਾਹਰ ਉਹਨਾਂ ਨੂੰ ਮਿਲਣ ਲਈ ਗਏ। 14ਮੋਸ਼ੇਹ ਨਿਯੁਕਤ ਕੀਤੇ ਹੋਏ ਦਲ ਦੇ ਸੈਨਾਪਤੀਆਂ ਦੇ ਨਾਲ ਅਰਥਾਤ ਹਜ਼ਾਰਾਂ ਦੇ ਹਾਕਮਾਂ ਨਾਲ ਅਤੇ ਸੈਂਕੜਿਆਂ ਦੇ ਨਾਲ ਜੋ ਲੜਾਈ ਤੋਂ ਵਾਪਸ ਆਏ ਸਨ, ਕ੍ਰੋਧਵਾਨ ਹੋਇਆ।
15ਮੋਸ਼ੇਹ ਨੇ ਉਹਨਾਂ ਨੂੰ ਪੁੱਛਿਆ, “ਕੀ ਤੁਸੀਂ ਸਾਰੀਆਂ ਔਰਤਾਂ ਨੂੰ ਜੀਉਣ ਦਿੱਤਾ ਹੈ? 16ਉਹ ਲੋਕ ਸਨ ਜਿਨ੍ਹਾਂ ਨੇ ਇਸਰਾਏਲੀਆਂ ਨੂੰ ਬਿਲਆਮ ਦੀ ਸਹਿਮਤੀ ਨਾਲ, ਅਤੇ ਪਿਓਰ ਦੀ ਗੱਲ ਵਿੱਚ ਯਾਹਵੇਹ ਦੇ ਵਿਰੁੱਧ ਅਪਰਾਧੀ ਬਣਾਇਆ ਤਦ ਮਹਾਂਮਾਰੀ ਯਾਹਵੇਹ ਦੀ ਮੰਡਲੀ ਵਿੱਚ ਫੈਲ ਗਈ। 17ਹੁਣ ਸਾਰੇ ਮੁੰਡਿਆਂ ਨੂੰ ਮਾਰ ਦਿਓ ਅਤੇ ਹਰ ਉਸ ਔਰਤ ਨੂੰ ਮਾਰ ਦਿਓ ਜੋ ਕਿਸੇ ਮਰਦ ਨਾਲ ਸੁੱਤੀ ਹੋਵੇ, 18ਪਰ ਆਪਣੇ ਲਈ ਹਰ ਉਸ ਕੁੜੀ ਨੂੰ ਬਚਾਓ ਜਿਸ ਨੇ ਕਦੇ ਵੀ ਕਿਸੇ ਮਰਦ ਨਾਲ ਕੌਈ ਸੰਬੰਧ ਨਾ ਬਣਾਇਆ ਹੋਵੇ।
19“ਕੋਈ ਵੀ ਵਿਅਕਤੀ ਜਿਸ ਨੇ ਕਿਸੇ ਨੂੰ ਮਾਰਿਆ ਹੈ ਜਾਂ ਮਾਰੇ ਗਏ ਵਿਅਕਤੀ ਨੂੰ ਛੂਹਿਆ ਹੈ, ਉਸਨੂੰ ਸੱਤ ਦਿਨ ਡੇਰੇ ਤੋਂ ਬਾਹਰ ਰਹਿਣਾ ਚਾਹੀਦਾ ਹੈ। ਤੀਜੇ ਅਤੇ ਸੱਤਵੇਂ ਦਿਨ ਤੁਹਾਨੂੰ ਆਪਣੇ ਆਪ ਨੂੰ ਅਤੇ ਆਪਣੇ ਕੈਦੀਆਂ ਨੂੰ ਸ਼ੁੱਧ ਕਰਨਾ ਚਾਹੀਦਾ ਹੈ। 20ਹਰ ਬਸਤਰ ਨੂੰ ਨਾਲੇ ਚਮੜੇ, ਬੱਕਰੀ ਦੇ ਵਾਲ ਜਾਂ ਲੱਕੜੀ ਦੀ ਬਣੀ ਹੋਈ ਹਰ ਚੀਜ਼ ਨੂੰ ਸ਼ੁੱਧ ਕਰੋ।”
21ਤਦ ਅਲਆਜ਼ਾਰ ਜਾਜਕ ਨੇ ਉਹਨਾਂ ਸਿਪਾਹੀਆਂ ਨੂੰ ਜਿਹੜੇ ਲੜਾਈ ਵਿੱਚ ਗਏ ਸਨ, ਆਖਿਆ, “ਇਹੀ ਹੈ ਜੋ ਬਿਵਸਥਾ ਦੇ ਅਨੁਸਾਰ ਹੈ ਜੋ ਯਾਹਵੇਹ ਨੇ ਮੋਸ਼ੇਹ ਨੂੰ ਦਿੱਤਾ ਸੀ। 22ਸੋਨਾ, ਚਾਂਦੀ, ਪਿੱਤਲ, ਲੋਹਾ, ਜਿਸਤ, ਅਤੇ ਸਿੱਕਾ 23ਅਤੇ ਹੋਰ ਕੋਈ ਵੀ ਚੀਜ਼ ਜੋ ਅੱਗ ਵਿੱਚ ਪੈ ਸਕੇ ਉਸ ਨੂੰ ਅੱਗ ਵਿੱਚੋਂ ਲੰਘਾਓ, ਤਾਂ ਉਹ ਸ਼ੁੱਧ ਹੋ ਜਾਵੇਗਾ। ਪਰ ਫਿਰ ਵੀ ਉਹ ਅਸ਼ੁੱਧਤਾਈ ਨੂੰ ਦੂਰ ਕਰਨ ਵਾਲੇ ਜਲ ਨਾਲ ਪਵਿੱਤਰ ਕੀਤੀ ਜਾਵੇ ਅਤੇ ਜੋ ਕੁਝ ਅੱਗ ਵਿੱਚ ਨਾ ਪੈ ਸਕੇ ਤੁਸੀਂ ਉਸ ਨੂੰ ਪਾਣੀ ਦੇ ਵਿੱਚ ਦੀ ਲੰਘਾਓ। 24ਸੱਤਵੇਂ ਦਿਨ ਆਪਣੇ ਕੱਪੜੇ ਧੋਵੋ ਤਾਂ ਤੁਸੀਂ ਸ਼ੁੱਧ ਹੋ ਜਾਵੋਂਗੇ। ਫੇਰ ਤੁਸੀਂ ਡੇਰੇ ਵਿੱਚ ਆ ਸਕਦੇ ਹੋ।”
ਲੁੱਟ ਦਾ ਮਾਲ ਵੰਡਣਾ
25ਅਤੇ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 26“ਤੂੰ ਅਤੇ ਅਲਆਜ਼ਾਰ ਜਾਜਕ ਅਤੇ ਸਮੂਹ ਦੇ ਪਰਿਵਾਰ ਦੇ ਮੁਖੀਆਂ ਨੂੰ ਉਹਨਾਂ ਸਾਰੇ ਲੋਕਾਂ ਅਤੇ ਜਾਨਵਰਾਂ ਦੀ ਗਿਣਤੀ ਕਰਨੀ ਚਾਹੀਦੀ ਹੈ ਜੋ ਫੜੇ ਗਏ ਸਨ। 27ਲੜਾਈ ਵਿੱਚ ਹਿੱਸਾ ਲੈਣ ਵਾਲੇ ਸਿਪਾਹੀਆਂ ਅਤੇ ਬਾਕੀ ਟੋਲੀ ਵਿੱਚ ਲੁੱਟ ਦਾ ਸਮਾਨ ਬਰਾਬਰ ਵੰਡੋ। 28ਯੁੱਧ ਵਿੱਚ ਲੜਨ ਵਾਲੇ ਸਿਪਾਹੀਆਂ ਵਿੱਚੋਂ, ਹਰ ਪੰਜ ਸੌ ਵਿੱਚੋਂ ਇੱਕ ਨੂੰ ਯਾਹਵੇਹ ਲਈ ਨਜ਼ਰਾਨੇ ਵਜੋਂ ਵੱਖਰਾ ਰੱਖੋ, ਭਾਵੇਂ ਲੋਕ, ਪਸ਼ੂ, ਗਧੇ ਜਾਂ ਭੇਡਾਂ। 29ਇਸਦੇ ਅੱਧੇ ਹਿੱਸੇ ਵਿੱਚੋਂ ਲੈ ਕੇ ਜਾਜਕ ਅਲਆਜ਼ਾਰ ਨੂੰ ਯਾਹਵੇਹ ਦੀ ਚੁੱਕਣ ਦੀ ਭੇਟ ਕਰਕੇ ਦੇਵੇ। 30ਇਸਰਾਏਲੀਆਂ ਦੇ ਅੱਧੇ ਵਿੱਚੋਂ, ਹਰ ਪੰਜਾਹ ਵਿੱਚੋਂ ਇੱਕ ਚੁਣੋ, ਭਾਵੇਂ ਲੋਕ, ਪਸ਼ੂ, ਗਧੇ, ਭੇਡ ਜਾਂ ਹੋਰ ਜਾਨਵਰ। ਉਹਨਾਂ ਨੂੰ ਲੇਵੀਆਂ ਨੂੰ ਦੇ ਦਿਓ, ਜੋ ਯਾਹਵੇਹ ਦੇ ਤੰਬੂ ਦੀ ਦੇਖਭਾਲ ਲਈ ਜ਼ਿੰਮੇਵਾਰ ਹਨ।” 31ਸੋ ਮੋਸ਼ੇਹ ਅਤੇ ਅਲਆਜ਼ਾਰ ਜਾਜਕ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
32ਸਿਪਾਹੀਆਂ ਦਾ ਲੁੱਟਿਆ ਹੋਇਆ ਵਿੱਚੋਂ 6,75,000 ਭੇਡਾਂ, 3372,000 ਡੰਗਰ, 3461,000 ਗਧੇ 35ਅਤੇ 32,000 ਕੁਆਰੀਆਂ ਜਿਨ੍ਹਾਂ ਨੇ ਕਦੇ ਕਿਸੇ ਮਰਦ ਨਾਲ ਸੰਗ ਨਹੀਂ ਕੀਤਾ ਸੀ।
36ਲੜਾਈ ਵਿੱਚ ਲੜਨ ਵਾਲਿਆਂ ਦਾ ਅੱਧਾ ਹਿੱਸਾ ਲਗਭਗ:
3,37,500 ਭੇਡਾਂ ਸਨ, 37ਜਿਨ੍ਹਾਂ ਵਿੱਚੋਂ ਯਾਹਵੇਹ ਦਾ ਨਜ਼ਰਾਨਾ 675 ਭੇਡਾਂ ਸੀ;
3836,000 ਬਲਦ, ਜਿਨ੍ਹਾਂ ਵਿੱਚੋਂ ਯਾਹਵੇਹ ਦਾ ਨਜ਼ਰਾਨਾ 72 ਸੀ;
3930,500 ਗਧੇ, ਜਿਨ੍ਹਾਂ ਵਿੱਚੋਂ ਯਾਹਵੇਹ ਦਾ ਨਜ਼ਰਾਨਾ 61 ਸੀ;
4016,000 ਲੋਕ, ਜਿਨ੍ਹਾਂ ਵਿੱਚੋਂ ਯਾਹਵੇਹ ਦਾ ਨਜ਼ਰਾਨਾ 32 ਸੀ। ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ।
41ਤਾਂ ਮੋਸ਼ੇਹ ਨੇ ਜਾਜਕ ਅਲਆਜ਼ਾਰ ਨੂੰ ਯਾਹਵੇਹ ਲਈ ਠਹਿਰਾਏ ਗਏ ਹਿੱਸੇ ਨੂੰ ਦੇ ਦਿੱਤਾ, ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
42ਅੱਧਾ ਇਸਰਾਏਲੀਆਂ ਦਾ ਸੀ, ਜਿਸ ਨੂੰ ਮੋਸ਼ੇਹ ਨੇ ਲੜਨ ਵਾਲੇ ਮਨੁੱਖਾਂ ਤੋਂ ਵੱਖਰਾ ਰੱਖਿਆ ਸੀ। 43ਸਾਰੀ ਇਸਰਾਏਲੀਆਂ ਦੀ ਮੰਡਲੀ ਇਹ ਹਿੱਸਾ ਸੀ 3,37,500 ਭੇਡਾਂ, 4436,000 ਪਸ਼ੂ, 4530,500 ਗਧੇ 46ਅਤੇ 16,000 ਲੋਕ ਸਨ। 47ਇਸਰਾਏਲ ਦੇ ਅੱਧੇ ਲੋਕਾਂ ਵਿੱਚੋਂ, ਮੋਸ਼ੇਹ ਨੇ ਹਰ 50 ਲੋਕਾਂ ਅਤੇ ਜਾਨਵਰਾਂ ਵਿੱਚੋਂ ਇੱਕ ਨੂੰ ਚੁਣਿਆ, ਜਿਵੇਂ ਕਿ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ, ਅਤੇ ਉਹਨਾਂ ਨੂੰ ਲੇਵੀਆਂ ਨੂੰ ਦੇ ਦਿੱਤਾ, ਜੋ ਯਾਹਵੇਹ ਦੇ ਤੰਬੂ ਦੀ ਦੇਖਭਾਲ ਲਈ ਜ਼ਿੰਮੇਵਾਰ ਸਨ।
48ਤਦ ਉਹ ਅਧਿਕਾਰੀ ਜਿਹੜੇ ਫ਼ੌਜ ਦੇ ਟੁਕੜਿਆਂ ਉੱਤੇ ਸਨ ਅਰਥਾਤ ਹਜ਼ਾਰਾਂ ਦੇ ਪ੍ਰਧਾਨ ਅਤੇ ਸੌ ਕਰੀਬ ਦੇ ਸੈਨਾਪਤੀ ਮੋਸ਼ੇਹ ਕੋਲ ਆਏ 49ਅਤੇ ਉਹਨਾਂ ਨੇ ਮੋਸ਼ੇਹ ਨੂੰ ਕਿਹਾ, “ਤੁਹਾਡੇ ਸੇਵਕਾਂ ਨੇ ਸਾਡੇ ਹੁਕਮ ਵਿੱਚ ਸਿਪਾਹੀਆਂ ਨੂੰ ਗਿਣਿਆ ਹੈ, ਪਰ ਉਹਨਾਂ ਵਿੱਚੋਂ ਇੱਕ ਵੀ ਆਦਮੀ ਨਹੀਂ ਘਟਿਆ। 50ਇਸ ਲਈ ਸਾਡੇ ਵਿੱਚੋਂ ਹਰ ਇੱਕ ਆਦਮੀ ਯਾਹਵੇਹ ਦੇ ਅੱਗੇ ਚੜ੍ਹਾਉਣ ਲਈ ਭੇਟ ਲਿਆਏ ਹਾਂ, ਜੋ ਕੁਝ ਵੀ ਸਾਡੇ ਹੱਥੀ ਲੱਗਾ ਅਰਥਾਤ ਸੋਨੇ ਦੇ ਗਹਿਣੇ ਪੰਜੇਬਾਂ, ਕੜੇ, ਛਾਪਾਂ, ਵਾਲੀਆਂ ਅਤੇ ਬਾਜੂਬੰਦ ਤਾਂ ਜੋ ਅਸੀਂ ਆਪਣੇ ਪ੍ਰਾਣਾਂ ਲਾਈ ਯਾਹਵੇਹ ਅੱਗੇ ਪ੍ਰਾਸਚਿਤ ਕਰੀਏ।”
51ਮੋਸ਼ੇਹ ਅਤੇ ਅਲਆਜ਼ਾਰ ਜਾਜਕ ਨੇ ਉਹਨਾਂ ਤੋਂ ਸੋਨਾ ਨੂੰ ਅਤੇ ਸਾਰੇ ਘੜੇ ਹੋਏ ਵਸਤੂਆਂ ਨੂੰ ਲਿਆ। 52ਹਜ਼ਾਰਾਂ ਦੇ ਸਰਦਾਰਾਂ ਅਤੇ ਸੈਂਕੜਿਆਂ ਦੇ ਸੈਨਾਪਤੀਆਂ ਦਾ ਸਾਰਾ ਸੋਨਾ ਜੋ ਮੋਸ਼ੇਹ ਅਤੇ ਅਲਆਜ਼ਾਰ ਨੇ ਯਾਹਵੇਹ ਨੂੰ ਭੇਟ ਵਜੋਂ ਭੇਟ ਕੀਤਾ ਸੀ, ਉਸ ਦਾ ਭਾਰ 16,750 ਸ਼ੈਕੇਲ#31:52 ਲਗਭਗ 190 ਕਿਲੋਗ੍ਰਾਮ ਸੀ 53ਹਰੇਕ ਸਿਪਾਹੀ ਨੇ ਆਪਣੇ ਲਈ ਲੁੱਟ ਲਿਆ ਸੀ। 54ਮੋਸ਼ੇਹ ਅਤੇ ਅਲਆਜ਼ਾਰ ਜਾਜਕ ਨੇ ਹਜ਼ਾਰਾਂ ਦੇ ਸਰਦਾਰਾਂ ਅਤੇ ਸੈਂਕੜਿਆਂ ਦੇ ਸਰਦਾਰਾਂ ਤੋਂ ਸੋਨਾ ਕਬੂਲ ਕਰ ਲਿਆ ਅਤੇ ਇਸ ਨੂੰ ਇਸਰਾਏਲੀਆਂ ਦੀ ਯਾਦਗਾਰ ਵਜੋਂ ਯਾਹਵੇਹ ਦੇ ਅੱਗੇ ਮੰਡਲੀ ਦੇ ਤੰਬੂ ਵਿੱਚ ਲੈ ਆਏ।

Currently Selected:

ਗਿਣਤੀ 31: PCB

Highlight

Copy

Compare

Share

None

Want to have your highlights saved across all your devices? Sign up or sign in