Bible App logo
Search Icon

ਗਿਣਤੀ 25

25
ਮੋਆਬ ਦਾ ਇਸਰਾਏਲ ਨੂੰ ਭਰਮਾਉਣ
1ਜਦੋਂ ਇਸਰਾਏਲੀ ਸ਼ਿੱਟੀਮ ਵਿੱਚ ਰਹਿੰਦੇ ਸਨ, ਤਾਂ ਆਦਮੀ ਮੋਆਬੀ ਦੀਆਂ ਔਰਤਾਂ ਨਾਲ ਵਿਭਚਾਰ ਕਰਨ ਲੱਗ ਪਏ, 2ਤਦ ਉਹਨਾਂ ਨੇ ਲੋਕਾਂ ਨੂੰ ਆਪਣੇ ਦੇਵਤਿਆਂ ਨੂੰ ਬਲੀਆਂ ਚੜ੍ਹਾਉਣ ਲਈ ਸੱਦਾ ਦਿੱਤਾ ਤਾਂ ਲੋਕਾਂ ਨੇ ਬਲੀ ਦਾ ਭੋਜਨ ਖਾਧਾ ਅਤੇ ਇਨ੍ਹਾਂ ਦੇਵਤਿਆਂ ਅੱਗੇ ਮੱਥਾ ਟੇਕਿਆ। 3ਸੋ ਇਸਰਾਏਲ ਨੇ ਆਪਣੇ ਆਪ ਨੂੰ ਪਿਓਰ ਦੇ ਬਆਲ ਨਾਲ ਜੋੜ ਲਿਆ, ਅਤੇ ਯਾਹਵੇਹ ਦਾ ਕ੍ਰੋਧ ਉਹਨਾਂ ਉੱਤੇ ਭੜਕ ਉੱਠਿਆ।
4ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ, “ਲੋਕਾਂ ਦੇ ਸਾਰੇ ਆਗੂਆਂ ਨੂੰ ਯਾਹਵੇਹ ਦੇ ਸਾਮ੍ਹਣੇ ਦਿਨ ਦਿਹਾੜੇ ਟੰਗ ਦਿਓ, ਤਾਂ ਜੋ ਯਹੋਵਾਹ ਦਾ ਇਸਰਾਏਲ ਤੋਂ ਗੁੱਸਾ ਟਲ ਜਾਵੇ।”
5ਇਸ ਲਈ ਮੋਸ਼ੇਹ ਨੇ ਇਸਰਾਏਲ ਦੇ ਨਿਆਂਈਆਂ ਨੂੰ ਆਖਿਆ, “ਤੁਹਾਡੇ ਵਿੱਚੋਂ ਹਰੇਕ ਆਪਣੇ ਲੋਕਾਂ ਵਿੱਚੋਂ ਉਹਨਾਂ ਲੋਕਾਂ ਨੂੰ ਮਾਰ ਦੇਵੇ ਜਿਨ੍ਹਾਂ ਨੇ ਆਪਣੇ ਆਪ ਨੂੰ ਪਿਓਰ ਦੇ ਬਆਲ ਨਾਲ ਜੋੜਿਆ ਹੈ।”
6ਇਸ ਤੋਂ ਬਾਅਦ ਇੱਕ ਇਸਰਾਏਲੀ ਮਨੁੱਖ ਇੱਕ ਮਿਦਯਾਨੀ ਔਰਤ ਨੂੰ ਮੋਸ਼ੇਹ ਅਤੇ ਇਸਰਾਏਲ ਦੀ ਸਾਰੀ ਸਭਾ ਦੀਆਂ ਅੱਖਾਂ ਦੇ ਸਾਮ੍ਹਣੇ ਡੇਰੇ ਵਿੱਚ ਲਿਆਇਆ ਜਦੋਂ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਰੋਂਦੇ ਸਨ। 7ਜਦੋਂ ਅਲਆਜ਼ਾਰ ਦੇ ਪੁੱਤਰ ਫੀਨਹਾਸ, ਜੋ ਕਿ ਹਾਰੋਨ ਦੇ ਪੁੱਤਰ ਜਾਜਕ ਸੀ, ਉਸਨੇ ਇਹ ਵੇਖਿਆ ਤਾਂ ਉਹ ਸਭਾ ਛੱਡ ਗਿਆ ਅਤੇ ਆਪਣੇ ਹੱਥ ਵਿੱਚ ਬਰਛਾ ਲਿਆ 8ਅਤੇ ਉਸ ਇਸਰਾਏਲੀ ਮਨੁੱਖ ਦੇ ਪਿੱਛੇ ਤੰਬੂ ਵਿੱਚ ਜਾ ਕੇ ਦੋਹਾਂ ਨੂੰ ਅਰਥਾਤ ਇਸਰਾਏਲ ਮਨੁੱਖ ਅਤੇ ਉਸ ਇਸਤਰੀ ਦੇ ਢਿੱਡ ਨੂੰ ਵਿੰਨ੍ਹ ਦਿੱਤਾ ਤਾਂ ਇਸਰਾਏਲੀਆਂ ਤੋਂ ਬਵਾਂ ਰੁਕ ਗਈ। 9ਪਰ ਜਿਹੜੇ ਲੋਕ ਮਹਾਂਮਾਰੀ ਵਿੱਚ ਮਰੇ ਉਹਨਾਂ ਦੀ ਗਿਣਤੀ 24,000 ਸੀ।
10ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 11“ਅਲਆਜ਼ਾਰ ਦੇ ਪੁੱਤਰ ਫੀਨਹਾਸ, ਹਾਰੋਨ ਦੇ ਪੁੱਤਰ, ਜਾਜਕ ਨੇ ਇਸਰਾਏਲੀਆਂ ਤੋਂ ਮੇਰਾ ਗੁੱਸਾ ਦੂਰ ਕਰ ਦਿੱਤਾ ਹੈ। ਜਦ ਉਹ ਉਹਨਾਂ ਵਿੱਚ ਮੇਰੀ ਅਣਖ ਕਾਰਨ ਅਣਖੀ ਹੋਇਆਂ ਤਾਂ ਹੀ ਮੈਂ ਇਸਰਾਏਲ ਦਾ ਆਪਣੀ ਅਣਖ ਦੇ ਕਾਰਨ ਨਾਸ ਨਾ ਕੀਤਾ। 12ਇਸ ਲਈ ਉਹ ਨੂੰ ਆਖ ਕਿ ਮੈਂ ਉਹ ਦੇ ਨਾਲ ਸ਼ਾਂਤੀ ਦਾ ਨੇਮ ਬੰਨ੍ਹ ਰਿਹਾ ਹਾਂ। 13ਉਹ ਅਤੇ ਉਹ ਦੇ ਉੱਤਰਾਧਿਕਾਰੀਆਂ ਨਾਲ ਇੱਕ ਸਦੀਵੀ ਦੇ ਜਾਜਕਾਈ ਦਾ ਨੇਮ ਹੋਵੇਗਾ, ਕਿਉਂਕਿ ਉਹ ਆਪਣੇ ਪਰਮੇਸ਼ਵਰ ਲਈ ਅਣਖੀ ਹੋਇਆ ਅਤੇ ਇਸਰਾਏਲੀਆਂ ਲਈ ਪ੍ਰਾਸਚਿਤ ਕੀਤਾ ਸੀ।”
14ਜੋ ਇਸਰਾਏਲੀ ਮਿਦਯਾਨੀ ਔਰਤ ਦੇ ਨਾਲ ਮਾਰਿਆ ਗਿਆ ਸੀ, ਉਸ ਦਾ ਨਾਮ ਜ਼ਿਮਰੀ ਸੀ ਜੋ ਸ਼ਿਮਓਨ ਦੇ ਪਰਿਵਾਰ ਦਾ ਆਗੂ ਸਾਲੂ ਦਾ ਪੁੱਤਰ ਸੀ। 15ਅਤੇ ਜਿਸ ਮਿਦਯਾਨੀ ਔਰਤ ਨੂੰ ਮਾਰਿਆ ਗਿਆ ਸੀ, ਉਸ ਦਾ ਨਾਮ ਕਾਜ਼ਬੀ ਸੀ ਜੋ ਕਿ ਇੱਕ ਮਿਦਯਾਨੀ ਘਰਾਣੇ ਦੇ ਕਬੀਲੇ ਦੇ ਸਰਦਾਰ ਜ਼ੂਰ ਦੀ ਧੀ ਸੀ।
16ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 17“ਮਿਦਯਾਨੀਆਂ ਨੂੰ ਵੈਰੀ ਸਮਝੋ ਅਤੇ ਉਹਨਾਂ ਨੂੰ ਮਾਰੋ। 18ਉਹਨਾਂ ਨੇ ਤੁਹਾਡੇ ਨਾਲ ਦੁਸ਼ਮਣਾਂ ਵਾਂਗ ਵਿਵਹਾਰ ਕੀਤਾ ਜਦੋਂ ਉਹਨਾਂ ਨੇ ਤੁਹਾਡੇ ਨਾਲ ਪਿਓਰ ਦੀ ਘਟਨਾ ਵਿੱਚ ਧੋਖਾ ਕੀਤਾ, ਜਿਸ ਵਿੱਚ ਉਹਨਾਂ ਦੀ ਭੈਣ ਕਾਜ਼ਬੀ, ਇੱਕ ਮਿਦਯਾਨੀ ਨੇਤਾ ਦੀ ਧੀ, ਉਹ ਔਰਤ ਸੀ ਜੋ ਉਸ ਘਟਨਾ ਦੇ ਨਤੀਜੇ ਵਜੋਂ ਮਹਾਂਮਾਰੀ ਆਉਣ ਵੇਲੇ ਮਾਰੀ ਗਈ ਸੀ।”

Currently Selected:

ਗਿਣਤੀ 25: PCB

Highlight

Copy

Compare

Share

None

Want to have your highlights saved across all your devices? Sign up or sign in