Bible App logo
Search Icon

ਗਿਣਤੀ 30

30
ਸੁੱਖਣਾ
1ਮੋਸ਼ੇਹ ਨੇ ਇਸਰਾਏਲ ਦੇ ਗੋਤਾਂ ਦੇ ਮੁਖੀਆਂ ਨੂੰ ਕਿਹਾ: “ਯਾਹਵੇਹ ਇਹ ਹੁਕਮ ਦਿੱਤਾ ਹੈ ਕਿ: 2ਕਿ ਜਦੋਂ ਕੋਈ ਮਨੁੱਖ ਯਾਹਵੇਹ ਦੇ ਅੱਗੇ ਸੁੱਖਣਾ ਸੁੱਖਦਾ ਹੈ। ਇੱਕ ਵਚਨ ਦੁਆਰਾ ਆਪਣੇ ਆਪ ਨੂੰ ਵਚਨਬੱਧ ਕਰਨ ਦੀ ਸਹੁੰ ਖਾਂਦਾ ਹੈ, ਉਹ ਆਪਣਾ ਬਚਨ ਨਾ ਤੋੜੇ ਪਰ ਉਹ ਸਭ ਕੁਝ ਪੂਰਾ ਕਰੇ ਜੋ ਉਸਨੇ ਕਿਹਾ ਹੈ।
3“ਜੇ ਇੱਕ ਕੁੜੀ ਯਾਹਵੇਹ ਅੱਗੇ ਸੁੱਖਣਾ ਸੁੱਖੇ ਅਤੇ ਆਪਣੇ ਆਪ ਨੂੰ ਉਸ ਗੱਲ ਉੱਤੇ ਬੰਨ੍ਹੇ ਜਦ ਉਹ ਆਪਣੇ ਪਿਤਾ ਦੇ ਘਰ ਵਿੱਚ ਕੁਆਰੀ ਹੋਵੇ। 4ਅਤੇ ਉਸ ਦਾ ਪਿਤਾ ਉਸ ਦੀ ਸੁੱਖਣਾ ਜਾਂ ਇਕਰਾਰ ਬਾਰੇ ਸੁਣਦਾ ਹੈ ਪਰ ਉਸ ਨੂੰ ਕੁਝ ਨਹੀਂ ਕਹਿੰਦਾ, ਤਦ ਉਸ ਦੀਆਂ ਸਾਰੀਆਂ ਸੁੱਖਣਾ ਅਤੇ ਹਰ ਇਕਰਾਰ ਜਿਸ ਨਾਲ ਉਸ ਨੇ ਆਪਣੇ ਆਪ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਾਇਮ ਰਹੇਗਾ। 5ਪਰ ਜੇ ਉਸ ਦਾ ਪਿਤਾ ਪਰ ਜੇ ਉਸਦਾ ਪਿਤਾ ਇਹ ਸੁਣ ਕੇ ਉਸਨੂੰ ਮਨ੍ਹਾ ਕਰ ਦੇਵੇ, ਤਾਂ ਉਸਦੀ ਕੋਈ ਵੀ ਸੁੱਖਣਾ ਜਾਂ ਉਹ ਸਹੁੰ ਜਿਨ੍ਹਾਂ ਨਾਲ ਉਸਨੇ ਆਪਣੇ ਆਪ ਨੂੰ ਵਚਨਬੱਧ ਕੀਤਾ ਸੀ, ਕਾਇਮ ਨਹੀਂ ਰਹੇਗੀ। ਯਾਹਵੇਹ ਉਸਨੂੰ ਮਾਫ਼ੀ ਦੇਵੇਗਾ ਕਿਉਂਕਿ ਉਸਦੇ ਪਿਤਾ ਨੇ ਉਸਨੂੰ ਮਨ੍ਹਾ ਕੀਤਾ ਹੈ।
6“ਜੇ ਉਹ ਮਨੁੱਖ ਨਾਲ ਵਿਆਹੀ ਹੋਈ ਹੋਵੇ ਅਤੇ ਉਸ ਦੀਆਂ ਸੁੱਖਣਾ ਉਸ ਉੱਤੇ ਹੋਣ ਜਾਂ ਉਸ ਨੇ ਆਪਣੇ ਮੂੰਹ ਤੋਂ ਬਿਨ੍ਹਾਂ ਸੋਚੇ ਸਮਝੇ ਅਜਿਹੀ ਗੱਲ ਆਖੀ ਹੋਵੇ ਜਿਸ ਤੋਂ ਉਸ ਦਾ ਜੀਵਨ ਬੰਨ੍ਹਿਆ ਜਾਵੇ। 7ਅਤੇ ਉਹ ਦਾ ਪਤੀ ਇਹ ਸੁਣਦਾ ਹੈ ਪਰ ਉਸ ਨੂੰ ਕੁਝ ਨਹੀਂ ਕਹਿੰਦਾ, ਤਦ ਉਹ ਦੀਆਂ ਸੁੱਖਣਾਂ ਜਾਂ ਇਕਰਾਰਨਾਮੇ ਜਿਨ੍ਹਾਂ ਨਾਲ ਉਸ ਨੇ ਆਪਣੇ ਆਪ ਨੂੰ ਦਿੱਤਾ ਸੀ ਕਾਇਮ ਰਹੇਗਾ। 8ਪਰ ਜੇ ਉਸ ਦਾ ਪਤੀ ਉਸ ਨੂੰ ਇਸ ਬਾਰੇ ਸੁਣ ਕੇ ਮਨ੍ਹਾ ਕਰਦਾ ਹੈ, ਤਾਂ ਉਹ ਉਸ ਸੁੱਖਣਾ ਨੂੰ ਰੱਦ ਕਰ ਦਿੰਦਾ ਹੈ ਜੋ ਉਸਦੇ ਮੂੰਹ ਵਿੱਚੋਂ ਬਿਨ੍ਹਾਂ ਸੋਚੇ ਸਮਝੇ ਨਿਕਲੀ ਹੈ, ਅਤੇ ਯਾਹਵੇਹ ਉਸ ਨੂੰ ਮਾਫ਼ ਕਰੇਗਾ।
9“ਵਿਧਵਾ ਜਾਂ ਤਲਾਕਸ਼ੁਦਾ ਔਰਤ ਦੁਆਰਾ ਲਈ ਗਈ ਕੋਈ ਵੀ ਸੁੱਖਣਾ ਜਾਂ ਜ਼ੁੰਮੇਵਾਰੀ ਉਸ ਉੱਤੇ ਲਾਜ਼ਮੀ ਹੋਵੇਗੀ।
10“ਜੇਕਰ ਕੋਈ ਔਰਤ ਆਪਣੇ ਪਤੀ ਦੇ ਨਾਲ ਰਹਿੰਦੀ ਹੈ, ਸਹੁੰ ਖਾਧੀ ਜਾਂ ਆਪਣੇ ਆਪ ਇੱਕ ਸਹੁੰ ਖਾਵੇ। 11ਅਤੇ ਉਹ ਦਾ ਪਤੀ ਇਹ ਸੁਣਦਾ ਹੈ ਪਰ ਉਸ ਨੂੰ ਕੁਝ ਨਹੀਂ ਕਹਿੰਦਾ ਅਤੇ ਨਾ ਹੀ ਉਸ ਨੂੰ ਮਨਾ ਕਰਦਾ ਹੈ ਤਾਂ ਉਹ ਦੀਆਂ ਸਾਰੀਆਂ ਸੁੱਖਣਾ ਜਾਂ ਇਕਰਾਰਨਾਮਾ ਜਿਨ੍ਹਾਂ ਨਾਲ ਉਸ ਨੇ ਆਪਣੇ ਜੀਵਨ ਨੂੰ ਬੰਨ੍ਹਿਆਂ ਪੱਕਾ ਰਹੇ। 12ਪਰ ਜੇ ਉਸ ਦਾ ਪਤੀ ਨੇ ਸੁਣਦੇ ਹੀ ਉਹਨਾਂ ਨੂੰ ਰੱਦ ਕਰ ਦੇਵੇ, ਤਾਂ ਉਸ ਦੇ ਬੁੱਲ੍ਹਾਂ ਵਿੱਚੋਂ ਕੋਈ ਵੀ ਸੁੱਖਣਾ ਜਾਂ ਇਕਰਾਰ ਕਾਇਮ ਨਹੀਂ ਰਹੇਗਾ। ਉਸਦੇ ਪਤੀ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਹੈ, ਅਤੇ ਯਾਹਵੇਹ ਉਸ ਨੂੰ ਮਾਫ਼ ਕਰ ਦੇਵੇਗਾ। 13ਹਰ ਸੁੱਖਣਾ ਅਤੇ ਹਰ ਸਹੁੰ ਜਿਸ ਦੇ ਨਾਲ ਉਸ ਨੇ ਆਪਣੇ ਜੀਵਨ ਨੂੰ ਦੁੱਖ ਦੇਣ ਲਈ ਬੰਨ੍ਹਿਆਂ ਹੋਵੇ ਉਸਦਾ ਪਤੀ ਉਸਨੂੰ ਪੱਕਾ ਰੱਖੇ ਜਾਂ ਉਸ ਨੂੰ ਤੋੜ ਦੇਵੇ। 14ਪਰ ਜੇ ਉਸ ਦਾ ਪਤੀ ਕੁਝ ਨਾ ਆਖੇ ਨਿੱਤ ਚੁੱਪ ਰਹੇ, ਤਾਂ ਉਹ ਉਸ ਦੀਆਂ ਸਾਰੀਆਂ ਸੁੱਖਣਾਂ ਦੀ ਪੁਸ਼ਟੀ ਕਰਦਾ ਹੈ ਜਾਂ ਉਸ ਦੇ ਸਾਰੇ ਸਹੁੰ ਜਿਹੜੇ ਉਸ ਉੱਤੇ ਪੱਕੇ ਠਹਿਰਾਉਂਦਾ ਹੈ ਕਿਉਂ ਜੋ ਜਿਸ ਦਿਨ ਉਸਨੇ ਸੁਣਿਆ ਸੀ ਉਹ ਚੁੱਪ ਰਿਹਾ। 15ਪਰ ਜੇ ਉਹ ਉਹਨਾਂ ਬਾਰੇ ਸੁਣ ਕੇ ਕੁਝ ਸਮੇਂ ਬਾਅਦ ਉਹਨਾਂ ਨੂੰ ਰੱਦ ਕਰ ਦਿੰਦਾ ਹੈ, ਤਾਂ ਉਸ ਨੂੰ ਉਸ ਦੀ ਗਲਤੀ ਦਾ ਫਲ ਭੁਗਤਣਾ ਪਵੇਗਾ।”
16ਇਹ ਉਹ ਨਿਯਮ ਹਨ ਜੋ ਯਾਹਵੇਹ ਨੇ ਮੋਸ਼ੇਹ ਨੂੰ ਇੱਕ ਆਦਮੀ ਅਤੇ ਉਸਦੀ ਪਤਨੀ ਅਤੇ ਇੱਕ ਪਿਤਾ ਅਤੇ ਉਸਦੀ ਜਵਾਨ ਧੀ ਦੇ ਵਿਚਕਾਰ ਜੋ ਅਜੇ ਵੀ ਘਰ ਵਿੱਚ ਰਹਿੰਦੇ ਹਨ ਉਹਨਾਂ ਦੇ ਸੰਬੰਧ ਵਿੱਚ ਦਿੱਤੇ ਹਨ।

Currently Selected:

ਗਿਣਤੀ 30: PCB

Highlight

Copy

Compare

Share

None

Want to have your highlights saved across all your devices? Sign up or sign in