Bible App logo
Search Icon

ਗਿਣਤੀ 24

24
1ਹੁਣ ਜਦੋਂ ਬਿਲਆਮ ਨੇ ਵੇਖਿਆ ਕਿ ਇਸਰਾਏਲ ਨੂੰ ਅਸੀਸ ਦੇ ਕੇ ਯਾਹਵੇਹ ਨੂੰ ਚੰਗਾ ਲੱਗਦਾ ਹੈ, ਤਾਂ ਉਸਨੇ ਹੋਰ ਸਮਿਆਂ ਵਾਂਗ ਭਵਿੱਖਬਾਣੀ ਨਾ ਕੀਤੀ, ਸਗੋਂ ਆਪਣਾ ਮੂੰਹ ਉਜਾੜ ਵੱਲ ਮੋੜ ਲਿਆ। 2ਜਦੋਂ ਬਿਲਆਮ ਨੇ ਬਾਹਰ ਨਿਗਾਹ ਮਾਰ ਕੇ ਇਸਰਾਏਲ ਨੂੰ ਗੋਤ ਅਨੁਸਾਰ ਡੇਰੇ ਲਾਏ ਹੋਏ ਵੇਖਿਆ ਤਾਂ ਪਰਮੇਸ਼ਵਰ ਦਾ ਆਤਮਾ ਉਸ ਉੱਤੇ ਆਇਆ। 3ਅਤੇ ਉਸਨੇ ਆਪਣਾ ਸੰਦੇਸ਼ ਸੁਣਾਇਆ:
“ਬਓਰ ਦੇ ਪੁੱਤਰ ਬਿਲਆਮ ਦੀ ਭਵਿੱਖਬਾਣੀ,
ਉਸ ਦੀ ਭਵਿੱਖਬਾਣੀ ਜਿਸ ਦੀ ਅੱਖ ਸਾਫ਼ ਵੇਖਦੀ ਹੈ,
4ਪਰਮੇਸ਼ਵਰ ਦੇ ਬਚਨਾਂ ਨੂੰ ਸੁਣਨ ਵਾਲੇ ਦੀ ਭਵਿੱਖਬਾਣੀ,
ਜੋ ਸਰਬਸ਼ਕਤੀਮਾਨ ਤੋਂ ਇੱਕ ਦਰਸ਼ਨ ਵੇਖਦਾ ਹੈ,
ਜਿਹੜਾ ਖੁੱਲ੍ਹੀਆਂ ਅੱਖਾਂ ਨਾਲ ਵੇਖਦਾ ਅਤੇ ਡਿੱਗ ਪੈਦਾ ਹੈ।
5“ਹੇ ਯਾਕੋਬ, ਤੇਰੇ ਤੰਬੂ ਕਿੰਨੇ ਸੋਹਣੇ ਹਨ,
ਹੇ ਇਸਰਾਏਲ, ਤੇਰਾ ਵਾਸ ਵੀ!
6“ਉਹ ਘਾਟੀ ਦੇ ਵਾਂਗੂੰ ਫੈਲੇ ਹੋਏ ਹਨ,
ਦਰਿਆ ਦੇ ਕੰਢੇ ਦੇ ਬਾਗਾਂ ਵਾਂਗ ਹਨ,
ਯਾਹਵੇਹ ਦੁਆਰਾ ਲਾਇਆ ਗਿਆ ਅਗਰ ਦੇ ਰੁੱਖ ਵਾਂਗੂੰ,
ਪਾਣੀਆਂ ਦੇ ਕੰਡੇ ਤੇ ਦਿਆਰ ਵਾਂਗ।
7ਉਹਨਾਂ ਦੀਆਂ ਬਾਲਟੀਆਂ ਵਿੱਚੋਂ ਪਾਣੀ ਵਹਿ ਜਾਵੇਗਾ।
ਉਹਨਾਂ ਦਾ ਬੀਜ ਭਰਪੂਰ ਪਾਣੀਆਂ ਵਿੱਚ ਹੋਵੇਗਾ।
“ਉਹਨਾਂ ਦਾ ਰਾਜਾ ਅਗਾਗ ਨਾਲੋਂ ਵੱਡਾ ਹੋਵੇਗਾ।
ਉਹਨਾਂ ਦਾ ਰਾਜ ਉੱਚਾ ਕੀਤਾ ਜਾਵੇਗਾ।
8“ਪਰਮੇਸ਼ਵਰ ਨੇ ਉਹਨਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ।
ਉਹਨਾਂ ਕੋਲ ਜੰਗਲੀ ਬਲਦ ਦੀ ਤਾਕਤ ਹੈ।
ਉਹ ਆਪਣੇ ਦੁਸ਼ਮਣ ਕੌਮਾਂ ਨੂੰ ਖਾ ਜਾਂਦੇ ਹਨ
ਅਤੇ ਉਹਨਾਂ ਦੀਆਂ ਹੱਡੀਆਂ ਨੂੰ ਤੋੜ ਦਿੰਦੇ ਹਨ।
ਉਹ ਆਪਣੇ ਤੀਰਾਂ ਨਾਲ ਉਹਨਾਂ ਨੂੰ ਵਿੰਨ੍ਹ ਦੇਣਗੇ।
9ਉਹ ਸ਼ੇਰ ਵਾਂਗੂੰ ਝੁਕਦੇ ਅਤੇ ਲੇਟਦੇ ਹਨ,
ਸ਼ੇਰਨੀ ਵਾਂਗ, ਕੌਣ ਉਹਨਾਂ ਨੂੰ ਜਗਾਉਣ ਦੀ ਹਿੰਮਤ ਕਰਦਾ ਹੈ?
“ਜਿਹੜੇ ਤੈਨੂੰ ਮੁਬਾਰਕ ਆਖਣ ਉਹ ਮੁਬਾਰਕ ਹੋਣ
ਅਤੇ ਜਿਹੜੇ ਤੈਨੂੰ ਸਰਾਪ ਦੇਣ ਉਹ ਸਰਾਪਤ ਹੋਣ!”
10ਤਦ ਬਾਲਾਕ ਦਾ ਕ੍ਰੋਧ ਬਿਲਆਮ ਉੱਤੇ ਭੜਕ ਉੱਠਿਆ। ਉਸਨੇ ਆਪਣੇ ਹੱਥ ਉੱਤੇ ਹੱਥ ਮਾਰ ਕੇ ਬਿਲਆਮ ਨੂੰ ਕਿਹਾ, “ਮੈਂ ਤੈਨੂੰ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਲਈ ਬੁਲਾਇਆ ਸੀ, ਪਰ ਤੂੰ ਉਹਨਾਂ ਨੂੰ ਤਿੰਨ ਵਾਰ ਬਰਕਤਾਂ ਤੇ ਬਰਕਤਾਂ ਦਿੱਤੀਆਂ ਹਨ। 11ਹੁਣ ਆਪਣੇ ਘਰ ਚਲਾ ਜਾ! ਮੈਂ ਕਿਹਾ ਸੀ ਕਿ ਮੈਂ ਤੁਹਾਨੂੰ ਬਹੁਤ ਵਧੀਆ ਇਨਾਮ ਦੇਵਾਂਗਾ, ਪਰ ਯਾਹਵੇਹ ਨੇ ਤੈਨੂੰ ਇਨਾਮ ਲੈਣ ਤੋਂ ਰੋਕਿਆ ਹੈ।”
12ਬਿਲਆਮ ਨੇ ਬਾਲਾਕ ਨੂੰ ਉੱਤਰ ਦਿੱਤਾ, “ਕੀ ਮੈਂ ਉਹਨਾਂ ਸੰਦੇਸ਼ਵਾਹਕਾਂ ਨੂੰ ਨਹੀਂ ਦੱਸਿਆ ਜਿਨ੍ਹਾਂ ਨੂੰ ਤੂੰ ਮੇਰੇ ਕੋਲ ਭੇਜਿਆ ਸੀ, 13‘ਭਾਵੇਂ ਬਾਲਾਕ ਆਪਣੇ ਮਹਿਲ ਵਿੱਚ ਸਾਰਾ ਸੋਨਾ ਅਤੇ ਚਾਂਦੀ ਮੈਨੂੰ ਦੇ ਦੇਵੇ, ਮੈ ਯਾਹਵੇਹ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦਾ ਕਿ ਆਪਣੇ ਹੀ ਮਨ ਤੋਂ ਭਲਾ ਜਾ ਬੁਰਾ ਕਰਾ? ਜਿਹੜਾ ਵਾਕ ਯਾਹਵੇਹ ਕਹੇ ਉਹੀ ਬੋਲਾਂਗਾ।’ 14ਹੁਣ ਮੈਂ ਆਪਣੇ ਲੋਕਾਂ ਕੋਲ ਵਾਪਸ ਜਾ ਰਿਹਾ ਹਾਂ, ਪਰ ਹਾਂ, ਮੈਂ ਤੁਹਾਨੂੰ ਚੇਤਾਵਨੀ ਦੇਵਾਂ ਕਿ ਇਹ ਲੋਕ ਆਉਣ ਵਾਲੇ ਦਿਨਾਂ ਵਿੱਚ ਤੇਰੇ ਲੋਕਾਂ ਨਾਲ ਕੀ ਕਰਨਗੇ।”
ਬਿਲਆਮ ਦਾ ਚੌਥਾ ਸੰਦੇਸ਼
15ਤਦ ਉਸਨੇ ਆਪਣਾ ਸੰਦੇਸ਼ ਸੁਣਾਇਆ:
“ਬਓਰ ਦੇ ਪੁੱਤਰ ਬਿਲਆਮ ਦੀ ਭਵਿੱਖਬਾਣੀ,
ਉਸ ਦੀ ਭਵਿੱਖਬਾਣੀ ਜਿਸਦੀ ਅੱਖ ਸਾਫ਼ ਵੇਖਦੀ ਹੈ,
16ਉਸ ਵਿਅਕਤੀ ਦੀ ਭਵਿੱਖਬਾਣੀ ਜੋ ਸੁਣਦਾ ਹੈ। ਪਰਮੇਸ਼ਵਰ ਦੇ ਬਚਨ,
ਜਿਸ ਨੂੰ ਅੱਤ ਮਹਾਨ ਤੋਂ ਗਿਆਨ ਹੈ,
ਜੋ ਸਰਬਸ਼ਕਤੀਮਾਨ ਤੋਂ ਦਰਸ਼ਨ ਵੇਖਦਾ ਹੈ,
ਜੋ ਮੱਥਾ ਟੇਕਦਾ ਹੈ ਅਤੇ ਜਿਸ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ:
17“ਮੈਂ ਉਸਨੂੰ ਵੇਖਦਾ ਹਾਂ, ਪਰ ਹੁਣ ਨਹੀਂ;
ਮੈਂ ਉਸ ਨੂੰ ਤੱਕਦਾ ਹਾਂ, ਪਰ ਨੇੜਿਓ ਨਹੀਂ।
ਯਾਕੋਬ ਵਿੱਚੋਂ ਇੱਕ ਤਾਰਾ ਨਿੱਕਲੇਗਾ।
ਅਤੇ ਇਸਰਾਏਲ ਤੋਂ ਇੱਕ ਰਾਜ ਉੱਠੇਗਾ।
ਉਹ ਮੋਆਬ ਦੇ ਮੱਥੇ ਨੂੰ ਚੂਰ-ਚੂਰ ਕਰ ਦੇਵੇਗਾ,
ਸ਼ੈਥ ਦੇ ਸਾਰੇ ਲੋਕਾਂ ਦੀਆਂ ਖੋਪੜੀਆਂ ਭੰਨ ਸੁੱਟੇਗਾ।
18ਅਦੋਮ ਨੂੰ ਜਿੱਤ ਲਿਆ ਜਾਵੇਗਾ,
ਉਸ ਦੇ ਦੁਸ਼ਮਣ ਸੇਈਰ ਨੂੰ ਜਿੱਤ ਲਿਆ ਜਾਵੇਗਾ,
ਪਰ ਇਸਰਾਏਲ ਮਜ਼ਬੂਤ ਹੋਵੇਗਾ।
19ਇੱਕ ਹਾਕਮ ਯਾਕੋਬ ਵਿੱਚੋਂ ਬਾਹਰ ਆਵੇਗਾ
ਅਤੇ ਸ਼ਹਿਰ ਦੇ ਬਚੇ ਹੋਏ ਲੋਕਾਂ ਨੂੰ ਤਬਾਹ ਕਰ ਦੇਵੇਗਾ।”
ਬਿਲਆਮ ਦਾ ਪੰਜਵਾਂ ਸੰਦੇਸ਼
20ਤਦ ਬਿਲਆਮ ਨੇ ਅਮਾਲੇਕ ਨੂੰ ਵੇਖਿਆ ਅਤੇ ਆਪਣਾ ਸੰਦੇਸ਼ ਸੁਣਾਇਆ:
“ਅਮਾਲੇਕ ਕੌਮਾਂ ਵਿੱਚ ਸਭ ਤੋਂ ਪਹਿਲਾਂ ਸੀ,
ਪਰ ਉਸ ਦਾ ਅੰਤ ਪੂਰੀ ਤਰ੍ਹਾਂ ਨਸ਼ਟ ਹੀ ਹੋਣਾ ਹੈ।”
ਬਿਲਆਮ ਦਾ ਛੇਵਾਂ ਸੰਦੇਸ਼
21ਤਦ ਉਸ ਨੇ ਕੇਨੀਆਂ ਨੂੰ ਵੇਖਿਆ ਅਤੇ ਆਪਣਾ ਸੰਦੇਸ਼ ਸੁਣਾਇਆ:
“ਤੇਰਾ ਰਹਿਣ ਦਾ ਸਥਾਨ ਸੁਰੱਖਿਅਤ ਹੈ,
ਤੇਰਾ ਆਲ੍ਹਣਾ ਇੱਕ ਚੱਟਾਨ ਵਿੱਚ ਹੈ,
22ਫਿਰ ਵੀ ਕੇਨੀਆਂ ਦਾ ਨਾਸ਼ ਹੋ ਜਾਵੇਗਾ
ਜਦੋਂ ਤੱਕ ਅੱਸ਼ੂਰ ਤੈਨੂੰ ਬੰਦੀ ਨਾ ਬਣਾ ਲੈਣ।”
ਬਿਲਆਮ ਦਾ ਸੱਤਵਾਂ ਸੰਦੇਸ਼
23ਤਦ ਉਸ ਨੇ ਆਪਣਾ ਸੰਦੇਸ਼ ਸੁਣਾਇਆ:
“ਹਾਏ! ਪਰਮੇਸ਼ਵਰ ਦੀ ਕਿਰਪਾ ਤੋਂ ਬਿਨ੍ਹਾਂ ਕੌਣ ਜੀ ਸਕਦਾ ਹੈ?
24ਬੇੜੇ ਕਿੱਤੀਮ ਦੇ ਕੰਢਿਆਂ ਤੋਂ ਆਉਣਗੇ,
ਉਹ ਅੱਸ਼ੂਰ ਅਤੇ ਏਬਰ ਨੂੰ ਆਪਣੇ ਅਧੀਨ ਕਰ ਲੈਣਗੇ,
ਪਰ ਉਹ ਵੀ ਤਬਾਹ ਹੋ ਜਾਣਗੇ।”
25ਤਦ ਬਿਲਆਮ ਉੱਠਿਆ ਅਤੇ ਘਰ ਮੁੜਿਆ ਅਤੇ ਬਾਲਾਕ ਆਪਣੇ ਰਾਹ ਤੁਰ ਪਿਆ।

Currently Selected:

ਗਿਣਤੀ 24: PCB

Highlight

Copy

Compare

Share

None

Want to have your highlights saved across all your devices? Sign up or sign in