1
1ਯਾਹਵੇਹ ਦਾ ਬਚਨ ਮੋਰੇਸ਼ੇਥ ਮੀਕਾਹ ਦੇ ਕੋਲ ਯਹੂਦਾਹ ਦੇ ਰਾਜਿਆਂ ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦੇ ਰਾਜ ਦੌਰਾਨ ਆਇਆ ਉਹ ਦਰਸ਼ਣ ਜੋ ਉਸਨੇ ਸਾਮਰਿਯਾ ਅਤੇ ਯੇਰੂਸ਼ਲੇਮ ਬਾਰੇ ਵੇਖਿਆ ਸੀ।
2ਹੇ ਲੋਕੋ, ਤੁਸੀਂ ਸਾਰੇ ਸੁਣੋ,
ਧਰਤੀ ਅਤੇ ਇਸ ਵਿੱਚ ਰਹਿਣ ਵਾਲੇ ਸਾਰੇ ਲੋਕੋ, ਸੁਣੋ,
ਪ੍ਰਭੂ ਆਪਣੇ ਪਵਿੱਤਰ ਹੈਕਲ ਤੋਂ
ਤਾਂ ਜੋ ਸਰਬਸ਼ਕਤੀਮਾਨ ਯਾਹਵੇਹ ਤੁਹਾਡੇ ਵਿਰੁੱਧ ਗਵਾਹੀ ਦੇਵੇ।
ਸਾਮਰਿਯਾ ਅਤੇ ਯੇਰੂਸ਼ਲੇਮ ਦੇ ਵਿਰੁੱਧ ਨਿਆਂ
3ਵੇਖੋ! ਯਾਹਵੇਹ ਆਪਣੇ ਨਿਵਾਸ ਸਥਾਨ ਤੋਂ ਆ ਰਿਹਾ ਹੈ;
ਉਹ ਹੇਠਾਂ ਆਉਂਦਾ ਹੈ ਅਤੇ ਧਰਤੀ ਦੀਆਂ ਉਚਾਈਆਂ ਉੱਤੇ ਤੁਰਦਾ ਹੈ।
4ਉਸ ਦੇ ਹੇਠਾਂ ਪਹਾੜ ਪਿਘਲ ਗਏ
ਅਤੇ ਵਾਦੀਆਂ ਫੁੱਟ ਗਈਆਂ,
ਜਿਵੇਂ ਅੱਗ ਦੇ ਅੱਗੇ ਮੋਮ ਵਾਂਗ,
ਜਿਵੇਂ ਪਾਣੀ ਢਲਾਨ ਤੋਂ ਹੇਠਾਂ ਵਗਦਾ ਹੈ।
5ਇਹ ਸਭ ਕੁਝ ਯਾਕੋਬ ਦੇ ਅਪਰਾਧ ਦੇ ਕਾਰਨ ਹੈ,
ਇਸਰਾਏਲ ਦੇ ਲੋਕਾਂ ਦੇ ਪਾਪਾਂ ਦੇ ਕਾਰਨ।
ਯਾਕੋਬ ਦਾ ਅਪਰਾਧ ਕੀ ਹੈ?
ਕੀ ਉਹ ਸਾਮਰਿਯਾ ਨਹੀਂ ਹੈ?
ਯਹੂਦਾਹ ਦੇ ਉੱਚੇ ਸਥਾਨ ਕੀ ਹਨ?
ਕੀ ਉਹ ਯੇਰੂਸ਼ਲੇਮ ਨਹੀਂ ਹੈ?
6“ਇਸ ਲਈ ਮੈਂ ਸਾਮਰਿਯਾ ਨੂੰ ਮਲਬੇ ਦਾ ਢੇਰ ਬਣਾ ਦਿਆਂਗਾ,
ਜਿਸ ਵਿੱਚ ਅੰਗੂਰੀ ਬਾਗ਼ ਲਾਏ ਜਾਦੇ ਸਨ।
ਮੈਂ ਉਹ ਦੇ ਪੱਥਰਾਂ ਨੂੰ ਘਾਟੀ ਵਿੱਚ ਡੋਲ੍ਹ ਦਿਆਂਗਾ
ਅਤੇ ਉਹ ਦੀਆਂ ਨੀਂਹਾਂ ਰੱਖਾਂਗਾ।
7ਉਹ ਦੀਆਂ ਸਾਰੀਆਂ ਮੂਰਤੀਆਂ ਤੋੜ ਦਿੱਤੀਆਂ ਜਾਣਗੀਆਂ।
ਉਸਦੇ ਮੰਦਰ ਦੇ ਸਾਰੇ ਤੋਹਫ਼ੇ ਅੱਗ ਨਾਲ ਸਾੜ ਦਿੱਤੇ ਜਾਣਗੇ।
ਮੈਂ ਉਸ ਦੀਆਂ ਸਾਰੀਆਂ ਮੂਰਤੀਆਂ ਨੂੰ ਨਸ਼ਟ ਕਰ ਦਿਆਂਗਾ।
ਕਿਉਂਕਿ ਉਸਨੇ ਵੇਸਵਾਵਾਂ ਦੀ ਮਜ਼ਦੂਰੀ ਤੋਂ ਆਪਣੇ ਤੋਹਫ਼ੇ ਇਕੱਠੇ ਕੀਤੇ ਹਨ,
ਵੇਸਵਾਵਾਂ ਦੀ ਮਜ਼ਦੂਰੀ ਵਜੋਂ ਉਹ ਦੁਬਾਰਾ ਵਰਤੇ ਜਾਣਗੇ।”
ਰੋਣਾ ਅਤੇ ਸੋਗ ਕਰਨਾ
8ਇਸ ਕਾਰਨ ਮੈਂ ਰੋਵਾਂਗਾ ਅਤੇ ਵਿਰਲਾਪ ਕਰਾਂਗਾ।
ਮੈਂ ਕੱਪੜੇ ਉਤਾਰ ਕੇ ਨੰਗੇ ਪੈਰੀਂ ਘੁੰਮਾਂਗਾ।
ਮੈਂ ਗਿੱਦੜ ਵਾਂਗ ਚੀਕਾਂਗਾ
ਅਤੇ ਉੱਲੂ ਵਾਂਗ ਰੋਵਾਂਗਾ।
9ਕਿਉਂ ਜੋ ਸਾਮਰਿਯਾ ਦੀ ਬਵਾ ਲਾਇਲਾਜ ਹੈ।
ਇਹ ਯਹੂਦਾਹ ਵਿੱਚ ਫੈਲ ਗਈ ਹੈ,
ਇਹ ਮੇਰੇ ਲੋਕਾਂ ਦੇ ਦਰਵਾਜ਼ੇ ਤੱਕ,
ਅਤੇ ਯੇਰੂਸ਼ਲੇਮ ਤੱਕ ਵੀ ਪਹੁੰਚ ਗਈ ਹੈ।
10ਗਾਥਾ#1:10 ਗਾਥਾ ਅਰਥ ਕਹਾਵਤ ਵਿੱਚ ਨਾ ਦੱਸੋ;
ਬਿਲਕੁਲ ਨਹੀਂ ਰੋਣਾ।
ਬੈਥ-ਲਅਫਰਾਹ#1:10 ਬੈਥ-ਲਅਫਰਾਹ ਦਾ ਅਰਥ ਮਿੱਟੀ ਦਾ ਘਰ ਵਿੱਚ
ਮਿੱਟੀ ਵਿੱਚ ਲੇਟੋ।
11ਨੰਗੇ ਹੋ ਕੇ ਅਤੇ ਸ਼ਰਮ ਨਾਲ ਲੰਘੋ,
ਤੁਸੀਂ ਜਿਹੜੇ ਸ਼ਾਫਿਰ#1:11 ਸ਼ਾਫਿਰ ਅਰਥ ਸੁਹਾਵਣਾ। ਵਿੱਚ ਰਹਿੰਦੇ ਹੋ
ਉਹ ਜਿਹੜੇ ਸਅਨਾਨ ਵਿੱਚ ਰਹਿੰਦੇ ਹਨ ਬਾਹਰ ਨਹੀਂ ਆਉਣਗੇ।
ਬੈਤ-ਏਸਲ ਸੋਗ ਵਿੱਚ ਹੈ;
ਇਹ ਹੁਣ ਤੁਹਾਡੀ ਰੱਖਿਆ ਨਹੀਂ ਕਰਦਾ।
12ਮਾਰੋਥ#1:12 ਮਾਰੋਥ ਅਰਥ ਕੌੜਾ ਵਿੱਚ ਰਹਿਣ ਵਾਲੇ, ਉਹ ਦਰਦ ਵਿੱਚ ਤੜਫਦੇ ਹਨ,
ਰਾਹਤ ਦੀ ਉਡੀਕ ਵਿੱਚ,
ਕਿਉਂਕਿ ਤਬਾਹੀ ਯਾਹਵੇਹ ਵੱਲੋਂ,
ਯੇਰੂਸ਼ਲੇਮ ਦੇ ਦਰਵਾਜ਼ੇ ਤੱਕ ਆਈ ਹੈ।
13ਹੇ ਲਾਕੀਸ਼ ਵਿੱਚ ਰਹਿਣ ਵਾਲਿਓ, ਰੱਥ ਉੱਤੇ ਤੇਜ਼ ਘੋੜੇ ਬੰਨ੍ਹੋ।
ਤੂੰ ਉਹ ਹੈ ਜਿੱਥੇ ਸੀਯੋਨ ਧੀ ਦਾ ਪਾਪ ਸ਼ੁਰੂ ਹੋਇਆ,
ਕਿਉਂ ਜੋ ਇਸਰਾਏਲ ਦੇ ਅਪਰਾਧ ਤੇਰੇ ਵਿੱਚ ਪਾਏ ਗਏ ਸਨ।
14ਇਸ ਲਈ ਤੁਸੀਂ ਮੋਰੇਸ਼ੇਥ ਗਾਥ ਨੂੰ
ਵਿਦਾਇਗੀ ਤੋਹਫ਼ੇ ਦਿਓਗੇ।
ਅਕਜ਼ੀਬ#1:14 ਅਕਜ਼ੀਬ ਅਰਥ ਧੋਖਾ ਦਾ ਕਸਬਾ ਇਸਰਾਏਲ ਦੇ ਰਾਜਿਆਂ ਲਈ
ਧੋਖੇਬਾਜ਼ ਸਾਬਤ ਹੋਵੇਗਾ।
15ਮੈਂ ਤੁਹਾਡੇ ਵਿਰੁੱਧ ਇੱਕ ਜੇਤੂ ਲਿਆਵਾਂਗਾ
ਜੋ ਮਾਰੇਸ਼ਾਹ#1:15 ਮਾਰੇਸ਼ਾਹ ਅਰਥ ਜਿੱਤਣਾ ਵਿੱਚ ਰਹਿੰਦੇ ਹਨ
ਇਸਰਾਏਲ ਦੇ ਸਰਦਾਰ ਅਦੁੱਲਾਮ ਨੂੰ ਭੱਜ ਜਾਣਗੇ।
16ਸੋਗ ਵਿੱਚ ਆਪਣਾ ਸਿਰ ਮੁਨਾਓ
ਉਨ੍ਹਾਂ ਬੱਚਿਆਂ ਲਈ ਜਿਨ੍ਹਾਂ ਵਿੱਚ ਤੁਸੀਂ ਪ੍ਰਸੰਨ ਹੁੰਦੇ ਹੋ;
ਆਪਣੇ ਆਪ ਨੂੰ ਗਿਰਝਾਂ ਵਾਂਗ ਗੰਜਾ ਬਣਾ,
ਕਿਉਂ ਜੋ ਉਹ ਤੁਹਾਡੇ ਕੋਲੋਂ ਗ਼ੁਲਾਮੀ ਵਿੱਚ ਚਲੇ ਜਾਣਗੇ।