Bible App logo
Search Icon

ਗਿਣਤੀ 12

12
ਮਰਿਯਮ ਅਤੇ ਹਾਰੋਨ ਮੋਸ਼ੇਹ ਦੇ ਵਿਰੁੱਧ
1ਮਰਿਯਮ ਅਤੇ ਹਾਰੋਨ ਮੋਸ਼ੇਹ ਦੇ ਵਿਰੁੱਧ ਉਸਦੀ ਕੂਸ਼ੀ ਪਤਨੀ ਦੇ ਕਾਰਨ ਬੁਰਾ ਬੋਲਣ ਲੱਗ ਪਏ, ਕਿਉਂਕਿ ਉਸਨੇ ਇੱਕ ਕੂਸ਼ੀ ਨਾਲ ਵਿਆਹ ਕੀਤਾ ਸੀ। 2ਉਹਨਾਂ ਨੇ ਆਖਿਆ, “ਕੀ ਯਾਹਵੇਹ ਸਿਰਫ ਮੋਸ਼ੇਹ ਰਾਹੀਂ ਹੀ ਬੋਲਿਆ ਹੈ? ਕੀ ਉਹ ਸਾਡੇ ਰਾਹੀਂ ਨਹੀਂ ਬੋਲਿਆ?” ਅਤੇ ਯਾਹਵੇਹ ਨੇ ਉਹਨਾਂ ਦੀਆਂ ਇਹ ਗੱਲਾਂ ਸੁਣੀਆਂ।
3(ਹੁਣ ਮੋਸ਼ੇਹ ਇੱਕ ਬਹੁਤ ਹੀ ਨਿਮਰ ਮਨੁੱਖ ਸੀ, ਜੋ ਧਰਤੀ ਉੱਤੇ ਵੱਸਦੇ ਸਾਰੇ ਮਨੁੱਖਾਂ ਨਾਲੋਂ ਨਿਮਰ ਸੀ।)
4ਉਸੇ ਵੇਲੇ ਯਾਹਵੇਹ ਨੇ ਮੋਸ਼ੇਹ, ਹਾਰੋਨ ਅਤੇ ਮਰਿਯਮ ਨੂੰ ਆਖਿਆ, “ਤੁਸੀਂ ਤਿੰਨੋਂ, ਮੰਡਲੀ ਵਾਲੇ ਤੰਬੂ ਵੱਲ ਬਾਹਰ ਆਓ।” ਇਸ ਲਈ ਉਹ ਤਿੰਨੇ ਬਾਹਰ ਚਲੇ ਗਏ। 5ਫਿਰ ਯਾਹਵੇਹ ਬੱਦਲ ਦੇ ਥੰਮ੍ਹ ਵਿੱਚ ਹੇਠਾਂ ਆਇਆ। ਉਹ ਤੰਬੂ ਦੇ ਦਰਵਾਜ਼ੇ ਉੱਤੇ ਖੜ੍ਹਾ ਹੋਇਆ ਅਤੇ ਹਾਰੋਨ ਅਤੇ ਮਰਿਯਮ ਨੂੰ ਅੱਗੇ ਬੁਲਾਇਆ ਅਤੇ ਜਦੋਂ ਉਹ ਦੋਵੇਂ ਅੱਗੇ ਵਧੇ, 6ਉਸ ਨੇ ਕਿਹਾ, “ਮੇਰੀਆਂ ਗੱਲਾਂ ਨੂੰ ਸੁਣੋ:
“ਜਦੋਂ ਤੁਹਾਡੇ ਵਿੱਚ ਕੋਈ ਨਬੀ ਹੁੰਦਾ ਹੈ,
ਮੈਂ ਯਾਹਵੇਹ, ਆਪਣੇ ਆਪ ਨੂੰ ਦਰਸ਼ਨਾਂ ਵਿੱਚ ਉਹਨਾਂ ਉੱਤੇ ਪ੍ਰਗਟ ਕਰਦਾ ਹਾਂ,
ਮੈਂ ਉਹਨਾਂ ਨਾਲ ਸੁਪਨਿਆਂ ਵਿੱਚ ਗੱਲ ਕਰਦਾ ਹਾਂ।
7ਪਰ ਇਹ ਮੇਰੇ ਸੇਵਕ ਮੋਸ਼ੇਹ ਬਾਰੇ ਸੱਚ ਨਹੀਂ ਹੈ।
ਉਹ ਮੇਰੇ ਸਾਰੇ ਘਰ ਵਿੱਚ ਵਫ਼ਾਦਾਰ ਹੈ।
8ਮੈਂ ਉਸ ਨਾਲ ਆਹਮੋ-ਸਾਮ੍ਹਣੇ ਗੱਲ ਕਰਦਾ ਹਾਂ,
ਸਾਫ਼-ਸਾਫ਼, ਬੁਝਾਰਤਾਂ ਵਿੱਚ ਨਹੀਂ,
ਉਹ ਯਾਹਵੇਹ ਦੇ ਰੂਪ ਨੂੰ ਵੇਖਦਾ ਹੈ।
ਫਿਰ ਤੁਸੀਂ ਮੇਰੇ ਸੇਵਕ ਮੋਸ਼ੇਹ ਦੇ ਵਿਰੁੱਧ ਬੁਰਾ ਬੋਲਣ ਤੋਂ ਕਿਉਂ ਨਹੀਂ ਡਰੇ?”
9ਯਾਹਵੇਹ ਦਾ ਕ੍ਰੋਧ ਉਹਨਾਂ ਉੱਤੇ ਭੜਕਿਆ ਅਤੇ ਉਹ ਉਹਨਾਂ ਨੂੰ ਛੱਡ ਚਲਾ ਗਿਆ।
10ਜਦੋਂ ਬੱਦਲ ਤੰਬੂ ਦੇ ਉੱਪਰੋਂ ਉੱਠਿਆ, ਤਾਂ ਮਰਿਯਮ ਦੀ ਚਮੜੀ ਕੋੜ੍ਹ#12:10 ਕੋੜ੍ਹ ਅਰਥਾਤ: ਚਮੜੀ ਦਾ ਰੋਗ ਨਾਲ ਭਰ ਗਈ ਸੀ, ਇਹ ਬਰਫ਼ ਵਾਂਗ ਚਿੱਟੀ ਹੋ ਗਈ। ਹਾਰੋਨ ਉਸ ਵੱਲ ਮੁੜਿਆ ਅਤੇ ਦੇਖਿਆ ਕਿ ਉਸ ਨੂੰ ਚਮੜੀ ਦਾ ਰੋਗ ਹੈ, 11ਅਤੇ ਹਾਰੋਨ ਨੇ ਮੋਸ਼ੇਹ ਨੂੰ ਕਿਹਾ, “ਮੇਰੇ ਮਹਾਰਾਜ, ਕਿਰਪਾ ਕਰਕੇ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਵਿਰੁੱਧ ਉਹ ਪਾਪ ਨਾ ਕਰੋ ਜੋ ਅਸੀਂ ਮੂਰਖਤਾ ਨਾਲ ਕੀਤਾ ਹੈ। 12ਉਸ ਨੂੰ ਮਰੇ ਹੋਏ ਬੱਚੇ ਵਰਗਾ ਨਾ ਹੋਣ ਦਿਓ ਜਿਸ ਦਾ ਸਰੀਰ ਆਪਣੀ ਮਾਂ ਦੀ ਕੁੱਖ ਵਿੱਚ ਇਵੇਂ ਹੋਵੇ ਜਿਵੇਂ ਉਸ ਦਾ ਮਾਸ ਅੱਧਾ ਗਲਿਆ ਹੋਇਆ ਹੈ।”
13ਤਾਂ ਮੋਸ਼ੇਹ ਨੇ ਯਾਹਵੇਹ ਅੱਗੇ ਦੁਹਾਈ ਦਿੱਤੀ, “ਹੇ ਪਰਮੇਸ਼ਵਰ, ਕਿਰਪਾ ਕਰਕੇ ਉਸਨੂੰ ਚੰਗਾ ਕਰ!”
14ਯਾਹਵੇਹ ਨੇ ਮੋਸ਼ੇਹ ਨੂੰ ਉੱਤਰ ਦਿੱਤਾ, “ਜੇਕਰ ਉਸ ਦਾ ਪਿਤਾ ਉਸ ਦੇ ਮੂੰਹ ਉੱਤੇ ਹੀ ਥੁੱਕਿਆ ਹੁੰਦਾ, ਤਾਂ ਕੀ ਉਸਨੂੰ ਸੱਤਾਂ ਦਿਨਾਂ ਤੱਕ ਸ਼ਰਮ ਨਾ ਰਹਿੰਦੀ? ਇਸ ਲਈ ਉਹ ਸੱਤਾਂ ਦਿਨਾਂ ਤੱਕ ਡੇਰੇ ਤੋਂ ਬਾਹਰ ਰਹੇ ਅਤੇ ਉਹ ਮੁੜ੍ਹ ਅੰਦਰ ਨਾ ਆਵੇ।” 15ਇਸ ਲਈ ਮਰਿਯਮ ਨੂੰ ਡੇਰੇ ਤੋਂ ਬਾਹਰ ਸੱਤ ਦਿਨਾਂ ਤੱਕ ਬੰਦ ਰੱਖਿਆ ਗਿਆ ਅਤੇ ਜਦ ਤੱਕ ਮਰਿਯਮ ਵਾਪਸ ਨਾ ਆਈ ਲੋਕਾਂ ਨੇ ਕੂਚ ਨਾ ਕੀਤਾ।
16ਉਸ ਤੋਂ ਬਾਅਦ ਲੋਕਾਂ ਨੇ ਹਸੇਰੋਥ ਛੱਡ ਦਿੱਤਾ ਅਤੇ ਪਾਰਾਨ ਦੇ ਉਜਾੜ ਵਿੱਚ ਡੇਰੇ ਲਾਏ।

Currently Selected:

ਗਿਣਤੀ 12: PCB

Highlight

Copy

Compare

Share

None

Want to have your highlights saved across all your devices? Sign up or sign in